ਅਮਰਕਾਂਤ

ਭਾਰਤੀ ਲੇਖਕ

ਅਮਰਕਾਂਤ (1 ਜੁਲਾਈ 1925 - 17 ਫਰਵਰੀ 2014)[1] ਹਿੰਦੀ ਕਥਾ ਸਾਹਿਤ ਵਿੱਚ ਪ੍ਰੇਮਚੰਦ ਦੇ ਬਾਅਦ ਯਥਾਰਥਵਾਦੀ ਧਾਰਾ ਦੇ ਪ੍ਰਮੁੱਖ ਕਹਾਣੀਕਾਰ ਸਨ। ਯਸ਼ਪਾਲ ਉਨ੍ਹਾਂ ਨੂੰ ਗੋਰਕੀ ਕਿਹਾ ਕਰਦੇ ਸਨ।

ਅਮਰਕਾਂਤ
ਜਨਮਸ਼ਰੀਰਾਮ
(1925-07-01)1 ਜੁਲਾਈ 1925
ਨਗਰਾ ਪਿੰਡ , ਬਲੀਆ ਜ਼ਿਲਾ , ਉੱਤਰ ਪ੍ਰਦੇਸ਼
ਮੌਤ17 ਫਰਵਰੀ 2014(2014-02-17) (ਉਮਰ 88)
ਕਲਮ ਨਾਮਸ਼ਰੀਰਾਮ ਲਾਲ, ਅਮਰਨਾਥ
ਕਿੱਤਾਨਾਵਲਕਾਰ, ਕਹਾਣੀਕਾਰ
ਪ੍ਰਮੁੱਖ ਅਵਾਰਡ2007:ਸਾਹਿਤ ਅਕਾਦਮੀ ਇਨਾਮ
: ਭਾਰਤੀ ਗਿਆਨਪੀਠ
ਮਾਪੇਸੀਤਾਰਾਮ ਵਰਮਾ, ਅਨੰਤੀ ਦੇਵੀ

ਜੀਵਨ ਵੇਰਵਾ

ਸੋਧੋ

ਅਮਰਕਾਂਤ ਦਾ ਜਨਮ 1 ਜੁਲਾਈ 1925 ਨੂੰਉੱਤਰ ਪ੍ਰਦੇਸ਼ ਦੇ ਬਲੀਆ ਜਿਲ੍ਹੇ ਦੇ ਨਗਾਰਾ ਪਿੰਡ ਦੇ ਇੱਕ ਕਾਇਸਥ ਪਰਵਾਰ ਵਿੱਚ ਹੋਇਆ ਸੀ। ਉਸਦੇ ਦੇ ਪਿਤਾ ਦਾ ਨਾਮ ਸੀਤਾਰਾਮ ਵਰਮਾ ਅਤੇ ਮਾਤਾ ਦਾ ਨਾਮ ਅਨੰਤੀ ਦੇਵੀ ਸੀ। ਪਹਿਲਾਂ ਅਮਰਕਾਂਤ ਦਾ ਨਾਮ ਸ਼ਰੀਰਾਮ ਰੱਖਿਆ ਗਿਆ ਸੀ। ਉਨ੍ਹਾਂ ਦੇ ਖਾਨਦਾਨ ਵਿੱਚ ਲੋਕ ਆਪਣੇ ਨਾਮ ਦੇ ਨਾਲ ਲਾਲ ਲਗਾਉਂਦੇ ਸਨ। ਇਸ ਲਈ ਅਮਰਕਾਂਤ ਦਾ ਵੀ ਨਾਮ ਸ਼ਰੀਰਾਮ ਲਾਲ ਹੋ ਗਿਆ। ਬਚਪਨ ਵਿੱਚ ਹੀ ਕਿਸੇ ਸਾਧੁ-ਮਹਾਤਮਾ ਨੇ ਅਮਰਕਾਂਤ ਦਾ ਇੱਕ ਹੋਰ ਨਾਮ ਅਮਰਨਾਥ ਰੱਖ ਦਿੱਤਾ ਸੀ। ਇਹ ਨਾਮ ਜਿਆਦਾ ਪ੍ਰਚਲਿਤ ਤਾਂ ਨਹੀਂ ਹੋਇਆ, ਪਰ ਖੁਦ ਸ਼ਰੀਰਾਮ ਲਾਲ ਨੂੰ ਇਸ ਨਾਮ ਨਾਲ ਲਗਾਓ ਹੋ ਗਿਆ ਸੀ। ਇਸ ਲਈ ਉਸ ਨੇ ਇਸ ਵਿੱਚ ਕੁੱਝ ਸੋਧ ਕਰਕੇ ਆਪਣਾ ਨਾਮ ਅਮਰਕਾਂਤ ਰੱਖ ਲਿਆ। ਉਨ੍ਹਾਂ ਦੀਆਂ ਸਾਹਿਤਕ ਕ੍ਰਿਤੀਆਂ ਵੀ ਇਸ ਨਾਮ ਨਾਲ ਪ੍ਰਸਿੱਧ ਹੋਈਆਂ।

ਉਸ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬੀਏ ਕੀਤੀ। ਇਸ ਦੇ ਬਾਅਦ ਉਸ ਨੇ ਸਾਹਿਤਕ ਸਿਰਜਣਾ ਦਾ ਰਸਤਾ ਚੁਣਿਆ। ਬਲੀਆ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਦਾ ਸੰਪਰਕ ਸਤੰਤਰਤਾ ਅੰਦੋਲਨ ਦੇ ਘੁਲਾਟੀਆਂ ਨਾਲ ਹੋਇਆ। 1947 ਵਿੱਚ ਉਹ ਸਤੰਤਰਤਾ ਅੰਦੋਲਨ ਨਾਲ ਜੁੜ ਗਏ। ਸ਼ੁਰੂ ਦੇ ਦਿਨਾਂ ਵਿੱਚ ਅਮਰਕਾਂਤ ਥੋੜਾ ਬਹੁਤ ਵਿੱਚ ਗਜ਼ਲਾਂ ਅਤੇ ਲੋਕ ਗੀਤ ਵੀ ਗਾਉਂਦੇ ਸਨ। ਉਨ੍ਹਾਂ ਦੇ ਸਾਹਿਤਕ ਜੀਵਨ ਦਾ ਆਰੰਭ ਇੱਕ ਸੰਪਾਦਕ ਦੇ ਰੂਪ ਵਿੱਚ ਹੋਇਆ। ਉਨ੍ਹਾਂ ਨੇ ਕਈ ਪੱਤਰ-ਪੱਤਰਕਾਵਾਂ ਦਾ ਸੰਪਾਦਨ ਕੀਤਾ। ਉਹ ਬਹੁਤ ਚੰਗੀ ਕਹਾਣੀਆਂ ਲਿਖਣ ਦੇ ਬਾਵਜੂਦ ਇੱਕ ਅਰਸੇ ਤੱਕ ਹਾਸ਼ੀਏ ਤੇ ਰਹੇ। ਉਸ ਸਮੇਂ ਤੱਕ ਕਹਾਣੀ-ਚਰਚਿਆਂ ਦੇ ਕੇਂਦਰ ਵਿੱਚ ਮੋਹਨ ਰਾਕੇਸ਼, ਕਮਲੇਸ਼ਵਰ, ਰਾਜੇਂਦਰ ਯਾਦਵ ਦੀ ਤਿੱਕੜੀ ਸੀ। ਕਹਾਣੀਕਾਰ ਦੇ ਰੂਪ ਵਿੱਚ ਉਨ੍ਹਾਂ ਦੀ ਪ੍ਰਸਿੱਧੀ 1955 ਵਿੱਚ ਡਿਪਟੀ ਕਲੈਕਟਰੀ ਕਹਾਣੀ ਨਾਲ ਹੋਈ।

ਇਨਾਮ ਅਤੇ ਸਨਮਾਨ

ਸੋਧੋ
  • ਇਨ੍ਹੀਂ ਹਥਿਆਰੋਂ ਸੇ ਨਾਵਲ ਲਈ ਸਾਹਿਤ ਅਕਾਦਮੀ ਇਨਾਮ
  • ਗਿਆਨਪੀਠ
  • ਸੋਵੀਅਤ ਲੈਂਡ ਨਹਿਰੂ ਇਨਾਮ
  • ਵਿਆਸ ਸਨਮਾਨ

ਰਚਨਾਵਾਂ

ਸੋਧੋ

ਕਹਾਣੀ ਸੰਗ੍ਰਿਹ

ਸੋਧੋ
  • ਜਿੰਦਗੀ ਔਰ ਜੋਂਕ
  • ਦੇਸ਼ ਕੇ ਲੋਕ
  • ਮੌਤ ਕਾ ਨਗਰ
  • ਮਿੱਤ੍ਰ-ਮਿਲਨ
  • ਕੁਹਾਸਾ
  • ਤੂਫਾਨ
  • ਕਲਾ ਪ੍ਰੇਮੀ
  • ਪ੍ਰਤਿਨਿੱਧੀ ਕਹਾਨੀਆਂ

ਨਾਵਲ

ਸੋਧੋ
  • ਸੂਖਾ ਪੱਤਾ
  • ਆਕਾਸ਼ਪਕਸ਼ੀ
  • ਕਾਲੇ-ਉਜਲੇ ਦਿਨ
  • ਸੁਖਜੀਵੀ
  • ਬੀਚ ਕੀ ਦੀਵਾਰ
  • ਗਰਾਮ ਸੇਵਿਕਾ
  • ਕੰਟੀਲੀ ਰਾਹ ਕੇ ਫੂਲ
  • ਖੁਦੀਰਾਮ
  • ਸੁੰਨਰ ਪਾਂਡੇ ਕੀ ਪਤੋਹੂ ,
  • ਇਨ੍ਹੀਂ ਹਥਿਆਰੋਂ ਸੇ
  • ਲਹਰੇਂ

ਬਾਲ-ਨਾਵਲ

ਸੋਧੋ
  • ਬਾਨਰ-ਸੈਨਾ

ਹਵਾਲੇ

ਸੋਧੋ