ਅਜ਼ਾਦ ਉਸ ਨੂੰ ਕਹਿੰਦੇ ਹਨ ਜਿਸ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਾ ਹੋਵੇ। ਅਜ਼ਾਦ ਦੇ ਸਮਾਨਾਰਥਕ ਸ਼ਬਦ ਸਵਾਧੀਨ, ਸੁਤੰਤਰ ਹਨ। ਅਜ਼ਾਦ ਲਈ ਕਈ ਵਾਰ ਆਜ਼ਾਦ ਸ਼ਬਦ ਵੀ ਵਰਤ ਲਿਆ ਜਾਂਦਾ ਹੈ। ਇਹ ਫਾਰਸੀ ਭਾਸ਼ਾ ਦਾ 'ਇੰਡੀਪੈਡੈਂਟ' ਸ਼ਬਦ ਹੈ ਜੋ ਅੰਗਰੇਜੀ ਵਿੱਚ ਉਵੇਂ-ਜਿਵੇਂ ਅਪਨਾ ਲਿਆ ਗਿਆ ਅਤੇ ਇਸਦਾ ਪੰਜਾਬੀ ਅਰਥ ਅਜ਼ਾਦ ਹੈ।[1]

ਸ਼ਾਬਦਿਕ ਅਰਥ

ਸੋਧੋ

ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ 'ਪੰਜਾਬੀ ਕੋਸ਼' ਅਨੁਸਾਰ, "ਅਜ਼ਾਦ, (ਫਾ.ਆਜ਼ਾਦ)ਵਿ, ਜਿਸ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ, ਜੋ ਕਿਸੇ ਦਾ ਗੁਲਾਮ ਨਹੀਂ, ਸੁਤੰਤਰ, ਬੰਧਨ ਰਹਿਤ, ਜੋ ਕੈਦ ਵਿੱਚ ਨਹੀਂ, ਜੋ ਪਰਵਸ ਨਹੀਂ, ਸਵਾਧੀਨ। ਇਸੇ ਸ਼ਬਦਕੋਸ਼ ਵਿੱਚ 'ਆਜ਼ਾਦ' ਦੇ ਅਰਥ ਇਸ ਪ੍ਰਕਾਰ ਹਨ-"ਆਜ਼ਾਦ, (ਫਾ. ) ਵਿ. 1. ਸੁਤੰਤਰ, ਸਵਾਧੀਨ, ਖੁਦਮੁਖਤਿਆਰ, ਜੋ ਕਿਸੇ ਦੀ ਕੈਦ ਵਿੱਚ ਨਹੀਂ, ਬਰੀ, ਮੁਕਤ; 2. ਅਵਾਰਾ, ਫਰੰਤੂ, ਆਪਹੁਦਰਾ, ਆਪਣੇ ਮੁੰਹ, ਬੇਫਿਕਰਾ, ਬੇਪਰਵਾਹ।

ਹਵਾਲੇ

ਸੋਧੋ
  1. "meaning and etymology".