ਅਮਰਜੀਤ ਸਿੰਘ ਗੋਰਕੀ
ਅਮਰਜੀਤ ਸਿੰਘ ਗੋਰਕੀ ( 16 ਮਈ 1932 - 2018)[1] ਪੰਜਾਬੀ ਨਾਵਲਕਾਰ ਸੀ। ਉਸ ਨੇ ਤਿੰਨ ਦਰਜਨ ਤੋਂ ਵੱਧ ਨਾਵਲਾਂ ਦੀ ਰਚਨਾ ਕੀਤੀ। ਨਾਵਲਾਂ ਦੇ ਇਲਾਵਾ ਉਸਨੇ ਕਹਾਣੀਆਂ ਵੀ ਲਿਖੀਆਂ ਅਤੇ ਸਾਹਿਤ ਦੇ ਹੋਰ ਕਈ ਰੂਪਾਂ ਉਤੇ ਵੀ ਹੱਥ-ਅਜ਼ਮਾਈ ਕੀਤੀ।
ਅਮਰਜੀਤ ਸਿੰਘ ਗੋਰਕੀ ਦਾ ਜਨਮ 16 ਮਈ 1932 ਨੂੰ ਚੂਹੜਕਾਣਾ ਮੰਡੀ, ਸ਼ੇਖੂਪੁਰਾ ਜ਼ਿਲ੍ਹੇ (ਪਾਕਿਸਤਾਨ) ਵਿੱਚ ਹੋਇਆ। ਉਸ ਨੇ ਆਪਣੀ ਪੜ੍ਹਾਈ ਗੌਰਮਿੰਟ ਕਾਲਜ ਲੁਧਿਆਣਾ, ਪੰਜਾਬ ਤੋਂ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਜਲੰਧਰ ਰੀਜਨਲ ਸੈਂਟਰ ਵਿੱਚ ਅਧਿਆਪਕ ਰਿਹਾ।
ਰਚਨਾਵਾਂ
ਸੋਧੋਕਾਵਿ ਸੰਗ੍ਰਹਿ
ਸੋਧੋ- ਕਾਲੀਆਂ ਛੱਤਾਂ ਵਾਲਾ ਸ਼ਹਿਰ
- ਮਰਤਬਾਨ ਵਿੱਚ ਕੱਟਿਆ ਸਿਰ
ਨਾਵਲ
ਸੋਧੋ- ਮਸ਼ੀਨ ਵਾਲੇ (ਛੇ ਭਾਗਾਂ ਵਿੱਚ)
- ਔਖਾ ਪੈਂਡਾ
- ਬੰਦ ਕਲੀ
- ਵੰਡ ਵੰਡਾਈ
- ਜੇਲ੍ਹ ਯਾਤਰਾ
- ਦੇਸ਼ ਨਿਕਾਲਾ
- ਦੋ ਵਤਨਾਂ ਵਾਲੇ
- ਗਰਬ ਗੁਮਾਨ
- ਸੰਤਾ ਭੈਣੀ ਕਾ
- ਹਰਨਾਮ ਹੀਰਾ
- ਗੁਰੂ ਕਾ ਬੰਦਾ
- ਪੀਡੀ ਪਾਈ ਗੰਢ,
- ਅਣਜਿੱਤੀ ਲੰਕਾ ਦੇ ਰਾਮ (ਨਕਸਲਬਾੜੀ ਲਹਿਰ ਬਾਰੇ)
- ਸੱਤ ਦਿਨ ਸੱਤ ਰੰਗ
- ਭੱਥੇ ਵਿਚਲੇ ਤੀਰ
- ਸੁਰਜਨ ਮਿਸਤਰੀ
- ਗਰੀਬੀ ਗਦਾ ਹਮਾਰੀ
- ਨੀਲ ਰੰਗਾ ਗਿੱਦੜ
ਹਵਾਲੇ
ਸੋਧੋ- ↑ "ਪੰਜਾਬੀ ਨਾਵਲਕਾਰ ਡਾ: ਅਮਰਜੀਤ ਸਿੰਘ ਗੋਰਕੀ ਦਾ ਦੇਹਾਂਤ". www.babushahi.in. Retrieved 2020-07-31.