ਅਲ-ਫ਼ੁਰਕਾਨ
ਅਲ-ਫ਼ੁਰਕਾਨ (Lua error in package.lua at line 80: module 'Module:Lang/data/iana scripts' not found. ਕੁਰਆਨ ਦੀ 25ਵੀਂ ਸੂਰਤ ਹੈ। ਇਸ ਦੀਆਂ 77 ਆਇਤਾਂ ਹਨ।
ਵਰਗੀਕਰਨ | ਮੱਕੇ ਵਾਲੀ |
---|---|
ਨਾਮ ਦਾ ਮਤਲਬ | ਮਿਆਰ |
Statistics | |
ਸੂਰਤ ਨੰਬਰ | 25 |
ਆਇਤਾਂ ਦੀ ਗਿਣਤੀ | 77 |
ਰੁਕੂ ਦੀ ਗਿਣਤੀ | 6 |
ਸਜਦਿਆਂ ਦੀ ਗਿਣਤੀ | 1 (verse 60) |
ਇਸ ਤੋਂ ਪਹਿਲੀ ਸੂਰਤ | An-Noor |
ਇਸ ਤੋਂ ਅਗਲੀ ਸੂਰਤ | Ash-Shu'ara |
ਨਾਮ
ਸੋਧੋਪਹਿਲੀ ਹੀ ਆਇਤ ਤਬਾਰਕ ਅਲਜ਼ੀ ਨਜ਼ਲ ਵਿੱਚ ਅਲਫ਼ਰਕਾਨ ਆਉਂਦਾ ਹੈ। ਇਹ ਵੀ ਕੁਰਆਨ ਦੀਆਂ ਬਹੁਤੀਆਂ ਸੂਰਤਾਂ ਦੇ ਨਾਵਾਂ ਦੀ ਤਰ੍ਹਾਂ ਅਲਾਮਤ ਦੇ ਤੌਰ 'ਤੇ ਹੈ ਨਾ ਕਿ ਮਜ਼ਮੂਨ ਦੇ ਸਿਰਲੇਖ ਦੇ ਤੌਰ 'ਤੇ। ਫਿਰ ਵੀ ਸੂਰਤ ਦੇ ਮਜ਼ਮੂਨ ਨਾਲ ਇਹ ਨਾਮ ਨੇੜਿਓਂ ਸਾਂਝ ਰੱਖਦਾ ਹੈ।
ਨਜ਼ੂਲ ਦਾ ਸਮਾਂ
ਸੋਧੋਅੰਦਾਜ਼-ਏ-ਬਿਆਂ ਅਤੇ ਮਜ਼ਮੂਨਾਂ ਤੇ ਗ਼ੌਰ ਕਰਨ ਤੋਂ ਸਾਫ਼ ਮਹਿਸੂਸ ਹੁੰਦਾ ਹੈ ਕਿ ਇਸ ਦਾ ਨਜ਼ੂਲ ਦਾ ਸਮਾਂ ਵੀ ਉਹੀ ਹੈ ਜੋ ਸੂਰਤ-ਏ-ਮੋਮਿਨੂਨ ਵਗ਼ੈਰਾ ਦਾ ਹੈ, ਯਾਨੀ ਮੱਕਾ ਦੇ ਕਿਆਮ ਦਾ ਦੌਰ ਦਾ ਵਿਚਕਾਰਲਾ ਸਮਾਂ। ਇਬਨ ਜਰੈਰ ਅਤੇ ਇਮਾਮ ਰਾਜ਼ੀ ਨੇ ਜ਼ਹਾਕ ਬਿਨ ਮੁਜ਼ਾਹਿਮ ਅਤੇ ਮੁਕਾਤਲ਼ ਬਿਨ ਸੁਲੇਮਾਨ ਦੀ ਇਹ ਰਵਾਇਤ ਨਕਲ ਕੀਤੀ ਹੈ ਕਿ ਇਹ ਸੂਰਤ ਸੂਰਤ-ਏ-ਨਸਾ ਤੋਂ 8 ਸਾਲ ਪਹਿਲਾਂ ਉੱਤਰੀ ਸੀ। ਇਸ ਹਿਸਾਬ ਵੀ ਇਸ ਦਾ ਨਜ਼ੂਲ ਦਾ ਸਮਾਂ ਉਹੀ ਹੈ ਵਿਚਕਾਰਲਾ ਸਮਾਂ ਬਣਦਾ ਹੈ।[1][2]