ਅਦਲ ਸੂਮਰੋ
ਡਾ. ਅਦਲ ਸੂਮਰੋ (ਜਨਮ ਅਬਦੁਲ ਕਰੀਮ ਸੂਮਰੋ, 15 ਅਗਸਤ 1955) ਇੱਕ ਸਿੰਧੀ ਭਾਸ਼ਾ ਦਾ ਕਵੀ ਅਤੇ ਸੇਵਾਮੁਕਤ ਅਕਾਦਮਿਕ ਹੈ। ਉਹ ਪਾਕਿਸਤਾਨ ਦੇ ਖੈਰਪੁਰ ਵਿੱਚ ਸ਼ਾਹ ਅਬਦੁਲ ਲਤੀਫ ਯੂਨੀਵਰਸਿਟੀ ਵਿੱਚ ਸ਼ੇਖ ਅਯਾਜ਼ ਚੇਅਰ ਦੇ ਡਾਇਰੈਕਟਰ ਸਨ।[1]
ਡਾ. ਅਬਦੁਲ ਸੂਮਰੋ | |
---|---|
ਮੂਲ ਨਾਮ | ادل سومرو |
ਜਨਮ | ਅਬਦੁਲ ਕਰੀਮ ਸੂਮਰੋ |
ਕਿੱਤਾ | ਕਵੀ |
ਭਾਸ਼ਾ | ਸਿੰਧੀ |
ਰਾਸ਼ਟਰੀਅਤਾ | ਪਾਕਿਸਤਾਨੀ |
ਉਸ ਨੇ ਪੀ.ਐਚ.ਡੀ. ਸਿੰਧੀ ਅਦਬੀ ਸੰਗਤ ਦੇ ਇਤਿਹਾਸ ਵਿੱਚ ਮੁਕੰਮਲ ਕੀਤੀ ਅਤੇ ਇੱਕ ਪਾਕਿਸਤਾਨੀ ਸਾਹਿਤਕ ਸੰਸਥਾ ਦਾ ਉਹ ਸਕੱਤਰ ਵੀ ਰਿਹਾ ਹੈ।[1]
ਸੂਮਰੋ ਨੇ 2016 ਤੱਕ 12 ਕਿਤਾਬਾਂ, ਇੱਕ ਵਾਰਤਕ ਦੀ ਕਿਤਾਬ, ਤਿੰਨ ਕਾਵਿ ਸੰਗ੍ਰਹਿ, ਅਤੇ ਬਾਲ ਸਾਹਿਤ ਅਤੇ ਕਵਿਤਾ ਦੀਆਂ ਅੱਠ ਰਚਨਾਵਾਂ ਲਿਖੀਆਂ ਹਨ।[1][2] ਦੂਜੀਆਂ ਭਾਸ਼ਾਵਾਂ ਵਿੱਚ ਲਿਖਣ ਬਾਰੇ ਪੁੱਛੇ ਜਾਣ 'ਤੇ, ਉਸਨੇ ਦੱਸਿਆ ਕਿ ਕਿਉਂਕਿ ਲੋਕ ਆਪਣੀ ਮਾਂ-ਬੋਲੀ ਵਿੱਚ ਸੁਪਨੇ ਦੇਖਦੇ ਹਨ, ਇਸ ਲਈ ਉਹ ਇਸ ਦੁਆਰਾ ਆਪਣੇ ਆਪ ਨੂੰ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਦੇ ਹਨ ਅਤੇ ਇੱਕ ਵੱਖਰੀ ਭਾਸ਼ਾ ਵਿੱਚ ਕੰਮ ਕਰਨ ਨੂੰ ਤਰਜੀਹ ਦੇਣ ਨਾਲ ਉਸਦੀ ਆਪਣੀ ਕਮਜ਼ੋਰੀ ਹੋ ਜਾਂਦੀ ਹੈ।[1] ਕਾਵਿ ਰਚਨਾਵਾਂ ਦੀ ਲੰਮੀ ਉਮਰ ਅਤੇ ਨੌਜਵਾਨ ਕਵੀਆਂ ਨੂੰ ਦਰਪੇਸ਼ ਚੁਣੌਤੀਆਂ 'ਤੇ ਟਿੱਪਣੀ ਕਰਦਿਆਂ, ਉਸਨੇ ਕਿਹਾ ਕਿ ਉਨ੍ਹਾਂ ਨੂੰ ਦੁਹਰਾਉਣ ਤੋਂ ਪਰਹੇਜ਼ ਕਰਦੇ ਹੋਏ ਕਲਾਤਮਕ ਯੋਗਤਾ ਨੂੰ ਸੋਚ ਨਾਲ ਜੋੜਨਾ ਚਾਹੀਦਾ ਹੈ।
ਵਿਚਾਰ
ਸੋਧੋਅਦਲ ਸੂਮਰੋ ਔਰਤਾਂ ਦੇ ਸਸ਼ਕਤੀਕਰਨ ਲਈ ਜਗੀਰੂ ਵਿਵਸਥਾ ਦੇ ਖਾਤਮੇ ਦੀ ਵਕਾਲਤ ਕਰਦਾ ਹੈ।[3] ਅਦਲ ਸੋਮਰੋ ਨੇ ਅੱਤਵਾਦ ਦੀ ਸਖ਼ਤ ਨਿਖੇਧੀ ਕੀਤੀ। 2015 ਦੇ ਜੈਕਬਾਬਾਦ ਬੰਬ ਧਮਾਕੇ ਤੋਂ ਬਾਅਦ, ਸੋਗ ਜ਼ਾਹਰ ਕਰਦੇ ਹੋਏ ਉਸਨੇ ਸੁਰੱਖਿਆ ਵਿੱਚ ਕਮੀ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਆਲੋਚਨਾ ਕੀਤੀ।[4]
ਹਵਾਲੇ
ਸੋਧੋ- ↑ 1.0 1.1 1.2 1.3 "An evening with Adal Soomro held". The News. 18 January 2016.
- ↑ Jillani, Hifza (May 4, 2014). "Ek Shaam Sheikh Ayaz Ke Naam: A befitting tribute to the 'Shakespeare of Sindh'". Express Tribune. Retrieved 3 February 2017.
- ↑ Siddiqui, Basma (March 9, 2015). "Women rights, issues in literature: Educate men to empower women". Express Tribune. Retrieved 3 February 2017.
- ↑ "Raising voices: Civil society protests against bomb blast". Express Tribune. October 26, 2015. Retrieved 3 February 2017.