ਅਨਾਜ ਮੰਡੀ ਸਭਿਆਚਾਰ
ਅਨਾਜ ਮੰਡੀ ਸਭਿਆਚਾਰ
1. ਮੰਡੀਆਂ ਦੇ ਵਿਕਾਸ ਦਾ ਇਤਿਹਾਸ:-
ਮੰਡੀਆਂ ਦੇ ਵਿਕਾਸ ਦਾ ਇਤਿਹਾਸ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਇਆ | ਪੁਰਾਤਨਵਾਦ ਵਿੱਚ ਮੰਡੀਆਂ ਦੀ ਵਟਾਂਦਰਾ ਵਿਵਸਥਾ ਤੋਂ ਇਸ ਬਿਜਲਈ ਯੁੱਗ ਦੇ ਈ - ਵਪਾਰ ਤੱਕ। ਹਰੇ ਇਨਕਲਾਬ ਨੇ ਖੇਤੀਬਾੜੀ ਉਤਪਾਦਨ ਵਿੱਚ ਗੁਣਵੱਤਾ, ਮਾਤਰਾ ਅਤੇ ਕਿਸਮਾਂ ਸੰਬੰਧੀ ਸਾਰੇ ਅਕਸ ਨੂੰ ਬਦਲ ਦਿੱਤਾ ਹੈ। ਖੇਤੀਬਾੜੀ ਵਸਤਾਂ ਦੇ ਵਧੇ ਹੋਏ ਉਤਪਾਦਨ ਦਾ ਨਫ਼ਾ ਉਤਪਾਦਕ ਕਿਸਾਨ ਕੋਲ ਅਸਲ ਨਫ਼ੇ ਵਿੱਚ ਤਬਦੀਲ ਕੁਸ਼ਲ ਮੰਡੀਕਰਨ ਦੁਆਰਾ ਹੀ ਹੁੰਦਾ ਹੈ। ਖੇਤੀਬਾੜੀ ਤਕਨਾਲੋਜੀ ਦੇ ਆਗਮਨ ਦੁਆਰਾ ਉਤਪਾਦਨ ਪ੍ਰਣਾਲੀ ਵਿੱਚ ਪਦਾਰਥੀ ਕੁਸ਼ਲਤਾ ਪ੍ਰਾਪਤ ਹੋਈ। ਵਧਿਆ ਉਤਪਾਦਨ ਉਤਪਾਦਕ ਕਿਸਾਨ ਲਈ ਨਫ਼ੇ ਨਾਲੋਂ ਜ਼ਿਆਦਾ ਭਾਰ ਉਦੋਂ ਬਣ ਜਾਂਦਾ ਹੈ ਜਦੋਂ ਲਾਹੇਵੰਦ ਕੀਮਤਾਂ ਦੀ ਵਸੂਲੀ ਲਈ ਅਸਰਦਾਰ ਅਤੇ ਕੁਸ਼ਲ ਮੰਡੀਕਰਨ ਤਰੀਕੇ ਮਾਲੀ ਜਾਂ ਵਿੱਤੀ ਲਾਭ ਵਿੱਚ ਤਬਦੀਲ ਨਾ ਹੋਣ। ਦੂਜੇ ਸ਼ਬਦਾਂ ਵਿੱਚ, ਖੇਤੀਬਾੜੀ ਖੇਤਰ ਦੀ ਵਿਕਾਸ ਪ੍ਰਕਿਰਿਆ ਖੇਤੀਬਾੜੀ ਵਸਤਾਂ ਦੀ ਮੰਡੀਕਰਨ ਕੁਸ਼ਲਤਾ ਉੱਤੇ ਜ਼ਿਆਦਾ ਨਿਰਭਰ ਕਰਦੀ ਹੈ ਜਿਵੇਂ ਖੇਤੀਬਾੜੀ ਉਤਪਾਦਨ ਤੋਂ ਆਮਦਨ ਵਿੱਚ ਵਾਧਾ ਉਤਪਾਦਕਾਂ ਦੇ ਨਿਵੇਸ਼ ਨੀਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ . ਨਿਭਾਉਂਦਾ ਹੈ। ਇਸ ਲਈ ਖੇਤੀਬਾੜੀ ਮੰਡੀਕਰਨ ਵਿੱਚ ਸਰਕਾਰੀ ਦਖਲ ਦੀ ਲੋੜ ਮੁੱਢ ਵਿੱਚ ਹੀ ਨਹੀਂ ਸਗੋਂ ਆਖਰੀ ਪੜਾਅ ਨੂੰ ਪੂਰਾ ਕਰਨ ਲਈ ਵੀ ਜ਼ਰੂਰੀ ਹੈ। ਇਹ ਤੱਥ ਅਜ਼ਾਦੀ ਤੋਂ ਪਹਿਲਾਂ ਹੀ ਦੋਸ਼ ਵਿੱਚ ਅਨੁਭਵ ਕੀਤਾ ਗਿਆ ਸੀ।[1]
2..ਮੰਡੀਕਰਣ ਲਈ ਸਰਕਾਰੀ ਯੋਜਨਾਵਾਂ :-
ਕਪਾਹ ਦੇ ਮੰਡੀਕਰਨ ਲਈ 1886 – ਦਾ ਹੈਦਰਾਬਾਦ ਰੈਜ਼ੀਡੈਂਸੀ ਆਰਡਰ, 1897 - ਦਾ ਬੈਰਾਰ ਕੌਟਨ ਗਰੇਨ ਮਾਰਕੀਟ ਐਕਟ, 1917 - ਦੀ ਇੰਡਿਅਨ ਕੌਟਨ ਕਮੇਟੀ ਰਿਕੋਮੈਨਡੇਸ਼ਨ, 1927 - ਦਾ ਬੰਬੇ ਕੌਟਨ ਮਾਰਕੀਟ ਐਕਟ, 1928 – ਦਾ ਰੋਇਲ ਕਮਿਸ਼ਨ ਔਨ ਐਗਰੀਕਲਚਰ, ਖੇਤੀਬਾੜੀ ਮੰਡੀਕਰਨ ਵਿੱਚ ਸਰਕਾਰੀ ਦਖ਼ਲ ਜਾਂ ਮੰਡੀਕਰਨ ਪ੍ਰਣਾਲੀ ਵਿੱਚ ਨਿਯਮਤਾ ਲਈ ਪੰਜਾਬ ਵਿੱਚ ਖੇਤੀਬਾੜੀ ਮੰਡੀਕਰਨ ਦੇ ਵਿਕਾਸ ਵਿੱਚ ਬੁਨਿਆਦੀ ਢਾਂਚੇ ਦਾ ਯੋਗਦਾਨ 339 ਮਾਨਤਾ ਦੇ ਸਬੂਤ ਹਨ ( ਵਰਗੀਸ਼ ਅਤੇ ਹੋਰ, 1998 )। ਕੇਂਦਰੀ ਮੰਡੀਕਰਨ ਵਿਭਾਗ, ਜੋ ਕਿ ਡਾਇਰੈਕਟੋਰੇਟ ਆਫ਼ ਮਾਰਕੀਟਿੰਗ ਐਂਡ ਇਨਸਪੈਕਸ਼ਨ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ . 1935 ਵਿੱਚ ਸਥਾਪਿਤ ਹੋਇਆ ਅਤੇ ਖੇਤੀਬਾੜੀ ਮੰਡੀਆਂ ਦੇ ਸੁਧਾਰ ਨਾਲ ਸੰਬੰਧਿਤ 2 ਮਸਲਿਆਂ ਉੱਤੇ ਸਰਕਾਰ ਨੂੰ ਸਿਫ਼ਾਰਸ਼ਾਂ ਲਈ ਵਚਨਬੱਧ ਹੈ। ਨਿਯਮਤ ਮੰਡੀਆਂ ਦੀ . ਮਹੱਤਤਾ ਨੂੰ ਅਨੁਭਵ ਕਰਦੇ ਹੋਏ ਪੰਜਾਬੀ ਸੂਬੇ ਵੱਲੋਂ ਪੰਜਾਬ ਐਗਰੀਕਲਚਰਲ ਪ੍ਰਡਿਊਸ ਮਾਰਕੀਟ ਐਕਟ 1939 ਵਿੱਚ ਪਾਸ ਕੀਤਾ ਗਿਆ। 1961 ਵਿੱਚ ਇਸ ਐਕਟ ਵਿੱਚ ਮੁੜ ਤੋਂ ਸੋਧ ਕੀਤੀ ਗਈ ਅਤੇ ਮੌਜੂਦਾ ਸਮੇਂ ਵਿੱਚ ਸੂਬੇ ਵਿੱਚ ਕਾਰਜਸ਼ੀਲ ਹੈ। ਇਸ ਐਕਟ ਦੇ ਤਹਿਤ ਸੂਬੇ ਦੀਆਂ ਸਾਰੀਆਂ ਹੀ ਮੰਡੀਆਂ ਨਿਯਮਤ ਕੀਤੀਆਂ ਗਈਆਂ ਹਨ। ਖੇਤੀਬਾੜੀ ਜਿਨਸ ਮੰਡੀਆਂ ਦੇ ਕੰਮਕਾਰ ਦੀ ਦੇਖ - ਰੇਖ ਲਈ ਵੱਡੀ ਗਿਣਤੀ ਵਿੱਚ ਮਾਰਕੀਟ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ ਹਨ।[2]
3. ਪੰਜਾਬ ਸਟੇਟ ਮਾਰਕੀਟਿੰਗ ਬੋਰਡ :-
ਪੰਜਾਬ ਸਟੇਟ ਮਾਰਕੀਟਿੰਗ ਬੋਰਡ (The Punjab Marketing Board )ਜੋ ਕਿ ਹੁਣ ਪੰਜਾਬ ਮੰਡੀ ਬੋਰਡ ਕਰਕੇ ਜਾਣਿਆ ਜਾਂਦਾ ਹੈ, ਖੇਤੀਬਾੜੀ ਜਿਨਸਾਂ ਦੇ ਵਧੀਆ ਅਤੇ ਕੁਸ਼ਲ ਮੰਡੀਕਰਨ ਲਈ ਸੂਬੇ ਦੀਆਂ ਮਾਰਕੀਟ ਕਮੇਟੀਆਂ ਦੇ ਸਲਾਹਕਾਰ, ਨਿਗਰਾਨੀ ਕਰਨ ਅਤੇ ਸੰਚਾਲਕ ਕਰਨ ਲਈ ਇਸ ਮਾਰਕੀਟ ਐਕਟ ਦੇ ਤਹਿਤ ਹੀ ਸਥਾਪਿਤ ਕੀਤਾ ਗਿਆ। ਪੰਜਾਬ ਮੰਡੀ ਬੋਰਡ ਬੁਨਿਆਦੀ ਢਾਂਚੇ ਸੰਬੰਧੀ ਸਹੂਲਤਾਂ ਉਤਪੰਨ ਕਰਨ ਲਈ ਹੀ ਸਹਾਇਕ ਨਹੀਂ ਸਗੋਂ ਸੂਬੇ ਦੀਆਂ ਆਰਥਿਕ ਪੱਖੋਂ ਕਮਜ਼ੋਰ ਮਾਰਕੀਟ ਕਮੇਟੀਆਂ ਨੂੰ ਮਾਰਕੀਟ ਵਿਕਾਸ ਕੋਸ਼ ਵਿੱਚੋਂ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਪੰਜਾਬ ਮੰਡੀ ਬੋਰਡ ਕਿਸਾਨਾਂ ਲਈ ਕਈ ਤਰੀਕਿਆਂ ਨਾਲ ਮਦਦਗਾਰ ਹੈ ਜਿਵੇਂ ਕਿ ਜ਼ਰੂਰੀ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਕੇ, ਸਾਰੇ ਪਿੰਡਾਂ ਨੂੰ ਪੱਕੀਆਂ ਸੜਕਾਂ ਰਾਹੀਂ ਜੋੜਕੇ, ਖੇਤੀਬਾੜੀ ਜਿਨਸਾਂ ਦੀ ਦਰਜਾਬੰਦੀ ਕਰਕੇ, ਮਾਰਕੀਟ ਖੋਜ ਅਤੇ ਮਾਰਕੀਟ ਖ਼ਬਰਾਂ ਬਾਰੇ ਸੂਚਨਾ ਪ੍ਰਦਾਨ ਕਰਕੇ। ਇਹ ਸਾਰੇ ਹੀ ਤੱਤ ਵੱਡੇ ਪੱਧਰ ਉੱਤੇ ਜਿਨਸਾਂ ਦੇ ਨਿਯਮਤ ਮੰਡੀਆਂ ਵਿੱਚ ਆਮਦ ਦੇ ਵਾਧੇ ਲਈ ਅਸਰਦਾਰ ਹਨ ਜਿਸਦੇ ਸਿੱਟੇ ਵਜੋਂ ਮੰਡੀਆਂ ਵਿੱਚ ਕਣਕ ਅਤੇ ਝੋਨੇ ਦੇ ਕੁੱਲ ਉਤਪਾਦਨ ਵਿੱਚੋਂ ਆਮਦ ਦੇ ਹਿੱਸੇ ਵਿੱਚ ਲਗਾਤਾਰ ਵਾਧਾ ਹੋਇਆ ਹੈ।[3]
ਮੰਡੀਕਰਨ ਦੇ ਆਉਣ ਨਾਲ ਪੰਜਾਬੀ ਸੱਭਿਆਚਾਰ ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੰਡੀ ਦੇ ਆਉਣ ਨਾਲ ਪੈਸੇ ਦੀ ਪ੍ਰਧਾਨਤਾ ਹੋ ਗਈ ਤੇ ਭਾਈਚਾਰਕ ਰਿਸ਼ਤੇ ਟੁੱਟ ਗਏ। ਆਪਣੇ ਕਿੱਤੇ ਨਾਲੋਂ ਟੁੱਟ ਕੇ ਲੋਕ ਸ਼ਹਿਰਾਂ ਵੱਲ ਪਰਵਾਸ ਕਰਨ ਲੱਗੇ ਅਤੇ ਪੱਛਮੀ ਸੱਭਿਆਚਾਰ ਨੂੰ ਅਪਲਾਉਂ ਲੱਗੇ। ਪੱਛਮੀ ਸਭਿਆਚਾਰ ਵਾਲੇ ਜੀਵਨ ਢੰਗ ਨੂੰ ਅਪਣਾ ਕੇ ਆਰਥਿਕ ਲੋੜਾ 'ਚ ਵੀ ਪੱਛਮੀ ਸੱਭਿਅਤਾ ਦਾ ਪ੍ਰਭਾਵ ਪੈਣਾ ਸ਼ੁਰੂ ਹੋਇਆ। ਪਹਿਲਾਂ ਕਿਸਾਨ ਜਦੋਂ ਆਪਣੇ ਕੰਮ ਵਿੱਚ ਸਹਾਇਕ ਵਰਗਾਂ ਨੂੰ ਉਹਨਾਂ ਦੀ ਮਿਹਨਤ ਦੇ ਬਦਲੇ ਫਸਲ ਚੋਂ ਕੁੱਝ ਹਿੱਸਾ ਦਿੰਦੇ ਸਨ ਤੇ ਉਹਨਾਂ ਨਾਲ ਉਸਦੀ ਸਾਂਝ ਵਧੇਰੇ ਹੁੰਦੀ ਸੀ। ਦੁੱਖ-ਸੁੱਖ ਦੇ ਸਮੇਂ ਉਹ ਸਾਰੀਆਂ ਧਿਰਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਸਨ। ਪਰ ਬਾਜ਼ਾਰਾਂ ਜਾਂ ਮੰਡੀਆਂ ਦੇ ਆਉਣ ਨਾਲ ਜਿਣਸ ਵਿਕਣੀ ਸ਼ੁਰੂ ਹੋ ਗਈ ਹੈ। ਆਰਥਿਕ ਲੋੜ ਸਾਡੀ ਉਲੀ ਜੁਲੀ ਕੁਲੀ ਭਾਵ ਰੋਟੀ ਕਪੜਾ ਤੇ ਮਕਾਨ ਸੀ ਜੋ ਖੇਤੀ ਤੇ ਅਪਰਿਤ ਸੀ। ਮੱਧਵਰਗੀ ਜਾਂ ਨਿਮਨ ਵਰਗੀ ਦੇ ਲੋਕ ਸ਼ਹਿਰਾਂ ਦੇ ਬਣ ਜਾਣ ਕਰਕੇ ਆਪਣੇ ਰਵਾਇਤੀ ਕੰਮ ਛੱਡ ਕੇ ਸ਼ਹਿਰਾਂ 'ਚ ਦਿਹਾੜੀ ਤੇ ਕੰਮ ਕਰਨ ਲੱਗੇ। ਹੂਣ ਕਿਸਾਨ ਆਪਣੇ ਕੰਮ 'ਚ ਹੱਥ ਵਟਾਉਣ ਵਾਲੇ ਕਾਮੇ, ਸੰਦ ਬਣਾਉਣ ਨਾਲ ਲੁਹਾਰ, ਤਰਖਾਣ, ਜੁੱਤੀਆਂ ਬਣਾਉਣ ਵਾਲੇ ਮੋਚੀ ਨੂੰ ਫਸਲ ਦੇ ਹਿਸਾ ਨਾ ਦੇ ਕੇ ਪੈਸੇ ਦਿੰਦਾ ਹੈ। ਇਸ ਨਾਲ ਉਹ ਭਾਈਚਾਕ ਸਾਂਝ ਖਤਮ ਹੋ ਗਈ ਤੇ ਹਰ ਪਾਸੇ ਪੈਸੇ ਦਾ ਬੋਲਬਾਲਾ ਹੋ ਗਿਆ। ਉਪਰੋਕਤ ਸਥਿਤੀ ਨੂੰ ਪ੍ਰੋ .ਗੁਰਦਿਆਲ ਸਿੰਘ ਦੇ ਨਾਲਵ 'ਮੜੀ ਦਾ ਦੀਵਾ' ਚੋਂ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ।[4] ਇਸ ਤਰ੍ਹਾਂ ਮੰਡੀ ਨੇ ਇਹ ਪ੍ਰਭਾਵ ਸਿਰਫ਼ ਕਿਸਾਨ /ਜੱਟ, ਸਬੰਧਿਤ ਵਰਗਾਂ ਜਾਂ ਪੰਜਾਬ ਤੇ ਹੀ ਨਹੀਂ ਪਾਇਆ ਸੰਗੋ ਇਸਨੇ ਸਮੁੱਚੇ ਸੰਸਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਤਰ੍ਹਾਂ ਜਦੋਂ ਮੰਡੀ ਨੇ ਸਮੁੱਚੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹਾਂ ਪੰਜਾਬੀ ਸੱਭਿਆਚਾਰ ਨੂੰ ਪ੍ਰਭਾਵਿਤ ਉਹ ਲਾਜ਼ਮੀ ਸੀ ਤੇ ਕੋਈ ਵਿਲਪਨ ਗੱਲ ਨਹੀਂ ਸੀ
- ↑ ਸਿੰਘ, ਡਾ. ਗਿਆਨ (2016). ਪੰਜਾਬ ਦੀ ਖੇਤੀਬਾੜੀ ਆਰਥਿਕਤਾ. ਪਟਿਆਲਾ: ਪਬਲੀਕੇਸ਼ਨ ਬਿਊਰੋ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 338. ISBN 978-81-302-0359-1.
- ↑ ਸਿੰਘ, ਡਾ. ਗਿਆਨ (2016). ਪੰਜਾਬ ਦੀ ਖੇਤੀਬਾੜੀ ਆਰਥਿਕਤਾ. ਪਟਿਆਲਾ: ਪਬਲੀਕੇਸ਼ਨ ਬਿਊਰੋ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 339. ISBN 978-81-302-0359-1.
- ↑ ਸਿੰਘ, ਡਾ. ਗਿਆਨ (2016). ਪੰਜਾਬ ਦੀ ਖੇਤੀਬਾੜੀ ਆਰਥਿਕਤਾ. ਪਟਿਆਲਾ: ਪਬਲੀਕੇਸ਼ਨ ਬਿਊਰੋਂ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ.
- ↑ ਸਿੰਘ, ਗੁਰਦਿਆਲ (1988). ਮੜੀ ਦਾ ਦੀਵਾ. ਆਰਸੀ ਪਬਲੀਕੇਸ਼ਨ ਚਾਂਦਨੀ ਚੌਕ ਦਿੱਲੀ, ਬਾਵਯੁਗ ਪ੍ਰੈਸ ਜਾਦਨੀ ਚੌਕ ਦਿਲੀ.