ਅਦਵੈਤਵਾਦ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਅਦਵੈਤਵਾਦ (ਅੰਗਰੇਜ਼ੀ: Monism) ਇੱਕ ਦਾਰਸ਼ਨਿਕ ਨਜ਼ਰੀਆ ਹੈ, ਜਿਸ ਅਨੁਸਾਰ ਮੌਜੂਦ ਨਜ਼ਰ ਪੈਂਦੇ ਸਭ ਕੁਝ ਦੀ ਇੱਕ ਕਿਸਮ ਦੀ ਇੱਕੋ ਇੱਕ ਹਕੀਕਤ ਦੇ ਰੂਪ ਵਿੱਚ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਅਦਵੈਤਵਾਦ ਦਰਸ਼ਨ ਦਾ ਉਹ ਸਿਧਾਂਤ ਹੈ। ਇਸਦੇ ਮੂਲ ਤੱਤ ਅਗਮ, ਅਗੋਚਰ, ਅਨੰਤ, ਅਲਖ, ਅਨਾਦਿ ਹਨ। ਅਦਵੈਤਵਾਦ ਅਨੁਸਾਰ ਉਹ ਨਾ ਇਹ ਹੈ ਨਾ ਉਹ ਹੈ ਪਰ ਇਹ, ਉਹ ਹੁੰਦਾ ਹੋਇਆ ਵੀ ਅਨੰਤ ਤੇ ਅਲੱਖ ਹੈ। ਅਦਵੈਤਵਾਦ ਇੱਕ ਵਿਚਾਰਧਾਰਾ ਜਿਸ ਅਨੁਸਾਰ ਬ੍ਰਹਮ ਨੂੰ ਵਿਸ਼ਵ ਅਤੇ ਆਤਮਾ ਨਾਲ਼ ਇਕਸਰੂਪ ਮੰਨਿਆ ਜਾਂਦਾ ਹੈ।
ਬੋਧੀਆਂ ਨੇ ਅਦਵੈਤਵਾਦ ਦਾ ਤੱਤ ਸੁੰਨ, ਸ਼ਕਤੀ ਪੂਜਕਾਂ ਨੇ ਉਸ ਨੂੰ ਸ਼ਕਤੀ, ਸ਼ਿਵਵਾਦੀ ਅਤੇ ਅਦਵੈਤ ਵੇਦਾਂਤੀਆਂ ਲਈ ਇਹ ਤੱਤ ਆਤਮਾ ਬਣ ਗਿਆ। ਹਰਿ, ਸਤਿ ਅਤੇ ਨਾਮ ਨੂੰ ਵੀ ਅਦਵੈਤਵਾਦ ਦੇ ਤੱਤ ਮੰਨਿਆ ਗਿਆ ਹੈ। ਗੁਰੂ ਨਾਨਕ ਦੇਵ ਦਾ ਸਤਿਨਾਮ ਦਾ ਮੰਤਰ ਵੀ ਅਦਵੈਤਵਾਦ ਦਾ ਤੱਤ ਹੈ।[1]
ਹਵਾਲੇ
ਸੋਧੋ- ↑ "ਦਾਰਸ਼ਨਿਕ" (PDF). Retrieved 20 ਅਗਸਤ 2016.