ਅਰਾਰੇ ਜਿਸਨੂੰ ਗਰਾਉਪੇਲ (ਬਰਫ ਦੇ ਦਾਨੇ), ਦੰਦੀ - ਆਕਾਰ ਜਪਾਨੀ ਕਰੈਕਰ ਦੀ ਇੱਕ ਕਿਸਮ ਹੈ ਜੋ ਕੀ ਲੇਸਲੇ ਚਾਵਲ ਤੋਂ ਬਣੇ ਹੁੰਦੇ ਹੈ ਅਤੇ ਸੋਇਆ ਸਾਸ ਨਾਲ ਸਵਾਦ ਦਿੱਤਾ ਜਾਂਦਾ ਹੈ। ਇਸਦਾ ਰੂਪ ਅਤੇ ਆਕਾਰ ਇਸਨੂੰ ਸੇਨਬੇਈ ਤੋਂ ਅਲੱਗ ਕਰਦੇ ਕਰਦੇ ਹਨ। ਇਸਦਾ ਨਾਮਕਰਣ ਬਰਫ਼ ਦੇ ਦਾਣੇ ਦੇ ਨਾਲ ਇਸਦਾ ਆਕਾਰ ਅਤੇ ਸ਼ਕਲ ਮਿਲਣ ਕਰਕੇ ਰੱਖਿਆ ਗਿਆ ਹੈ ਜਦਕਿ ਕਈ ਹੋਰ ਆਕਾਰ, ਰੂਪ ਅਤੇ ਸ਼ਕਲ ਵਿੱਚ ਕਾਫ਼ੀ ਵੱਖ ਵੱਖ ਹੋ ਸਕਦੇ ਹੈ। ਹਵਾਈ ਵਿੱਚ ਅਰਾਰੇ ਨੂੰ 1900 ਵੀ ਸਦੀ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਇਸਨੂੰ "ਕਾਕੀਮੋਚੀ" ਜਾਂ "ਮੋਚੀ ਕ੍ਰਂਚ" ਆਖਿਆ ਜਾਂਦਾ ਹੈ।

ਅਰਾਰੇ
ਸਰੋਤ
ਸੰਬੰਧਿਤ ਦੇਸ਼ਜਪਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਲੇਸਲੇ ਚਾਵਲ, ਸੋਇਆ ਸਾਸ
ਹੋਰ ਕਿਸਮਾਂਓਲਿਵ ਨੋ ਹਾਨਾ

ਕਿਸਮਾਂ ਸੋਧੋ

ਅਰਾਰੇ ਦੇ ਬਹੁਤ ਸਾਰੇ ਰੂਪ, ਆਕਾਰ ਅਤੇ ਰੰਗ ਹੁੰਦੇ ਹਨ। ਕੁਝ ਮਿੱਠੇ, ਕੁਝ ਨਮਕੀਨ।"ਨੋਰੀਮਾਕੀ ਅਰਾਰੇ" ( 'ਨੋਰੀ' ਮਤਲਬ ਸਵਾਦੀਸੁੱਕੀ ਚੱਦਰ ਵਰਗੀ ਸੀਵੀਡ ਅਤੇ 'ਮਾਕੀ' ਮਤਲਬ ਰੋਲ ਦੇ ਆਕਾਰ ਵਰਗੀ) ਸੁੱਕੀ ਸੀਵੀਡ ਨਾਲ ਲਪੇਟੀ ਹੁੰਦੀ ਹੈ। ਦੂਜਾ, "ਕਾਕੇ ਨੋ ਤਾਨੇ"(柿の種), ਜੋ ਕੀ ਆਪਣਾ ਨਾਮ ਪਰਸੀਮੋਨ ਬੀਜ ਤੋਂ ਲਿੰਡਾ ਹੈ (ਪਰਸੀਮੋਨ ਨੂੰ ਜਪਾਨੀ ਵਿੱਚ ਕਾਕੀ ਆਖਦੇ ਹਨ). ਕਾਕੇ ਨੋ ਤਾਨੇ ਨੂੰ ਅਕਸਰ ਮੂੰਗਫਲੀ ਦੇ ਨਾਲ ਵੇਚਿਆ ਜਾਂਦਾ ਹੈ, ਅਤੇ ਇਸਦੇ ਸੁਮੇਲ ਨੂੰ ਕਾਕੀਪੀ (kakipī) (かきピー)ਕਹਿੰਦੇ ਹਨ।

ਸੱਭਿਆਚਾਰ ਸੋਧੋ

ਜਪਾਨੀ ਖਾਸ ਤੌਰ 'ਤੇ ਮਾਰਚ 3, ਕੁੜੀਆਂ ਦਾ ਦਿਵਸ, ਉੱਤੇ ਗੁੱਡੀ ਉਤਸਵ, ਹਿਨਾਮਤਸੂਰੀ, ਨੂੰ ਮਨਾਉਣ ਲਈ ਅਰਾਰੇ ਖਾਉਂਦੇ ਹਨ। ਤਿਉਹਾਰ ਨੂੰ ਬਣੇ ਅਰਾਰੇ ਬਹੁਤ ਹੀ ਰੰਗਲੇ ਹੁੰਦੇ ਹਨ ਜਿੱਦਾਂ ਕੀ ਭੂਰੇ, ਚਿੱਟੇ, ਪੀਲੇ, ਗੁਲਾਬੀ, ਹਰੇ ਹੁੰਦੇ ਹਨ।

ਗੈਲਰੀ ਸੋਧੋ

ਹਵਾਲੇ ਸੋਧੋ