ਅਜਨਬੀਕਰਨ
ਅਜਨਬੀਕਰਨ (ਅੰਗਰੇਜ਼ੀ: defamiliarization;ਰੂਸੀ:остранение) ਇੱਕ ਕਲਾਤਮਕ ਤਕਨੀਕ ਹੈ ਜੋ ਦਰਸ਼ਕਾਂ/ਸਰੋਤਿਆਂ ਨੂੰ ਰਚਨਾ ਦੀ ਸਮਝ ਵਧਾਉਣ ਲਈ ਆਮ ਗੱਲਾਂ ਨੂੰ ਓਪਰੇ ਜਾਂ ਅਜਨਬੀ ਤਰੀਕੇ ਨਾਲ ਪੇਸ਼ ਕਰਨ ਦੀ ਗੱਲ ਕਰਦੀ ਹੈ। ਦੂਜੇ ਸ਼ਬਦਾਂ ਵਿੱਚ ਇਹ ਤਕਨੀਕ ਸਾਡੀ ਜਾਣੀ-ਪਛਾਣੀ ਜ਼ਿੰਦਗੀ ਨੂੰ ਇੰਜ ਪੇਸ਼ ਕਰਦੀ ਹੈ ਕਿ ਉਹ ਓਪਰੀ ਜਿਹੀ ਜਾਪਦੀ ਹੈ ਜਿਸ ਕਰਕੇ ਦਰਸ਼ਕ/ਸਰੋਤੇ ਉਸਨੂੰ ਵਧੇਰੇ ਗਹੁ ਨਾਲ ਵੇਖਦੇ ਹਨ। ਇਹ 20ਵੀਂ ਸਦੀ ਦੇ ਕਲਾ ਅਤੇ ਥਿਊਰੀ ਵਿੱਚ ਇੱਕ ਕੇਂਦਰੀ ਸੰਕਲਪ ਹੈ, ਡਾਡਾ, ਪੋਸਟਮਾਡਰਨਿਜਮ, ਐਪਿਕ ਥੀਏਟਰ, ਅਤੇ ਵਿਗਿਆਨ ਗਲਪ ਅੰਦੋਲਨਾਂ ਵਿੱਚ ਇਸਦਾ ਉਘਾ ਸਥਾਨ ਹੈ। ਇਸ ਨੂੰ ਸੱਭਿਆਚਾਰ ਜੈਮਿੰਗ ਵਰਗੇ ਹਾਲ ਹੀ ਦੇ ਅੰਦੋਲਨਾਂ ਦੁਆਰਾ ਦਾਅਪੇਚ ਦੇ ਤੌਰ 'ਤੇ ਵੀ ਵਰਤਿਆ ਗਿਆ ਹੈ। ਇਹ ਪਦ 1916 ਵਿੱਚ ਸਾਹਿਤਕ ਆਲੋਚਕ ਵਿਕਟਰ ਸ਼ਕਲੋਵਸਕੀ ਦੁਆਰਾ ਪੇਸ਼ ਕੀਤਾ ਗਿਆ ਸੀ।[1]
ਇਤਿਹਾਸ
ਸੋਧੋ(ਦ ਗਜ਼ਮੈਨ, 2016) ਅਨੁਸਾਰ, ਜੋ ਵਾਕਿਫ਼ ਹੈ ਜਾਂ ਜਿਸਨੂੰ ਜਾਣਿਆ ਸਮਝ ਲਿਆ ਗਿਆ ਹੈ, ਜਿਸਦਾ ਬੋਧ ਖੁਦ ਬਖ਼ੁਦ ਹੋ ਗਿਆ ਹੋਵੇ, ਉਸਦਾ ਅਜਨਬੀਕਰਨ ਸਭਨਾਂ ਜੁਗਤੀਆਂ ਦਾ ਬੁਨਿਆਦੀ ਫੰਕਸ਼ਨ ਹੈ। ਅਤੇ ਅਜਨਬੀਕਰਨ ਪੜ੍ਹਨ ਅਤੇ ਸਮਝਣ ਦੋਨਾਂ ਦੀ ਪ੍ਰਕਿਰਿਆ ਨੂੰ ਧੀਮੀ ਕਰਦਾ ਅਤੇ ਵਧੇਰੇ ਕਠਿਨਾਈ (ਵਿਘਨ) ਪੈਦਾ ਕਰਦਾ ਅਤੇ ਇਹਦਾ ਕਾਰਨ ਕਲਾਤਮਕ ਕਾਰਜਵਿਧੀਆਂ (ਜੁਗਤੀਆਂ) ਦੀ ਜਾਗਰੂਕਤਾ ਹੈ। (ਮਾਰਗੋਲਿਨ 2005)
ਹਵਾਲੇ
ਸੋਧੋ- Shklovsky, Viktor: A Reader (ed. by Alexandra Berlina). Bloomsbury 2017.
- Crawford, Lawrence. Viktor Shklovskij: Différance in Defamiliarization. Comparative Literature 36 (1984): 209-19. ਫਰਮਾ:Jstor
- Margolin, Uri. Russian Formalism . The Johns Hopkins Guide to Literary Theory and Criticism. Ed. Michael Groden, Martin Kreiswirth, and Imre Szeman. Baltimore, Maryland: The Johns Hopkins University Press, 1994.
- Shklovskij, Viktor. “Art as Technique”. Literary Theory: An Anthology. Ed. Julie Rivkin and Michael Ryan. Malden: Blackwell Publishing Ltd, 1998.
- Basil Lvov, The Twists and Turns of Defamiliarization.
- Min Tian, The Poetics of Difference and Displacement: Twentieth-Century Chinese-Western Intercultural Theatre. Hong Kong: Hong Kong University Press, 2008.
- Ostranenie Magazine Archived 2008-09-06 at the Wayback Machine.
- ↑ Шкловский В. Б. Тетива: О несходстве сходного. — ਫਰਮਾ:М.: Советский писатель, 1970. — С. 230.