ਅਜ਼ੀਮ ਪ੍ਰੇਮਜੀ
ਅਜ਼ੀਮ ਹਾਸ਼ਿਮ ਪ੍ਰੇਮਜੀ (ਜਨਮ 24 ਜੁਲਾਈ 1945) ਇੱਕ ਭਾਰਤੀ ਕਾਰੋਬਾਰੀ, ਨਿਵੇਸ਼ਕ ਅਤੇ ਸਮਾਜ ਸੇਵਕ ਹੈ। ਜੋ ਵਿਪਰੋ ਲਿਮਿਟੇਡ ਦਾ ਚੇਅਰਮੈਨ ਹੈ। ਉਸਨੇ ਵਿਪਰੋ ਨੂੰ ਚਾਰ ਦਹਾਕਿਆਂ ਤੋਂ ਵਿਭਿੰਨਤਾ ਅਤੇ ਵਿਕਾਸ ਦੇ ਰਾਹੀਂ ਵਿਕਸਤ ਕੀਤਾ ਅਤੇ ਉਹ ਸਾਫਟਵੇਅਰ ਉਦਯੋਗ ਵਿੱਚ ਵਿਸ਼ਵ ਦੇ ਇੱਕ ਆਗੂ ਵਜੋਂ ਉਭਰਿਆ।[5][6] 2010 ਵਿੱਚ, ਉਸਨੂੰ ਏਸ਼ੀਆਵੀਕ ਦੁਆਰਾ ਦੁਨੀਆ ਦੇ 20 ਸਭ ਸ਼ਕਤੀਸ਼ਾਲੀ ਆਦਮੀਆਂ ਵਿੱਚ ਉਸਨੂੰ ਚੁਣਿਆ ਗਿਆ ਸੀ। ਉਹ ਟਾਈਮ ਵੱਲੋਂ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਦੋ ਵਾਰ ਸੂਚੀਬੱਧ ਕੀਤਾ ਗਿਆ ਹੈ।[7]
ਅਜ਼ੀਮ ਪ੍ਰੇਮਜੀ | |
---|---|
ਜਨਮ | ਅਜ਼ੀਮ ਹਾਸ਼ਿਮ ਪ੍ਰੇਮਜੀ 24 ਜੁਲਾਈ 1945 |
ਅਲਮਾ ਮਾਤਰ | ਸਟੈਨਫੋਰਡ ਯੂਨੀਵਰਸਿਟੀ (ਬੈਚਲਰ ਆਫ ਇੰਜੀਨੀਅਰਿੰਗ)[2] |
ਪੇਸ਼ਾ | ਵਿਪਰੋ ਦਾ ਚੇਅਰਮੈਨ |
ਜੀਵਨ ਸਾਥੀ | ਯਾਸਮੀਨ |
ਬੱਚੇ | ਰਿਸ਼ੀਦ, ਤਾਰਿਕ[3] |
Parent | ਮੁਹੰਮਦ ਹਾਸ਼ਿਮ ਪ੍ਰੇਮਜੀ |
ਵੈੱਬਸਾਈਟ | Azim Premji |
ਦਸਤਖ਼ਤ | |
ਅਜ਼ੀਮ ਪ੍ਰੇਮਜੀ ਨਵੰਬਰ 2017 ਤੱਕ 9.5 ਅਰਬ ਡਾਲਰ ਦੀ ਅਨੁਮਾਨਤ ਸੰਪਤੀ ਨਾਲ ਭਾਰਤ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਹੈ। 2013 ਵਿੱਚ, ਉਹ 'ਦਿ ਗਵਿੰਗ ਪਲੇਜ' ਨੂੰ ਆਪਣੀ ਦੌਲਤ ਦਾ ਘੱਟੋ ਘੱਟ ਅੱਧਾ ਹਿੱਸਾ ਦੇਣ ਲਈ ਸਹਿਮਤ ਹੋਇਆ ਸੀ। ਪ੍ਰੇਮਜੀ ਨੇ 2.2 ਬਿਲੀਅਨ ਡਾਲਰ ਦਾਨ ਨਾਲ ਅਜੀਮ ਪ੍ਰੇਮਜੀ ਫਾਊਂਡੇਸ਼ਨ ਸ਼ੁਰੂ ਕੀਤੀ, ਜੋ ਕਿ ਭਾਰਤ ਵਿੱਚ ਸਿੱਖਿਆ 'ਤੇ ਕੇਂਦ੍ਰਿਤ ਹੈ।[8]
ਕਰੀਅਰ
ਸੋਧੋ1945 ਵਿੱਚ, ਮੁਹੰਮਦ ਹਾਸ਼ਿਮ ਪ੍ਰੇਮਜੀ ਨੇ ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ ਦੇ ਇੱਕ ਛੋਟੇ ਜਿਹੇ ਕਸਬੇ ਅੰਲਨੇਰ ਵਿੱਚ ਪੱਛਮੀ ਭਾਰਤੀ ਵੈਜੀਟੇਬਲ ਪ੍ਰੋਡਕਟਸ ਲਿਮਟਿਡ ਵਿੱਚ ਸ਼ੁਰੂ ਕੀਤਾ। ਇਸ ਕੰਪਨੀ ਵਿੱਚ ਖਾਣ ਪੀਣ ਵਾਲਾ ਤੇਲ ਅਤੇ ਸਾਬਣਾਂ ਦਾ ਉਤਪਾਦਨ ਹੁੰਦਾ ਸੀ।[9] 1966 ਵਿੱਚ, ਆਪਣੇ ਪਿਤਾ ਦੀ ਮੌਤ ਦੀ ਖ਼ਬਰ 'ਤੇ, ਅਜੀਮ ਪ੍ਰੇਮਜੀ ਵਿਪਰੋ ਦਾ ਇੰਚਾਰਜ ਸੰਭਾਲਣ ਲਈ ਸਟੈਨਫੋਰਡ ਯੂਨੀਵਰਸਿਟੀ ਜਿੱਥੇ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ, ਤੋਂ ਘਰ ਵਾਪਸ ਆ ਗਿਆ। ਉਸ ਵੇਲੇ ਕੰਪਨੀ ਨੂੰ ਪੱਛਮੀ ਭਾਰਤੀ ਵੈਜੀਟੇਬਲ ਪ੍ਰੋਡਕਟਸ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਹਾਈਡਰੋਜਨੇਟਿਡ ਤੇਲ ਦਾ ਉਤਪਾਦਨ ਕਰਦੀ ਸੀ ਪਰ ਅਜੀਮ ਪ੍ਰੇਮਜੀ ਨੇ ਬਾਅਦ ਵਿੱਚ ਕੰਪਨੀ ਨੂੰ ਬੇਕਰੀ ਫੈਟ, ਨਸਲੀ ਸਮੱਗਰੀ ਆਧਾਰਿਤ ਟਾਇਲੈਟਰੀਜ਼, ਵਾਲਾਂ ਦੀ ਦੇਖਭਾਲ ਲਈ ਸਾਬਣ, ਬੇਬੀ ਟਾਇਲੈਟਰੀਜ਼, ਲਾਈਟ ਪ੍ਰੋਡਕਟਸ, ਅਤੇ ਹਾਈਡ੍ਰੌਲਿਕ ਸਿਲੰਡਰਾਂ ਆਦਿ ਬਣੌਨ ਵਾਲੀ ਕੰਪਨੀ ਵਿੱਚ ਵਿਕਸਿਤ ਕਰ ਦਿੱਤਾ। 1980 ਦੇ ਦਹਾਕੇ ਵਿੱਚ, ਉੱਭਰ ਰਹੇ ਆਈ.ਟੀ. ਖੇਤਰ ਦੇ ਮਹੱਤਵ ਨੂੰ ਪਛਾਣ ਕੇ, ਕੰਪਨੀ ਦਾ ਨਾਮ ਵਿਪਰੋ ਰੱਖ ਦਿੱਤਾ ਅਤੇ ਇੱਕ ਅਮਰੀਕੀ ਕੰਪਨੀ ਸੈਂਟੀਨਲ ਕੰਪਿਊਟਰ ਕਾਰਪੋਰੇਸ਼ਨ ਦੇ ਨਾਲ ਤਕਨੀਕੀ ਸਹਿਯੋਗ ਅਧੀਨ ਮਿਨੀਕੰਪਿਊਟਰ ਦਾ ਨਿਰਮਾਣ ਕਰਕੇ ਉੱਚ ਤਕਨਾਲੋਜੀ ਖੇਤਰ ਵਿੱਚ ਦਾਖਲ ਹੋ ਗਿਆ।[10] ਇਸ ਤੋਂ ਬਾਅਦ ਪ੍ਰੇਮਜੀ ਨੇ ਆਪਣਾ ਧਿਆਨ ਸਾਬਣਾਂ ਤੋਂ ਹਟਾ ਕੇ ਸਾਫਟਵੇਅਰਾਂ ਵੱਲ ਕਰ ਲਿਆ।[11]
ਨਿੱਜੀ ਜੀਵਨ
ਸੋਧੋਪ੍ਰੇਮਜੀ ਦਾ ਜਨਮ ਬੰਬਈ, ਭਾਰਤ ਵਿੱਚ ਇੱਕ ਨਿਜ਼ਾਰੀ ਈਸਮਾਇਲੀ ਸ਼ੀਆ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[1][12] ਉਸਦਾ ਪਿਤਾ ਇੱਕ ਪ੍ਰਸਿੱਧ ਵਪਾਰੀ ਸੀ ਜਿਸਨੂੰ ਬਰਮਾ ਦੇ ਰਾਈਸ ਕਿੰਗ ਵਜੋਂ ਜਾਣਿਆ ਜਾਂਦਾ ਸੀ। ਵਿਭਾਜਨ ਤੋਂ ਬਾਅਦ ਜਿੰਨਾ ਨੇ ਮੁਹੰਮਦ ਹਾਸ਼ਿਮ ਪ੍ਰੇਮਜੀ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਪਰ ਹਾਸ਼ਿਮ ਪ੍ਰੇਮਜੀ ਬੇਨਤੀ ਨੂੰ ਅਸਵੀਕਾਰ ਕੀਤਾ ਅਤੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ।[13]
ਪ੍ਰੇਮਜੀ ਕੋਲ ਸਟੈਨਫੋਰਡ ਯੂਨੀਵਰਸਿਟੀ, ਯੂਐਸਏ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਗਰੀ ਵਿੱਚ ਬੈਚਲਰ ਆਫ ਸਾਇੰਸ ਹੈ। ਉਸ ਦਾ ਵਿਆਹ ਯਾਸਮੀਨ ਨਾਲ ਹੋਇਆ ਹੈ ਜੋੜੇ ਦੇ ਰਿਸ਼ੀਦ ਅਤੇ ਤਾਰਿਕ ਦੋ ਬੱਚੇ ਹਨ। ਰਿਸ਼ੀਦ ਫਿਲਹਾਲ ਵਿਪਰੋ ਵਿੱਚ ਆਈਟੀ ਬਿਜ਼ਨਸ ਦਾ ਮੁੱਖ ਰਣਨੀਤੀ ਅਧਿਕਾਰੀ ਹੈ।[14]
ਹਵਾਲੇ
ਸੋਧੋ- ↑ 1.0 1.1 "Azim Premji". Britannica. Retrieved 26 December 2013.
- ↑ 2.0 2.1 "The World's Billionaires No. 83 Azim Premji". Forbes. 3 November 2009. Archived from the original on 29 November 2009. Retrieved 7 December 2009.
{{cite news}}
: Unknown parameter|deadurl=
ignored (|url-status=
suggested) (help) - ↑ "What you didn't know about Rishad Premji". Rediff. 7 June 2007. Retrieved 7 December 2009.
- ↑ "Azim Premji - Forbes". Forbes.
- ↑ Azim Premji Profile Forbes.com. Retrieved September 2010.
- ↑ "The World's Billionaires". Forbes. 3 March 2009. Archived from the original on 16 March 2009. Retrieved 16 March 2009.
{{cite news}}
: Unknown parameter|deadurl=
ignored (|url-status=
suggested) (help) - ↑ Gates, Bill. (21 April 2011) Azim Premji – The 2011 TIME 100 Archived 2011-11-27 at the Wayback Machine.. TIME. Retrieved on 12 November 2011.
- ↑ Karmali, Naazneen. "Azim Premji Donates $2.3 Billion After Signing Giving Pledge". Forbes. Retrieved 2017-04-22.
- ↑ Western Indian Products Ltd incorporated in 1945. Churumuri.wordpress.com (2009-07-20). Retrieved on 2015-11-21.
- ↑ Home Page - Sentinel Technologies, Inc. Sentinel.com. Retrieved on 2015-11-21.
- ↑ Azim Premji Profile – Biography of Azim Premji – Information on Azeem Premji Wipro Technologies. Iloveindia.com (24 July 1945). Retrieved on 12 November 2011.
- ↑ "Azim Premji". Worldofceos.com. Archived from the original on 27 ਦਸੰਬਰ 2013. Retrieved 26 December 2013.
{{cite web}}
: Unknown parameter|dead-url=
ignored (|url-status=
suggested) (help) - ↑ "Billionaire Profile: Azim Premji by Mandovi Menon". MENSXP.COM. Retrieved 1 October 2013.
- ↑ "Rishad Premji is Wipro's new CSO". The Hindu. 2 September 2010. Archived from the original on 8 September 2010. Retrieved 10 September 2010.
{{cite web}}
: Unknown parameter|deadurl=
ignored (|url-status=
suggested) (help)