ਅਰਵਿਨ ਸ਼ਾਅ (27 ਫਰਵਰੀ 1913 - 16 ਮਈ 1984) ਇੱਕ ਵੱਡਾ ਅਮਰੀਕੀ ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ, ਅਤੇ ਜਿਸ ਦੀਆਂ ਲਿਖਤਾਂ ਦੀਆਂ 14 ਲੱਖ ਤੋਂ ਵੀ ਵੱਧ ਕਾਪੀਆਂ ਵਿਕੀਆਂ ਹਨ। ਉਹ ਆਪਣੇ ਦੋ ਨਾਵਲਾਂ ਦੇ ਲਈ ਮਸ਼ਹੂਰ ਹੈ: ਯੰਗ ਲਾਇਨਜ਼ (1948), ਜੋ ਦੂਜੇ ਵਿਸ਼ਵ ਯੁੱਧ ਦੌਰਾਨ ਤਿੰਨ ਸਿਪਾਹੀਆਂ ਦੀ ਕਿਸਮਤ ਬਾਰੇ ਹੈ, ਅਤੇ ਇਸ ਤੇ ਇਸੇ ਨਾਮ ਦੀ ਇੱਕ ਫਿਲਮ ਵੀ ਬਣੀ ਹੈ ਜਿਸ ਵਿੱਚ ਮਾਰਲਨ ਬਰਾਂਡੋ ਅਤੇ ਮਿੰਟਗੁਮਰੀ ਰਿਫਟ ਸਿਤਾਰੇ ਹਨ; ਅਤੇ ਦੂਜਾ ਅਮੀਰ ਆਦਮੀ, ਗਰੀਬ ਆਦਮੀ (1970), ਜੋ ਦੂਜੇ ਵਿਸ਼ਵ ਯੁੱਧ ਦੇ ਬਾਅਦ ਤਿੰਨ ਭੈਣਾਂ ਦੇ ਭਵਿੱਖ ਬਾਰੇ ਹੈ।

ਅਰਵਿਨ ਸ਼ਾਅ
ਜਨਮਅਰਵਿਨ ਗਿਲਬਰਟ ਸ਼ੈਮਫ਼ਰੌਫ਼
(1913-02-27)27 ਫਰਵਰੀ 1913
ਬ੍ਰੌਂਕਸ, ਨਿਊਯਾਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ
ਮੌਤ16 ਮਈ 1984(1984-05-16) (ਉਮਰ 71)
ਡਾਵੋਸ, ਸਵਿਟਜਰਲੈਂਡ
ਕਿੱਤਾਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ
ਰਾਸ਼ਟਰੀਅਤਾਅਮਰੀਕੀ
ਪ੍ਰਮੁੱਖ ਕੰਮਬਰੀ ਦ ਡੈੱਡ (1936)
ਦ ਯੰਗ ਲਾਇਨਜ਼ (1948)
ਰਿਚ ਮੈਨ, ਪੋਰ ਮੈਨ (1969)
ਪ੍ਰਮੁੱਖ ਅਵਾਰਡਓ. ਹੈਨਰੀ ਇਨਾਮ (1944, 1945)
National Institute of Arts and
Letters Grant
(1946)
ਪਲੇਅਬੁਆਏ ਇਨਾਮ (1964, 1970, 1979)
Honorary Doctorate, ਬਰੁਕਲਿਨ ਕਾਲਜ
ਜੀਵਨ ਸਾਥੀਮੈਰੀਅਨ ਐਡਵਡਸ
ਵੈੱਬਸਾਈਟ
http://www.irwinshaw.org

ਨਿੱਜੀ ਜ਼ਿੰਦਗੀ ਸੋਧੋ

ਸ਼ਾਅ, ਦਾ ਜਨਮ ਸਾਊਥ ਬ੍ਰੌਂਕਸ, ਨਿਊਯਾਰਕ ਸਿਟੀ ਵਿੱਚ ਇਰਵਿਨ ਗਿਲਬਰਟ ਸ਼ਾਫ਼ੀਰੋਫ਼ ਵਜੋਂ ਰੂਸੀ ਯਹੂਦੀ ਪ੍ਰਵਾਸੀ ਮਾਪਿਆਂ ਦੇ ਘਰ ਹੋਇਆ ਸੀ।[1] ਉਸ ਦੇ ਮਾਪੇ ਰੋਜ਼ ਅਤੇ ਵਿਲ ਸਨ। ਉਸ ਦਾ ਛੋਟਾ ਭਰਾ,ਡੇਵਿਡ ਸ਼ਾਅ, ਇੱਕ ਪ੍ਰਸਿੱਧ ਹਾਲੀਵੁੱਡ ਨਿਰਮਾਤਾ ਅਤੇ ਲੇਖਕ ਬਣਿਆ।[2]

ਹਵਾਲੇ ਸੋਧੋ

  1. "Transport Group to Present Revival of Shaw's 'Bury the Dead' Starting 10/31". Broadwayworld.com. Retrieved 2013-12-11.
  2. "Golden Era Scribe David Shaw Dies". Emmys. August 20, 2007. Retrieved January 15, 2014.