ਅਲਤਾਫ਼ ਟਾਇਰਵਾਲਾ

ਅਲਤਾਫ਼ ਟਾਇਰਵਾਲਾ (ਜਨਮ ਜਨਵਰੀ 1977) ਇੱਕ ਅੰਗਰੇਜ਼ੀ ਨਾਵਲਕਾਰ ਹੈ। ਉਹ ਮੁੰਬਈ ਵਿੱਚ ਪਲਿਆ ਅਤੇ ਵੱਡਾ ਹੋਇਆ ਅਤੇ ਨਿਊਯਾਰਕ ਤੋਂ ਬਿਜ਼ਨਸ ਪ੍ਰਸ਼ਾਸਨ ਦਾ ਇੱਕ ਗਰੈਜੂਏਟ ਹੈ।

ਉਸ ਦਾ ਪਹਿਲਾ ਨਾਵਲ 2005 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ: ਨੋ ਗਾਡ ਇਨ ਸਾਈਟ। ਇਹ ਮਰਾਠੀ, ਜਰਮਨ, ਫ਼ਰਾਂਸੀਸੀ, ਸਪੇਨੀ, ਅਤੇ ਇਤਾਲਵੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕਾ ਹੈ ਅਤੇ ਅਮਰੀਕਾ ਤੇ ਕੈਨੇਡਾ ਵਿੱਚ ਵੀ ਪ੍ਰਕਾਸ਼ਿਤ ਹੋਇਆ ਹੈ। ਇਸ ਦੀ ਕਹਾਣੀ ਸਮਕਾਲੀ ਮੁੰਬਈ ਦੇ ਮੱਧ-ਵਰਗੀ ਮੁਸਲਮਾਨਾਂ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੈ।