ਅਕਾਲੀ-ਰੋਜ਼ਾਨਾ ਅਖਬਾਰ

ਅਕਾਲੀ ਅਖਬਾਰ 21 ਮਈ 1920 ਨੂੰ ਛਪਣਾ ਸ਼ੁਰੂ ਹੋਇਆ|ਇਹ ਅਖਬਾਰ ਰੋਜ਼ਾਨਾ ਹੀ ਛਪਦਾ ਸੀ। ਮਹਾਰਾਜਾ ਰਣਜੀਤ ਸਿੰਘ ਰਾਜ ਸਮੇਂ ਦੇ ਮਸਹੂਰ ਸਿੱਖ ਫੋਜੀ ਜਰਨੈਲ ਫੂਲਾ ਸਿੰਘ ਅਕਾਲੀ ਦੀਆਂ ਬੇਮਿਸਾਲ ਜਿੱਤਾ ਤੇ ਬਹਾਦਰੀ ਦੇ ਚਰਚਿਆਂ ਕਾਰਣ ਹੀ ਸਿੱਖ ਭਾਈਚਾਰੇ ਨੇ ਅਖਬਾਰ ਦਾ ਨਾਮ ਅਕਾਲੀ ਰ੍ਰੱਖਿਆ ਸੀ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਕੁਝ ਹੋਰ ਹਿਮਤੀ ਮਨੁੱਖਾ ਦੀ ਕੋਸ਼ਿਸ਼ਾ ਸਦਕਾ ਅਕਾਲੀ ਅਖਬਾਰ ਲਾਹੋਰ ਤੋਂ ਨਿਕਲਣ ਲਗਾ।[1]

ਅਖਬਾਰ ਸੰਬੰਧੀ

ਸੋਧੋ

ਇਸ ਅਖਬਾਰ ਦੀ ਆਮਦ ਤੋ ਪਹਿਲਾਂ ਵੀ ਖਾਲਸਾ ਸਮਾਚਾਰ,ਪੰਥ-ਸੇਵਕ ਤੇ ਪੰਜਾਬ ਦਰਪਨ ਵਰਗੇ ਕੁਝ ਹਫਤਾਵਾਰੀ ਪਰਚੇ ਛਪਦੇ ਸਨ|ਖਾਲਸਾ ਸਮਾਚਾਰ ਤਾਂ ਪੂਰੀ ਤਰਾਂ ਅੰਗ੍ਰੇਜ਼ ਪੱਖੀ ਅਖਬਾਰ ਸੀ,ਜੋ ਕਿ ਚੀਫ਼ ਖਾਲਸਾ ਦੀਵਾਨ ਦੇ ਜਾਗੀਰੂ ਸਰਦਾਰਾਂ ਦੀਆਂ ਸਿਆਸੀ ਤੇ ਧਾਰਮਿਕ ਭਾਵਨਾਵਾਂ ਤੇ ਇਛਾਵਾਂ ਦੀ ਹੀ ਤਰਜਮਾਨੀ ਕਰਦਾ ਸੀ, ਇਸ ਲਈ ਇਹ ਸਾਰੇ ਹੀ ਪਰਚੇ ਆਮ ਸਿੱਖਾਂ ਦੀ ਸੋਚ ਦੀ ਨੁਮਾਇੰਦਗੀ ਨਹੀਂ ਕਰਦੇ ਸਨ,ਕਿਓਕਿ ਇਹੀ ਉਹ ਸਮਾਂ ਸੀ ਜਦ ਪੂਰੇ ਦੇਸ਼ ਅੰਦਰ ਆਜ਼ਾਦੀ ਦੀ ਲਹਿਰ ਜੋਰ ਫੜਦੀ ਜਾ ਰਹੀ ਸੀ|ਅੰਗ੍ਰੇਜ਼ੀ ਸਰਕਾਰ ਪੰਜਾਬ ਅੰਦਰ ਹਾਲਤਾਂ ਤੇ ਕਾਬੂ ਰੱਖਣ ਲਈ ਜਿਆਦਾਤਰ ਲੰਬਰਦਰਾਂ,ਸ੍ਫੈਦ੍ਪੋਸ਼ਾਂ,ਜੈਲਦਾਰਾਂ,ਮਹੰਤਾਂ ਤੇ ਟੋਡੀ ਸਰਦਾਰਾਂ ਤੇ ਹੀ ਨਿਰਭਰ ਸੀ।ਅਕਾਲੀ ਅਖਬਾਰ ਨੇ 21 ਮਈ 1920 ਨੂੰ ਛਪੇ ਆਪਣੇ ਪਹਿਲੇ ਹੀ ਪਰਚੇ ਵਿੱਚ ਆਪਣੀਆਂ ਨੀਤੀਆਂ ਦਰਸਾਈਆਂ ਤਾਂ ਸਿੱਖ ਭਾਈਚਾਰੇ ਦੀ ਸੋਚ ਅੰਦਰ ਵਡੀਆਂ ਤਬਦੀਲੀਆਂ ਵਾਪਰ ਗਾਈਆਂ।[1]

ਅਖਬਾਰ ਦਾ ਮਨੋਰਥ

ਸੋਧੋ

ਅਕਾਲੀ ਅਖਬਾਰ ਨੇ ਸਿੱਖ ਭਾਈਚਾਰੇ ਨੂੰ ਲਾਮਬੰਦ ਕਰਨ ਲਈ ਪੰਜ-ਅਸੂਲਾਂ ਤੇ ਟੀਚਿਆਂ ਦਾ ਐਲਾਨ ਕੀਤਾ।

  • ਗੁਰਦਵਾਰਿਆਂ ਦਾ ਪ੍ਰਬੰਧ ਭਰਿਸ਼ਟ ਮਹੰਤਾਂ ਤੋਂ ਖੋਹ ਕੇ ਸਿੱਖ ਭਾਈਚਾਰੇ ਦੀ ਜਮਹੂਰੀ ਦੇਖਰੇਖ ਅਧੀਨ ਕਰਨਾਂ
  • ਖਾਲਸਾ ਕਾਲਜ ਅੰਮ੍ਰਿਤਸਰ ਨੂੰ ਸਰਕਾਰੀ ਦਖਲੰਦਾਜ਼ੀ ਤੋ ਪਾਸੇ ਕਰਕੇ ਸਿਖਾਂ ਦੇ ਜਮਹੂਰੀ ਕੰਟਰੋਲ ਹੇਠ ਚਲਾਉਣਾ
  • ਦਿਲੀ ਦੇ ਰਕਾਬ-ਗੰਜ ਗੁਰੂਦਵਾਰਾ ਦੀ ਢਾਹੀ ਗਈ ਕੰਧ ਨੂੰ ਉਸੇ ਥਾਂ ਤੇ ਮੁੜ ਉਸਾਰੀ ਲਈ ਕੇਂਦਰੀ ਹਕੂਮਤ ਤੇ ਜੋਰ ਪਾਓਣਾ
  • ਸਿੱਖ ਭਾਈਚਾਰੇ ਅੰਦਰ ਰਾਜਸੀ ਤੇ ਕੋਮੀ ਚੇਤਨਾਂ ਭਰਨੀ,ਉਹਨਾਂ ਨੂੰ ਕੋਮੀ ਆਜ਼ਾਦੀ ਦੀ ਲਹਿਰ ਅੰਦਰ ਪੂਰੀ ਤਨਦੇਹੀ ਨਾਲ ਹਿਸਾ ਪੋਣ ਲਈ ਪਰੇਰਿਤ ਕਰਣਾ
  • ਜਮਹੂਰੀ ਅਸੂਲਾਂ ਤੇ ਅਧਾਰਿਤ ਸਿੱਖ ਭਾਈਚਾਰੇ ਲਈ ਕੇਂਦਰੀ ਜਥੇਬੰਦੀ ਬਣਾਉਣੀ।

ਹਵਾਲੇ

ਸੋਧੋ
  1. 1.0 1.1 ਹੀਰਾ ਸਿੰਘ ਦਰਦ. ਮੇਰੀਆਂ ਕੁਛ ਇਤਹਾਸਿਕ ਯਾਦਾਂ. pp. ਪਨਾਂ 153.