ਅਮਰਤਿਆ ਸੇਨ

(ਅਮਰਿਤਿਆ ਸੇਨ ਤੋਂ ਮੋੜਿਆ ਗਿਆ)

ਅਮਰਤਿਆ ਸੇਨ (ਜਨਮ:3 ਨਵੰਬਰ 1933) ਅਰਥਸ਼ਾਸਤਰੀ ਹੈ, ਉਹਨਾਂ ਨੂੰ 1998 ਵਿੱਚ ਨੋਬਲ ਪ੍ਰਾਈਜ਼ ਇਨ ਇਕਨਾਮਿਕਸ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਉਹ ਹਾਰਵਡ ਯੂਨੀਵਰਸਿਟੀ ਵਿੱਚ ਪ੍ਰਾਧਿਆਪਕ ਹਨ। ਉਹ ਜਾਦਵਪੁਰ ਯੂਨੀਵਰਸਿਟੀ, ਦਿੱਲੀ ਸਕੂਲ ਆਫ ਇਕਾਨਾਮਿਕਸ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਅਧਿਆਪਕ ਰਹੇ ਹਨ। ਸੇਨ ਨੇ ਐਮ ਆਈ ਟੀ, ਸਟੈਨਫੋਰਡ, ਬਰਕਲੇ ਅਤੇ ਕਾਰਨੇਲ ਵਿਸ਼ਵਵਿਦਿਆਲਿਆਂ ਵਿੱਚ ਮਹਿਮਾਨ ਅਧਿਆਪਕ ਵਜੋਂ ਵੀ ਅਧਿਆਪਨ ਕੀਤਾ ਹੈ। ਸੇਨ ਨੂੰ ਬਹੁਤੀ ਪ੍ਰਸਿਧੀ ਅਕਾਲ ਦੇ ਕਾਰਨਾਂ ਦੀ ਖੋਜ ਕਾਰਨ ਮਿਲੀ, ਜਿਸਦਾ ਫਾਇਦਾ ਅਨਾਜ ਦੀ ਅਸਲ ਜਾਂ ਸੰਭਾਵੀ ਥੁੜ ਦੀ ਰੋਕਥਾਮ ਲਈ ਵਿਵਹਾਰਿਕ ਤਰੀਕਿਆਂ ਦੇ ਵਿਕਾਸ ਵਿੱਚ ਹੋਇਆ।[4] ਉਹਨਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਸੂਚਕ ਅੰਕ ਤਿਆਰ ਕਰਨ ਵਿੱਚ ਵੀ ਮਦਦ ਕੀਤੀ।[4]

ਅਮਰਤਿਆ ਸੇਨ
ਨੋਬਲ ਪ੍ਰਾਈਜ਼ ਸਮੇਂ ਦਾ ਅਧਿਕਾਰਿਕ ਪੋਰਟਰੇਟ
ਨੋਬਲ ਪ੍ਰਾਈਜ਼ ਸਮੇਂ ਦਾ ਅਧਿਕਾਰਿਕ ਪੋਰਟਰੇਟ
ਜਨਮ3 ਨਵੰਬਰ 1933
ਸਾਂਤੀਨਿਕੇਤਨ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ (ਵਰਤਮਾਨ - ਪੱਛਮ ਬੰਗਾਲ, ਭਾਰਤ)
ਰਾਸ਼ਟਰੀਅਤਾਹਿੰਦੁਸਤਾਨੀ
ਅਲਮਾ ਮਾਤਰਪ੍ਰੈਜੀਡੈਂਸੀ ਕਾਲਜ ਆਫ਼ ਦ ਯੂਨੀਵਰਸਿਟੀ ਆਫ਼ ਕਲਕੱਤਾ (ਬੀ ਏ),
ਟ੍ਰਿਨਟੀ ਕਾਲਜ, ਕੈਮਬਰਿਜ (ਬੀ.ਏ.,ਐਮ.ਏ., ਪੀ ਐਚ ਡੀ)
ਪ੍ਰਮੁੱਖ ਅਵਾਰਡਨੋਬਲ ਪ੍ਰਾਈਜ਼ ਇਨ ਇਕਨਾਮਿਕਸ (1998)
ਭਾਰਤ ਰਤਨ (1999)
ਨੈਸ਼ਨਲ ਹਿਊਮੈਨਟੀਜ਼ ਮੈਡਲ (2012)[1]

ਅਰੰਭ ਦਾ ਜੀਵਨ

ਸੋਧੋ

ਅਮਰਤਿਆ ਸੇਨ ਦਾ ਜਨਮ ਸ਼ਾਂਤੀਨਿਕੇਤਨ, ਬੰਗਾਲ, ਬ੍ਰਿਟਿਸ਼ ਭਾਰਤ ਵਿੱਚ ਇੱਕ ਹਿੰਦੂ ਬੈਦਿਆ ਪਰਿਵਾਰ ਵਿੱਚ ਹੋਇਆ ਸੀ। ਰਬਿੰਦਰਨਾਥ ਟੈਗੋਰ ਨੇ ਅਮਰਤਿਆ ਸੇਨ ਨੂੰ ਆਪਣਾ ਨਾਮ ਦਿੱਤਾ (ਬੰਗਾਲੀ: অমর্ত্য, ਰੋਮਨਾਈਜ਼ਡ: ômorto, lit. 'ਅਮਰ ਜਾਂ ਸਵਰਗੀ')।ਸੇਨ ਦਾ ਪਰਿਵਾਰ ਵਾੜੀ ਅਤੇ ਮਾਨਿਕਗੰਜ, ਢਾਕਾ, ਦੋਵੇਂ ਮੌਜੂਦਾ ਬੰਗਲਾਦੇਸ਼ ਦੇ ਰਹਿਣ ਵਾਲੇ ਸਨ। ਉਸਦੇ ਪਿਤਾ ਆਸ਼ੂਤੋਸ਼ ਸੇਨ ਢਾਕਾ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰੋਫੈਸਰ, ਦਿੱਲੀ ਵਿੱਚ ਵਿਕਾਸ ਕਮਿਸ਼ਨਰ ਅਤੇ ਫਿਰ ਪੱਛਮੀ ਬੰਗਾਲ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਸਨ।


ਹਵਾਲੇ

ਸੋਧੋ
  1. "2011 US National Humanities Medals". National Endowment for the Humanities. Archived from the original on 13 ਫ਼ਰਵਰੀ 2012. Retrieved 11 February 2012. {{cite web}}: Unknown parameter |dead-url= ignored (|url-status= suggested) (help)
  2. ਦ ਆਈਡੀਆ ਆਫ਼ ਜਸਟਿਸ (2009).
  3. Deneulin, S., (2009). "Intellectual roots of Amartya Sen: Aristotle, Adam Smith and Karl Marx – Book Review". Journal of Human development and Capabilities, 10 (2), pp. 305–306.
  4. 4.0 4.1 Steele, Jonathan (19 April 2001). "The Guardian Profile: Amartya Sen". London: The Guardian.

ਫਰਮਾ:ਨਾਗਰਿਕ ਸਨਮਾਨ