ਅਰਵਿੰਦ ਕ੍ਰਿਸ਼ਨਾ ਮੇਹਰੋਤਰਾ

ਅਰਵਿੰਦ ਕ੍ਰਿਸ਼ਨਾ ਮੇਹਰੋਤਰਾ (ਜਨਮ 1947[1]) ) ਇੱਕ ਮਸ਼ਹੂਰ ਭਾਰਤੀ ਕਵੀ, ਲੇਖਕ, ਸਾਹਿਤਕ ਆਲੋਚਕ ਅਤੇ ਅਨੁਵਾਦਕ ਹੈ। ਏ. ਕੇ. ਰਾਮਾਨੁਜਨ, ਨਿਸੀਮ ਅਜ਼ਕੀਏਲ, ਡੋਮ ਮੋਰਾਸ ਅਤੇ ਅਰੁਣ ਕੋਲਤਕਰ ਵਰਗੀਆਂ ਹਸਤੀਆਂ ਦੁਆਰਾ ਸਥਾਪਤ ਭਾਰਤੀ ਅੰਗਰੇਜ਼ੀ ਭਾਸ਼ਾ ਦੀ ਕਵਿਤਾ ਦੀ ਪਰੰਪਰਾ ਨੂੰ ਵਧਾਉਣ ਲਈ ਮਹਿਰੋਤਰਾ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਹੈ। ਮਿਡਲ ਅਰਥ, ਨਾਈਨ ਐਨਕਲੋਸਰਜ ਅਤੇ ਦ ਟਰਾਂਸਫਿਗਰਿੰਗ ਪਲੇਸਜ ਵਰਗੇ ਸੰਗ੍ਰਹਿਆਂ ਵਿੱਚ ਸ਼ਾਮਿਲ ਮੇਹਰੋਤਰਾ ਦੀਆਂ ਕਵਿਤਾਵਾਂ ਨੂੰ ਭਾਰਤੀ ਅੰਗਰੇਜ਼ੀ ਕਵਿਤਾ ਵਿੱਚ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ, ਅਤੇ ਇਹ ਆਧੁਨਿਕ ਚਿੰਤਾਵਾਂ ਦੇ ਸੱਜਰੇ ਚਿੰਤਨ ਅਤੇ ਤਰਜਮਾਨੀ ਦੇ ਤਰੀਕਿਆਂ ਸਦਕਾ ਚਰਚਿਤ ਹਨ। ਮੇਹਰੋਤਰਾ ਦੇ ਕੰਮ ਦਾ ਪਾਸਾਰ ਵਿਆਪਕ ਹੈ, ਜਿਸ ਵਿੱਚ ਪਰੰਪਰਾਗਤ ਰੂਪ ਅਤੇ ਗੈਰ-ਰਵਾਇਤੀ ਤਕਨੀਕਾਂ ਦੋਨੋਂ ਸ਼ਾਮਿਲ ਹਨ। ਮੇਹਰਤਰਾ ਦੇ ਕਦੇ-ਕਦੇ ਸਾਹਿਤਕ ਤਜ਼ਰਬੇ, ਵੱਖ-ਵੱਖ ਦ੍ਰਿਸ਼ਟੀਕੋਣ ਉਸਦੇ ਕੰਮ ਨੂੰ ਆਧੁਨਿਕ ਭਾਰਤੀ ਅੰਗਰੇਜ਼ੀ ਕਵਿਤਾ ਦਾ ਇੱਕ ਹਿੱਸਾ ਬਣਾ ਦਿੰਦੇ ਹਨ।

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2017-05-11. Retrieved 2017-04-21. {{cite web}}: Unknown parameter |dead-url= ignored (|url-status= suggested) (help)