ਅਲ੍ਹਾ ਯਾਰ ਖਾਂ ਜੋਗੀ
ਮਿਰਜ਼ਾ ਅਲ੍ਹਾ ਯਾਰ ਖਾਂ ਜੋਗੀ ਪੇਸ਼ੇ ਤੋਂ ਹਕੀਮ ਸਨ।ਉਰਦੂ ਦੇ ਮਸ਼ਹੂਰ ਸ਼ਾਇਰ ਮੰਨੇ ਜਾਂਦੇ ਸਨ।ਜਨਮ 1870 ਦੇ ਲਗਭਗ ਲਹੌਰ ਦੇ ਨਜ਼ਦੀਕ ਕਿਸੇ ਥਾਂ ਹੋਇਆ ਦੱਸਦੇ ਹਨ।ਟਿਕਾਣਾ ਜ਼ਿਆਦਾਤਰ ਅਨਾਰਕਲੀ ਬਜ਼ਾਰ ਲਹੌਰ ਵਿੱਚ ਰਿਹਾ ਹੈ।ਉਹ ਹਿਕਮਤ ਦੇ ਯੂਨਾਨੀ ਤੇ ਇਰਾਨੀ ਪੱਧਤੀ ਦੇ ਮਾਹਰ ਸਨ।ਉਹਨਾਂ ਦੀਆਂ ਸਿੱਖ ਇਤਹਾਸ ਨਾਲ ਸੰਬੰਧਤ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਤ ਦੋ ਰਚਨਾਵਾਂ ਮਰਸੀਏ ਸ਼ਹੀਦਾਨੇ ਵਫ਼ਾ ਤੇ ਗੰਜੇ ਸ਼ਹੀਦਾਂ ਬਹੁਤ ਮਕਬੂਲ ਹੋਈਆਂ ਜੋ ਕਿਤਾਬ ਰੂਪ ਵਿੱਚ ਵੀ ਸ਼ਾਇਆ ਹੋਈਆਂ ਤੇ ਸਟੇਜਾਂ ਤੇ ਵੀ ਉਹਨਾਂ ਦੇ ਛੰਦ ਪੜ੍ਹੇ ਗਏ ਤੇ ਅੱਜ ਤਕ ਯਾਦ ਕੀਤੇ ਜਾਂਦੇ ਹਨ।[1]
ਸ਼ਹੀਦਾਨੇ ਵਫ਼ਾ
ਸੋਧੋਇਸ ਲੰਮੀ ਨਜ਼ਮ ਦਾ ਮਰਸੀਆ ਮੁਕੰਮਲ ਕਰ ਕੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਨੂੰ ਪੁਸਤਕ ਰੂਪ ਵਿੱਚ 'ਸ਼ਹੀਦਾਨਿ-ਵਫ਼ਾ' ਦੇ ਸਿਰਲੇਖ ਹੇਠ, ਪਾਠਕਾਂ ਲਈ ਸਾਲ 1913 ਵਿੱਚ ਪੇਸ਼ ਕੀਤਾ| ਨਜ਼ਮ ਵਿੱਚ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੇ ਜਿਊਂਦੇ ਦੀਵਾਰਾਂ ਵਿੱਚ ਚਿਣੇ ਜਾਣ ਦੇ ਦਰਦਨਾਕ ਸਾਕੇ ਨੂੰ, ਅਜਿਹੀ ਦਰਦ ਭਰੀ ਸ਼ੈਲੀ ਵਿੱਚ ਬਿਆਨ ਕੀਤਾ ਕਿ ਸੁਨਣ ਪੜ੍ਹਨ ਵਾਲਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ।
(45)
ਯਿਹ ਕਹ ਕੇ ਫਿਰ ਹਜ਼ੂਰ ਤੋਂ ਚਮਕੌਰ ਚਲ ਦਿਏ
ਹਾਲਤ ਪੇ ਅਪਨੀ ਕੁਛ ਨਾ ਕਿਯਾ ਗ਼ੌਰ ਚਲ ਦਿਏ
ਕਰਤਾਰ ਕੇ ਧਿਯਾਨ ਮੇਂ ਫ਼ਿਲਫ਼ੌਰ ਚਲ ਦਿਏ
ਰਾਜ਼ੀ ਗੁਏ ਰਜ਼ਾ ਪੇ ਬਹਰ-ਤੌਰ ਚਲ ਦਿਏ
ਜੋ ਕੁਛ ਵਹਾਂ ਪੇ ਗੁਜ਼ਰੀ ਯਿਹ ਲਿਖਨਾ ਮੁਹਾਲ ਹੈ
ਯਿਹ ਮਰਸੀਯ ਸੁਨਾਨਾ ਤੁਮ੍ਹੇਂ ਅਗਲੇ ਸਾਲ ਹੈ(46)
ਹੈ ਜ਼ਿੰਦਗੀ ਤੋਂ ਅਗਲੇ ਬਰਸ ਲਿਖ ਕੇ ਲਾਊਂਗਾ
ਅਰਸ਼ਦ ਸੇ ਬੜ੍ਹ ਕੇ ਮਰਸੀਯਾ ਸਬ ਕੋ ਸੁਨਾਊਾਗਾ
ਸਤਗੁਰ ਕੇ ਗ਼ਮ ਮੇਂ ਰੋਊਂਗਾ ਤੁਮ ਕੋ ਰੁਲਾਊਾਗਾ
ਦਰਬਾਰਿ ਨਾਨਕੀ ਸੇ ਸਿਲਾ ਇਸ ਕਾ ਪਾਊਂਗਾ
ਜ਼ੋਰਾਵਰ ਔਰ ਫ਼ਤਹ ਕਾ ਇਸ ਦਮ ਬਯਾਂ ਸੁਨੋ
ਪਹੁੰਚੇ ਬਿਛੜ ਕੇ ਹਾਏ ਕਹਾਂ ਸੇ ਕਹਾਂ ਸੁਨੋ(ਬੰਦ 45 ਤੇ 46 'ਸ਼ਹੀਦਾਨਿ-ਵਫ਼ਾ')
(72)
"ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋਂ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋਂ ਲੂੰ।
ਪਯਾਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋਂ ਲੂੰ।
ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋਂ ਲੂੰ।"
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ।
ਤੀਰ-ਓ-ਕਮਾਂ ਸੇ, ਤੇਗ਼ ਸੇ ਪੈਰਾਸਤਾ ਕੀਯਾ।(ਆਰਾਸਤਾ,ਪੈਰਾਸਤਾ=ਸਜਾਇਆ)
110
ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ।
ਬੀਨੀ ਕੋ ਢਾਂਪਤੇ ਹੀ ਵੁਹ ਆਂਖੋਂ ਪਿ ਛਾ ਗਈਂ।
ਹਰ ਚਾਂਦ ਸੀ ਜਬੀਨ ਕੋ ਘਨ ਸਾ ਲਗਾ ਗਈਂ।
ਲਖ਼ਤ-ਏ-ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈਂ।
ਜੋਗੀ ਜੀ ਇਸ ਕੇ ਬਾਦ ਹੂਈ ਥੋੜੀ ਦੇਰ ਥੀ।
ਬਸਤੀ ਸਰਹਿੰਦ ਸ਼ਹਰ ਕੀ ਈਂਟੋਂ ਕਾ ਢੇਰ ਥੀ।(ਜਬੀਨ=ਮੱਥਾ, ਘਨ=ਗ੍ਰਹਿਣ, ਲਖ਼ਤ-ਏ-ਜਿਗਰ=
ਜਿਗਰ ਦੇ ਟੁਕੜੇ)
ਗੰਜੇ ਸ਼ਹੀਦਾਂ
ਸੋਧੋਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨੇ,ਚਮਕੌਰ ਸਾਹਿਬ ਦੀ ਜੰਗ ਤੇ ਗੁਰੂ ਦਸਮੇਸ਼ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਹਾਲਾਤ ਨੂੰ, ਇਸੇ ਤਰਜ਼ ਦੀ ਦੂਸਰੀ ਨਜ਼ਮ,ਉਰਦੂ ਵਿੱਚ ਨਜ਼ਮਾਇਆ ਹੈ। ਇਸ ਦੇ ਕੁੱਲ 110 ਬੰਦ ਹਨ, ਜਿਸ ਨੂੰ ਉਹਨਾਂ ਨੇ 'ਗੰਜਿ ਸ਼ਹੀਦਾਂ' ਦਾ ਸਿਰਲੇਖ ਦਿੱਤਾ ਹੈ, ਜੋ ਪੁਸਤਕ ਰੂਪ ਵਿੱਚ ਸਾਲ 1915 ਵਿੱਚ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਆਈ।
ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਦਾਸਤਾਂ ਬਿਆਨ ਕਰਦੇ ਹੋਏ ਚਮਕੌਰ ਸਾਹਿਬ ਦੀ ਜੰਗ ਦੇ ਮੈਦਾਨ ਨੂੰ 'ਸਿੰਘੋਂ ਕੀ ਕਰਬਲਾ' ਨਾਲ ਤਸ਼ਬੀਹਤ ਕੀਤਾ ਹੈ। ਮਿਸਾਲ ਦੇ ਤੌਰ ਉੱਤੇ ਦੇਖੋ 'ਗੰਜਿ-ਸ਼ਹੀਦਾਂ' ਦਾ ਇਹ ਇੱਕ ਬੰਦ,
(90)
'ਿਗ਼ਲਾ ਨਹੀਂ ਤੋਂ ਤਵੱਜਾ ਦਿਲਾਨਾ ਚਾਹਤਾ ਹੂੰ,
ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲੀਏ|
ਗ਼ਲਤ ਇੱਕ ਹਰਫ਼ ਹੋ 'ਜੋਗੀ ਤੇ ਫਿਰ ਹਜ਼ਾਰੋਂ ਮੇਂ,
ਜਵਾਬਦੇਹ ਹੂੰ ਸੁਖ਼ਨਹਾਇ ਨਾ ਰਵਾਂ ਕੇ ਲੀਏ'
(94)
ਸ਼ਹਜ਼ਾਦਾ-ਏ-ਜ਼ੀ-ਸ਼ਾਹ ਨੇ ਭਾਗੜ ਸੀ ਮਚਾ ਦੀ।
ਯਿਹ ਫ਼ੌਜ ਭਗਾ ਦੀ, ਕਭੀ ਵੁਹ ਫ਼ੌਜ ਭਗਾ ਦੀ।
ਬੜ੍ਹ-ਚੜ੍ਹ ਕੇ ਤਵੱਕੋ ਸੇ ਸ਼ੁਜਾਅਤ ਜੋ ਦਿਖਾ ਦੀ।
ਸਤਿਗੁਰ ਨੇ ਵਹੀਂ ਕਿਲੇ ਸੇ ਬੱਚੇ ਕੋ ਨਿਦਾ ਦੀ।
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ।
ਹਾਂ, ਕਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ।(ਸ਼ਹਜ਼ਾਦਾ-ਏ-ਜ਼ੀ-ਸ਼ਾਹ=ਉੱਚੀ ਸ਼ਾਨ ਵਾਲਾ ਸ਼ਾਹਜ਼ਾਦਾ, ਸ਼ੁਜਾਅਤ=ਵੀਰਤਾ, ਨਿਦਾ=ਆਵਾਜ਼,
ਪਿਸਰ=ਪੁਤਰ)
(106)
ਲੋ ਜਾਓ, ਸਿਧਾਰੋ ! ਤੁਮ੍ਹੇਂ ਅੱਲ੍ਹਾ ਕੋ ਸੌਂਪਾ !
ਮਰ ਜਾਓ ਯਾ ਮਾਰੋ ਤੁਮ੍ਹੇਂ ਅੱਲ੍ਹਾ ਕੋ ਸੌਂਪਾ !
ਰੱਬ ਕੋ ਨ ਬਿਸਾਰੋ ਤੁਮ੍ਹੇਂ ਅੱਲ੍ਹਾ ਕੋ ਸੌਂਪਾ !
ਸਿੱਖੀ ਕੋ ਉਭਾਰੋ ਤੁਮ੍ਹੇਂ ਅੱਲ੍ਹਾ ਕੋ ਸੌਂਪਾ !
ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖ਼ਸ਼ੇ !
ਪਯਾਸੇ ਹੋ ਬਹੁਤ ਜਾਮ-ਏ-ਸ਼ਹਾਦਤ ਤੁਮ੍ਹੇਂ ਬਖ਼ਸ਼ੇ !
ਹਵਾਲੇ
ਸੋਧੋ- ↑ "ਦਰਦ ਦੀ ਦਾਸਤਾਂ ਸ਼ਹੀਦਾਨਿ ਵਫ਼ਾ". Retrieved Mar 13,15.
{{cite web}}
: Check date values in:|accessdate=
(help)