ਅਲੈਗਜ਼ੈਂਡਰ ਓਸਤਰੋਵਸਕੀ

ਅਲੈਗਜ਼ੈਂਡਰ ਨਿਕੋਲਾਏਵਿਚ ਓਸਤਰੋਵਸਕੀ (ਰੂਸੀ: Алекса́ндр Никола́евич Остро́вский; 12 ਅਪਰੈਲ [ਪੁ.ਤ. 31 ਮਾਰਚ] 1823, ਮਾਸਕੋ, ਰੂਸੀ ਸਲਤਨਤ – 14 ਜੂਨ [ਪੁ.ਤ. 2ਜੂਨ] 1886, ਸ਼ਚੇਲੀਕੋਵੋ, ਕੋਸਟਰੋਮਾ, ਰੂਸੀ ਸਲਤਨਤ) ਰੂਸ ਵਿੱਚ ਸਭ ਤੋਂ ਲੋਕਪਸੰਦੀਦਾ ਅਤੇ ਰੂਸ ਦੇ ਯਥਾਰਥਵਾਦੀ ਦੌਰ ਦੇ ਸਭ ਤੋਂ ਵੱਡੇ ਪ੍ਰਤਿਨਿਧ ਨਾਟਕਕਾਰ ਸਨ।[1] 47 ਮੌਲਿਕ ਨਾਟਕਾਂ ਦਾ ਰਚਣਹਾਰ, ਓਸਤਰੋਵਸਕੀ ਨੇ, (ਇਨਸਾਕਲੋਪੀਡੀਆ ਬ੍ਰਿਟੈਨਕਾ) ਅਨੁਸਾਰ "ਲਗਪਗ ਇਕੱਲੇ ਤੌਰ 'ਤੇ ਹੀ ਰੂਸੀ ਰਾਸ਼ਟਰੀ ਰੈਪ੍ਰਤਰੀ ਦੀ ਸਿਰਜਨਾ ਕੀਤੀ।" ਉਸ ਦੇ ਨਾਟਕ ਰੂਸ ਵਿੱਚ ਵਿਆਪਕ ਤੌਰ 'ਤੇ ਪੜ੍ਹੇ ਤੇ ਖੇਡੇ ਜਾਣ ਨਾਟਕਕਾਰਾਂ ਵਿੱਚੋਂ ਇੱਕ ਹੈ।[1]

ਅਲੈਗਜ਼ੈਂਡਰ ਓਸਤਰੋਵਸਕੀ
ਓਸਤਰੋਵਸਕੀ ਦ ਪੋਰਟਰੇਟ, ਕਿਰਤ: ਵਾਸਿਲੀ ਪੇਰੋਵ.
ਓਸਤਰੋਵਸਕੀ ਦ ਪੋਰਟਰੇਟ, ਕਿਰਤ: ਵਾਸਿਲੀ ਪੇਰੋਵ.
ਜਨਮАлександр Николаевич Островский
12 ਅਪਰੈਲ [ਪੁ.ਤ. 31 ਮਾਰਚ] 1823
ਮਾਸਕੋ, ਰੂਸੀ ਸਲਤਨਤ
ਮੌਤ14 ਜੂਨ [ਪੁ.ਤ. 2ਜੂਨ] 1886
ਸ਼ਚੇਲੀਕੋਵੋ, ਕੋਸਟਰੋਮਾ, ਰੂਸੀ ਸਲਤਨਤ
ਕਿੱਤਾਨਾਟਕਕਾਰ • ਅਨੁਵਾਦਕ
ਰਾਸ਼ਟਰੀਅਤਾਰੂਸੀ
ਕਾਲ19ਵੀਂ ਸਦੀ
ਸ਼ੈਲੀਕਮੇਡੀਟ੍ਰੈਜਿਡੀ
ਪ੍ਰਮੁੱਖ ਕੰਮEnough Stupidity in Every Wise Man
The Thunderstorm

ਜੀਵਨ

ਸੋਧੋ

ਓਸਤਰੋਵਸਕੀ ਦਾ ਜਨਮ ਮਾਸਕੋ ਵਿੱਚ ਇੱਕ ਵਕੀਲ ਦੇ ਪਰਵਾਰ ਵਿੱਚ ਹੋਇਆ। ਉਹਨਾਂ ਦੇ ਬਚਪਨ ਅਤੇ ਜਵਾਨੀ ਦੇ ਦਿਨ ਮਾਸਕੋ ਦੇ ਕੇਂਦਰ ਵਿੱਚ ਹੀ ਕਰੈਮਲਿਨ ਤੋਂ ਥੋੜ੍ਹੀ ਦੂਰ, ਮਸਕਵਾ ਨਦੀ ਦੇ ਉਸ ਪਾਰ ਦੇ ਇਲਾਕੇ ਵਿੱਚ ਗੁਜ਼ਰੇ, ਜਿੱਥੇ ਹਮੇਸ਼ਾ ਅਮੀਰ ਘਰਾਣਿਆਂ ਦੇ ਲੋਕ, ਖਾਸਕਰ ਵਪਾਰੀ ਹੀ ਵੱਸਦੇ ਆਏ ਸਨ। ਉਹ ਅੱਠ ਸਾਲ ਦਾ ਹੀ ਸੀ ਜਦੋਂ ਉਸਦੀ ਮਾਂ ਨਹੀਂ ਰਹੀ। ਇਸਦੇ ਪੰਜ ਸਾਲ ਬਾਅਦ ਪਿਤਾ ਨੇ ਦੂਜੀ ਸ਼ਾਦੀ ਕਰ ਲਈ। ਸੁਭਾਗ ਨਾਲ ਮਤ੍ਰੇਈ ਮਾਂ ਬੱਚਿਆਂ ਦਾ ਬਹੁਤ ਧਿਆਨ ਰੱਖਦੀ ਸੀ, ਉਹਨਾਂ ਦੇ ਲਾਲਣ-ਪਾਲਣ ਅਤੇ ਸਿੱਖਿਆ ਵਿੱਚ ਕੋਈ ਕਸਰ ਉਸਨੇ ਨਹੀਂ ਰਹਿਣ ਦਿੱਤੀ। ਇੰਜ ਵੇਖਿਆ ਜਾਵੇ ਤਾਂ ਭਾਵੀ ਨਾਟਕਕਾਰ ਦੇ ਜੀਵਨ ਵਿੱਚ ਨਾ ਤਾਂ ਕੋਈ ਵਿਵਿਧਤਾ ਸੀ, ਨਾ ਹੀ ਇਹ ਵਿਸ਼ੇਸ਼ ਘਟਨਾਵਾਂ ਨਾਲ ਭਰਪੂਰ ਸੀ। ਹਾਂ, ਅਲੈਗਜ਼ੈਂਡਰ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਅਤੇ ਲਿਖਣ ਵਿੱਚ ਵੀ ਉਸਦੀ ਰੂਚੀ ਸੀ, ਲੇਕਿਨ ਉਸਦੇ ਪਿਤਾ ਉਸਨੂੰ ਵਕੀਲ ਬਣਾਉਣਾ ਚਾਹੁੰਦੇ ਸਨ। ਸਕੂਲ ਦੀ ਪੜ੍ਹਾਈ ਪੂਰੀ ਕਰਕੇ ਅਲੈਗਜ਼ੈਂਡਰ ਨੇ ਮਾਸਕੋ ਕਾਲਜ ਦੀ ਕਾਨੂੰਨ ਫੈਕਲਟੀ ਵਿੱਚ ਦਾਖਿਲਾ ਲੈ ਲਿਆ। ਪਰ ਕਨੂੰਨ ਦੀ ਇਹ ਪੜ੍ਹਾਈ ਉਸ ਤੋਂ ਪੂਰੀ ਨਹੀਂ ਹੋਈ, “ਵਿਦਿਆ ਉਸਦੀ ਸਮਝ ਤੋਂ ਬਾਹਰ ਹੈ” – ਇਹ ਕਹਿ ਕੇ ਉਸ ਨੂੰ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ। ਕੀ ਸੀ ਉਹ ਵਿਦਿਆ, ਜੋ ਮੇਧਾਵੀ ਵਿਦਿਆਰਥੀ ਨੂੰ ਸਮਝ ਨਹੀਂ ਪਈ ? ਲੱਗਦਾ ਹੈ ਰੱਟੇਬਾਜੀ ਉਸ ਦੇ ਵੱਸ ਦਾ ਰੋਗ ਨਹੀਂ ਸੀ। ਪਰ ਇਹ ਅਸਫਲਤਾ ਵੀ ਉਸਦੇ ਲਈ ਵਰਦਾਨ ਸਾਬਤ ਹੋਈ। ਸਰਕਾਰੀ ਕਲਰਕ ਬਣਕੇ ਉਹ ਅਦਾਲਤ ਵਿੱਚ ਕੰਮ ਕਰਨ ਲਗਾ – ਇਹੀ ਤਾਂ ਉਹ ਜਗ੍ਹਾ ਹੈ ਜਿੱਥੇ ਦੁਨੀਆ ਭਰ ਦੀ ਬੇਇਨਸਾਫ਼ੀ ਵੇਖੀ ਜਾ ਸਕਦੀ ਹੈ। ਸੋ ਭਾਵੀ ਨਾਟਕਕਾਰ ਨੂੰ ਜਿੰਦਗੀ ਨੂੰ ਇੱਥੇ ਇੱਕਦਮ ਕੋਲੋਂ, ਉਸਦੇ ਹਰ ਰੂਪ ਵਿੱਚ ਦੇਖਣ ਦਾ ਮੌਕਾ ਮਿਲਿਆ। ਇੱਥੇ ਉਸਨੂੰ ਪਤਾ ਚਲਿਆ ਕਿ ਵੱਡੇ - ਵੱਡੇ ਵਪਾਰੀ, ਛੋਟੇ ਦੁਕਾਨਦਾਰ ਅਤੇ ਕਲਰਕ - ਕਾਰਿੰਦੇ ਜਿੰਦਗੀ ਦੀ ਜਿਸ ਸਦੀਆਂ ਤੋਂ ਚੱਲੀ ਆ ਰਹੀ ਰੀਤ ਦੀ ਦੁਹਾਈ ਦਿੰਦੇ ਹਨ ਉਸਦੇ ਪਿੱਛੇ ਕੀ ਲੁੱਕਾ ਹੋਇਆ ਹੈ। ਇਸ ਜਿੰਦਗੀ ਦਾ ਸਾਰਾ ਦਿਖਾਵਾ ਉਸ ਦੀਆਂ ਨਜਰਾਂ ਦੇ ਸਾਹਮਣੇ ਉਘੜ ਆਇਆ – ਧੋਖਾਧੜੀ, ਚੋਰਬਾਜਾਰੀ, ਸੌਦਿਆਂ ਵਿੱਚ ਚੋਰੀ, ਸਰਕਾਰੀ ਦਫਤਰਾਂ ਵਿੱਚ ਰਿਸ਼ਵਤਖੋਰੀ ਅਤੇ ਠਗੀ, ਘਰੇਲੂ ਜਿੰਦਗੀ ਦੀ ਬੇਰਹਿਮੀ ਅਤੇ ਨਿਰੰਕੁਸ਼ਤਾ। ਇਹੀ ਨਹੀਂ, ਅਦਾਲਤ ਵਿੱਚ ਉਸ ਨੂੰ ਲੋਕਾਂ ਦੀ ਉਹ ਬੋਲੀ ਸੁਣਨ ਨੂੰ ਮਿਲੀ ਜੋ ਭਾਵੀ ਲੇਖਕ ਲਈ ਭਰਪੂਰ ਖਜਾਨਾ ਸੀ। ਇੱਥੋਂ ਉਸਨੂੰ ਅਣਗਿਣਤ ਲੋਕੋਕਤੀਆਂ ਅਤੇ ਮੁਹਾਵਰੇ ਮਿਲੇ, ਨਾਲ ਹੀ ਅਨੇਕ ਨਵੇਂ ਸ਼ਬਦ ਵੀ।[2]

ਹਵਾਲੇ

ਸੋਧੋ
  1. 1.0 1.1 "Aleksandr Nikolayevich Ostrovsky". Encyclopedia Britannica. Retrieved 2012-03-01.
  2. रूसी थियेटर के सूत्रधार – ओस्त्रोवस्की[permanent dead link]