ਅਨੂਪਮ ਮਿਸ਼ਰ
ਅਨੂਪਮ ਮਿਸ਼ਰ (1948 - 2016) ਮਸ਼ਹੂਰ ਲੇਖਕ, ਪੱਤਰਕਾਰ, ਛਾਇਆਕਾਰ ਅਤੇ ਗਾਂਧੀਵਾਦੀ ਵਾਤਾਵਰਣ ਪ੍ਰੇਮੀ ਸੀ। ਵਾਤਾਵਰਣ -ਹਿਫਾਜ਼ਤ ਦੇ ਪ੍ਰਤੀ ਜਨਚੇਤਨਾ ਜਗਾਣ ਅਤੇ ਸਰਕਾਰਾਂ ਦਾ ਧਿਆਨ ਦਿਵਾਉਣ ਦੀ ਦਿਸ਼ਾ ਵਿੱਚ ਉਹ ਉਦੋਂ ਤੋਂ ਕੰਮ ਕਰ ਰਿਹਾ ਸੀ, ਜਦੋਂ ਦੇਸ਼ ਵਿੱਚ ਵਾਤਾਵਰਣ ਰੱਖਿਆ ਦਾ ਕੋਈ ਵਿਭਾਗ ਨਹੀਂ ਖੁੱਲ੍ਹਿਆ ਸੀ। ਸ਼ੁਰੂ ਵਿੱਚ ਬਿਨਾਂ ਸਰਕਾਰੀ ਮਦਦ ਦੇ ਅਨੂਪਮ ਮਿਸ਼ਰ ਨੇ ਦੇਸ਼ ਅਤੇ ਦੁਨੀਆ ਦੇ ਵਾਤਾਵਰਣ ਦੀ ਜਿਸ ਤੱਲੀਨਤਾ ਅਤੇ ਬਰੀਕੀ ਨਾਲ ਖੋਜ-ਖਬਰ ਲਈ ਹੈ, ਉਹ ਕਈ ਸਰਕਾਰਾਂ, ਵਿਭਾਗਾਂ ਅਤੇ ਪਰਿਯੋਜਨਾਵਾਂ ਲਈ ਵੀ ਸ਼ਾਇਦ ਸੰਭਵ ਨਹੀਂ ਹੋ ਪਾਈ। ਉਸ ਦੀ ਕੋਸ਼ਿਸ਼ਾਂ ਨਾਲ ਸੋਕਾ ਗਰਸਤ ਅਲਵਰ ਵਿੱਚ ਪਾਣੀ ਦੀ ਹਿਫਾਜ਼ਤ ਦਾ ਕੰਮ ਸ਼ੁਰੂ ਹੋਇਆ ਜਿਸਨੂੰ ਦੁਨੀਆ ਨੇ ਵੇਖਿਆ ਅਤੇ ਸਰਾਹਿਆ। ਸੁੱਕ ਚੁੱਕੀ ਅਰਵਰੀ ਨਦੀ ਦੇ ਪੁਨਰਜੀਵਨ ਵਿੱਚ ਉਹਨਾਂ ਦੀ ਕੋਸ਼ਿਸ਼ ਕਾਬਿਲੇ ਤਾਰੀਫ ਰਹੀ ਹੈ। ਇਸੇ ਤਰ੍ਹਾਂ ਉੱਤਰਾਖੰਡ ਅਤੇ ਰਾਜਸਥਾਨ ਦੇ ਲਾਪੋੜਿਆ ਵਿੱਚ ਪਰੰਪਰਾਗਤ ਪਾਣੀ ਸਰੋਤਾਂ ਦੇ ਪੁਨਰਜੀਵਨ ਦੀ ਦਿਸ਼ਾ ਵਿੱਚ ਉਸ ਨੇ ਅਹਿਮ ਕੰਮ ਕੀਤਾ ਹੈ।
ਅਨੂਪਮ ਮਿਸ਼ਰ | |
---|---|
ਜਨਮ | 1948 (ਉਮਰ 75–76) ਮੱਧ ਪ੍ਰਦੇਸ਼, ਭਾਰਤ |
ਮੌਤ | ਦਿੱਲੀ | 19 ਦਸੰਬਰ 2016
ਪੇਸ਼ਾ | ਪਰਿਆਵਰਣਵਿਦ |
ਲਈ ਪ੍ਰਸਿੱਧ | ਪਾਣੀ ਦੀ ਸੰਭਾਲ, rainwater harvesting |
ਮੁੱਖ ਰਚਨਾਵਾਂ
ਸੋਧੋ- ਰਾਜਸਥਾਨ ਕੀ ਰਜਤ ਬੂੰਦੇਂ [1] Archived 2016-03-06 at the Wayback Machine.[2][permanent dead link]
- ਅੰਗਰੇਜ਼ੀ ਵਿੱਚ:ਰਾਜਸਥਾਨ ਕੀ ਰਜਤ ਬੂੰਦੇਂ [3] Archived 2014-06-02 at the Wayback Machine.
- ਆਜ ਵੀ ਖਰੇ ਹੈਂ ਤਾਲਾਬ
[4] Archived 2013-07-22 at the Wayback Machine. ਉਸਦੀ ਇਹ ਕਿਤਾਬ ਆਜ ਵੀ ਖਰੇ ਹੈਂ ਤਾਲਾਬ ਜੋ ਬਰੇਲ ਲਿਪੀ ਸਹਿਤ ਤੇਰਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋਈ, ਦੀਆਂ ਇੱਕ ਲੱਖ ਤੋਂ ਜਿਆਦਾ ਕਾਪੀਆਂ ਵਿਕ ਚੁੱਕੀਆਂ ਹਨ।
- ਸਾਫ਼ ਮਾਥੇ ਕਾ ਸਮਾਜ [5] Archived 2014-08-08 at the Wayback Machine.
ਸੰਪਾਦਨਾ
ਸੋਧੋਅਨੁਪਮ ਮਿਸ਼ਰ ਗਾਂਧੀ ਮਾਰਗ ਹਿੰਦੀ ਪਤਰਿਕਾ ਦੇ ਸੰਪਾਦਕ ਸਨ।