ਐਕਰੀਸਾਈਡਸ (ਅੰਗ੍ਰੇਜ਼ੀ ਵਿੱਚ: Acaricides) ਉਹ ਕੀਟਨਾਸ਼ਕ ਦਵਾਈਆਂ ਹਨ, ਜੋ ਅਰਚਨੀਡ ਦੇ ਸਬਕਲਾਸ ਅਕਾਰੀ ਦੇ ਮੈਂਬਰਾਂ ਨੂੰ ਮਾਰਦੀਆਂ ਹਨ, ਜਿਸ ਵਿੱਚ ਟਿੱਕ ਅਤੇ ਮਾਈਟਸ ਸ਼ਾਮਲ ਹੁੰਦੀਆਂ ਹਨ। ਐਕਰੀਸਾਈਡਜ਼ ਦੀ ਵਰਤੋਂ ਦਵਾਈ ਅਤੇ ਖੇਤੀ ਦੋਵਾਂ ਵਿੱਚ ਕੀਤੀ ਜਾਂਦੀ ਹੈ, ਹਾਲਾਂਕਿ ਲੋੜੀਂਦੀ ਚੋਣਵੀਂ ਜ਼ਹਿਰ ਦੀ ਮਾਤਰਾ ਦੋਵਾਂ ਖੇਤਰਾਂ ਵਿੱਚ ਵੱਖਰੀ ਹੁੰਦੀ ਹੈ।

ਸ਼ਬਦਾਵਲੀ ਸੋਧੋ

ਕਈ ਵਾਰ ਖਾਸ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਨਿਸ਼ਾਨਾ ਬਣਾਏ ਗਏ ਸਮੂਹ 'ਤੇ ਨਿਰਭਰ ਕਰਦਾ ਹੈ:

  • "ਆਈਕਸੋਡਿਸਾਈਡਜ਼ (Ixodicides)" ਉਹ ਪਦਾਰਥ ਹਨ ਜੋ ਟਿੱਕਸ ਨੂੰ ਮਾਰਦੇ ਹਨ।[1]
  • "ਮਿਟੀਸਾਈਡਜ਼ (Miticides)" ਉਹ ਪਦਾਰਥ ਹੁੰਦੇ ਹਨ ਜੋ ਮਾਇਟਸ ਨੂੰ ਮਾਰਦੇ ਹਨ।
  • "ਸਕਾਬੀਸਾਈਡਸ (scabicide)" ਇੱਕ ਹੋਰ ਤੰਗ ਪਰਿਭਾਸ਼ਾ ਹੈ, ਜੋ ਖਾਸ ਤੌਰ 'ਤੇ ਸਰਕੋਪਟਸ ਨੂੰ ਨਿਸ਼ਾਨਾ ਬਣਾਉਣ ਵਾਲੇ ਏਜੰਟ ਦਾ ਹਵਾਲਾ ਦਿੰਦਾ ਹੈ।
  • ਸ਼ਬਦ "ਅਰਕਨੀਸਾਈਡਸ (arachnicide)" ਜਿਆਦਾ ਆਮ ਹੁੰਦਾ ਹੈ, ਅਤੇ ਇਹ "ਅਰਾਕੀਨਿਡਸ" ਨੂੰ ਟੀਚਾ ਬਣਾਉਣ ਵਾਲੇ ਏਜੰਟ ਦਾ ਹਵਾਲਾ ਦਿੰਦਾ ਹੈ। ਇਹ ਸ਼ਬਦ ਬਹੁਤ ਘੱਟ ਵਰਤਿਆ ਜਾਂਦਾ ਹੈ, ਪਰ ਕਦੇ ਕਦੇ ਗੈਰ ਰਸਮੀ ਲਿਖਤ ਵਿੱਚ ਪ੍ਰਗਟ ਹੁੰਦਾ ਹੈ।

ਇੱਕ ਪ੍ਰੈਕਟੀਕਲ ਮਾਮਲੇ ਦੇ ਤੌਰ ਤੇ, ਮਾਇਟ੍ਸ (ਦੇਕਣ) ਇੱਕ ਪੈਰਾਫਾਈਲੈਟਿਕ ਸਮੂਹ ਹੁੰਦਾ ਹੈ,[2] ਅਤੇ ਮਾਈਟ ਅਤੇ ਟਿੱਕ ਨੂੰ ਆਮ ਤੌਰ ਤੇ ਇੱਕ ਸਮੂਹ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।

ਹਵਾਲੇ ਸੋਧੋ

  1. Mullen, Gary; Durden, Lance (2002). Medical and Veterinary Entomology. Elsevier. p. 525. ISBN 9780080536071.
  2. Lindquist, E.E. (1996). "Chapter 1.5.2 Phylogenetic Relationships". In Lindquist, E.E.; Sabelis, M.W.; Bruin, J. (eds.). Eriophyoid Mites: Their Biology, Natural Enemies and Control. Elsevier Science B.V. p. 301. ISBN 9780080531236.