ਅਬਦੁਲ ਹਕੀਮ ਬਹਾਵਲਪੁਰੀ ਪੰਜਾਬੀ ਕਿੱਸਾਕਾਰ ਸੀ। ਇਸ ਦਾ ਜਨਮ 1747 ਈ: ਨੂੰ ਬਹਾਵਲਪੁਰ, ਜੋ ਕਿ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਉਸ ਸਮੇਂ ਬਹਾਵਲਪੁਰ ਰਿਆਸਤ ਉੱਤੇ ਨਵਾਬ ਬਹਾਵਰ ਖ਼ਾਂ ਦਾ ਰਾਜ ਸੀ। ਉਸ ਦੇ ਨਾਂ ਉੱਤੇ ਹੀ ਇਸ ਰਿਆਸਤ ਦਾ ਨਾਂ ਪੈ ਗਿਆ ਸੀ। ਅਬਦੁਲ ਦੇ ਨਾਮ ਵਿੱਚ ਬੇਸ਼ੱਕ ਹਕੀਮ ਆਉਂਦਾ ਹੈ ਪਰ ਪੇਸ਼ੇ ਪੱਖੋਂ ਪਿੰਡ ਦੇ ਮਦਰੱਸੇ ਵਿੱਚ ਵਿੱਦਿਆ ਦੇਣ ਦਾ ਕੰਮ ਕਰਦਾ ਸੀ। ਪੰਜਾਹ ਸਾਲ ਦੀ ਉਮਰ ਦੇ ਲਗਪਗ 1803 ਈ: ਵਿੱਚ ਇਸ ਨੇ ਯੂਸਫ ਜ਼ੁਲੇਖਾਂ ਦਾ ਕਿੱਸਾ ਜ਼ੁਲੈਖਾਂ-ਏ-ਹਿੰਦੀ ਨਾਮ ਹੇਠ ਲਿਖਿਆ ਹੈ। ਇਹ ਕਿੱਸਾ ਪੱਖੋਂ ਬਜ਼ੁਰਗ ਅਤੇ ਧਰਮ ਪੱਖੋਂ ਮੁਸਲਮਾਨ ਹੋਣਾ ਉਸ ਦੇ ਇਸ ਕਿੱਸੇ ਨੂੰ ਸੀਮਾਬੱਧ ਕਰਦਾ ਹੈ। ਇਹਨਾਂ ਸੀਮਾਵਾਂ ਜਾਂ ਬੰਦਿਸ਼ਾਂ ਕਾਰਨ ਇਹ ਚੰਗਾ ਕਿੱਸਾ ਨਹੀਂ ਲਿਖ ਸਕਿਆ। ਉਸ ਦਾ ਇਹ ਕਿੱਸਾ ਲਹਿੰਦੀ ਪੰਜਾਬੀ ਵਿੱਚ ਹੈ ਅਤੇ ਕਿੱਸੇ ਉੱਪਰ ਅਰਬੀ ਤੇ ਫ਼ਾਰਸੀ ਦਾ ਵੀ ਡੂੰਘਾ ਪ੍ਰਭਾਵ ਹੈ। ਇੱਥੇ ਹੀ ਬਸ ਨਹੀਂ ਉਸਦੇ ਛੰਦ ਦੀ ਬਹਿਰ ਵੀ ਅਰਬੀ ਪਰੰਪਰਾ ਵਾਲੀ ਹੈ। ਕਿੱਸੇ ਦਾ ਨਿਭਾਅ ਉਸ ਨੇ ਜਾਮੀ ਸਕੂਲ ਦੀ ਰਵਾਇਤ ਅਨੁਸਾਰ ਕੀਤਾ ਹੈ।[1][2]

ਕਾਵਿ ਨਮੂਨਾਸੋਧੋ

ਸਭੇ ਪਿਸਤਾਂ-ਦਹਾਂ, ਅਨਾਰ ਪਿਸਤਾਂ।
ਤੇ ਰੁਖਸਾਰਾਂ ਗੁਲਸਤਾਂ ਦਰ ਗੁਲਸਤਾਂ।
ਆਹੇ ਅਬਰੂ ਉਹਨਾਂ ਦੇ ਤੇਗ ਵਾਂਗੂੰ।
ਲਗੀ ਮਿਜ਼ਗਾਂ ਦੀ ਦਮ ਛਮ ਮੇਘ ਵਾਂਗੂੰ।

ਹਵਾਲੇਸੋਧੋ

  1. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ:ਡਾ.ਰਾਜਿੰਦਰ ਸਿੰਘ ਸੇਖੋਂ
  2. ਅਬਦੁਲ ਹਕੀਮ ਬਹਾਵਲਪੁਰੀ ਮੌਲਵੀ - ਪੰਜਾਬੀ ਪੀਡੀਆ