ਅਨੀਤਾ ਰਤਨਮ
ਅਨੀਤਾ ਰਤਨਮ (ਤਮਿਲ਼: அனிதா ரத்னம்; ਜਨਮ 21 ਮਈ 1954) ਇੱਕ ਨਿਪੁੰਨ ਭਾਰਤੀ ਸ਼ਾਸਤਰੀ ਅਤੇ ਸਮਕਾਲੀ ਡਾਂਸਰ ਅਤੇ ਕੋਰੀਓਗ੍ਰਾਫਰ ਹੈ, ਜਿਸ ਦਾ ਕੈਰੀਅਰ ਚਾਰ ਦਹਾਕਿਆਂ ਅਤੇ 15 ਵਿੱਚ ਮੁਲਕਾਂ ਤਕ ਫੈਲਿਆ ਹੈ।ਭਾਰਤ ਨਾਟਿਆਮ ਵਿੱਚ ਕਲਾਸੀਕਲ ਸਿਖਲਾਈ ਯਾਫਤਾ, ਉਸਨੇ ਕਥਾਕਲੀ, ਮੋਹਿਨੀਅੱਟਮ ਅਤੇ ਤਾਈ ਚੀ ਅਤੇ ਕਲਰੀਪਯੱਟੂ ਵਿੱਚ ਰਸਮੀ ਸਿਖਲਾਈ ਵੀ ਪ੍ਰਾਪਤ ਕੀਤੀ ਹੈ ਅਤੇ ਇਸ ਪ੍ਰਕਾਰ ਉਸਨੇ ਇੱਕ ਨਿਵੇਕਲੀ ਨ੍ਰਿਤ ਸ਼ੈਲੀ ਦਾ ਨਿਰਮਾਣ ਕੀਤਾ ਹੈ ਜਿਸ ਦਾ ਨਾਮ ਉਸ ਨੇ "ਨਿਓ ਭਾਰਤ ਨਾਟਿਆਮ" ਰਖਿਆ ਹੈ।[1][2][3]
ਅਨੀਤਾ ਰਤਨਮ | |
---|---|
ਜਨਮ | ਮਧੁਰਾਏ, ਤਮਿਲਨਾਡੂ | 21 ਮਈ 1954
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਕਲਾਕਸ਼ੇਤਰ |
ਪੇਸ਼ਾ | ਡਾਂਸਰ, ਕੋਰਿਓਗ੍ਰਾਫਰ |
ਲਈ ਪ੍ਰਸਿੱਧ | ਨਿਰਦੇਸ਼ਕ, ਅਰੰਘਮ ਟਰੱਸਟ, ਚੇਨਈ |
ਵੈੱਬਸਾਈਟ | www.anitaratnam.com |
ਉਸ ਅਰੰਘਮ ਟਰੱਸਟ ਦੀ ਬਾਨੀ-ਡਾਇਰੈਕਟਰ ਹੈ ਜਿਸਦੀ ਸਥਾਪਨਾ ਉਸਨੇ1992 ਚ ਚੇਨਈ ਵਿੱਚ ਕੀਤੀ ਸੀ, ਇੱਥੇ ਉਸ ਨੇ1993 ਵਿੱਚ ਇੱਕ ਪਰਫਾਰਮੈਂਸ ਕੰਪਨੀ ਅਰੰਘਮ ਨਾਚ ਥੀਏਟਰ ਦੀ ਵੀ ਸਥਾਪਨਾ ਕੀਤੀ, ਅਤੇ 2000 ਵਿੱਚ ਉਸ ਨੇ www.narthaki.com, ਇੱਕ ਭਾਰਤੀ ਨਾਚ ਪੋਰਟਲ ਬਣਾਇਆ। ਇਸ ਅਰਸੇ ਦੌਰਾਨ ਉਸ ਨੇ ਭਾਰਤ ਵਿੱਚ ਅਤੇ ਵਿਦੇਸ਼ ਵਿੱਚ ਇੱਕ ਕੋਰੀਓਗ੍ਰਾਫਰ, ਵਿਦਵਾਨ ਅਤੇ ਸੱਭਿਆਚਾਰਕ ਕਾਰਕੁਨ ਦੇ ਤੌਰ 'ਤੇ ਪਰਫਾਰਮਿੰਗ ਆਰਟਸ ਵਿੱਚ ਆਪਣੇ ਕੰਮ ਲਈ ਕਈ ਪੁਰਸਕਾਰ ਹਾਸਲ ਕੀਤੇ ਹਨ ਅਤੇ ਮਾਨਤਾ ਪ੍ਰਾਪਤ ਕੀਤੀ ਹੈ।[4][5]
ਸਿੱਖਿਆ ਅਤੇ ਸਿਖਲਾਈ
ਸੋਧੋਅਨੀਤਾ ਰਤਨਮ ਨੇ ਆਪਣੀ ਸ਼ੁਰੂਆਤੀ ਨਾਚ ਸਿਖਲਾਈ ਭਰਤਨਾਟਿਅਮ ਗੁਰੂ, ਅਦਯਾਰ ਕੇ ਲਕਸ਼ਮਨ[6] ਤਹਿਤ ਲਈ ਅਤੇ ਬਾਅਦ ਵਿਚ ਵਿਕਸਤ ਸਿਖਲਾਈ ਲਈ ਰੁਕਮਨੀ ਦੇਵੀ ਅਰੁੰਡੇਲ ਦੇ 'ਕਲਾਕਸ਼ੇਤਰ' ਚਲੀ ਗਈ ਅਤੇ ਡਾਂਸ 'ਚ ਪੋਸਟ ਗਰੈਜੂਏਟ ਡਿਪਲੋਮਾ ਹਾਸਲ ਕੀਤਾ। ਉਹ ਕੇਰਲ ਦੇ ਕਲਾਸੀਕਲ ਨਾਚਾਂ ਭਰਤਨਾਟਯਾਮ ਦੇ ਨਾਲ ਨਾਲ ਕੱਥਕਲੀ ਅਤੇ ਮੋਹਿਨੀਅੱਟਮ ਵਿੱਚ ਸਿਖਲਾਈ-ਯੁਕਤ ਹੈ।[7]
ਕੈਰੀਅਰ
ਸੋਧੋਉਸਨੇ ਨਿਊ ਓਰਲੀਨਜ਼ ਯੂਨੀਵਰਸਿਟੀ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਐਮ.ਏ ਕੀਤੀ, ਅਤੇ ਅਗਲੇ 10 ਸਾਲ ਭਾਰਤ ਵਿੱਚ ਕਲਾ, ਯਾਤਰਾ ਅਤੇ ਸੱਭਿਆਚਾਰ ਬਾਰੇ ਇੱਕ ਹਫ਼ਤਾਵਾਰੀ ਲੜੀ ਸਮੇਤ ਉਤਪਾਦਨਾਂ ਦੇ ਨਾਲ ਇੱਕ ਟੈਲੀਵਿਜ਼ਨ ਨਿਰਮਾਤਾ / ਟਿੱਪਣੀਕਾਰ ਵਜੋਂ ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕੀਤਾ। ਉਸਨੇ 1992 ਵਿੱਚ ਚੇਨਈ ਵਿੱਚ ਅਰੰਘਮ ਟਰੱਸਟ ਦੀ ਸਥਾਪਨਾ ਕੀਤੀ, ਅਤੇ ਉਸ ਤੋਂ ਬਾਅਦ 1993 ਵਿੱਚ ਇੱਕ ਪਰਫਾਰਮੈਂਸ ਕੰਪਨੀ ਅਰੰਘਮ ਡਾਂਸ ਥੀਏਟਰ, . [8]
ਉਹ ਇੱਕ ਆਧੁਨਿਕਤਾਵਾਦੀ, ਆਪਣੇ ਤਤਕਾਲ ਵਾਤਾਵਰਨ ਤੋਂ ਸਿਰਜਣਾ ਬਾਰੇ ਭਰੋਸੇਮੰਦ, ਅਨੀਥਾ ਰਤਨਮ ਨੇ ਕਲਾਸੀਕਲ ਭਰਤਨਾਟਯਮ ਵਿੱਚ ਆਪਣੀ ਮੁਢਲੀ ਸਿਖਲਾਈ ਦੇ ਨਾਲ ਜੁੜੀਆਂ ਹਰਕਤ ਦੀਆਂ ਵੱਖੋ-ਵੱਖ ਪ੍ਰਣਾਲੀਆਂ ਅਤੇ ਰੀਤੀਆਂ ਦੀ ਖੋਜ ਕੀਤੀ ਹੈ। ਏਨਸੇਂਬਲ ਅਤੇ ਏਕਲ ਕੰਮ ਜੋ ਉਸ ਦੇ ਚੁੱਪ, ਧਿਆਨ, ਭਗਤੀ ਅਤੇ ਅਰਾਧਨਾ ਦੇ ਮਜ਼ਬੂਤ / ਭਾਰਤੀ ਏਸ਼ੀਆਈ ਸੌਂਦਰਿਆ ਗੁਣਾਂ ਦਾ ਪ੍ਰਗਟਾ ਹਨ, ਵਿੱਚ ਰਤਨਾਮ ਆਪਣੇ ਮੌਲਿਕ ਡਾਂਸ-ਸਕੇਪਸ ਨੂੰ ਚਿੱਤਰਣ ਲਈ ਆਪਣੇ ਨਿੱਜੀ ਜੀਵਨ ਦੇ ਅਨੁਭਵ ਦਾ ਅਤੇ ਇੱਕ ਔਰਤ ਦੇ ਸੰਸਾਰ ਦੇ ਪੂਰੇ ਕੈਨਵਸ ਦਾ ਇਸਤੇਮਾਲ ਕਰਦੀ ਹੈ।
ਹਵਾਲੇ
ਸੋਧੋ- ↑ "Potent rasa". Business Line. 17 August 2007.
- ↑ "Stirs the intellect: Anita Ratnam does it, with her holistic approach to choreography, the spoken word, sets, lighting design and costumes". The Hindu. 4 January 2008. Archived from the original on 9 ਜਨਵਰੀ 2008. Retrieved 2 ਜੂਨ 2017.
{{cite news}}
: Unknown parameter|dead-url=
ignored (|url-status=
suggested) (help) - ↑ "Dance diva waltzes on: Anita Ratnam has struck a fine balance between the commercial and aesthetic components of her art". The Hindu. 15 March 2005. Archived from the original on 5 ਜਨਵਰੀ 2010. Retrieved 2 ਜੂਨ 2017.
{{cite news}}
: Unknown parameter|dead-url=
ignored (|url-status=
suggested) (help) Archived 5 January 2010[Date mismatch] at the Wayback Machine. - ↑ Anita Ratnam Profile Archived 2017-11-23 at the Wayback Machine. www.arangham.com.
- ↑ Anitha Ratnam's profile at Center for Cultural Resources and Training Archived 24 February 2011 at the Wayback Machine.
- ↑ "Singing paeans to a guru". The Hindu. 25 December 2009.
- ↑ Anita Ratnam
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
<ref>
tag defined in <references>
has no name attribute.