ਵਿਕੀਪੀਡੀਆ:ਬਾਰੇ
ਪੰਜਾਬੀ ਵਿਕੀਪੀਡੀਆ
ਪੰਜਾਬੀ ਵਿਕੀਪੀਡੀਆ ਇਸ ਵੇਲ਼ੇ ਮੀਡੀਆਵਿਕੀ ਦਾ 1.41.0-wmf.11 (3be33cf) ਵਰਜਨ ਵਰਤ ਰਿਹਾ ਹੈ।
ਹਾਲ ਦੀ ਘੜੀ ਵਿਕੀ ’ਤੇ 50,162 ਸਮੱਗਰੀ ਸਫ਼ੇ ’ਤੇ ਹਨ ਅਤੇ ਕੁੱਲ ਸਫ਼ੇ 1,60,184 ਹਨ।
ਵਿਕੀ ਦੇ ਕੁੱਲ 45,727 ਰਜਿਸਟਰ ਵਰਤੋਂਕਾਰਾਂ (10 ਐਡਮਿਨ) ਨੇ ਕੁੱਲ 6,86,634 ਫੇਰ-ਬਦਲ ਕੀਤੇ ਹਨ।
ਇਸ ਵੇਲ਼ੇ ਵਿਕੀ ’ਤੇ 1,813 ਫ਼ਾਈਲਾਂ/ਤਸਵੀਰਾਂ ਹਨ।
ਵਿਕੀਪੀਡੀਆ ਅਜ਼ਾਦ ਸਮੱਗਰੀ ਵਾਲਾ ਇਕ ਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ।
ਵਿਕੀਪੀਡੀਆ ਆਪਣੀ ਮਰਜ਼ੀ ਨਾਲ਼ ਬਿਨਾਂ ਕਿਸੇ ਕੀਮਤ ਦਿੱਤੇ ਯੋਗਦਾਨ ਦੇਣ ਵਾਲ਼ੇ ਗੁੰਮਨਾਮ ਇੰਟਰਨੈੱਟ ਵਰਤੋਂਕਾਰਾਂ ਦੁਆਰਾ ਲਿਖਿਆ ਜਾਂਦਾ ਹੈ। ਜਿਸ ਕੋਲ਼ ਵੀ ਇੰਟਰਨੈੱਟ ਦੀ ਸਹੂਲਤ ਹੋਵੇ ਉਹ ਵਿਕੀਪੀਡੀਆ ਵਿਚ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ ਪਰ ਕੁਝ ਹਾਲਤਾਂ ਵਿਚ ਲੇਖਾਂ ਨੂੰ ਤਬਾਹੀ ਤੋਂ ਬਚਾਉਣ ਲਈ ਫੇਰ-ਬਦਲ ਕਰਨ ’ਤੇ ਪਾਬੰਦੀ ਹੁੰਦੀ ਹੈ। ਵਿਕੀਪੀਡੀਆ ਪੰਜ ਥੰਮਾਂ ਦੇ ਪੰਜ ਬੁਨਿਆਦੀ ਅਸੂਲਾਂ ’ਤੇ ਅਮਲ ਕਰਦਿਆਂ ਹੋਇਆਂ ਚਲਾਇਆ ਜਾਂਦਾ ਹੈ।