ਗੌਤਮ ਰਿਸ਼ੀ ਨੌਜਵਾਨ ਲੇਖਕ ਤੇ ਪੱਤਰਕਾਰ ਹਨ। ਉਨ੍ਹਾਂ ਦਾ ਜਨਮ 2 ਸਤੰਬਰ 1979 ਨੂੰ ਹੋਇਆ ਅਤੇ ਉਹ ਕਸਬਾ ਫੂਲ ਟਾਊਨ, ਤਹਿਸੀਲ ਰਾਮਪੁਰਾ ਫੂਲ, ਜਿਲ੍ਹਾ ਬਠਿੰਡਾ, ਪੰਜਾਬ ਨਾਲ ਸਬੰਧਤ ਹਨ। ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਚ ਪੋਸਟ ਗ੍ਰੈਜੂਏਸ਼ਨ ਡਿਗਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਵਿੱਚ ਸਰਗਰਮ ਪੱਤਰਕਾਰ ਵਜੋਂ ਪਹਿਚਾਣ ਬਣਾਈ। ਰੋਜ਼ਾਨਾ 'ਦੇਸ਼ ਸੇਵਕ' ਵਿੱਚ ਮੁੱਖ ਸੰਪਾਦਕ ਤੇਜਵੰਤ ਸਿੰਘ ਗਿੱਲ ਤੇ ਸੰਪਾਦਕ ਸ਼ਮੀਲ ਜਸਵੀਰ ਦੀ ਟੀਮ ਵਿੱਚ ਖੋਜੀ ਪੱਤਰਕਾਰ ਵਜੋਂ ਚਰਚਾ ਵਿੱਚ ਆਏ। ਵਰਤਮਾਨ ਸਮੇਂ ਉਹ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਮਾਸ ਮੀਡੀਆ ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ।