ਅਰਾਧਿਆ ਖ਼ਾਨ (ਜਨਮ: c.1998) ਇੱਕ ਪਾਕਿਸਤਾਨੀ ਟਰਾਂਸਜੈਂਡਰ ਕਾਰਕੁਨ[1] ਅਤੇ ਸਮਾਜਿਕ ਵਰਕਰ ਹੈ, ਜੋ ਟਰਾਂਸਜੈਂਡਰ ਭਾਈਚਾਰੇ[2] ਲਈ ਕੰਮ ਕਰਦੀ ਹੈ ਅਤੇ ਆਰਥਿਕ ਤੌਰ 'ਤੇ ਹਾਸ਼ੀਏ 'ਤੇ ਹੈ।[3]

ਨਿੱਜੀ ਜੀਵਨ ਸੋਧੋ

ਅਬੂ ਧਾਬੀ, ਯੂਏਈ ਵਿੱਚ ਜਨਮੀ ਖ਼ਾਨ[4] ਵਰਤਮਾਨ ਵਿੱਚ ਕਰਾਚੀ ਵਿੱਚ ਸਥਿਤ ਹੈ। ਉਹ ਅਖੁਵਤ ਖਵਾਜਾਸੀਰਾ ਪ੍ਰੋਗਰਾਮ ਦੀ ਪ੍ਰੋਜੈਕਟ ਕੋਆਰਡੀਨੇਟਰ ਵਜੋਂ ਗੈਰ-ਮੁਨਾਫ਼ਾ 'ਅਖੁਵਤ' ਲਈ ਕੰਮ ਕਰਦੀ ਹੈ। ਉਹ ਲਿੰਗ-ਆਧਾਰਿਤ ਗੱਲਬਾਤ ਸ਼ੁਰੂ ਕਰਨ ਲਈ ਵਿਦਿਅਕ ਸੰਸਥਾਵਾਂ ਨਾਲ ਕੰਮ ਕਰਦੀ ਹੈ।[3]

ਸਰਗਰਮੀ ਸੋਧੋ

ਖ਼ਾਨ ਨੇ ਸਵੈ-ਇੱਛਾ ਨਾਲ ਕਈ ਟਰਾਂਸਜੈਂਡਰ ਸੰਸਥਾਵਾਂ [5] ਜਿਵੇਂ ਕਿ ਪੇਚਰਾ ਸੰਗਠਨ ਸਿੰਧ ਟਰਾਂਸਜੈਂਡਰ ਵੈਲਫੇਅਰ ਨੈੱਟਵਰਕ, ਹਾਈਪ ਨੈੱਟਵਰਕ, ਸਬ ਰੰਗ ਸੁਸਾਇਟੀ ਨਾਲ ਕੰਮ ਕੀਤਾ ਹੈ। ਉਸਨੇ 2018 ਦੀਆਂ ਆਮ ਚੋਣਾਂ ਲਈ (ਪਾਕਿਸਤਾਨ ਚੋਣ ਕਮਿਸ਼ਨ) ਅਤੇ (ਫਾਫ਼ੇਨ) ਫਰੀ ਐਂਡ ਫੇਅਰ ਇਲੈਕਸ਼ਨ ਨੈੱਟਵਰਕ ਦੇ ਚੋਣ ਅਬਜ਼ਰਵਰ ਵਜੋਂ ਵੀ ਕੰਮ ਕੀਤਾ ਹੈ। 2018 ਵਿੱਚ ਉਹ ਟਰਾਂਸਜੈਂਡਰ ਪ੍ਰੋਟੈਕਸ਼ਨ ਬਿੱਲ ਲਈ ਸਲਾਹਕਾਰ ਪ੍ਰਕਿਰਿਆ ਦਾ ਹਿੱਸਾ ਸੀ।[6]

ਜੁਲਾਈ 2019 ਵਿੱਚ ਖ਼ਾਨ ਇੱਕ ਵਿਭਿੰਨਤਾ ਅਤੇ ਸਮਾਵੇਸ਼ ਪ੍ਰੋਗਰਾਮ 'ਤੇ ਕੰਮ ਕਰਨ ਲਈ ਆਪਣੀ ਸੰਸਥਾ ਅਖੁਵਤ ਅਤੇ ਯੂਨੀਲੀਵਰ ਪਾਕਿਸਤਾਨ ਵਿਚਕਾਰ ਸਮਝੌਤਾ ਪੱਤਰ ਵਿੱਚ ਇੱਕ ਸਰਗਰਮ ਯੋਗਦਾਨੀ ਸੀ,[7] ਜਿਸ ਦਾ ਉਦੇਸ਼ ਬਹੁ-ਰਾਸ਼ਟਰੀ ਸੰਸਥਾ ਵਿੱਚ ਟਰਾਂਸਜੈਂਡਰ ਭਾਈਚਾਰੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸੀ। ਅਕਤੂਬਰ 2019 ਵਿੱਚ ਲੀਡਰ ਟੀ.ਵੀ. ਦੁਆਰਾ ਉਸਦੀ ਇੰਟਰਵਿਊ ਕੀਤੀ ਗਈ ਸੀ।

ਇਸ ਪ੍ਰਤਿਭਾਸ਼ਾਲੀ ਟਰਾਂਸ-ਔਰਤ[8][9] ਨੇ ਦੇਸ਼ ਭਰ ਵਿੱਚ ਵੱਖ-ਵੱਖ ਗੈਰ-ਮੁਨਾਫ਼ਾ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਸੈਸ਼ਨਾਂ ਅਤੇ ਜਨਤਕ ਭਾਸ਼ਣ ਪੇਸ਼ਕਾਰੀਆਂ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਫੋਰਮਾਂ ਜਿਵੇਂ ਕਿ ਐਕਸਪ੍ਰੈਸ ਟ੍ਰਿਬਿਊਨ, ਡਾਨ ਨਿਊਜ਼, ਜੀਓ ਨਿਊਜ਼, ਅਲ ਜਜ਼ੀਰਾ, ਏਸ਼ੀਆ ਟਾਈਮਜ਼, ਵੀਓਏ ਉਰਦੂ ਅਤੇ ਸੁਤੰਤਰ ਉਰਦੂ 'ਤੇ ਟਰਾਂਸਜੈਂਡਰ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਹੈ, ਜੋ ਪਾਕਿਸਤਾਨ ਵਿਚ ਟਰਾਂਸਜੈਂਡਰ ਭਾਈਚਾਰੇ ਦੀ ਸਥਿਤੀ ਨੂੰ ਉਜਾਗਰ ਕਰਦੀ ਹੈ।

ਖ਼ਾਨ ਪਾਕਿਸਤਾਨ ਵਿੱਚ ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਕੇ ਪਾਕਿਸਤਾਨੀ ਟਰਾਂਸਜੈਂਡਰ ਭਾਈਚਾਰੇ ਦੀ ਵਧੇਰੇ ਦਿੱਖ ਅਤੇ ਪ੍ਰਤੀਨਿਧਤਾ ਲਿਆਉਣ ਦੀ ਇੱਛਾ ਰੱਖਦੀ ਹੈ।

ਹਵਾਲੇ ਸੋਧੋ

  1. Basit, Sahar (2018-12-14). "This Moving Project By A Transgender Activist Perfectly Highlights The Plight Of The Pakistani Transgender Community". MangoBaaz. Retrieved 2020-12-07.
  2. "The plight of transgenders under coronavirus lockdown". www.thenews.com.pk (in ਅੰਗਰੇਜ਼ੀ). Retrieved 2020-12-07.
  3. 3.0 3.1 Team, Cutacut Editorial (2018-03-07). "#WomanCrushWednesday: All the women you need in your life". cutacut (in ਅੰਗਰੇਜ਼ੀ (ਅਮਰੀਕੀ)). Archived from the original on 2019-04-17. Retrieved 2020-12-08.
  4. Jacobsen, Scott Douglas (2018-10-23). "Interview with Aradhiya Khan — Pakistani Transgender Activist". Medium (in ਅੰਗਰੇਜ਼ੀ). Retrieved 2020-12-07.
  5. "Transgender activists, allies rejoice as historic 'bill of rights' gets parliament's nod". The Express Tribune (in ਅੰਗਰੇਜ਼ੀ). 2018-05-09. Retrieved 2020-12-07.
  6. "The Little Art Live Talks – Extraordinary 25 Under 25 Women – The Little Art" (in ਅੰਗਰੇਜ਼ੀ (ਅਮਰੀਕੀ)). Retrieved 2020-12-07.
  7. "Pakistan's 'Darling' tackles transgender representation, stretches boundaries of acceptability". www.geo.tv (in ਅੰਗਰੇਜ਼ੀ (ਅਮਰੀਕੀ)). Retrieved 2020-12-07.
  8. Chughtai, Alia. "Transgender citizens claim law protecting rights not implemented". www.aljazeera.com (in ਅੰਗਰੇਜ਼ੀ). Retrieved 2020-12-07.
  9. Fatima, Hareem (2020-09-17). "Celebrities get backlash for exclusively protesting against rape". cutacut (in ਅੰਗਰੇਜ਼ੀ (ਅਮਰੀਕੀ)). Archived from the original on 2021-08-07. Retrieved 2020-12-07.