ਅਲਾਦੀਨ ਦੀ ਕਹਾਣੀ ਇੱਕ ਮੱਧ ਪੂਰਬ ਦੀ ਪਰੀ ਕਥਾ ਹੈ। ਇਹ ਦ ਬੁੱਕ ਆਫ ਵਨ ਥਾਉਜੈਂਡ ਡ ਵਨ ਨਾਇਟ (ਦ ਅਰਬੀਅਨ ਨਾਇਟਸ) ਵਿੱਚ ਸ਼ਾਮਿਲ ਕਹਾਣੀਆਂ ਵਿਚੋਂ ਇੱਕ ਹੈ ਅਤੇ ਬਹੁ-ਚਰਚਿਤ ਕਹਾਣੀ ਹੈ।[2]

ਅਲਾਦੀਨ ਦਾ ਜਾਦੂਈ ਬਗੀਚਾ ਵਿੱਚ ਮੈਕਸ ਲਏਬਰਟ ਵਲੋਂ ਬਣਾਇਆ ਗਿਆ ਚਿੱਤਰ[1]

ਕਹਾਣੀ ਸੰਖੇਪ ਵਿੱਚ

ਸੋਧੋ
 
ਜਾਦੂਗਰ ਅਲਾਦੀਨ ਨੂੰ ਜਾਦੂਈ ਗੁਫਾ ਵਿੱਚ ਬੰਦ ਕਰ ਦਿੰਦਾ ਹੈ।

ਕਹਾਣੀ ਵਿੱਚ ਅਲਾਦੀਨ ਚੀਨ ਦੇ ਇੱਕ ਸ਼ਹਿਰ ਵਿੱਚ ਰਹਿਣ ਵਾਲਾਂ ਇੱਕ ਗਰੀਬ ਲੜਕਾ ਸੀ। ਮਗਰੇਬ ਤੋ ਆਇਆ ਇੱਕ ਜਾਦੂਗਰ ਗੁਫਾ ਵਿੱਚ ਮਜੂਦ ਜਾਦੂਈ ਚਿਰਾਗ ਨੂੰ ਹਾਸਿਲ ਕਰਨ ਦੇ ਲਾਲਚ ਨਾਲ ਅਲਾਦੀਨ ਨੂੰ ਉਸਦੇ ਗੁਜਰ ਚੁੱਕੇ ਪਿਤਾ ਮੁਸਤਫ਼ਾ ਦਰਜੀ ਦਾ ਭਰਾ ਦਸ ਕੇ ਆਪਣੇ ਨਾਲ ਕੰਮ ਤੇ ਰੱਖ ਲੈਂਦਾ ਹੈ। ਜਾਦੂਗਰ ਦੀ ਗਲਤੀ ਨਾਲ ਅਲਾਦੀਨ ਗੁਫਾ ਵਿੱਚ ਫੱਸ ਜਾਂਦਾ ਹੈ।ਅਲਾਦੀਨ ਜਦੋਂ ਆਪਣੇ ਹੱਥ ਘਿਸਦਾ ਹੈ ਤਾਂ ਜਾਦੂਗਰ ਵਲੋਂ ਸੁਰੱਖਿਆ ਲਈ ਦਿੱਤੀ ਗਈ ਅੰਗੂਠੀ ਵਿਚੋਂ ਰਗੜ ਖਾਨ ਨਾਲ ਇੱਕ ਜਿੱਨ ਬਾਹਰ ਨਿਕਲਦਾ ਹੈ ਜੋ ਉਸਨੂੰ ਉਸਦੀ ਮਾਂ ਤਕ ਪਹੁੰਚਾਂ ਦਿੰਦਾ ਹੈ। ਉਸਦੀ ਮਾਂ ਜਦੋਂ ਮਿੱਟੀ ਨਾਲ ਭਰੇ ਹੋਏ ਚਿਰਾਗ ਨੂੰ ਸਾਫ ਕਰਦੀ ਹੈ ਤਾਂ ਇੱਕ ਹੋਰ ਤਾਕਤਵਰ ਜਿੱਨ ਬਾਹਰ ਨਿਕਲਦਾ ਹੈ ਜਿਹੜਾ ਕੇ ਚਿਰਾਗ ਦੇ ਮਲਿਕ ਦਾ ਗੁਲਾਮ ਹੁੰਦਾ ਹੈ।  

ਚਿਰਾਗ ਵਿਚੋਂ ਨਿਕਲੇ ਜਿੱਨ ਨੇ ਅਲਾਦੀਨ ਨੂੰ ਅਮੀਰ ਤੇ ਤਾਕਤਵਰ ਬਣਾ ਦਿੱਤਾ। ਜਿਨ ਅਲਾਦੀਨ ਲਈ ਸਹਿਨਸ਼ਾਹ ਦੇ ਮਹਿਲ ਤੋਂ ਵੀ ਸ਼ਾਨਦਾਰ ਮਹਿਲ ਤਿਆਰ ਕਰਦਾ ਹੈ। ਇਸ ਤੋਂ ਬਾਅਦ ਅਲਾਦੀਨ ਰਾਜਕੁਮਾਰੀ ਬਡੋਲਬਡੋਰ  ਆਲ ਨਿਕਾਹ ਕਰ ਲੈਂਦਾ ਹੈ।

ਇੱਕ ਦਿਨ ਜਾਦੂਗਰ ਪੁਰਾਣੇ ਚਿਰਾਗ ਦੇ ਬਦਲੇ ਨਵੇਂ ਚਿਰਾਗਾਂ ਦੇਣ ਦੇ ਬਹਾਨੇ ਨਾਲ ਆਲਦੀਨ ਦੀ ਪਤਨੀ ਤੋਂ ਜਾਦੂਈ ਚਿਰਾਗ ਲੈ ਜਾਂਦਾ ਹੈ। ਉਹ ਜਿੱਨ ਮਹਿਲ ਤੇ ਸਾਰੀ ਦੌਲਤ ਨੂੰ ਮਗਰੇਬ ਲੈ ਜਾਣ ਹੁਕਮ ਦਿੰਦਾ ਹੈ। ਕਿਸਮਤ ਨਾਲ ਅਲਾਦੀਨ ਕੋਲ ਜਾਦੂਈ ਅੰਗੂਠੀ ਹੁੰਦੀ ਹੈ ਜਿਸ ਦੀ ਮਦਦ ਨਾਲ ਉਹ ਛੋਟੇ ਜਿੰਨ ਨੂੰ ਬੁਲਾ ਲੈਂਦਾ ਹੈ। ਛੋਟਾ ਜਿੰਨ ਵੱਡੇ ਜਿੰਨ ਦੀ ਤਰਹ ਤਾਕਤਵਰ ਤਾਂ ਨਹੀਂ ਹੁੰਦਾ ਪਰ ਉਹ ਅਲਾਦੀਨ ਨੂੰ  ਜਾਦੂਗਰ ਦੇ ਸ਼ਹਿਰ ਲੈ ਜਾਣ ਵਿੱਚ ਮਦੱਦ ਕਰਦਾ ਹੈ। ਜਿਥੇ ਪਹੁੰਚ ਕੇ ਅਲਾਦੀਨ ਜਾਦੂਗਰ ਨੂੰ ਮਾਰ ਕੇ ਚਿਰਾਗ ਹਾਸਿਲ ਕਰ ਲੈਂਦਾ ਹੈ ਅਤੇ ਮਹਿਲ ਤੇ ਰਾਜਕੁਮਾਰੀ ਨੂੰ ਆਪਣੀ ਜਗਹ ਵਾਪਿਸ ਲੈ ਆਉਂਦਾ ਹੈ।

ਜਾਦੂਗਰ ਦਾ ਭਰਾ ਇੱਕ ਜਾਦੂਈ ਸ਼ਕਤੀ ਦੀ ਮਦਦ ਨਾਲ ਵੁੱਡੀ ਔਰਤ ਦਾ ਭੇਸ ਧਾਰਨ ਕਰਕੇ ਰਾਜਕੁਮਾਰੀ ਨੂੰ ਆਪਣੇ ਝਾਂਸੇ ਵਿੱਚ ਫਸਾ ਕੇ ਮਹਿਲ ਵਿੱਚ ਪਨਾਹ ਲੈ ਲੈਂਦਾ ਹੈ। ਉਹ ਅਲਾਦੀਨ ਤੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹੈ। ਜਿੰਨ ਅਲਾਦੀਨ ਨੂੰ ਇਸ ਗਲ ਦਾ ਸਾਰਾ ਭੇਦ ਦਸ ਦਿੰਦਾ ਹੈ। ਅਲਾਦੀਨ ਉਸ ਬਹਰੂਪੀਏ ਨੂੰ ਮਾਰ ਦਿੰਦਾ ਹੈ। ਇਸ ਤੋਂ ਬਾਅਦ ਉਹ ਸਾਰੇ ਮਿਲ ਕੇ ਖੁਸ਼ੀ ਖੁਸ਼ੀ ਜ਼ਿੰਦਗੀ ਜੀਣ ਲੱਗ ਪੇਂਦੇ ਹਨ ਅਤੇ ਅਲਾਦੀਨ ਸਹਿਨਸ਼ਾਹ ਬਣ ਜਾਂਦਾ ਹੈ। 

ਰੂਪਾਂਤਰਨ

ਸੋਧੋ

ਸਾਰੇ ਰੂਪਾਂਤਰਨ ਅਸਲੀ ਕਹਾਣੀ ਨਾਲ ਮੇਲ ਖਾਂਦੇ ਹਨ। ਆਮ-ਤੋਰ ਤੇ ਚੀਨੀ ਘਟਨਾਵਾਂ ਨੂੰ ਆਰਬੀਆਈ ਪਿਛੋਕੜ ਵਿੱਚ ਬਦਲ ਦਿਤਾ ਗਿਆ ਹੈ।

=== ਕਿਤਾਬਾਂ ===ਅਲਾਦੀਨ ਨੇ ਆਪਣਾ ਵਿਸ਼ਵ ਪ੍ਰੀਮੀਅਰ 8 ਮਈ, 2019 ਨੂੰ ਪੈਰਿਸ, ਫਰਾਂਸ ਵਿੱਚ ਗ੍ਰਾਂਡ ਰੇਕਸ ਵਿਖੇ ਕੀਤਾ. [].] [] 58] ਇਹ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਦੁਆਰਾ ਮਈ 24, 2019 ਨੂੰ 3 ਡੀ, ਡੌਲਬੀ ਸਿਨੇਮਾ ਅਤੇ ਆਈਐਮਐਕਸ ਵਿੱਚ ਰਿਲੀਜ਼ ਕੀਤੀ ਗਈ ਸੀ, ਸਟਾਰ ਵਾਰਜ਼: ਦਿ ਰਾਈਜ਼ Skਫ ਸਕਾਈਵਕਰ ਲਈ ਅਸਲ ਰੀਲੀਜ਼ ਮਿਤੀ ਦੀ ਥਾਂ ਲੈ ਕੇ. ਇਹ ਫਿਲਮ ਅਸਲ ਵਿੱਚ 20 ਦਸੰਬਰ, 2019 ਨੂੰ ਰਿਲੀਜ਼ ਹੋਣ ਜਾ ਰਹੀ ਸੀ। ਪਰ ਸਤੰਬਰ 2017 ਵਿੱਚ, ਫਿਲਮ 24 ਮਈ, 2019 ਤੱਕ ਚਲੀ ਗਈ ਸੀ। []]] [] 60] १९६२ ਵਿੱਚ ਦ ਵਾਲਟ ਡਿਜਨੀ ਕੰਪਨੀ ਦੀ ਇੱਕ ਸ਼ਾਖਾ ਨੇ ਪੇਪਰੀਨੋ ਈ ਲਾ ਗ੍ਰੋਤਾ ਦੀ ਆਲਦੀਨੋ (ਡੋਨਾਲਡ ਅਤੇ ਅਲਾਦੀਨ ਦੀ ਗੁਫਾ) ਦੇ ਨਾਂ ਵਾਲੀ ਇੱਕ ਕਹਾਣੀ ਪਰਕਸ਼ਿਤ ਕੀਤੀ ਜਿਸਨੂੰ ਓਸਵਾਲਡੋ ਪਵਿਸੀ ਨੇ ਲਿਖਿਆ ਤੇ ਪਿਯਰ ਲੋਰੇਂਜੋ ਦੀ ਵੀਟਾ ਨੇ ਚਰਚਿਤ ਕੀਤਾ।

ਪ੍ਰਸੰਗ

ਸੋਧੋ
ਆਲਾਦੀਨ ਪ੍ਰੋਜੇਕਟ ਗੁਟਨਾਵਰਗ ਵਿੱਚ

ਗੈਲਰੀ

ਸੋਧੋ

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ