ਅਮਰੀਕ ਸਿੰਘ ਤਲਵੰਡੀ

ਪੰਜਾਬੀ ਲੇਖਕ ਤੇ ਗੀਤਕਾਰ

ਅਮਰੀਕ ਸਿੰਘ ਤਲਵੰਡੀ ਨਾਮਵਰ ਪੰਜਾਬੀ ਬਾਲ ਲੇਖਕ ਹੈ। ਅਮਰੀਕ ਸਿੰਘ ਤਲਵੰਡੀ ਦਾ ਜਨਮ 1950 ਵਿੱਚ ਹੋਇਆ। ਅਮਰੀਕ ਸਿਘ ਤਲਵੰਡੀ ਦਾ ਜਨਮ 12 ਦਸੰਬਰ 1949 ਨੂੰ ਸਰਦਾਰ ਪਾਲ ਸਿੰਘ ਧਨੋਆ ਅਤੇ ਮਾਤਾ ਬਸੰਤ ਕੌਰ ਦੇ ਗ੍ਰਹਿ ਵਿਖੇ ਤਲਵੰਡੀ ਕਲਾਂ (ਨੇੜੇ ਸਵੱਦੀ ਕਲਾਂ) ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸ ਨੇ ਆਪਣੀ ਕਲਮ ਦਾ ਸਫ਼ਰ ਛੋਟੀ ਉਮਰੇ 1967 ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਗੀਤ ਲਿਖਣ ਦੀ ਚੇਟਕ ਦੇਵ ਥਰੀਕੇ ਵਾਲਾ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਬਾਬੂ ਸਿੰਘ ਮਾਨ ਮਰਾੜ੍ਹਾ ਵਾਲੇ ਵਰਗੇ ਨਾਮਵਰ ਗੀਤਕਾਰਾਂ ਤੋਂ ਲੱਗੀ। ਉਸ ਦਾ ਲਿਖਿਆ ਸਭ ਤੋਂ ਪਹਿਲਾ ਗੀਤ ਸੁਰਿੰਦਰ ਛਿੰਦੇ ਦੀ ਆਵਾਜ਼ ਵਿੱਚ ਰਿਕਾਰਡ ਹੋਇਆ।

ਅਮਰੀਕ ਸਿੰਘ ਤਲਵੰਡੀ ਨੇ ਜੇਬੀਟੀ ਜਗਰਾਉਂ ਕਾਲਜ ਤੋਂ ਅਤੇ ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕਰਕੇ ਦਸਮੇਸ਼ ਹਾਈ ਸਕੂਲ (ਟਾਹਲੀ ਸਾਹਿਬ) ਰਾਏਕੋਟ ਵਿਖੇ ਪੰਜਾਬੀ ਆਧਿਆਪਕ ਦੇ ਤੌਰ ’ਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਪਰ ਸਰਕਾਰੀ ਨੌਕਰੀ ਜ਼ੀਰੇ (ਫਿਰੋਜ਼ਪੁਰ) ਮਿਲੀ।

ਉਸ ਨੇ ਜ਼ੀਰਾ ਜਾ ਕੇ ਗੀਤਕਾਰੀ ਦੇ ਨਾਲ ਨਾਲ ਸਾਹਿਤ ਲਿਖਣਾ ਵੀ ਸ਼ੁਰੂ ਕਰ ਦਿੱਤਾ। ਉਸ ਨੇ ਉੱਥੇ ਜਾ ਕੇ ਸਾਹਿਤ ਸਭਾ ਦਾ ਗਠਨ ਕੀਤਾ। ਉਹ ਜ਼ੀਰਾ ਵਿਖੇ 16 ਸਾਲ ਸਾਹਿਤ ਸਭਾ ਦਾ ਪ੍ਰਧਾਨ ਰਿਹਾ। ਉਸ ਦੇ ਪ੍ਰਧਾਨ ਹੁੰਦਿਆਂ ਕਈ ਨਵੀਆਂ ਕਲਮਾਂ ਨੇ ਜਨਮ ਲਿਆ। ਕਈ ਲਿਖਾਰੀ ਰਚਨਾਵਾਂ ਲਿਖੀ ਬੈਠੇ ਸਨ, ਪਰ ਉਨ੍ਹਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਤਲਵੰਡੀ ਨੇ ਉਨ੍ਹਾਂ ਦੀਆਂ ਰਚਨਾਵਾਂ ਛਪਵਾ ਕੇ ਪਾਠਕਾਂ ਸਾਹਮਣੇ ਲਿਆਂਦੀਆਂ। ਉਸ ਨੇ ਖ਼ੁਦ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਉਸ ਦੀ ਪਹਿਲੀ ਗੀਤਾਂ ਦੀ ਪੁਸਤਕ ‘ਕੁਆਰੇ ਬੋਲ’ 1975 ਵਿੱਚ ਪ੍ਰਕਾਸ਼ਿਤ ਹੋਈ। ‘ਵਿਰਸਾ ਆਪਣਾ ਲੈ ਸੰਭਾਲ’ (2002), ‘ਸਮੇਂ ਦਾ ਸੱਚ’ (2006), ‘ਗਿਆਨ ਦੇ ਦੀਪ’ (2011) ਆਦਿ ਉਸ ਦੇ ਕਾਵਿ-ਸੰਗ੍ਰਹਿ ਹਨ।

ਅਮਰੀਕ ਸਿੰਘ ਤਲਵੰਡੀ ਨੇ ਹੁਣ ਤੱਕ ਅਨੇਕਾਂ ਬਾਲ-ਪੁਸਤਕਾਂ ‘ਮੇਰੇ ਖਿਡੌਣੇ (1999)’, ‘ਬਾਲਾਂ ਦੇ ਬੋਲ (2001)’, ‘ਕਾਵਿ ਪਹਾੜੇ (2003)’, ‘ਮੇਰਾ ਬਸਤਾ (2004)’, ‘ਘਰ ਦੀ ਰੌਣਕ (2006)’, ‘ਸਾਡੇ ਗੁਰੂ (2007)’, ‘ਸਾਡੇ ਦੇਸ਼ ਭਗਤ (2007)’, ‘ਸਾਡਾ ਸਕੂਲ (2008)’, ‘ਹੀਰੇ ਪੁੱਤਰ ਮਾਵਾਂ ਦੇ (2008)’, ‘ਸਾਡੇ ਅਧਿਆਪਕ (2009)’, ‘ਫੁੱਲਾਂ ਵਰਗੇ ਬੱਚੇ (2010)’, ‘ਸੂਝਵਾਨ ਉਸਤਾਦ (2011)’, ‘ਮੇਰੀ ਪਤੰਗ (2011)’, ‘ਕਾਵਿ ਸੁਨੇਹੜੇ (2011)’, ‘ਮਾਵਾਂ ਦੇ ਖਿਡੌਣੇ (2012)’, ‘ਬਾਲਾਂ ਦੀ ਟੋਲੀ (2013)’, ‘ਆਪਣਾ ਵਿਰਸਾ (2013)’, ‘ਖਿੜਦੇ ਫੁੱਲ (2014)’, ‘ਆਜਾ ਤੂੰ ਸਕੂਲੇ (2014)’ ਆਦਿ ਦੀ ਰਚਨਾ ਕੀਤੀ, ਜਿਸਨੂੰ ਵਿਦਿਆਰਥੀ ਵਰਗ ਵੱਲੋਂ ਬੇਹੱਦ ਪਸੰਦ ਕੀਤਾ ਗਿਆ।

ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਦੇ ਕਾਵਿ ਸੰਗ੍ਰਹਿ ‘ਵਿਰਸਾ ਆਪਣਾ ਲੈ ਸੰਭਾਲ (2002)’, ‘ਸਮੇਂ ਦਾ ਸੱਚ (2006)’, ‘ਗਿਆਨ ਦੇ ਦੀਪ (2011)’, ‘ਗਾਗਰ ਵਿੱਚ ਸਾਗਰ (2019)’ ਤੋਂ ਇਲਾਵਾ ਲੋਕ ਬੋਲੀਆਂ ‘ਆਪ ਮੁਹਾਰੇ ਬੋਲ (1997)’ ਅਤੇ ਮਿੰਨੀ ਕਹਾਣੀ ਸੰਗ੍ਰਹਿ ‘ਖਰੀਆਂ-ਖਰੀਆਂ (2004)’, ‘ਘੋੜੇ ਵਾਲਾ ਚੌਂਕ (2009)’ ਅਤੇ ‘ਮਾਂ ਦਾ ਮਰਨਾ (2014)’ ਨੂੰ ਪਾਠਕਾਂ ਵੱਲੋਂ ਖੂਬ ਸਲਾਹਿਆ ਗਿਆ।

ਲੇਖਕ ਦੇ ਨਾਲ-ਨਾਲ ਗੀਤਕਾਰੀ ’ਚ ਨਾਮਣਾ ਖੱਟ ਚੁੱਕੇ ਅਮਰੀਕ ਸਿੰਘ ਤਲਵੰਡੀ ਨੇ ਅਨੇਕਾਂ ਗੀਤ ਸੰਗ੍ਰਹਿ ‘ਕੁਆਰੇ ਬੋਲ (1975)’,

‘ਤੋਹਫਾ ਸੱਜਣਾਂ ਦਾ (1986)’, ‘ਚੜਿਆ ਸੋਧਣ ਧਰਤੁ ਲੋਕਾਈ (1987)’, ‘ਪਹਾੜ ਜਿੱਡੇ ਲਾਰੇ (1990)’, ‘ਦੂਰ ਵਸੇਂਦੇ ਸੱਜਣਾਂ (1991)’, ‘ਮੋਹ ਭਿੱਜੇ ਬੋਲ (1993)’, ‘ਪਾਕਿ ਰੂਹਾਂ ਦੇ ਖਾਬ (2000)’, ‘ਮਨ ਦਾ ਮੋਰ (2003)’, ‘ਸੋਹਣੇ ਬੋਲ ਪੰਜਾਬ ਦੇ (2016) ਆਦਿ ਲਿਖੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਪੰਜਾਬੀ ਕਈ ਮਕਬੂਲ ਗਾਇਕਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਇਆ।

ਕਿੱਤਾ

ਸੋਧੋ

ਸੇਵਾ ਮੁਕਤ ਅਧਿਆਪਕ

ਪਹਿਲੀ

ਸੋਧੋ

ਰਚਨਾ ਤੇ ਸਾਲ : 1967

ਸਨਮਾਨ

ਸੋਧੋ

ਸਾਲ 1993 ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ ਅਤੇ ਸਾਲ 1988 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋ ਇਲਾਵਾ ਹੋਰ ਵੀ 150 ਦੇ ਕਰੀਬ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।