ਆਰਣਮੁਲ ਕਣਾਟੀ

(ਅਰਣਮੁਲ ਕਣਾਟੀ ਤੋਂ ਮੋੜਿਆ ਗਿਆ)

ਆਰਣਮੁਲ ਕਨਾਟੀ (Malayalam: ആറന്മുളക്കണ്ണാടി, ਅਰਥ ਆਰਣਮੁਲ ਸ਼ੀਸ਼ਾਕੇਰਲਾ, ਭਾਰਤ ਦੇ ਪਿੰਡ ਆਰਣਮੁਲ ਵਿੱਚ ਹੱਥ ਨਾਲ ਬਣਾਇਆ ਜਾਂਦਾ ਇੱਕ ਖ਼ਾਸ ਕਿਸਮ ਦਾ ਸ਼ੀਸ਼ਾ ਹੈ ਜਿਸਨੂੰ ਬਣਾਉਣ ਲਈ ਧਾਤਾਂ ਦੇ ਮਿਸ਼ਰਨ ਦੀ ਵਰਤੋਂ ਕੀਤੀ ਜਾਂਦੀ ਹੈ। ਮਿਸ਼ਰਤ ਧਾਤਾਂ ਨਾਲ ਬਣਿਆ ਹੋਣ ਕਰਕੇ ਇਹ ਆਮ ਸ਼ੀਸ਼ਿਆਂ ਨਾਲੋਂ ਵੱਖਰਾ ਹੈ ਅਤੇ ਇਸ ਵਿੱਚ ਦੂਹਰੇ ਪ੍ਰਤਿਬਿੰਬ ਨਹੀਂ ਦਿਖਦੇ। ਇਸਦੇ ਨਿਰਮਾਣ ਵਿੱਚ ਵਰਤੇ ਗਏ ਧਾਤਾਂ ਦੇ ਮਿਸ਼ਰਨ ਬਾਰੇ ਪੱਕੇ ਤੌਰ ਉੱਤੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਇਸਨੂੰ ਵਿਸ਼ਵਕਰਮਾ (Malayalam: വിശ്വകർമ്മജർ) ਪਰਿਵਾਰਕ ਰਹੱਸ ਦੇ ਤੌਰ ਉੱਤੇ ਸਾਂਭਿਆ ਜਾ ਰਿਹਾ ਹੈ। ਪਰ ਧਾਤ ਵਿਗਿਆਨੀਆਂ ਦਾ ਦੱਸਣਾ ਹੈ ਕਿ ਇਸ ਵਿੱਚ ਤਾਂਬੇ ਅਤੇ ਟਿਨ ਦੇ ਮਿਸ਼ਰਨ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਬਾਅਦ ਇਸਨੂੰ ਕਈ ਦਿਨ ਪਾਲਸ਼ ਕਰਕੇ ਚਮਕਾਇਆ ਜਾਂਦਾ ਹੈ।[1] ਇਸ ਨੂੰ 8 ਪ੍ਰਮੁੱਖ ਚੀਜ਼ਾਂ “ਅਸ਼ਟਮੰਗਲਿਅਮ" ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਇੱਕ ਕੇਰਲ ਦੁਲਹਨ ਲਈ ਸ਼ੁਭ ਮੰਨੀਆਂ ਜਾਂਦੀਆਂ ਹਨ।

"ਆਰਣਮੁਲ ਕਨਾਟੀ" ਸ਼ੀਸ਼ਾ

ਇਹ ਵਿਲੱਖਣ ਸ਼ੀਸ਼ੇ ਕੇਰਲ ਦੀ ਅਮੀਰ ਵਿਰਾਸਤ ਦਾ ਸਿੱਟਾ ਹਨ ਅਤੇ ਇਹਨਾਂ ਦੀ ਬਹੁਤ ਵੱਡੀ ਇਤਿਹਾਸਕ ਅਤੇ ਸੱਭਿਆਚਾਰਕ ਕੀਮਤ ਹੈ। ਇਹਨਾਂ ਨੂੰ ਚੰਗੀ ਕਿਸਮਤ ਦਾ ਸੂਚਕ ਵੀ ਮੰਨਿਆ ਜਾਂਦਾ ਹੈ।[1] ਇਹ ਆਰਣਮੁਲ ਪਿੰਡ ਦੇ ਇੱਕ ਪਰਿਵਾਰ ਸੰਬੰਧਿਤ ਪਰਿਵਾਰਾਂ ਦੁਆਰਾ ਹੀ ਬਣਾਏ ਜਾਂਦੇ ਹਨ ਅਤੇ ਇਹਨਾਂ ਦਾ ਸੰਬੰਧ ਆਰਣਮੁਲ ਪਰਥਾਸਾਰਾਥੀ ਮੰਦਰ ਨਾਲ ਜੋੜਿਆ ਜਾਂਦਾ ਹੈ। ਦੰਤ ਕਥਾ ਦੇ ਅਨੁਸਾਰ ਸਦੀਆਂ ਪਹਿਲਾਂ ਮੰਦਰ ਕਲਾਵਾਂ ਵਿੱਚ ਮਾਹਿਰ ਅੱਠ ਪਰਿਵਾਰਾਂ ਨੂੰ ਤਿਰੂਨੇਲਵੇਲੀ ਤੋਂ ਆਰਣਮੁਲ ਵਿੱਚ ਪਰਥਾਸਾਰਾਥੀ ਮੰਦਰ ਵਿੱਚ ਲਿਆਇਆ ਗਿਆ ਅਤੇ ਉਹਨਾਂ ਨੂੰ ਮੰਦਰ ਦੇ ਸ਼ੀਸ਼ਿਆਂ ਉੱਤੇ ਕੰਮ ਕਰਨ ਲਈ ਕਿਹਾ ਗਿਆ।

ਲੰਡਨ ਦੇ ਬਰਤਾਨਵੀ ਅਜਾਇਬਘਰ ਵਿੱਚ 45 ਸੈਂਟੀਮੀਟਰ ਲੰਬਾ ਆਰਣਮੁਲ ਸ਼ੀਸ਼ਾ ਮੌਜੂਦ ਹੈ।[1] 2004-05 ਵਿੱਚ ਇਹਨਾਂ ਨੂੰ ਭੂਗੋਲਿਕ ਸੂਚਕ ਕਰਾਰ ਦਿੱਤਾ ਗਿਆ।[2]

ਹੋਰ ਵੇਖੋ

ਸੋਧੋ
  • ਆਰਣਮੁਲ ਕੋਟਰਮ
  •   ਕਾਂਸੀ ਦਾ ਸ਼ੀਸ਼ਾ

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. 1.0 1.1 1.2 "Aranmula mirrors". The Hindu. Kollam, India. 2012-07-13.
  2. "STATE WISE REGISTRATI ON DETAILS OF G.I APPLICATIONS". India. 2004-05. Retrieved 13 June 2013. {{cite web}}: Check date values in: |year= (help)