ਅਮਾਨ (ਅਰਬੀ: عمان ʿਅਮਾਨ ) ਜਾਰਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ ਅਤੇ ਵਪਾਰਕ ਕੇਂਦਰ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ। ਵਧੇਰੇ ਅਮਾਨ ਖੇਤਰ ਦੀ ਅਬਾਦੀ 2010 ਤੱਕ 2,842,629 ਹੈ।[2] ਸਥਾਈ ਅਤੇ ਗਤੀਸ਼ੀਲ ਅਵਾਸ ਕਰ ਕੇ ਇਸ ਦੀ ਅਬਾਦੀ ਦੀ 28 ਲੱਖ ਤੋਂ 65 ਲੱਖ ਤੱਕ ਛਾਲ ਲਾਉਣ ਦੀ ਉਮੀਦ ਹੈ। ਅਮਾਨ ਵਿੱਚ ਹਾਲ ਵਿੱਚ ਹੋਈ ਆਰਥਕ ਤਰੱਕੀ ਦਾ ਗਲਫ਼ ਦੇਸ਼ਾਂ ਦੇ ਸ਼ਹਿਰਾਂ ਤੋਂ ਇਲਾਵਾ ਹੋਰ ਕੋਈ ਅਰਬ ਸ਼ਹਿਰ ਮੁਕਾਬਲਾ ਨਹੀਂ ਕਰ ਸਕ ਰਿਹਾ।[3] ਇਹ ਇਸੇ ਨਾਂ ਦੀ ਰਾਜਪਾਲੀ ਦਾ ਵੀ ਪ੍ਰਾਸ਼ਾਸਕੀ ਟਿਕਾਣਾ ਹੈ। ਵਿਸ਼ਵ ਸ਼ਹਿਰ ਕ੍ਰਮ-ਸੂਚੀ ਵਿੱਚ ਇਸਨੂੰ ਗਾਮਾ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।

ਅਮਾਨ
عمّان ʿAmmān

ਝੰਡਾ
Official seal of {{{ਦਫ਼ਤਰੀ_ਨਾਂ}}}
ਮੋਹਰ
ਗੁਣਕ: 31°56′59″N 35°55′58″E / 31.94972°N 35.93278°E / 31.94972; 35.93278
ਦੇਸ਼  ਜਾਰਡਨ
ਰਾਜਪਾਲੀ ਰਾਜਧਾਨੀ ਰਾਜਪਾਲੀ
ਸਥਾਪਨਾ 7000 ਈਸਾ ਪੂਰਵ
ਨਗਰਪਾਲਿਕਾ 1909
ਅਬਾਦੀ (2010)[1][2]
 - ਸ਼ਹਿਰੀ 1,919,000
 - ਮੁੱਖ-ਨਗਰ 2,125,000
ਸਮਾਂ ਜੋਨ GMT +3
 - ਗਰਮ-ਰੁੱਤ (ਡੀ0ਐੱਸ0ਟੀ) +3 ਅਰਬੀ ਮਿਆਰੀ ਸਮਾਂ (UTC)
ਵੈੱਬਸਾਈਟ Amman City

ਹਵਾਲੇਸੋਧੋ