ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 58,763 ਹੈ ਅਤੇ ਕੁੱਲ 119 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 342 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।

ਇਬਨ ਬਤੂਤਾ ਮਰਾਕੋ ਦਾ 14ਵੀਂ ਸਦੀ (25 ਫ਼ਰਵਰੀ 1304 – 1368 ਜਾਂ 1369]) ਦਾ ਇੱਕ ਮੁਸਲਮਾਨ ਵਿਦਵਾਨ ਅਤੇ ਯਾਤਰੀ ਸੀ। ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਬਿਰਤਾਂਤ ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ। ਇਬਨ ਬਤੂਤਾ ਦੇ ਜੀਵਨ ਬਾਰੇ ਉਸਦੇ ਆਪਣੇ ਸਫ਼ਰਨਾਮਿਆਂ ਵਿੱਚ ਸ਼ਾਮਿਲ ਸਵੈਜੀਵਨੀਮੂਲਕ ਜਾਣਕਾਰੀ ਤੋਂ ਹੀ ਪਤਾ ਲੱਗਦਾ ਹੈ। ਇਬਨ ਬਤੂਤਾ ਦਾ ਜਨਮ 25 ਫ਼ਰਵਰੀ, 1304 ਨੂੰ ਟੰਜੀਆ, ਮੋਰੋਕੋ, ਵਿਚ ਇੱਕ ਕਾਜੀ (ਇਸਲਾਮੀ ਕਾਨੂੰਨੀ ਵਿਦਵਾਨ) ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਮੱਕੇ ਦੀ ਯਾਤਰਾ (ਹੱਜ) ਅਤੇ ਪ੍ਰਸਿੱਧ ਮੁਸਲਮਾਨਾਂ ਦੇ ਦਰਸ਼ਨ ਕਰਨ ਦੀ ਵੱਡੀ ਇੱਛਾ ਸੀ। ਇਸ ਸੱਧਰ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਹ ਕੇਵਲ 21 ਬਰਸ ਦੀ ਉਮਰ ਵਿੱਚ ਯਾਤਰਾ ਕਰਨ ਨਿਕਲ ਪਿਆ।
- 1290 – ਖਿਲਜੀ ਵੰਸ਼ ਦੇ ਪ੍ਰਮੁੱਖ ਜਲਾਲੁੱਦੀਨ ਖਿਲਜੀ ਨੇ ਦਿੱਲੀ ਦਾ ਸ਼ਾਸਨ ਸੰਭਾਲਿਆ।
- 1325 – ਸ਼ੇਖ ਇਬਨ ਬਤੂਤਾ ਨੇ ਆਪਣਾ ਪਹਿਲਾ ਵਿਸ਼ਵ ਦੌਰਾ ਸ਼ੁਰੂ ਕੀਤਾ।
- 1757 – ਰੋਬਰਟ ਕਲਾਈਵ 1000 ਯੂਰਪੀ ਅਤੇ 2000 ਭਾਰਤੀ ਸੈਨਿਕਾਂ ਨਾਲ ਸਿਰਾਜਊਦੌਲਾ 'ਤੇ ਚੜ੍ਹਾਈ ਕਰਨ ਲਈ ਮੁਰਸ਼ੀਦਾਬਾਦ ਵੱਲ ਵਧਿਆ।
- 1939 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਤਿਆਰ ਕਰਵਾ ਕੇ ਉਸ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਵਾਇਆ ਤੇ ਸਿੱਖਾਂ ਨੂੰ ਕਿਹਾ ਕਿ ਉਹ ਅਖੌਤੀ ਪਛੜੀਆਂ ਜਾਤਾਂ ਨੂੰ ਅਪਣੇ ਗੁਰਭਾਈ ਸਮਝਣ।
- 1940 – ਪੰਜਾਬ ਦੇ ਗਵਰਨਰ ਮਾਈਕਲ ਓ ਡਾਇਰ ਦੇ ਕਤਲ ਦੇ ਜ਼ੁਰਮ 'ਚ ਲੰਡਨ 'ਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ।
- 1943 – ਨੇਤਾਜੀ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਟੋਕੀਓ ਪੁੱਜੇ।
- 1980 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੱਖਣੀ ਅਫਰੀਕਾ ਤੋਂ ਨੇਲਸਨ ਮੰਡੇਲਾ ਦੀ ਰਿਹਾਈ ਦੀ ਅਪੀਲ ਕੀਤੀ।
- 1997 – ਦਿੱਲੀ ਦੇ ਉਪਹਾਰ ਸਿਨੇਮਾ ਦੇ ਉਪਹਾਰ ਅਗਨੀ ਕਾਂਡ ਵਿੱਚ 59 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ।
- 2012 – ਭਾਰਤੀ-ਪਾਕਿਸਤਾਨੀ ਗਾਇਕ ਮਹਿਦੀ ਹਸਨ ਦਾ ਦਿਹਾਂਤ। (ਚਿਤਰ)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਜੂਨ • 13 ਜੂਨ • 14 ਜੂਨ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 101ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ।
- ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ।
- ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
ਇਸ ਪੌਦੇ ਨੂੰ ਗਹਿਣਾ ਵੀ ਕਿਹਾ ਜਾਂਦਾ ਹੈ ਇਹ ਅਮਰੀਕਾ ਦੇ ਟੈਕਸਸ ਰਾਜ ਵਿੱਚ ਪਾਇਆ ਜਾਂਦਾ ਹੈ ਇਹ 50–150 ਸਮ ਤੱਕ ਲੰਬਾ ਹੋ ਸਕਦਾ ਹੈ।
ਤਸਵੀਰ: JJ Harrison
ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।
-
ਸਾਂਝਾ ਵਿਕੀਮੀਡੀਆ
ਆਜ਼ਾਦ-ਸਾਂਝਾ ਮੀਡੀਆ ਭੰਡਾਰ -
ਮੀਡੀਆਵਿਕੀ
ਮੀਡੀਆਵਿਕੀ ਸਾਫਟਵੇਅਰ ਲਿਖਤਾਂ -
ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ -
ਵਿਕੀਕਿਤਾਬਾਂ
ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ -
ਵਿਕੀਡਾਟਾ
ਆਜ਼ਾਦ ਗਿਆਨ ਅਧਾਰ -
ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਵਾਲੀਆਂ ਖ਼ਬਰਾਂ -
ਵਿਕੀਕਥਨ
ਕਥਨਾਂ ਦਾ ਇਕੱਠ -
ਵਿਕੀਸਰੋਤ
ਆਜ਼ਾਦ-ਸਮੱਗਰੀ ਦਾ ਕਿਤਾਬਘਰ -
ਵਿਕੀਜਾਤੀਆਂ
ਆਜ਼ਾਦ-ਜਾਤੀਆਂ ਦੀ ਨਾਮਾਵਲੀ -
ਵਿਕੀਵਰਸਿਟੀ
ਆਜ਼ਾਦ-ਸਿਖਲਾਈ ਸਮੱਗਰੀ ਅਤੇ ਸਰਗਰਮੀਆਂ -
ਵਿਕੀਸਫ਼ਰ
ਆਜ਼ਾਦ ਸਫ਼ਰ ਦਸਤੀ -
ਵਿਕਸ਼ਨਰੀ
ਆਜ਼ਾਦ ਸ਼ਬਦਕੋਸ਼ ਅਤੇ ਗਿਆਨਕੋਸ਼