ਅਬੈਕਸ
ਅਬੈਕਸ ਇੱਕ ਮਕੈਨੀਕਲ ਯੰਤਰ ਹੈ, ਜਿਸ ਨਾਲ ਹਿਸਾਬ ਦੀ ਵੱਡੀ ਤੋਂ ਵੱਡੀ ਗਿਣਤੀ ਨੂੰ ਬੜੀ ਅਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਦਾ ਸਬੰਧ ਬਹੁਤ ਪਹਿਲੇ ਤੋਂ ਏਸ਼ੀਆ ਨਾਲ ਹੈ। ਇਸ ਲਈ ਆਧੁਨਿਕ ਪਰਿਭਾਸ਼ਾ ਅਨੁਸਾਰ ਅਬੈਕਸ 'ਦਿਮਾਗੀ ਕਸਰਤ ਲਈ ਇੱਕ ਗਣਿਤਕ ਹਥਿਆਰ' ਵਜੋਂ ਜਾਣਿਆ ਜਾਂਦਾ ਹੈ।[1]
ਬਣਤਰ
ਸੋਧੋਇਹ ਇੱਕ ਲੱਕੜੀ, ਪਲਾਸਟਿਕ ਜਾਂ ਧਾਤ ਦੇ ਫਰੇਮ ਦਾ ਬਣਿਆ ਹੁੰਦਾ ਹੈ, ਜਿਸ ਵਿੱਚ ਸਿੱਧੀਆਂ ਕਈ ਛੜਾਂ ਲੱਗੀਆਂ ਹੁੰਦੀਆਂ ਹਨ, ਜਿਹਨਾਂ ਉੱਤੇ ਮਣਕੇ ਹੁੰਦੇ ਹਨ, ਜੋ ਬੜੀ ਆਸਾਨੀ ਨਾਲ ਇਨ੍ਹਾਂ ਛੜਾਂ ਉੱਤੇ ਉੱਪਰ-ਹੇਠਾਂ ਜਾ ਸਕਦੇ ਹਨੈ। ਇਨ੍ਹਾਂ ਛੜਾਂ ਨੂੰ ਇੱਕ ਲੇਟਵੀਆਂ {ਹਾਰੀਜੋਨਟਲ} ਛੜ ਕੱਟਦੀ ਹੈ, ਜਿਸ ਨਾਲ ਹਰ ਸਿੱਧੀ ਛੜ ਦੇ ਉੱਪਰ ਵੱਲ ਇੱਕ ਮਣਕਾ ਅਤੇ ਹੇਠਾਂ ਚਾਰ ਮਣਕੇ ਲੱਗੇ ਹੁੰਦੇ ਹਨੈ।[2] ਅਬੈਕਸ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਉਹ 1/5 ਮਣਕੇ ਜਾਪਾਨੀ ਸੋਰੋਬਨ ਉੱਤੇ ਆਧਾਰਿਤ ਹੈ ਤੇ ਆਧੁਨਿਕ ਗਣਿਤ ਪ੍ਰਣਾਲੀ ਵਿੱਚ ਇਸ ਦੀ ਆਪਣੀ ਚੰਗੀ ਥਾਂ ਹੈ। ਇਹ ਗਣਿਤ ਦੀਆਂ ਸੰਖਿਆਵਾਂ ਨੂੰ ਉਸ ਦੇ ਸਥਾਨਕ ਮੁੱਲ ਦੱਸਣ ਵਿੱਚ ਮਦਦ ਕਰਦਾ ਹੈ। ਅੱਜ ਦੁਨੀਆ ਵਿੱਚ ਇਸ ਨੂੰ 'ਪਹਿਲਾ ਕੰਪਿਊਟਰ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਭਾਰਤ ਵਿੱਚ ਅਬੈਕਸ
ਸੋਧੋਪਹਿਲੀ ਸਦੀ ਵਿੱਚ ਅਭੀਧਰਮਾਕੋਸਾ ਨੇ ਅਬੈਕਸ ਦੀ ਵਰਤੋਂ ਭਾਰਤ ਵਿੱਚ ਕੀਤੀ।[3] ਅਤੇ 5ਵੀਂ ਸਦੀ ਵਿੱਚ ਭਾਰਤੀ ਕਲਰਕ ਨੇ ਅਬੈਕਸ ਦੀ ਵਰਤੋਂ ਦੇ ਨਵੇਂ ਤਰੀਕੇ ਵਾਰੇ ਵਿਚਾਰ ਕਰ ਰਹੇ ਸਨ।[4] Hindu texts used the term shunya (zero) to indicate the empty column on the abacus.[5]
ਮਹੱਤਵ
ਸੋਧੋਅਬੈਕਸ ਗਣਿਤ ਕਿਰਿਆਵਾਂ ਜਿਵੇਂ ਜਮ੍ਹਾਂ, ਗੁਣਾਂ, ਘਟਾਓ, ਭਾਗ, ਵਰਗ, ਵਰਗਮੂਲ ਨਾਲ ਸਬੰਧਤ ਸਮੱਸਿਆਵਾਂ ਨੂੰ ਬੜੇ ਹੀ ਆਸਾਨ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰਦਾ ਹੈ। ਅੱਜ ਦੁਨੀਆ ਭਰ ਵਿੱਚ ਬੱਚੇ ਇਸ ਅਨੋਖੇ ਟੂਲ ਦੀ ਮਦਦ ਨਾਲ ਵੱਡੀ ਤੋਂ ਵੱਡੀ ਗਣਿਤਕ ਕਿਰਿਆ ਨੂੰ ਜ਼ਬਾਨੀ ਹੀ ਕੁਝ ਸਕਿੰਟਾਂ ਵਿੱਚ ਹੱਲ ਕਰ ਲੈਂਦੇ ਹਨੈ। ਇਹ 4-14 ਸਾਲ ਤੱਕ ਦੇ ਬੱਚਿਆਂ ਲਈ ਲਾਹੇਵੰਦ ਹੈ।
ਗਣਿਤ ਦੀਆਂ ਸਮੱਸਿਆਵਾਂ
ਸੋਧੋਇਹ ਜਾਦੂਈ ਗਣਿਤਕ ਹਥਿਆਰ ਵੱਡੀ ਤੋਂ ਵੱਡੀ ਗਣਿਤਕ ਸਮੱਸਿਆਵਾਂ ਨੂੰ ਸਕਿੰਟਾਂ ਵਿੱਚ ਜ਼ਬਾਨੀ ਹੱਲ ਕਰਨ ਵਿੱਚ ਮਦਦ ਕਰਦਾ ਹੈ। ਉਦਾਹਰਨ ਦੇ ਤੌਰ ਉੱਤੇ ਗੁਣਾਂ ਦੇ ਸਵਾਲਾਂ ਨੂੰ ਸਕਿੰਟਾਂ ਵਿੱਚ ਹੱਲ ਕਰਨਾ ਅਬੈਕਸ ਦੀ ਕੁਸ਼ਲਤਾ ਦਾ ਜਵਾਬ ਹੈ। 5391+6478+3075+8956+7431+6492 ਆਦਿ ਜਮ੍ਹਾਂ ਦੇ ਵੱਡੇ-ਵੱਡੇ ਸਵਾਲਾਂ ਨੂੰ ਬਿਨਾਂ ਕੈਲਕੁਲੇਟਰ ਦੀ ਮਦਦ ਤੋਂ ਜਲਦੀ ਹੱਲ ਨਹੀਂ ਕੀਤਾ ਜਾ ਸਕਦਾ ਪਰ ਅਬੈਕਸ ਦੀ ਮਦਦ ਨਾਲ ਇਸ ਨੂੰ ਕੁਝ ਹੀ ਸਕਿੰਟਾਂ ਵਿੱਚ ਜ਼ਬਾਨੀ ਹੱਲ ਕਰ ਸਕਦੇ ਹਾਂ। ਅਬੈਕਸ ਦੀ ਮਦਦ ਨਾਲ ਕੋਈ ਵੀ ਦੋ ਅੰਕਾਂ ਜਿਵੇਂ 55, 67 ਦਾ ਪਹਾੜਾ ਜਾਂ ਤਿੰਨ ਅੰਕਾਂ ਵਾਲੇ ਪਹਾੜੇ ਜਿਵੇਂ ਕਿ 589, 217 ਜ਼ਬਾਨੀ ਕੁਝ ਸਮੇਂ ਵਿੱਚ ਯਾਦ ਕਰ ਸਕਦੇ ਹਨ।