ਅਮੀਰ ਹਮਜ਼ਾ
ਤੇਂਗਕੂ ਅਮੀਰ ਹਮਜ਼ਾ (28 ਫ਼ਰਵਰੀ 1911 – 20 ਮਾਰਚ 1946) ਇੱਕ ਦਾ ਇੰਡੋਨੇਸ਼ੀਆਈ ਕਵੀ ਅਤੇ ਇੰਡੋਨੇਸ਼ੀਆ ਦਾ ਕੌਮੀ ਹੀਰੋ ਸੀ। ਉੱਤਰੀ ਸੁਮਾਟਰਾ ਵਿੱਚ ਲਾਂਗਕਾਤ ਦੀ ਸਲਤਨਤ ਵਿੱਚ ਇੱਕ ਮਾਲੇਈ ਵੈਨੀਤੀਅਨ ਪਰਿਵਾਰ ਵਿੱਚ ਜਨਮੇ, ਅਮੀਰ ਹਮਜ਼ਾ ਨੇ ਦੋਨੋਂ ਸੁਮਾਟਰਾ ਅਤੇ ਜਾਵਾ ਵਿੱਚ ਪੜ੍ਹਾਈ ਕੀਤੀ ਸੀ। 1930 ਦੇ ਆਲੇ ਦੁਆਲੇ ਸੁਰਾਕਾਰਟਾ ਵਿੱਚ ਸੀਨੀਅਰ ਹਾਈ ਸਕੂਲ ਵਿੱਚ ਪੜ੍ਹਦਿਆਂ ਇਹ ਨੌਜਵਾਨ ਰਾਸ਼ਟਰਵਾਦੀ ਲਹਿਰ ਨਾਲ ਸ਼ਾਮਲ ਹੋ ਗਿਆ ਅਤੇ ਇੱਕ ਜਾਵਾ ਦੀ ਇੱਕ ਹਮਸਕੂਲ ਲੜਕੀ, ਇਲਿਕ ਸੁੰਦਰੀ ਨਾਲ ਪਿਆਰ ਹੋ ਗਿਆ। ਇਸਦੇ ਬਾਅਦ ਜਦੋਂ ਆਮਿਰ ਨੇ ਬਾਤਾਵੀਆ (ਹੁਣ ਜਕਾਰਤਾ) ਵਿੱਚ ਇੱਕ ਕਾਨੂੰਨੀ ਸਕੂਲ ਵਿਖੇ ਆਪਣੀ ਪੜ੍ਹਾਈ ਜਾਰੀ ਰੱਖੀ ਦੋਵੇਂ ਬਹੁਤ ਨੇੜੇ ਰਹੇ, ਸਿਰਫ 1937 ਵਿੱਚ ਵੱਖ ਹੋਏ ਜਦ ਅਮੀਰ ਨੂੰ ਸੁਲਤਾਨ ਦੀ ਧੀ ਨਾਲ ਵਿਆਹ ਕਰਨ ਅਤੇ ਅਦਾਲਤ ਦੇ ਜ਼ਿੰਮੇਵਾਰੀ ਸੰਭਾਲ ਲੈਣ ਲਈ ਸੁਮਾਟਰਾ ਬੁਲਾ ਲਿਆ ਗਿਆ ਸੀ। ਭਾਵੇਂ ਉਹ ਵਿਆਹ ਤੋਂ ਨਾਖੁਸ਼ ਸੀ, ਉਸ ਨੇ ਆਪਣੇ ਅਦਾਲਤੀ ਫਰਜ਼ ਪੂਰੇ ਕੀਤੇ। ਇੰਡੋਨੇਸ਼ੀਆ ਵਲੋਂ 1945 'ਚ ਆਪਣੀ ਆਜ਼ਾਦੀ ਦਾ ਐਲਾਨ ਕਰਨ ਦੇ ਬਾਅਦ, ਉਸਨੇ ਲਾਂਗਕਾਤ ਵਿੱਚ ਸਰਕਾਰ ਦੇ ਪ੍ਰਤੀਨਿਧ ਦੇ ਤੌਰ ਤੇ ਸੇਵਾ ਕੀਤੀ. ਅਗਲੇ ਸਾਲ ਉਹ ਇੰਡੋਨੇਸ਼ੀਆ ਦੀ ਸਮਾਜਵਾਦੀ ਨੌਜੁਆਨਾਂ ਦੇ ਇੱਕ ਸੰਗਠਨ ਦੀ ਅਗਵਾਈ ਹੇਠ ਇੱਕ ਸਮਾਜਵਾਦੀ ਇਨਕਲਾਬ ਵਿੱਚ ਮਾਰਿਆ ਗਿਆ ਅਤੇ ਇੱਕ ਸਮੂਹਿਕ ਕਬਰ ਵਿੱਚ ਦਫ਼ਨਾਇਆ ਗਿਆ ਸੀ।
ਅਮੀਰ ਹਮਜ਼ਾ Pangeran Indra Poetera | |
---|---|
ਜਨਮ | ਤੇਂਗਕੂ ਅਮੀਰ ਹਮਜ਼ਾ 28 ਫਰਵਰੀ 1911 Tanjung Pura, Langkat, Dutch East Indies |
ਮੌਤ | 20 ਮਾਰਚ 1946 | (ਉਮਰ 35)
ਦਫ਼ਨ ਦੀ ਜਗ੍ਹਾ | Azizi Mosque, Tanjung Pura, Langkat, ਇੰਡੋਨੇਸ਼ੀਆ |
ਕਿੱਤਾ | Poet |
ਭਾਸ਼ਾ | ਇੰਡੋਨੇਸ਼ੀਆਈ /ਮਲਾਏ |
ਰਾਸ਼ਟਰੀਅਤਾ | ਇੰਡੋਨੇਸ਼ੀਆਈ |
ਸ਼ੈਲੀ | ਕਵਿਤਾ |
ਵਿਸ਼ਾ | ਪਿਆਰ, ਧਰਮ |
ਪ੍ਰਮੁੱਖ ਕੰਮ | |
ਜੀਵਨ ਸਾਥੀ |
Tengku Puteri Kamiliah
(ਵਿ. 1937) |
ਬੱਚੇ | 1 |