ਅਚਾਰੀਆ ਰੁੱਯਕ
ਜਾਣ ਪਛਾਣ
ਸੋਧੋਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਅਚਾਰੀਆ ਰੁੱੱਯਕ ਇੱਕ ਅਲੰਕਾਰਵਾਦੀ ਅਚਾਰੀਆ ਦੇ ਰੂਪ 'ਚ ਪ੍ਰਸਿੱਧ ਹਨ। ਅਚਾਰੀਆ ਰੁੱਯਕ ਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਜੀਵਨ ਅਤੇ ਸਮੇਂ ਬਾਰੇ ਕੋਈ ਵਿਸ਼ੇਸ਼ ਸੰਕੇਤ ਨਹੀਂ ਕੀਤਾ ਹੈ ਰੁੱੱਯਕ ਨਾਮ ਤੋਂ ਇਹ ਨਿਸ਼ਚਿਤ ਹੈ ਕਿ ਇਹ ਕਸ਼ਮੀਰੀ ਸਨ। ਰੁੱਯਕ ਕਸ਼ਮੀਰ ਦੇ ਰਾਜਾ ਜੈ ਸਿੰਹ ਦੇ ਮੰਤਰੀ ਮਹਾਂਕਵੀ ਮੰਖਕ ਦੇ ਗੁਰੂ ਸਨ। 'ਰੁਚਕ' ਪਦ ਸੰਸਕ੍ਰਿਤ ਭਾਸ਼ਾ ਅਤੇ ਰੁੱੱਯਕ ਸਥਾਨੀਯ ਬੋਲੀ ਦਾ ਜਾਪਦਾ ਹੈ। " ਪਰਵਰਤੀ ਗ੍ਰੰਥਾਂ 'ਚ ਇਹਨਾਂ ਦਾ ਨਾਮ 'ਰੁਚਕ' ਨਾਮ ਹੀ ਜ਼ਿਆਦਾ ਮਿਲਦਾ ਹੈ। ਇਸੇ ਗ੍ਰੰਥ ਵਿੱਚ ਇਹਨਾਂ ਦੇ ਪਿਤਾ ਦਾ ਨਾਮ 'ਤਿਲਕ' ਹੈ ਅਤੇ ਇਹ ਰੁੱੱਯਕ ਦੇ ਗੁਰੂ ਵੀ ਸਨ।"[1]
ਰੁੱੱਯਕ ਦੇ ਪ੍ਰਸਿੱਧ ਗ੍ਰੰਥ
ਸੋਧੋ,"ਅਚਾਰੀਆ ਰੁਯੱਕ ਨੇ ਕਾਵਿ ਸ਼ਾਸਤਰੀ, ਕਾਵਿਪ੍ਰਕਾਸ਼ਸੰਕੇੇੇਤਟੀਕਾ, ਅਲੰਕਾਰ-ਮੰਜਰੀ,ਸਾਹਿਤਮੀਮਸਾਂਂ,ਅਲੰਕਾਰਨੁੁੁਸਾਰਿਣੀ, ਵਿਅਕਤੀ-ਵਿਵੇਕਵਿਚਾਰ, ਨਾਟਕ ਮੀਮਸਾਂਂ, ਹਰਸ਼ਚਰਿਤ-ਵਾਰਤਕ, ਅਲੰਕਾਰਸਰਵਸਵ, ਸਹਿ੍ਦਯਲੀਲਾ, ਅਲੰਕਾਰ ਵਾਰਤਿਕ,ਸ਼੍ਰੀ ਕੰਠਸਤਵ, ਦੇ ਅਨੇਕ ਗ੍ਰੰਥਾਂ ਦੀ ਰਚਨਾ ਕੀਤੀ ਹੈ ਜਿਹਨਾਂ ਵਿੱਚੋਂ ਕਾਵਿ - ਸ਼ਾਸਤਰ ਬਾਰੇ - ਕਾਵਿਪ੍ਰਕਾਸ਼-ਸੰਕੇਤਟੀਕਾ, ਵਿਅਕਤੀ ਵਿਵੇਕਵਿਚਾਰ, ਸਹਿ੍ਦਯਲੀਲਾ, ਸਾਹਿਤਮੀਮਸਾਂਂ, ਅਲੰਕਾਰਸਰਵਸਵ ਪੰਜ ਰਚਨਾਵਾਂ ਹੀ ਪ੍ਰਕਾਸ਼ਿਤ ਹੋਈਆਂ ਪ੍ਰਾਪਤ ਹਨ।
ਇਹਨਾਂ ਦਾ ਪਰਿਚੈ ਨਿਮਨ ਹੈ :-
1.ਕਾਵਿਪ੍ਰਕਾਸ਼ਸੰਕੇੇੇਤਟੀਕਾ - ਰਚਨਾ ਦੇ ਨਾਮ ਤੋਂ ਹੀ ਜਾਪਦਾ ਹੈ ਕਿ ਇਹ ਆਚਾਰੀਆ ਮੰਮਟ ਰਚਿਤ ਕਾਵਿ ਸ਼ਾਸਤਰੀ ਗ੍ਰੰਥ 'ਕਾਵਿ ਪ੍ਰਕਾਸ਼' ਤੇ ਵਿਵੇਚਨਾਤਮਕ ਟੀਕਾ ਹੈ।
2.ਵਿਅਕਤੀਵਿਵੇਕਵਿਚਾਰ - ਧੁਨੀ ਵਿਰੋਧੀ ਆਚਾਰੀਆ ਮਹਿਮਭੱਟ ਦੇ ਵਿਅਕਤੀਵਿਵੇਕ ਗ੍ਰੰਥ ਤੇ ਟੀਕਾ ਹੈ। ਇਸਦਾ ਦੂਜਾ ਨਾਮ 'ਵਿਅਕਤੀਵਿਵੇਕਵਿਆਖਿਆ' ਵੀ ਪ੍ਰਾਪਤ ਹੁੰਦਾ ਹੈ ਜਿਹੜਾ ਕਿ ਪੂਰਾ ਨਹੀਂ ਮਿਲਦਾ।
3. ਸਹਿ੍ਦਯਲੀਲਾ - ਇਹ ਚਾਰ ਉਲੇਖਾਂ 'ਚ ਵੰਡਿਆ ਇੱਕ ਛੋਟਾ ਜਿਹਾ ਗ੍ਰੰਥ ਹੈ
ਉੱਲੇਖ 1- ਇਸਦਾ ਨਾਮ 'ਗੁਣ ਉਲੇਖ' ਹੈ ; ਇਸ ਯੁਵਤੀਆਂਂ ਦੇ
ਰੂਪ,ਵਰਣ, ਪ੍ਰਭਾ, ਰਾਗ, ਅਭਿਜਾਤਯ,ਵਿਲਾਸਿਤਾ,ਲਾਵਣਿਅ, ਲਕ੍ਸ਼ਣ,ਛਾਯਾ,ਸੌਭਾਗਯ,-ਦਸ ਗੁੁਣਾਂ ਦਾ ਵਰਣਨ।
ਉੱਲੇਖ 2 - ਇਸਦਾ ਨਾਮ 'ਅਲੰਕਾਰ-ਉਲੇਖ' ਹੈ ; ਇਸ ਵਿੱਚ, ਸੁਵਰਣ (ਸੋਨਾ),ਅੰਸ਼ੁਕ, ਮਾਲਯ,ਅਤੇ ਦੂਜੇ ਅਨੇਕ ਪਦਾਰਥਾਂ ਨੂੰ ਅਲੰਕਾਰ (ਆਭੂਸ਼ਣ) ਦਾ ਦ੍ਰਵਯ ਦੱਸਿਆ ਹੈ।
ਉੱਲੇਖ 3- ਇਸਦਾ ਨਾਮ 'ਜੀਵਤ -ਉੱਲੇਖ' ਹੈ ; ਜਿਸ ਵਿੱਚ ਸੌਂਦਰਯ ਦੀ ਜਾਨ, ਯੌਵਨ (ਜਵਾਨੀ) ਨੂੰ, ਕਿਹਾ ਹੈ।
ਉੱਲੇਖ 4- ਇਸਦਾ ਨਾਮ 'ਪਰਿਕਰ-ਉੱਲੇਖ' ਹੈ ਅਤੇ ਇਸ ਵਿੱਚ ਸੁੰਦਰਤਾ ਨੂੰ ਵਧਾਉਣ ਦੇ ਸਾਧਨਾ ਦਾ ਅੰਕਨ ਹੈ।
5. ਸਾਹਿਤਮੀਮਸਾਂਂ - ਇੱਕ ਬਹੁਤ ਵੱਡਾ ਕਾਵਿ ਸ਼ਾਸਤਰੀ ਗ੍ਰੰਥ ਹੈ ਜਿਹੜਾ ਕਿ ਕਾਰਿਕਾ,ਵਿਤ੍ਰੀ ਉਦਾਹਰਣ ਤਿੰਨ ਰੂਪਾਂ ਚ ਵੰਡਿਆ ਹੋਇਆ ਹੈ। ਇਸਦੇ ਅੱਠ ਪ੍ਰਕਰਣ ਹਨ ਅਤੇ ਉਦਾਹਰਣ ਦੇ ਰੂਪ 'ਚ 600 ਸ਼ਲੋਕ ਜਿੰਨ੍ਹਾਂ ਵਿੱਚੋਂ ਸੌ ਸ਼ਲੋਕ ਪ੍ਰਾਕ੍ਰਿਤ ਭਾਸ਼ਾ ' ਚ ਹਨ। ਸਾਰੇ ਗ੍ਰੰਥ ਵਿੱਚ ਲੇਖਕ ਦਾ ਕਿਤੇ ਨਾਮ ਨਹੀਂ, ਪਰ ਰੁੱਯਕ ਦੇ ਆਪਣੇ ਗ੍ਰੰਥ ਅਲੰਕਾਰਸਰਵਸਵ ਦੇ ਉਤਪ੍ਰੇਕ੍ਸ਼ਿਆ-ਵਿਵੇਚਨ ਦੇ ਪ੍ਰਸੰਗ 'ਚ ਇਸਦਾ ਉੱਲੇਖ ਹੋਣ ਦੇ ਕਾਰਣ ਇਸ ਰਚਨਾ ਨੂੰ ਨਿਰਵਿਰੋਧ ਰੁੱੱਯਕ ਦੀ ਹੀ ਮੰਨ ਲਿਆ ਗਿਆ ਹੈ। ਇਸ ਵਿੱਚ ਨਿਮਨ ਵਿਸ਼ਿਆ ਦਾ ਪ੍ਰਤਿਪਾਦਨ ਹੋਇਆ ਹੈ :-
ਪ੍ਰਕਰਣ -1 ਵਿੱਚ ਵਾਚਯ - ਵਾਚਕ ਦੀ ਵੰਦਨਾ ; ਪ੍ਰਤਿਪਾਦਯ ਵਿਸ਼ੈ ਬਾਰੇ ਜਾਣਕਾਰੀ ; ਦੋਸ਼ ਤਿਆਗ, ਗੁਣਧਾਨ, ਅਲੰਕਾਰਯੋਗ,
ਰਸਾਨਵੈ - ਚਾਰ ਤੱਤ ਕਵੀਆਂ ਦੇ ਚਾਰ ਭੇਦ ;ਰਸਿਕਾ (ਸਹ੍ਰਿਦਯਾਂ) ਦੇ ਉੱਤਮ,ਮਧਮ, ਅਧਮ, ਤਿੰਨ ਭੇਦ ਆਦਿ।
ਪ੍ਰਕਰਣ -2 ਵਿੱਚ ਵਿੱਤ੍ਰੀ ;ਸਾਹਿਤ ਰਚਨਾ ਦੇ ਕਾਰਣਭੂਤ
ਅੱਠ ਤੱਤ ; ਸਾਹਿਤ ਅਤੇ ਕਾਵਿ ਦਾ ਅੰਤਰ ਆਦਿ।
ਪ੍ਰਕਰਣ -3 ਵਿੱਚ ਕਾਵਿਗਤ ਦੋਸ਼ -ਵਿਵੇਚਨ।
ਪ੍ਰਕਰਣ -4 ਵਿੱਚ ਕਾਵਿਗਤ ਗੁਣ -ਵਿਵੇਚਨ।
ਪ੍ਰਕਰਣ -5 ਵਿੱਚ ਕਾਵਿਗਤ ਅਲੰਕਾਰਾਂ ਦਾ ਸੋਦਾਹਰਣ ਪ੍ਰਤਿਪਾਦਨ।
ਪ੍ਰਕਰਣ -6 ਇਹ ਬਹੁਤ ਵਿਸਤ੍ਰਿਤ ਪ੍ਰਕਰਣ ਹੈ ਜਿਸ ਵਿੱਚ ਰਸਾਂ, ਵ੍ਰਿੱਤੀਆਂ ਭਾਸ਼ਾਵਾਂ ਆਦਿ ਦਾ ਵਿਵੇਚਨ।
ਪ੍ਰਕਰਣ -7 ਵਿੱਚ ਕਵੀ - ਸਾਧਨਾਵਾਂਂ,ਕਵੀਭੇਦਾਂ, ਕਵੀ ਸਮਯਾਂ, ਸੰਬੋਧਨ -ਵਾਚਕ ਪਦਾਂ ; ਸ਼ੈਲੀ ;ਵੱਖ - ਵੱਖ ਪ੍ਰਦੇਸ਼ਾਂ ਦੀਆਂ ਔਰਤਾਂ ਦੇ ਗੁਣ ; ਦਾਕ੍ਸ਼ਿਣਾਤਯ ਆਦਿ ਪ੍ਰਵਿੱਤੀਆਂ ; ਵੱਖ ਵੱਖ ਰਿਤੂਆਂ 'ਚ ਮਨਾਏ ਜਾਣ ਵਾਲੇ ਤਿਉਹਾਰ,ਖੇਲ੍ਹ ਆਦਿ ਦਾ ਵਰਨਣ।
ਪ੍ਰਕਰਣ -8 ਵਿੱਚ ਕਾਵਿ ਦੇ ਆਸੁਆਦਨ ਦੇ ਉਪਾਇ; ਕਵੀ ਦੇ ਸ਼ਬਦਾਂ ਆਦਿ ਦਾ ਨਿਰੂਪਣ ; ਪ੍ਰਾਚੀਨ ਅਨੇਕ ਕਵੀਆਂ ਅਤੇ ਸ਼ਾਸਤ੍ਰਕਾਰਾ ਦਾ ਉੱਲੇਖ ਪ੍ਰਾਪਤ ਹੈ।
5. ਅਲੰਕਾਰਸਰਵਸਵ - ਆਚਾਰੀਆ ਰੁਯੱਕ ਦੇ ਇਸ ਗ੍ਰੰਥ ਨੂੰ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਅਲੰਕਾਰ ਸੰਬੰਧੀ ਇੱਕ ਬਹੁਤ ਪ੍ਰਸਿੱਧ ਪ੍ਰਮਾਣਿਕ ਅਤੇ ਪ੍ਰੌੜ ਗ੍ਰੰਥ ਮੰਨਿਆ ਜਾਂਦਾ ਹੈ। ਰੁੱੱਯਕ ਨੇ ਇਸ ਵਿੱਚ ਆਪਣੇ ਪੂਰਵਵਰਤੀ ਆਚਾਰੀਆ ਦੇ ਅਲੰਕਾਰ -ਵਿਵੇਚਨ ਦਾ ਚੰਗੀ ਤਰਾਂ ਅਧਿਐਨ ਕਰਕੇ ਇੱਕ ਸੁਤੰਤਰ ਦ੍ਰਿਸ਼ਟੀਕੋਣ ਰਾਹੀਂ ਅਲੰਕਾਰਾਂ ਦੇ ਨਿਰਦੋਸ਼ ਸਰੂਪ ਨੂੰ ਪ੍ਰਸਤੁਤ ਕੀਤਾ ਹੈ। ਇਸ ਵਿੱਚ ਇੱਕਾਸੀ ਸੂਤ੍ਰ ਅਤੇ ਇਹ ਇਹ ਗ੍ਰੰਥ -ਸੂਤ੍ਰ, ਵਿੱਤ੍ਰੀ ਉਦਾਹਰਣ ਤਿੰਨ ਰੂਪਾਂ ' ਚ ਵੰਡਿਆ ਹੋਇਆ ਹੈ। ਕੁੱਝ ਸਮੀਖਿਆਕਾਰ ਸੂਤ੍ਰ ਅਤੇ ਵਿੱਤ੍ਰੀ ਦਾ ਵੱਖ - ਵੱਖ ਲੇਖਕ ਮੰਨਦੇ ਹਨ। ਪਰੰਤੂ ਵਿਵੇਚਨ - ਪੱਧਤੀ, ਭਾਸ਼ਾ ਅਤੇ ਆਂਤਰਿਕ ਪ੍ਰਮਾਣਾਂ ਦੇ ਆਧਾਰ 'ਤੇ ਦੋਹਾਂ ਦਾ
ਰਚਯਤਾ ਰੁੱੱਯਕ ਨੂੰ ਹੀ ਸਵੀਕਾਰ ਕੀਤਾ ਗਿਆ ਹੈ। ਗ੍ਰੰਥ ਦੇ ਸ਼ੁਰੂ 'ਚ ਪ੍ਰਾਚੀਨ ਆਚਾਰੀਆ ਭਾਮਹ ਆਦਿ ਦੇ ਮਤਾਂ ਨੂੰ ਪ੍ਰਸਤੁਤ ਕਰਕੇ ਆਨੰਦਵਰਧਨ ਦੇ ਮਤ
ਦਾ ਸਮਰਥਨ ਕੀਤਾ ਹੈ। ਇਹਨਾਂ ਨੇ ਛੇ ਸ਼ਬਦਅਲੰਕਾਰਾਂ ਦਾ ਪਚਹਤੱਰ
ਅਰਥ ਅਲੰਕਾਰਾਂ ਦਾ ਸੋਦਾਹਰਣ ਵਿਸਤ੍ਰਿਤ ਵਿਵੇਚਨ ਕੀਤਾ ਹੈ ਜਿੰਨ੍ਹਾਂ ਵਿੱਚ ਵਿਚਿਤ੍ਰ,ਵਿਕਲਪ ਦੋ ਅਲੰਕਾਰਾਂ ਦੀ ਕਾਢ ਇਹਨਾਂ ਦੀ ਆਪਣੀ ਹੈ। ਰੁੱੱਯਕ ਦੇ ਅਲੰਕਾਰ - ਵਰਗੀਕਰਣ ਦੀ ਡਾ . ਰੇਵਾ ਪ੍ਰਸਾਦ ਦਿਵਵੇਦੀ ਨੇ ਸ਼ਲਾਘਾ ਕੀਤੀ ਹੈ। ਭਰਤ ਤੋਂ ਲੈ ਕੇ ਮੰਮਟ ਤੱਕ ਇੱਕ ਸੌ ਅਠਾਰਾਂ ਅਲੰਕਾਰਾਂ ਦੀ ਉਦਭਾਵਨਾ ਹੋ ਚੁੱਕੀ ਸੀ, ਪਰੰਤੂ ਰੁੱੱਯਕ ਨੇ ਆਪਣੇ ਨਵੇਂ ਅਲੰਕਾਰਾਂ ਦੀ ਪ੍ਰਕਲਪਨਾ ਸਮੇਤ ਇਹਨਾਂ ਨੂੰ ਇੱਕਾਸੀ ਅਲੰਕਾਰਾਂ ਵਿੱਚ ਸਮੇਟ ਲਿਆ ਹੈ।
ਇਤਿਹਾਸਕ ਪੱਖੋਂ ਆਚਾਰੀਆ ਰੁਯੱਕ ਦਾ ਭਾਰਤੀ ਕਾਵਿ - ਸ਼ਾਸਤਰ ਦੇ ਇਤਿਹਾਸ ਨੂੰ ਅਪੂਰਵ ਤੇ ਮਹੱਤਵਸ਼ਾਲੀ ਯੋਗਦਾਨ ਕਿਹਾ ਜਾ ਸਕਦਾ ਹੈ। ਰੁੱੱਯਕ ਨੇ ਆਪਣੇ ਪੂਰਵਰਤੀ ਸਾਰਿਆਂ ਆਚਾਰੀਆ ਦੇ ਅਲੰਕਾਰ ਸੰਬੰਧੀ ਮਤਾਂ ਅਤੇ ਵਿਵੇਚਨਾਂ ਦਾ ਸਮਨਵੈ ਕਰਕੇ ਇੱਕਾਸੀ ਅਲੰਕਾਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹਨਾਂ ਨੇ ਪਹਿਲਾਂ ਪ੍ਰਤਿਪਾਦਿਤ ਕੁੱਝ ਅਲੰਕਾਰਾਂ ਦੀ ਕਮੀ ਨੂੰ ਦੂਰ ਕਰਕੇ ਅਲੰਕਾਰਾਂ ਦਾ ਇੱਕ ਢੁਕਵਾਂ ਵਰਗਿਕਰਣ ਪ੍ਰਸਤੁਤ ਕੀਤਾ ਹੈ ਜਿਸਨੂੰ ਪਰਵਰਤੀ -ਵਿਦਿਆਧਰ,ਵਿਦਿਆਨਾਥ, ਸ਼ੋਭਾਕਾਰ ਆਦਿਚਾਰੀਆਂ ਦੇ ਲਗਭਗ ਦੇ ਹੀ ਅਲੰਕਾਰ ਸੰਬੰਧੀ ਵਿਵੇਚਨ ਦਾ ਅਨੁਸਰਣ ਕਰਦੇ ਹੋਏ ਪਰਯਾਪਤ ਪ੍ਰੇਰਣਾ ਪ੍ਰਾਪਤ ਕੀਤੀ ਹੈ। ਸੋ, ਰੁੱੱਯਕ ਦੇ ਅਲੰਕਾਰ ਸੰਬੰਧੀ ਵਿਵੇਚਨ ਅਤੇ ਚਿੰਤਨ ਨੂੰ ਇੱਕ ਨਵੀਂ ਸੇਧ ਦੇਣ ਵਾਲਾ ਕਿਹਾ ਜਾ ਸਕਦਾ ਹੈ ਜਿਸ ਤੋਂ ਬਿਨ੍ਹਾਂ ਅਲੰਕਾਰ ਸੰਬੰਧੀ ਸਿੱਖਿਆ,ਸਮੀਖਿਆ ਅਤੇ ਅਧਿਐਨ, ਨੂੰ ਪੂਰਾ ਨਹੀਂ ਮੰਨਿਆ ਜਾ ਸਕਦਾ ਹੈ।"[2]
ਰੁੱੱਯਕ ਦੀ ਕਾਵਿ ਸ਼ਾਸਤਰ ਨੂੰ ਦੇਣ :-
ਸੋਧੋਆਚਾਰੀਆ ਰੁਯੱਕ ਨੇ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਅਪੂਰਵ ਅਤੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਰੁੱੱਯਕ ਨੇ ਪ੍ਰਾਚੀਨ ਆਚਾਰੀਆ ਦੇ ਵਿਵੇੇੇਚਨ ਨੂੰ ਨਵਾਂ ਰੂਪ ਦੇ ਕੇ ਅਲੰਕਾਰਾਂ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਆਪਣੇ ਤੌਰ 'ਤੇ
ਸੁੱਧ ਅਲੰਕਾਰ (ਸ਼ਬਦਅਲੰਕਾਰ -ਅਰਥ ਅਲੰਕਾਰ ) ਅਤੇ ਮਿਸ਼੍ਰ ਰੂਪ ਵਿੱਚ ਅਲੰਕਾਰਾਂ ਦੀ ਵੰਡ ਕਰਕੇ ਪਹਿਲੀ ਵਾਰ ਇਹਨਾਂ ਨੇ ਵਿਗਿਆਨਿਕ ਵਰਗੀਕਰਣ ਪੇਸ਼ ਕੀਤਾ ਹੈ। ਇਹਨਾਂ ਨੇ ਪਹਿਲੇ ਆਚਾਰੀਆ ਦੇ 71 ਅਤੇ ਆਪਣੇ 7 ਅਲੰਕਾਰਾਂ ਦੀ ਕਲਪਨਾ ਕੀਤੀ ਹੈ। ਆਚਾਰੀਆ ਰੁੱੱਯਕ ਨੇ ਕੁੱਲ 78 ਅਲੰਕਾਰ ਦੱਸੇ ਹਨ। ਇਹਨਾਂ ਨੇ ਅਲੰਕਾਰਾਂ ਦਾ ਵਰਗੀਕਰਣ ਇਹਨਾਂ ਦੇ ਸੁਭਾਅ ਨੂੰ ਮੁੱਖ ਰੱਖ ਕੇ ਕੀਤਾ ਜਿਹੜਾ ਕਿ ਵਿਸਤ੍ਰਿਤ ਅਤੇ ਵਿਗਿਆਨਕ ਵੀ ਹੈ।
"ਆਚਾਰੀਆ ਰੁੁੱੱਯਕ ਅਨੁਸਾਰ " ਜਿੱਥੇ ਤਿਲ ਚੌਲ ਦੀ ਤਰ੍ਹਾਂ ਪਰਸਪਰ ਨਿਰਪੱਖ ਰੂਪ ਵਿੱਚ ਕਈ ਅਲੰਕਾਰ ਇਕੱਠੇ ਆਏ ਹੋਣ ਤਾਂ ਉੱਥੇ ਸੰਸ੍ਰਿਸ਼ਟੀ ਅਲੰਕਾਰ ਹੁੁੰਦਾ ਹੈ। "ਰੁਯੱਕ ਨੇ ਸੰਸ੍ਰਿਸ਼ਟੀ ਅਲੰਕਾਰ ਨੂੰ ਜ਼ਿਆਦਾ ਸਪਸ਼ਟ ਕੀਤਾ ਜਿਸਨੂੰ ਬਾਅਦ ਦੇ ਆਚਾਰੀਆ ਨੇ ਉਸੇ ਰੂਪ ਵਿੱਚ ਮਾਨਤਾ ਦਿੱਤੀ[3]
ਆਚਾਰੀਆ ਰੁੱਯਕ ਕਸ਼ਮੀਰ ਦੇ ਰਾਜਾ ਜੈ ਸਿੰਘ ਦੇ ਮੰਤਰੀ ਮਹਾਂਕਵੀ ਮੰਖਕ ਦੇ ਗੁਰੂ ਸਨ। ਇਹ ਕਸ਼ਮੀਰੀ ਸਨ। ਇੰਨ੍ਹਾਂ ਸਮਾਂ ਬਾਂਰਵੀ ਸਦੀ ਦਾ ਅੱਧ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਵਿਦਵਾਨ ਇਹਨਾਂ ਨੂੰ ਮੰਮਟ ਤੋਂ ਬਾਅਦ ਦਾ ਆਚਾਰੀਆ ਹੀ ਮੰਨਦੇ ਹਨ। ਕਿਉਂਕਿ ਇਨ੍ਹਾਂ ਦੀ 'ਕਾਵਿ ਪ੍ਰਕਾਸ਼ ' ਤੇ ਲਿਖੀ 'ਕਾਵਿ ਪ੍ਰਕਾਸ਼ ' ਸੰਕੇਤ ਟੀਕਾ ਵੀ ਮਿਲਦੇ ਹਨ। ਪਰ ਕਵੀ ਵਿਦਵਾਨ ' ਕਾਵਿ ਪ੍ਰਕਾਸ਼ ' ਤੇ ਲਿਖੀ ' ਕਾਵਿ ਪ੍ਰਕਾਸ਼ ਦੇ ਟਿਕਿਆਂ ਦੇ ਅਧਿਐਨ ਤੇ ਇਹ ਸਮਝਦੇ ਹਨ ਕਿ ਕਾਵਿ ਪ੍ਰਕਾਸ਼ ਵਿੱਚ ਕਿਤੇ - ਕਿਤੇ ਰੁੱਯਕ ਦੀ ਮਾਨਵਤਾ ਦਾ ਖੰਡਨ ਕੀਤਾ ਹੈ। ਪਰ ਦੂਜੇ ਪਾਸੇ ਇੰਨ੍ਹਾਂ ਨੇ ਆਪਣੀਆਂ ਪੁਸਤਕਾਂ ਵਿੱਚ ਕਾਵਿ- ਪ੍ਰਕਾਸ਼ ਦੀਆਂ ਕਈ ਜਗ੍ਹਾ ਤੇ ਟੂਕਾਂ ਵੀ ਦਿੱਤੀਆਂ ਹਨ। ਮੰਮਟ ਤੋਂ ਬਾਅਦ ਦੇ ਆਚਾਰੀਆ ਹੀ ਜਾਪਦੇ ਹਨ।
"ਅਲੰਕਾਰ ਸਰਵਸਵ" ਕਾਵਿ ਸ਼ਾਸਤਰ ਦੀ ਮਹੱਤਵਪੂਰਨ ਪੁਸਤਕ ਹੈ। ਅਲੰਕਾਰ ਸਰਵਸਵ ਦੇ ਲੇਖਕ ਰੁੱਯਕ ਧੁਨੀਵਾਦ ਦੇ ਸਮਰਥਨ ਸਨ। ਇਹਨਾਂ ਨੇ ਭਾਮਹ, ਉਦਭੱਟ, ਰੁਦ੍ਰਟ,ਵਾਮਨ, ਆਨੰਦਵਰਧਨ,ਕੁੰਤਕ ਅਤੇ ਮਹਿਮਭੱਟ ਦੇ ਦ੍ਰਿਸ਼ਟੀਕੋਣਾਂ ਦਾ ਵਿਵੇਚਨ ਕੀਤਾ ਹੈ। ਰੁੱਯਕ ਦੇ ਅਲੰਕਾਰ ਸਰਵਸਵ ਤੇ ਸਮੁਦ੍ਰ ਬੰਧ,ਜਯਰਥ, ਅਲਕ ਅਤੇ ਤੇ ਵਿਦਿਆ ਧਰ ਚਕ੍ਰਵਰਤੀ ਰਾਹੀਂ ਲਿਖੇ ਟੀਕੇ ਵੀ ਮਿਲਦੇ ਹਨ।[4]
ਰੁੱਯਕ ਦੇ ਅਲੰਕਾਰ ਸੰਬੰਧੀ ਵਿਚਾਰ
ਸੋਧੋਰੁੁੱਯਕ ਦਾਰਸ਼ਨਿਕ ਸਾਹਿਤ ਦੇ ਉੱਘੇ ਵਿਦਵਾਨ ਸਨ। ਇਹ ਆਪਣੇ ਤੋਂ ਪਹਿਲੇ ਅਲੰਕਾਰ ਸਾਸਤ੍ਰੀਆਂ - ਭਾਮਹ, ਉਦਭੱਟ,ਰੁਦ੍ਰਟ, ਵਾਮਨ, ਦੇ ਮਤ ਨੂੰ ਹੀ ਦੱਸਦੇ ਹਨ ਕਿ ਕਾਵਿ ਅਲੰਕਾਰ ਹੀ ਪ੍ਰਧਾਨ ਹੁੰਦੇ ਹਨ।[5]
ਹਵਾਲੇ
ਸੋਧੋ- ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ. p. 357. ISBN 978-81-302-0462-8.
- ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ. pp. Page .358 to 360. ISBN 978-81-302-0462-8.
- ↑ ਸਿੰਘ, ਗੁਰਪ੍ਰੀਤ (2012). ਆਧੁਨਿਕ ਪੰਜਾਬੀ ਕਵਿਤਾ ਅਤੇ ਅਲੰਕਾਰ. ਪੰਜਾਬੀ ਭਵਨ, ਲੁਧਿਆਣਾ: ਲੋਕ ਗੀਤ ਪ੍ਰਕਾਸ਼ਨ. pp. Page 130.
- ↑ ਆਚਾਰੀਆ, ਮੰਮਟ (1981). ਕਾਵਿ ਪ੍ਰਕਾਸ਼. ਪਟਿਆਲਾ: ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ. pp. Page 23 to 25.
- ↑ ਕਵੀਰਾਜ, ਸ਼੍ਰੀ ਵਿਸ਼ਵ ਨਾਥ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ,ਪਬਲੀਕੇਸ਼ਨ ਬਿਊਰੋ,ਚੰਡੀਗੜ੍ਹ. p. 14.