ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ

"ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ" ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਰਾਜਿੰਦਰ ਲਹਿਰੀ ਦੀ ਮਹੱਤਵਪੂਰਨ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿੱਚ ਨਵੇਂ ਸਿਰੇ ਤੋਂ ਅਰਸਤੂ ਦੇ ਕਾਵਿ-ਸ਼ਾਸਤਰ ਨੂੰ ਵਾਚਦਿਆਂ ਕੁਝ ਨਵੀਆਂ ਧਾਰਨਾਵਾਂ ਵੀ ਪੇਸ਼ ਕੀਤੀਆਂ ਹਨ। ਲੇਖਕ ਨੇ ਇਸ ਪੁਸਤਕ ਨੂੰ ਦੋ ਭਾਗਾਂ "ਤ੍ਰਾਸਦੀ :ਇਕ ਲਿਖਤ ਅਤੇ "ਤ੍ਰਾਸਦੀ:ਇਕ ਸਾਹਿਤ-ਰੂਪ" ਵਿੱਚ ਵੰਡਿਆ ਹੈ। ਇਨ੍ਹਾਂ ਤੋਂ ਉਤਪੰਨ ਧਾਰਨਾਵਾਂ ਨੂੰ ਪੁਸਤਕ ਦੇ ਤੀਜੇ ਭਾਗ "ਸਿੱਟੇ ਤੇ ਸਥਾਪਨਾਵਾਂ" ਵਿੱਚ ਵਿਅਕਤ ਕੀਤਾ ਹੈ। ਤ੍ਰਾਸਦ ਦੀ ਵਿਧੀ ਬਾਰੇ ਉਹ ਲਿਖਦਾ ਹੈ ਕਿ, "ਅਰਸਤੂ ਦੇ ਨਾਟ-ਚਿੰਤਨ ਵਿੱਚ 'ਕਾਰਜ ਵਪਾਰ (form of function) ਹੀ ਤ੍ਰਾਸਦੀ ਦੀ ਵਿਧੀ ਹੈ"।[1]

ਹਵਾਲੇ ਸੋਧੋ

  1. ਲਹਿਰੀ, ਰਾਜਿੰਦਰ (2018). ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ. ਪਟਿਆਲਾ: ਗਰੇਸ਼ੀਅਸ ਬੁੱਕਸ. p. 39. ISBN 978-93-87276-66-6.