ਅਨਾਮਿਕਾ (ਜਨਮ 17 ਅਗਸਤ 1961, ਮੁਜ਼ਫਰਪੁਰ, ਬਿਹਾਰ) ਇੱਕ ਪ੍ਰਮੁੱਖ ਸਮਕਾਲੀ ਭਾਰਤੀ ਕਵਿਤਰੀ, ਸਮਾਜ ਸੇਵਿਕਾ ਅਤੇ ਨਾਵਲਕਾਰਾ ਹੈ[1] ਜਿਸਨੇ ਹਿੰਦੀ ਵਿੱਚ, ਅਤੇ ਇੱਕ ਅੰਗਰੇਜ਼ੀ ਆਲੋਚਨਾਤਮਿਕ ਲਿਖਤ ਦੀ ਰਚਨਾ ਕੀਤੀ।

ਅਨਾਮਿਕਾ ਜੈਨ ਅੰਬਰ
ਜਨਮ (1961-08-17) 17 ਅਗਸਤ 1961 (ਉਮਰ 63)
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਿਕਾ

ਇਸਨੇ ਅੱਠ ਕਵਿਤਾ ਦੀਆਂ ਕਿਤਾਬਾਂ, ਪੰਜ ਨਾਵਲਾਂ ਅਤੇ ਚਾਰ ਆਲੋਚਨਾ ਦੀਆਂ ਲਿਖਤਾਂ ਦੀ ਰਚਨਾ ਕੀਤੀ। ਇਸਨੇ, ਕਵਿਤਾ ਲਈ ਭਾਰਤ ਪਦਮ ਭੂਸ਼ਣ ਅਵਾਰਡ (1996), ਗਿਰਿਜਾ ਮਾਥੁਰ ਸਨਮਾਨ (1998), ਸਾਹਿਤੀਆਕਾਰ ਸਨਮਾਨ (1998), ਪਰੰਪਰਾ ਸਨਮਾਨ (2001), ਸਾਹਿਤਿਆਸੇਤੁ ਸਨਮਾਨ (2004) ਅਤੇ ਕੇਦਾਰ ਸਨਮਾਨ (2007) ਕਈ ਅਵਾਰਡ ਜਿੱਤੇ। ਅਨਾਮਿਕਾ ਸਤਿਆਵਤੀ, ਦਿੱਲੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਰੀਡਰ ਹੈ। 2021 ਵਿੱਚ ਉਸ ਨੂੰ ਟੋਕਰੀ ਵਿੱਚ ਦਿਗੰਤ ਨਾਾਮਕ ਕਵਿਤਾ ਸੰਗ੍ਰਿਹ ਲਈ ਭਾਰਤੀ ਸਾਹਿਤ ਅਕਾਦਮੀ ਪੁੁੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਅਨਾਮਿਕਾ ਦਾ ਜਨਮ 17 ਅਗਸਤ 1961 ਨੂੰ ਮੁਜ਼ਫਰਪੁਰ, ਬਿਹਾਰ ਵਿੱਚ ਹੋਇਆ। ਇਸਦੇ ਪਿਤਾ ਸ਼ਿਆਮਾਨੰਦਨ ਕਿਸ਼ੋਰ ਇੱਕ ਹਿੰਦੀ ਕਵੀ ਸੀ ਅਤੇ ਇਸਦਾ "ਪਹਿਲਾ ਕਵਿਤਾ ਦਾ ਅਧਿਆਪਿਕ" ਸੀ। ਅਨਾਮਿਕਾ ਨੇ ਪਟਨਾ, ਲਖਨਊ ਅਤੇ ਦਿੱਲੀ ਦੀ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ।

ਪੁਸਤਕ ਸੂਚੀ

ਸੋਧੋ

ਕਵਿਤਾ

ਸੋਧੋ
  1. ਗਲਤ ਪਤੇ ਕੀ ਚਿਠੀ
  2. ਬਿਜਾਕਸ਼ਰ
  3. ਅਨੁਸ਼ਟਪ
  4. ਡੂਬ-ਧਾਨ
  5. ਖੁਰਦੁਰੀ ਹਥੇਲੀਆਂ
  6. ਟੋਕਰੀ ਮੇਂ ਦਿਗੰਤ

ਨਾਵਲ

ਸੋਧੋ
  1. ਦਸ ਦਵਾਰੇ ਕਾ ਪਿੰਜਰਾ
  2. ਤਿਨਕਾ ਤਿਨਕੇ ਪਾਸ

ਆਲੋਚਨਾ

ਸੋਧੋ
  1. ਪੋਸਟ-ਇਲੀਅਟ ਪੋਇਟਰੀ
  2. ਸਟਰੀਟਵਾ ਕਾ ਮਾਨਚਿਤ੍ਰ

ਅਨੁਵਾਦ

ਸੋਧੋ
  1. ਨਾਗਮੰਡਲ
  2. ਆਫ਼ਰੋ-ਇੰਗਲਿਸ਼ ਪੋਇਮਸ
  3. ਕੈਹਤੀ ਹੈ ਔਰਤੇਂ

ਹਵਾਲੇ

ਸੋਧੋ
  1. Sen, Sudeep (November 2010). "Salt". World Literature Today.

ਬਾਹਰੀ ਕੜੀਆਂ

ਸੋਧੋ