ਅਤਲਸ ਪਹਾੜ
ਅਤਲਸ ਪਹਾੜ ਜਾਂ ਐਟਲਸ ਪਹਾੜ (ਬਰਬਰ: ਇਦੁਰਾਰ ਨ ਵਤਲਸ, Arabic: جبال الأطلس, ਪੁਰਾਤਨ ਅਰਬੀ: ਦਰਨ; ਦੀਰਿਨ) ਇੱਕ ਪਰਬਤ ਲੜੀ ਹੈ ਹੋ ਉੱਤਰ-ਪੱਛਮੀ ਅਫ਼ਰੀਕਾ ਦੇ ਦੇਸ਼ਾਂ ਮੋਰਾਕੋ, ਅਲਜੀਰੀਆ ਅਤੇ ਤੁਨੀਸੀਆ ਵਿੱਚੋਂ ਲੰਘਦੀ ਹੈ ਅਤੇ ਜਿਹਦੀ ਲੰਬਾਈ ਲਗਭਗ 2,500 ਕਿਲੋਮੀਟਰ ਹੈ। ਇਹਦੀ ਸਭ ਤੋਂ ਉੱਚੀ ਚੋਟੀ ਤੂਬਕਲ ਹੈ ਜੋ ਦੱਖਣ-ਪੱਛਮੀ ਮੋਰਾਕੋ ਵਿੱਚ ਹੈ ਅਤੇ ਜਿਹਦੀ ਉੱਚਾਈ 4167 ਮੀਟਰ ਹੈ। ਇਹ ਲੜੀ ਭੂ-ਮੱਧ ਸਾਗਰ ਅਤੇ ਅੰਧ ਮਹਾਂਸਾਗਰ ਦੀਆਂ ਤਟਰੇਖਾਵਾਂ ਨੂੰ ਸਹਾਰਾ ਮਾਰੂਥਲ ਤੋਂ ਵੱਖ ਕਰਦੀ ਹੈ। ਇੱਥੋਂ ਦੀ ਬਹੁਤੀ ਅਬਾਦੀ ਬਰਬਰ ਲੋਕਾਂ ਦੀ ਹੈ।
ਅਤਲਸ ਪਹਾੜ | |
---|---|
ਸਿਖਰਲਾ ਬਿੰਦੂ | |
ਚੋਟੀ | ਤੂਬਕਲ |
ਉਚਾਈ | 4,167 m (13,671 ft) |
ਗੁਣਕ | 31°03′43″N 07°54′58″W / 31.06194°N 7.91611°W |
ਭੂਗੋਲ | |
ਦੇਸ਼ | ਅਲਜੀਰੀਆ, ਮੋਰਾਕੋ and ਤੁਨੀਸੀਆ |
Geology | |
ਕਾਲ | ਪੂਰਵ-ਕੈਂਬਰੀਆਈ |