ਅਜੈ ਕੁਮਾਰ ਘੋਸ਼
ਅਜੈ ਕੁਮਾਰ ਘੋਸ਼ (ਬੰਗਾਲੀ: অজয়কুমার ঘোষ) (20 ਫਰਵਰੀ 1909-13 ਜਨਵਰੀ 1962[1]) ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਸਨ।[2] 1934 ਵਿੱਚ, ਉਹ ਭਾਕਪਾ ਦੀ ਕੇਂਦਰੀ ਕਮੇਟੀ ਲਈ ਚੁਣੇ ਗਏ ਸੀ ਅਤੇ 1936 ਵਿੱਚ ਉਹ ਇਹਦੀ ਪੋਲਿਟ ਬਿਊਰੋ ਲਈ ਚੁਣੇ ਗਏ। 1938 ਵਿੱਚ ਉਹਨਾਂ ਨੇ ਪਾਰਟੀ ਦੇ ਮੁੱਖ ਤਰਜਮਾਨ, ਨੈਸ਼ਨਲ ਫਰੰਟ ਦੇ ਸੰਪਾਦਕੀ ਬੋਰਡ ਦੇ ਮੈਂਬਰ ਬਣ ਗਏ। ਉਹ 1951 ਤੋਂ 1962 ਵਿੱਚ ਆਪਣੀ ਮੌਤ ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਰਹੇ। ਉਹ 1962 ਵਿੱਚ ਭਾਰਤ-ਚੀਨ ਜੰਗ ਦੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਸਨ।[3] ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚੋਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਵੱਖ ਹੋਣ ਤੋਂ ਪਹਿਲਾਂ ਮਧਮਾਰਗੀ ਗੁਟ ਵਿੱਚ ਪ੍ਰਮੁੱਖ ਵਿਅਕਤੀ ਸਨ।
ਅਜੈ ਕੁਮਾਰ ਘੋਸ਼ | |
---|---|
ਨਿੱਜੀ ਜਾਣਕਾਰੀ | |
ਜਨਮ | 20 ਫਰਵਰੀ 1909 |
ਮੌਤ | 1 ਜਨਵਰੀ 1962 | (ਉਮਰ 52)
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ |
ਆਰੰਭਕ ਜੀਵਨ
ਸੋਧੋਅਜੈ ਘੋਸ਼ ਦਾ ਜਨਮ 20 ਫਰਵਰੀ 1909 ਨੂੰ ਮਿਹਜਮ ਵਿੱਚ ਹੋਇਆ। ਉਥੇ ਅਜੈ ਨਾਮ ਦੀ ਇੱਕ ਨਦੀ ਹੈ। ਉਹਨਾਂ ਦੇ ਬਾਬਾ ਨੇ ਉਸ ਨਦੀ ਦੇ ਨਾਮ ਤੇ ਹੀ ਉਹਨਾਂ ਦਾ ਨਾਮ ਅਜੈ ਰੱਖ ਦਿੱਤਾ ਸੀ। ਉਹ ਛੇ ਭਰਾ ਭੈਣ ਸਨ। ਚਾਰ ਭਰਾ ਅਤੇ ਦੋ ਭੈਣਾਂ। ਅਜੈ ਘੋਸ਼ ਦੇ ਪਿਤਾ ਸ਼ਚੀਂਦਰ ਨਾਥ ਘੋਸ਼ ਪੇਸ਼ੇ ਤੋਂ ਡਾਕਟਰ ਸਨ ਅਤੇ ਮਾਂ ਦਾ ਨਾਮ ਸੁਧਾਂਸ਼ੂ ਬਾਲਾ ਸੀ। ਇਸ ਨੇ ਇਲਾਹਾਬਾਦ ਤੋਂ ਬੀਐੱਸਸੀ ਪਾਸ ਕੀਤੀ ਸੀ। ਉਹ ਅਜੇ ਸਕੂਲ ਵਿੱਚ ਹੀ ਪੜ੍ਹ ਰਹੇ ਸਨ ਕਿ ਉਹਨਾਂ ਦੀ ਮੁਲਾਕਾਤ ਭਗਤ ਸਿੰਘ ਨਾਲ ਹੋਈ। ਉਹਨਾਂ ਨੇ ਅੰਗਰੇਜ਼ੀ ਸਰਕਾਰ ਨੂੰ ਹਥਿਆਰਬੰਦ ਇਨਕਲਾਬ ਦੇ ਜਰੀਏ ਉਖਾੜ ਸੁੱਟਣ ਦੇ ਲਈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਲਈ।
ਹਵਾਲੇ
ਸੋਧੋ- ↑ Anil Rajimwale (December 26, 2009). "Ajoy Ghosh: The Creative Marxist". Mainstream Weekly.
- ↑ Pyotr Kutsobin (1987). "Ajoy Kumar Ghosh and Communist movement in India". Sterling Publishers, New Delhi. OL 2508703M.
{{cite web}}
: Missing or empty|url=
(help) - ↑ "India: The Life of the Communist". Time Magazine. October 26, 1959. Archived from the original on ਦਸੰਬਰ 6, 2012. Retrieved ਦਸੰਬਰ 17, 2012.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |