ਅਨਾਮਦਾਸ ਕਾ ਪੋਥਾ
ਅਨਾਮਦਾਸ ਕਾ ਪੋਥਾ ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦੁਆਰਾ ਲਿਖਤੀ ਇੱਕ ਨਾਵਲ ਹੈ। ਇਸ ਨਾਵਲ ਵਿੱਚ ਉਪਨਿਸ਼ਦਾਂ ਦੀ ਪਿੱਠਭੂਮੀ ਵਿੱਚ ਚੱਲਦੀ ਇੱਕ ਬਹੁਤ ਹੀ ਮਾਸੂਮ ਜਿਹੀ ਪ੍ਰੇਮਕਥਾ ਦਾ ਵਰਣਨ ਹੈ। ਨਾਲ ਹੀ ਨਾਲ ਉਪਨਿਸ਼ਦਾਂ ਦੀ ਵਿਆਖਿਆ ਅਤੇ ਸਮਝਣ ਦੀ ਕੋਸ਼ਿਸ਼, ਮਨੁੱਖ ਜੀਵਨ ਦੀਆਂ ਵੱਖ ਵੱਖ ਪਰਿਸਥਿਤੀਆਂ ਵਿੱਚ ਵਿੱਚਾਰਾਂ ਦੇ ਮਾਨਸਿਕ ਦਵੰਦ ਅਤੇ ਉਹਨਾਂ ਦੇ ਜਵਾਬ ਢੂੰਢਣ ਦੀ ਕੋਸ਼ਿਸ਼ ਇਸ ਨਾਵਲ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਅਤੇ ਕਹਿਣਾ ਚਾਹੀਦਾ ਹੈ ਕਿ ਪ੍ਰਾਪਤੀਆਂ ਵੀ ਹੈ।
ਲੇਖਕ | ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ |
---|---|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਵਿਧਾ | ਪ੍ਰੇਮਕਥਾ |
ਇਸ ਨਾਵਲ ਵਿੱਚ ਪੇਸ਼ ਲੇਖਕ ਦਾ ਉਪਨਿਸ਼ਦ - ਗਿਆਨ ਅਤੇ ਮਾਨਵੀ ਮਨੋਭਾਵਾਂ ਨੂੰ ਸਮਝਣ ਦੀ ਸਮਰੱਥਾ ਅਤੇ ਉਹਨਾਂ ਨੂੰ ਆਪਣੀ ਕਲਮ ਨਾਲ ਸਜੀਵ ਕਰ ਦੇਣ ਦੀ ਸਮਰੱਥਾ ਨਿਸ਼ਚਿਤ ਹੀ ਪ੍ਰਸੰਸਾਯੋਗ ਹੈ।
ਪ੍ਰਮੁੱਖ ਪਾਤਰ
ਸੋਧੋ- ਰੈਕਵ
- ਜਾਬਾਲਾ
- ਅਰੁੰਧਤੀ