ਅਜਾਮਲ ਜਾਂ ਅਜਾਮਿਲ ਇੱਕ ਵਿਦਵਾਨ ਤੇ ਦੁਰਾਚਾਰੀ ਬ੍ਰਾਹਮਣ ਸੀ। ਇਹ ਕੰਨੌਜ ਦਾ ਰਹਿਣ ਵਾਲਾ ਸੀ।[1]

ਇਸ ਨੇ ਆਪਣੇ ਘਰ ਵੇਸਵਾ ਰਖੀ ਹੋਈ ਸੀ ਤੇ ਹਰ ਵਕਤ ਸ਼ਰਾਬ ਵਿੱਚ ਮਸਤ ਰਹਿਦਾਂ ਸੀ। ਇਸ ਦੇ ਘਰ ਛੇ ਪੁਤਰ ਹੋ ਚੁਕੇ ਸਨ। ਦੇਵਨੇਤ ਨਾਲ ਇੱਕ ਦਿਨ ਇੱਕ ਮਹਾਤਮਾ ਸਾਧੂ ਆ ਨਿਕਲੇ। ਅਜਾਮਲ ਨੇ ਇਹਨਾਂ ਦੀ ਸੇਵਾ ਕੀਤੀ। ਮਹਾਤਮਾ ਨੇ ਇਸ ਦੇ ਉਧਾਰ ਦਾ ਢੰਗ ਸੋਚ ਕੇ ਇਸ ਨੂੰ ਆਗਿਆ ਕੀਤੀ ਕਿ ਤੇਰੀ ਇਸਤਰੀ ਗਰਬਵਤੀ ਹੈ, ਐਤਕੀ ਜੋ ਪੁਤਰ ਜੰਵੇ ਉਸ ਦਾ ਨਾਮ "ਨਾਰਾਇਣ "ਰਖਣਾ ਤੇ ਹਰ ਸ਼ਮੇ ਉਸ ਨਾਲ ਲਾਢ ਪਿਆਰ ਕਰਦਿਆਂ "ਨਾਰਾਇਣ,ਨਾਰਾਇਣ " ਕਰ ਕੇ ਬੁਲਾਓਦੇ ਰਹਿਣਾ। ਅਜਾਮਲ ਨੇ ਪੁਤਰ ਪੈਦਾ ਹੋਣ ਤੇ ਉਸ ਦਾ ਨਾਮ ਨਾਰਾਇਣ ਹੀ ਰਖਿਆ।ਇਹ ਪਦ ਅਕਾਲ ਪੁਰਖ ਲਈ ਭੀ ਵਰਤਿਆ ਜਾਂਦਾ ਹੈ।ਜਦ ਅਜਾਮਲ ਦੇ ਆਖਿਰੀ ਸਮਾਂ ਆਇਆ ਤਦ ਇਸ ਨੀ ਮੋਹ ਵਿੱਚ ਆ ਕੇ ਇੱਕ -ਰਸ ਅਜਿਹੇ ਤਰੀਕੇ ਨਾਲ ਆਪਣੇ ਪੁਤਰ ਨੂੰ 'ਨਾਰਾਇਣ ਨਾਰਾਇਣ " ਕਰ ਕੇ ਪੁਕਾਰਿਆ ਕਿ ਇਸ ਦੀ ਲਿਵ ਅਕਾਲ ਪੁਰਖ ਨਾਲ ਲਗ ਗਈ ਤੇ ਇਸ ਤਰਾਂ ਅੰਤ ਸਮੇਂ ਅਜਾਮਲ ਦਾ ਉਧਾਰ ਹੋਇਆ।

ਅਜਾਮਲ ਕੋਉ ਅੰਤ ਕਲ ਮਹਿ ਨਾਰਾਇਣ ਸੁਧਿ ਆਈ।

ਜਾਂ ਗਤਿ ਕੋਉ ਜੋਗੀਸੁਰ ਬਾਛਤ,ਸੋ ਗਤਿ ਛਿਨ ਮਹਿ ਪਾਈ। (ਗੁਰੂ ਗ੍ਰੰਥ ਸਾਹਿਬ,ਰਾਮਕਲੀ ਮਹਲਾ 9,ਪੰਨਾ 902)

ਹਵਾਲੇ

ਸੋਧੋ
  1. "ਅਜਾਮਲ - ਪੰਜਾਬੀ ਪੀਡੀਆ". punjabipedia.org. Retrieved 2023-02-19.