ਅਵਾਮੀ ਲੀਗ
ਬੰਗਲਾਦੇਸ਼ ਅਵਾਮੀ ਲੀਗ (ਬੰਗਾਲੀ : বাংলাদেশ আওয়ামী লীগ) ਬੰਗਲਾਦੇਸ਼ ਦੀ ਇੱਕ ਪ੍ਰਮੁੱਖ ਸਿਆਸੀ ਪਾਰਟੀ ਹੈ। ਅਵਾਮੀ ਲੀਗ 2014 ਦੀਆਂ ਰਾਸ਼ਟਰੀ ਚੋਣਾਂ ਵਿੱਚ ਜੇਤੂ ਰਹੀ ਸੀ।[3]
ਬੰਗਲਾਦੇਸ਼ ਅਵਾਮੀ ਲੀਗ বাংলাদেশ আওয়ামী লীগ | |
---|---|
ਪ੍ਰਧਾਨ | ਸ਼ੇਖ ਹਸੀਨਾ |
ਸਥਾਪਨਾ | 23 ਜੂਨ 1949 |
ਤੋਂ ਟੁੱਟੀ | ਮੁਸਲਿਮ ਲੀਗ |
ਇਸਤੋਂ ਪਹਿਲਾਂ | ਕੁੱਲ-ਪਾਕਿਸਤਾਨ ਅਵਾਮੀ ਮੁਸਲਿਮ ਲੀਗ |
ਮੁੱਖ ਦਫ਼ਤਰ | ਢਾਕਾ |
ਅਖ਼ਬਾਰ | ਉੱਤਰਨ |
ਵਿਦਿਆਰਥੀ ਵਿੰਗ | ਛਾਤਰ ਲੀਗ |
ਨੌਜਵਾਨ ਵਿੰਗ | ਜੁਬੋ ਲੀਗ |
ਵਿਚਾਰਧਾਰਾ | ਬੰਗਾਲੀ ਰਾਸ਼ਟਰਵਾਦ ਧਰਮ-ਨਿਰਪੱਖਤਾ[1] ਸਮਾਜਵਾਦ[2] |
ਪਾਰਟੀ ਝੰਡਾ | |
ਵੈੱਬਸਾਈਟ | |
albd |
ਕੁੱਲ-ਪਾਕਿਸਤਾਨ ਅਵਾਮੀ ਲੀਗ ਦਾ ਮੁੱਢ 1949 ਵਿੱਚ ਢਾਕਾ ਵਿੱਚ ਬੰਗਾਲੀ ਰਾਸ਼ਟਰਵਾਦੀ ਆਗੂਆਂ ਨੇ ਬੰਨ੍ਹਿਆ ਸੀ। ਪੂਰਬੀ ਬੰਗਾਲ, ਜਿਸਨੂੰ ਪੂਰਬੀ ਪਾਕਿਸਤਾਨ ਦਾ ਨਾਂਅ ਦਿੱਤਾ ਗਿਆ ਸੀ, ਵਿੱਚ ਇਹ ਬਹੁਤ ਹਰਮਨਪਿਆਰੀ ਸੀ ਅਤੇ ਪਾਕਿਸਤਾਨ ਦੇ ਫ਼ੌਜੀ ਅਤੇ ਸਿਆਸੀ ਗ਼ਲਬੇ ਵਿਰੁੱਧ ਖੜ੍ਹੀ ਹੋਣ ਵਾਲੀ ਜਮਾਤ ਸੀ।
ਸ਼ੇਖ਼ ਮੁਜੀਬੁਰ ਰਹਿਮਾਨ ਦੀ ਕਮਾਨ ਹੇਠ ਇਸ ਪਾਰਟੀ ਨੇ ਬੰਗਲਾਦੇਸ਼ ਦੀ ਅਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਸੀ।