ਅਬੂਤਾਲਿਬ ਇਬਨ ਅਬਦ ਅਲ-ਮਤਲਬ (Arabic: ابو طالب بن عبدالمطلب, ʾAbū Ṭālib ibn ʿAbd al-Muṭṭalib) (549 – 619) ਅਰਬ ਵਿੱਚ ਮੱਕੇ ਦੇ ਕੁਰੈਸ਼ ਕਬੀਲੇ ਦੇ ਬਨੋ ਹਾਸ਼ਿਮ (Arabic: بنو هاشم) ਕੁੱਲ ਦੇ ਸਰਦਾਰ ਸਨ। ਉਹਨਾਂ ਦੀ ਪਤਨੀ ਫ਼ਾਤਿਮਾ ਬਿੰਤ ਅਸਦ ਸੀ ਉਹ ਇਸਲਾਮੀ ਪੈਗ਼ੰਬਰ ਮੁਹੰਮਦ ਦੇ ਚਾਚਾ ਸਨ। ਹਜ਼ਰਤ ਪੈਗ਼ੰਬਰ ਨੇ ਆਪਣੇ ਜੀਵਨ ਦਾ ਕੁਝ ਸਮਾਂ ਉਹਨਾਂ ਨਾਲ਼ ਗੁਜ਼ਾਰਿਆ। ਅਬੂਤਾਲਿਬ ਆਪ ਤਾਂ ਮੁਸਲਮਾਨ ਨਾ ਹੋਏ ਪਰ ਉਹਨਾਂ ਨੇ ਪੈਗ਼ੰਬਰ ਇਸਲਾਮ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਦੁਸ਼ਮਣਾਂ ਤੋਂ ਬਚਾਈ ਰੱਖਿਆ। ਅਬੂਤਾਲਿਬ ਦੇ ਚਾਰ ਪੁੱਤਰ ਸਨ। ਤਾਲਿਬ ਤੇ ਅਕੀਲ ਜਿਹੜੇ ਉਹਨਾਂ ਨਾਲ਼ ਰਹਿੰਦੇ ਸਨ ਉਹ ਮੁਸਲਮਾਨ ਨਾ ਹੋਏ। ਅਬੂਤਾਲਿਬ ਬਦਰ ਦੀ ਲੜਾਈ ਚ ਮੁਸਲਮਾਨਾਂ ਨਾਲ਼ ਲੜਦਾ ਹੋਇਆ ਮਾਰਿਆ ਗਿਆ ਤੇ ਗ਼ਕੀਲ ਨੇ ਫ਼ਤਿਹ ਮੱਕਾ ਦੇ ਵੇਲੇ ਇਸਲਾਮ ਨੂੰ ਮੰਨਿਆ। ਉਹਨਾਂ ਦੇ ਦੂਜੇ ਦੋ ਪੁੱਤਰ ਅਲੀ ਤੇ ਜਾਫ਼ਰ ਜਿਹੜੇ ਉਹਨਾਂ ਨਾਲ਼ ਨਹੀਂ ਰਹਿੰਦੇ ਸਨ ਉਹ ਮੁਸਲਮਾਨ ਹੋਏ। ਅਬੂਤਾਲਿਬ ਦੀਆਂ ਦੋ ਧੀਆਂ ਸਨ, ਫ਼ਾਖ਼ਤਾ ਬਿੰਤ ਅਬੀ ਤਾਲਿਬ ਤੇ ਜਮਾਨਤ ਬਿੰਤ ਅਬੀ ਤਾਲਿਬ। ਦੋਨਾਂ ਦੇ ਵਿਆਹ ਗ਼ੈਰ ਮਸਲਮਾਨਾਂ ਨਾਲ ਹੋਏ।

ਅਬੂ ਤਾਲਿਬ
ਜਨਮ
Abdul Manaf or Imran[1]

ਅੰ. 549 CE
ਮੌਤਅੰ. 620 CE
ਕਬਰJannatul Mualla
ਲਈ ਪ੍ਰਸਿੱਧbeing the uncle of Muhammad
ਜੀਵਨ ਸਾਥੀFatimah bint Asad
ਬੱਚੇਤਾਲਿਬ
Ja'far
Aqeel
Ali
Fakhitah
Parent(s)Abdul-Muttalib
Fatimah bint Amr
ਰਿਸ਼ਤੇਦਾਰAz-Zubayr (brother)
Abdullah (brother)
  1. "Abu-Talib (a.s.) The Greatest Guardian of Islam". duas.org. Retrieved 27 October 2013.