ਸੂਰਾ ਅਲ-ਫ਼ਾਤਿਹਾ (ਅਰਬੀ: سورة الفاتحة‎) ਇਸਲਾਮ ਦੀ ਪਵਿਤਰ ਕਿਤਾਬ ਕੁਰਆਨ ਦਾ ਪਹਿਲਾ ਸੂਰਾ, ਜਾਂ ਅਧਿਆਏ ਹੈ। ਇਸੇ ਲਈ ਇਸਨੂੰ ਫ਼ਾਤਿਹਾਤੁਲਕਿਤਾਬ ਵੀ ਆਖਿਆ ਜਾਂਦਾ ਹੈ। ਇਹ ਸੂਰਤ ਕੁਰਆਨ ਦੀਆਂ ਹੋਰ ਸਾਰੀਆਂ ਸੂਰਤਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ।[1] ਇਸ ਦੇ ਹੋਰ ਵੀ ਬਹੁਤ ਨਾਮ ਪ੍ਰਚਲਿਤ ਹਨ। ਉਹਨਾਂ ਵਿੱਚੋਂ ਦੋ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਇੱਕ ਹੈ 'ਉੱਮੁਲਕੁਰਆਨ' ਅਰਥਾਤ ਕੁਰਆਨ ਦਾ ਉਹ ਭਾਗ ਜਿਸ ਵਿੱਚ ਕੁਰਆਨ ਦਾ ਸਾਰੰਸ਼ ਹੈ। ਦੂਜਾ ਹੈ 'ਅਸਾਂਸੁਲਕੁਰਆਨ' ਅਰਥਾਤ ਕੁਰਆਨ ਦੀ ਉਹ ਸੂਰਤ ਜਿਸ ਵਿੱਚ ਕੁਰਆਨ ਦੀ ਬੁਨਿਆਦ ਹੈ।[1] ਇਸ ਵਿੱਚ 7 ਆਇਤਾਂ ਹਨ। ਇਸ ਵਿੱਚ ਰੱਬ ਦੇ ਨਿਰਦੇਸ਼ ਅਤੇ ਤਰਸ ਹੇਤੁ ਅਰਦਾਸ ਕੀਤੀ ਗਈ ਹੈ। ਇਸ ਅਧਿਆਏ ਦਾ ਖਾਸ ਮਹੱਤਵ ਹੈ, ਦੈਨਿਕ ਅਰਦਾਸ ਅਤੇ ਹਰ ਇੱਕ ਅਧਿਆਏ ਦੇ ਸ਼ੁਰੂ ਵਿੱਚ ਬੋਲੀ ਜਾਣ ਵਾਲੀ ਸੂਰਤ ਹੈ।

ਆਇਤਾਂ ਦਾ ਪੰਜਾਬੀ ਵਿੱਚ ਅਰਥਸੋਧੋ

  1. ਸ਼ੁਰੂ ਅੱਲ੍ਹਾ ਦੇ ਨਾਮ ਤੋਂ ਜਿਹੜਾ ਰਹਿਮਾਨ ਤੇ ਰਹੀਮ ਹੈ।
  2. ਹਰ ਪ੍ਰਕਾਰ ਦੀ ਹਮਦ (ਉਸਤਤਿ) ਸਿਰਫ ਅੱਲਾਹ ਦੇ ਲਈ ਹੈ ਜੋ ਸਭ ਦਾ ਹੈ
  3. ਉਹ ਰਹਿਮਾਨ (ਕਿਰਪਾਲੂ) ਅਤੇ ਰਹੀਮ (ਮਿਹਰਵਾਨ) ਹੈ।
  4. ਉਹ ਚੰਗੇ ਕਰਮਾਂ ਦੇ ਫਲ, ਕੁਕਰਮਾਂ ਦੇ ਦੰਡ ਦੇ ਦਿਨ ਦਾ ਮਾਲਿਕ ਹੈ।
  5. ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਰੇ ਤੋਂ ਹੀ ਮੱਦਦ ਮੰਗਦੇ ਹਾਂ।
  6. ਹੇ ਅੱਲਾਹ। ਸਾਨੂੰ ਸਿੱਧੇ ਰਾਹ ਪਾ
  7. ਰਾਹ ਉਨ੍ਹਾਂ ਦੇ ਜਿਨ੍ਹਾਂ ਉੱਤੇ ਤੇਰਾ ਫਜ਼ਲ ਹੋਇਆ।
  8. ਨਾ ਉਨ੍ਹਾਂ ਦੇ ਜਿਨ੍ਹਾਂ ਉੱਤੇ ਗਜ਼ਬ ਹੋਇਆ ਅਤੇ ਨਾ ਉਨ੍ਹਾਂ ਦੇ ਜੋ ਸਿੱਧੇ ਰਾਹ ਤੋਂ ਭਟਕ ਗਏ।

ਹਵਾਲੇਸੋਧੋ

  1. 1.0 1.1 ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ-11