ਅਬਦੁਲ ਬਿਸਮਿੱਲਾ (ਜਨਮ - 5 ਜੁਲਾਈ, 1949) ਹਿੰਦੀ ਸਾਹਿਤ ਦਾ ਸੰਸਾਰ-ਪ੍ਰਸਿੱਧ ਨਾਵਲਕਾਰ ਹੈ।[1] ਉਹ ਇੱਕ ਵਚਨਬੱਧ ਸਿਰਜਣਹਾਰ ਹੈ ਅਤੇ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸਾਹਿਤ ਸਿਰਜਣ ਵਿੱਚ ਸਰਗਰਮ ਹੈ। ਦਿਹਾਤੀ ਜੀਵਨ ਅਤੇ ਮੁਸਲਿਮ ਸਮਾਜ ਦੇ ਟਕਰਾਅ, ਸੰਵੇਦਨਾਵਾਂ, ਯਾਤਨਾਵਾਂ ਅਤੇ ਅੰਤਰ ਦਵੰਦ ਉਸ ਦੀਆਂ ਰਚਨਾਵਾਂ ਦਾ ਮੁੱਖ ਫੋਕਸ ਹਨ। ਆਪਣੀ ਪਹਿਲੀ ਰਚਨਾ 'ਝੀਨੀਝੀਨੀ ਬੀਨੀ ਚਦਰਿਆ' ਨੂੰ ਹਿੰਦੀ ਗਲਪ ਦਾ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ। ਉਸ ਨੇ ਨਾਵਲ ਦੇ ਨਾਲ ਹੀ ਕਹਾਣੀ, ਕਵਿਤਾ, ਨਾਟਕ ਵਰਗੀਆਂ ਰਚਨਾਤਮਕ ਵਿਧਾਵਾਂ ਦੇ ਇਲਾਵਾ ਆਲੋਚਨਾ ਤੇ ਵੀ ਹਥ ਅਜਮਾਇਆ ਹੈ।[2] 

ਜੀਵਨ-ਚੱਕਰ

ਸੋਧੋ

ਉਸ ਦਾ ਜਨਮ  5 ਜੁਲਾਈ 1949 ਨੂੰ ਜ਼ਿਲ੍ਹਾ ਅਲਾਹਾਬਾਦ ਦੇ ਬਾਲਾਪੁਰ ਪਿੰਡ ਵਿੱਚ ਹੋਇਆ ਸੀ।[2] ਉਸ ਨੇ ਅਲਾਹਾਬਾਦ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਵਿੱਚ ਐਮਏ ਅਤੇ ਡੀ ਫਿਲ ਦੀ ਡਿਗਰੀ ਲਈ। ਇਸ ਵੇਲੇ ਉਹ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਪ੍ਰੋਫੈਸਰ ਹੈ।

ਰਚਨਾਵਾਂ

ਸੋਧੋ
  • ਨਾਵਲ- 'ਝੀਨੀਝੀਨੀ ਬੀਨੀ ਚਦਰਿਆ', 'ਮੁਖੜਾ ਕਿਆ ਦੇਖੇਂ', 'ਸਮਰ ਸ਼ੇਸ਼ ਹੈ', 'ਜਹਰਬਾਦ', 'ਦੰਤਕਥਾ', 'ਅਪਵਿਤਰ ਆਖਿਆਨ' ਅਤੇ 'ਰਾਵੀ ਲਿਖਤਾ ਹੈ'
  • ਕਹਾਣੀ ਸੰਗ੍ਰਹਿ (ਛੇ)- ‘ਅਤਿਥਿ ਦੇਵੋ ਭਵ’, ‘ਰਫ ਰਫ ਮੇਲ’, ‘ਕਿਤਨੇ ਕਿਤਨੇ ਸਵਾਲ’, ‘ਰੈਨ ਬਸੇਰਾ’, ‘ਟੂਟਾ ਹੁਆ ਪੰਖ’ ਅਤੇ ‘ਜੀਨਿਯਾ ਕੇ ਫੂਲ’
  • ਕਵਿਤਾ ਸੰਗ੍ਰਹਿ (ਚਾਰ)-
  • ਨਾਟਕ (ਇੱਕ)- 'ਦੋ ਪੈਨੀ ਕੀ ਜੰਨਤ'
  • ਆਲੋਚਨਾ- 'ਵਿਮਰਸ ਕੇ ਆਯਾਮ', 'ਅਲਪਵਿਰਾਮ'

ਅਤੇ 'ਮੱਧਕਾਲੀਨ ਹਿੰਦੀ ਕਾਵਿ ਵਿੱਚ ਸਾਂਸਕ੍ਰਿਤਕ ਸਮਨਵਿਆ'

ਪੁਰਸਕਾਰ/ਸਨਮਾਨ

ਸੋਧੋ
  • 1987 ਵਿੱਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ
  • ਮੱਧ ਪ੍ਰਦੇਸ਼ ਸਾਹਿਤ ਪਰਿਸ਼ਦ ਦਾ ਸੰਪੂਰਣ ਭਾਰਤੀਆ ਦੇਵ ਇਨਾਮ
  • ਉਤਰ ਪ੍ਰਦੇਸ਼ ਹਿੰਦੀ ਸੰਸਥਾਨ ਅਤੇ ਹਿੰਦੀ ਅਕਾਦਮੀ, ਦਿੱਲੀ ਦੇ ਸਨਮਾਨਾਂ ਨਾਲ ਵੀ ਸਮਾਦ੍ਰਤ

ਹਵਾਲੇ

ਸੋਧੋ

ਫਰਮਾ:टिप्पणीसूची

  1. हिन्दी साहिय का दूसरा इतिहास, बच्चन सिंह,
  2. 2.0 2.1 चन्द्रदेव यादव, अब्दुल बिस्मिल्लह का कथा साहित्य