ਅਕੇਂਦਰੀ ਪ੍ਰਾਣੀ

(ਅਕੇਂਦਰੀ ਜੀਵ ਤੋਂ ਮੋੜਿਆ ਗਿਆ)

ਅਕੇਂਦਰੀ ਪ੍ਰਾਣੀ ਜਾਂ ਪ੍ਰੋਕੈਰੀਔਟ ਇੱਕ-ਕੋਸ਼ੀ ਜੀਵ ਹੁੰਦੇ ਹਨ ਅਤੇ ਇਹਨਾਂ ਦੇ ਕੋਸ਼ਾਣੂ ਦੀਆਂ ਨਾਭਾਂ, ਮਾਈਟੋਕਾਂਡਰੀਆ ਅਤੇ ਹੋਰ ਅੰਗਾਣੂਆਂ ਉੱਤੇ ਝਿੱਲੀ ਨਹੀਂ ਚੜ੍ਹੀ ਹੁੰਦੀ।[1] ਇਹਨਾਂ ਦੇ ਕੋਸ਼ਾਣੂਆਂ ਅੰਦਰਲੇ ਸਾਰੇ ਪਾਣੀ 'ਚ ਘੁਲਣਯੋਗ ਹਿੱਸੇ (ਪ੍ਰੋਟੀਨ, ਡੀ.ਐੱਨ.ਏ. ਆਦਿ) ਕੋਸ਼ਾਣੂ ਦੀ ਆਪਣੀ ਝਿੱਲੀ ਅੰਦਰ ਇੱਕੋ ਥਾਂ ਮੌਜੂਦ ਹੁੰਦੇ ਹਨ ਨਾ ਕਿ ਵੱਖੋ-ਵੱਖ ਕੋਸ਼ਾਣੂ-ਡੱਬਿਆਂ ਵਿੱਚ।

ਬੈਕਟੀਰੀਆ, ਜੋ ਕਿ ਅਕੇਂਦਰੀ ਜੀਵਨ ਦੇ ਦੋ ਪਹਿਲੂਆਂ 'ਚੋਂ ਇੱਕ ਹੈ, ਦੇ ਕੋਸ਼ਾਣੂ ਦਾ ਢਾਂਚਾ
ਅਕੇਂਦਰੀ ਅਤੇ ਸੁਕੇਂਦਰੀ ਪ੍ਰਾਣੀਆਂ ਦੀ ਤੁਲਨਾ
ਇੱਕ ਅਕੇਂਦਰੀ ਕੋਸ਼ਾਣੂ ਦਾ 3-ਪਾਸੀ ਖ਼ਾਕਾ ਜੋ ਇਹਦੇ ਸਾਰੇ ਹਿੱਸਿਆਂ ਨੂੰ ਦਰਸਾਉਂਦਾ ਹੈ।

ਹਵਾਲੇ

ਸੋਧੋ
  1. NC State University. "Prokaryotes: Single-celled Organisms".