ਅਨੀਤਾ ਸ਼ਬਦੀਸ਼
ਅਨੀਤਾ ਸ਼ਬਦੀਸ਼ ਪੰਜਾਬੀ ਰੰਗਮੰਚ ਦੀ ਇੱਕ ਜਾਣੀ ਪਹਿਚਾਣੀ ਅਦਾਕਾਰਾ ਅਤੇ ਨਿਰਦੇਸ਼ਕਾ ਹੈ। ਅਨੀਤਾ ਸ਼ਬਦੀਸ਼ ਕਲਾ-ਜਗਤ ਨਾਲ ਸਕੂਲੀ ਦਿਨਾਂ ਤੋਂ ਜੁੜੀ ਹੋਈ ਹੈ। ਉਹ ਪਹਿਲਾਂ ਕੱਥਕ ਡਾਂਸਰ ਬਣਨਾ ਚਾਹੁੰਦੀ ਸੀ।ਪਰ ਉਸਨੇ ਜਦ ਸਰਕਾਰੀ ਕਾਲਜ ਮੁਹਾਲੀ ਵਿਚ ਦਾਖਲਾ ਲਿਆ ਤਾਂ ਉਹ ਡਾ. ਆਤਮਜੀਤ ਦੇ ਰੰਗਮੰਚ ਨਾਲ ਜੁੜ ਗਈ।[1] [2]
ਅਨੀਤਾ ਸ਼ਬਦੀਸ਼ | |
---|---|
ਜਨਮ | |
ਸਿੱਖਿਆ | ਬੀਏ |
ਪੇਸ਼ਾ | ਅਦਾਕਾਰਾ ਅਤੇ ਨਿਰਦੇਸ਼ਕ |
ਲਈ ਪ੍ਰਸਿੱਧ | ਚਿੜੀ ਦੀ ਅੰਬਰ ਵੱਲ ਉਡਾਨ (ਸੋਲੋ ਪਲੇਅ) |
ਨਾਟਕ
ਸੋਧੋਅਨੀਤਾ ਸ਼ਬਦੀਸ਼ ਨੇ ਸੁਚੇਤਕ ਰੰਗਮੰਚ ਵੱਲੋਂ 20 ਤੋਂ ਵੱਧ ਨਾਟਕ ਪੇਸ਼ ਕੀਤੇ ਹਨ:
- ਚਿੜੀ ਦੀ ਅੰਬਰ ਵੱਲ ਉਡਾਣ (ਇੰਗਲੈਂਡ ਵਿਚ ਵੀ ਖੇਡਿਆ ਗਿਆ)
- ਸੁਲਗਦੇ ਸੁਪਨੇ ਗ਼ਦਰ ਦੇ (ਕੈਨੇਡਾ ਵਿੱਚ ਵੀ ਖੇਡਿਆ ਗਿਆ)
- ਕਥਾ ਰਿੜ੍ਹਦੇ ਪਰਿੰਦੇ ਦੀ
- ਲੜਕੀ, ਜਿਸ ਨੂੰ ਰੋਣਾਂ ਨਹੀਂ ਆਉਂਦਾ
- ਹਵਾ ਜੇ ਏਦਾਂ ਹੀ ਵਗਦੀ ਰਹੀ
- ਜਿਸ ਪਿੰਡ ਦਾ ਕੋਈ ਨਾਂ ਨਹੀਂ
- ਮੋਹਨ ਦਾਸ (ਮੁਖਤਾਰਾਂ ਮਾਈ ਦੀ ਜੀਵਨੀ ਤੇ ਆਧਾਰਤ ਨਾਟਕ)
- ਮਨ ਮਿੱਟੀ ਦਾ ਬੋਲਿਆ
ਇਸ ਦੇ ਇਲਾਵਾ ਰਾਬਿੰਦਰ ਨਾਥ ਟੈਗੋਰ ਦੇ ਨਾਟਕ ‘ਲਾਲ ਕਨੇਰ’ ਦਾ ਪੰਜਾਬੀ ਰੂਪਾਂਤਰ ਵੀ ਉਹਨਾਂ ਦੇ ਨਾਟਕਾਂ ਵਿੱਚ ਸ਼ਾਮਲ ਹੈ।
ਹਵਾਲੇ
ਸੋਧੋ- ↑ ਅਨੀਤਾ ਸ਼ਬਦੀਸ਼ ਦੀ ਪਰਵਾਜ਼
- ↑ ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ