ਅਸਗਰ ਅਲੀ ਇੰਜੀਨੀਅਰ

ਅਸਗਰ ਅਲੀ ਇੰਜੀਨੀਅਰ (10 ਮਾਰਚ 1939 – 14 ਮਈ 2013) "ਸੈਂਟਰ ਫਾਰ ਸਟਡੀ ਆਫ ਸੋਸਾਇਟੀ ਐਂਡ ਸੈਕਿਊਲਰਿਜਮ" ਦੇ ਪ੍ਰਧਾਨ ਅਤੇ ਇਸਲਾਮੀ ਮਜ਼ਮੂਨਾਂ ਦੇ ਵਿਦਵਾਨ ਭਾਰਤੀ ਲੇਖਕ ਅਤੇ ਐਕਟਿਵਿਸਟ ਸਨ।[1] ਇਸਲਾਮ ਵਿੱਚ ਮੁਕਤੀ ਦਾ ਧਰਮ ਸਾਸ਼ਤਰ ਲਈ ਆਪਣੇ ਕੰਮ ਲਈ ਮਸ਼ਹੂਰ,'ਅਸਗਰ ਅਲੀ ਨੇ ਪ੍ਰਗਤੀਸ਼ੀਲ ਦਾਊਦੀ ਬੋਹਰਾ ਲਹਿਰ ਦੀ ਰਹੀਨੁਮਾਈ ਕੀਤੀ। ਉਹ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਫਿਰਕਾਪ੍ਰਸਤੀ ਅਤੇ ਫਿਰਕੂ ਹਿੰਸਾ ਦੇ ਖਿਲਾਫ਼ ਇਕਾਗਰ ਹੋਕੇ ਕੰਮ ਕਰਦੇ ਰਹੇ। ਉਹ ਅਮਨ, ਅਹਿੰਸਾ ਅਤੇ ਫਿਰਕੂ ਸਾਂਝ ਦੇ ਸੱਭਿਆਚਾਰ ਦੇ ਮਿਸ਼ਨਰੀ ਪ੍ਰਚਾਰਕ ਸਨ ਅਤੇ ਦੁਨੀਆ ਭਰ ਵਿੱਚ ਉਹਨਾਂ ਨੇ ਇਸ ਮਕਸਦ ਲਈ ਲੈਕਚਰ ਦਿੱਤੇ।[2] ਉਹਨਾਂ ਨੇ "ਦ ਇੰਸਟੀਚਿਊਟ ਆਫ਼ ਇਸਲਾਮਿਕ ਸਟਡੀਜ" ਅਤੇ "ਸੈਂਟਰ ਫਾਰ ਸਟਡੀ ਆਫ ਸੋਸਾਇਟੀ ਐਂਡ ਸੈਕਿਊਲਰਿਜਮ" ਦੀ ਕ੍ਰਮਵਾਰ 1980 ਅਤੇ 1993 ਵਿੱਚ ਸਥਾਪਨਾ ਕੀਤੀ।[3][4]

ਅਸਗਰ ਅਲੀ ਇੰਜੀਨੀਅਰ

ਜੀਵਨੀ

ਸੋਧੋ

ਅਸਗਰ ਅਲੀ ਦਾ ਜਨਮ 10 ਮਾਰਚ 1939 ਨੂੰ ਸਲੁਮਬਾਰ, ਰਾਜਸਥਾਨ, ਭਾਰਤ ਵਿੱਚ ਇੱਕ ਬੋਹਰਾ ਪੁਜਾਰੀ, ਸੇਖ ਕੁਰਬਾਨ ਹੁਸੈਨ ਦੇ ਘਰ ਹੋਇਆ। ਉਹਨਾਂ ਨੇ ਕੁਰਾਨ ਤਫਸੀਰ ਅਤੇ ਤਵੀਲ ਦੀ ਅਤੇ ਫ਼ਿਕ਼ਾ (ਇਸਲਾਮੀ ਨਿਆਂ ਸਾਸ਼ਤਰ) ਅਤੇ ਹਦੀਸ਼ ਦੀ ਅਤੇ ਅਰਬੀ ਭਾਸ਼ਾ ਦੀ ਵਿਦਿਆ ਹਾਸਲ ਕੀਤੀ।[5]

ਉਹਨਾਂ ਨੇ ਮਧ ਪ੍ਰਦੇਸ਼ ਦੀ ਉਜੈਨ ਸਥਿਤ ਵਿਕਰਮ ਯੂਨੀਵਰਸਿਟੀ ਤੋਂ ਸਿਵਲ ਇੰਜੀਨਿਅਰਿੰਗ ਵਿੱਚ ਬੀ ਐੱਸ ਸੀ ਕੀਤੀ ਅਤੇ ਬੀਹ ਸਾਲ ਮੁੰਬਈ ਮਹਾਨਗਰਪਾਲਿਕਾ (ਬੀ ਐਮ ਸੀ) ਵਿੱਚ ਸਿਵਲ ਇੰਜੀਨੀਅਰ ਵਜੋਂ ਕੰਮ ਕੀਤਾ ਅਤੇ 1972 ਵਿੱਚ ਸਵੈਇੱਛਤ ਸੇਵਾਮੁਕਤੀ ਲੈਕੇ ਬੋਹਰਾ ਸੁਧਾਰ ਲਹਿਰ ਵਿੱਚ ਕੰਮ ਕਰਨ ਲੱਗੇ। 1980 ਤੋਂ ਉਹਨਾਂ ਨੇ ਇੱਕ ਪਤ੍ਰਿਕਾ ‘ਇਸਲਾਮਿਕ ਪਰਿਪੇਖ’ ਦਾ ਸੰਪਾਦਨ ਕਰਨਾ ਸ਼ੁਰੂ ਕੀਤਾ।

ਸਨਮਾਨ

ਸੋਧੋ
 
ਅਸਗਰ ਅਲੀ ਇੰਜੀਨੀਅਰ

1980 ਦੇ ਦਹਾਕੇ ਵਿੱਚ ਹੀ ਅਸਗਰ ਅਲੀ ਨੇ ਇਸਲਾਮ ਅਤੇ ਭਾਰਤ ਵਿੱਚ ਫਿਰਕੂ ਹਿੰਸਾ ਉੱਤੇ ਕਿਤਾਬਾਂ ਦੀ ਪੂਰੀ ਲੜੀ ਪ੍ਰਕਾਸ਼ਿਤ ਕੀਤੀ। ਉਹਨਾਂ ਦੀਆਂ ਗ਼ੈਰ-ਮਾਮੂਲੀ ਸੇਵਾਵਾਂ ਲਈ 'ਯੂ ਐੱਸ ਏ ਇੰਡੀਅਨ ਸਟੂਡੈਂਟ ਅਸੰਬਲੀ' ਅਤੇ 'ਯੂ ਐੱਸ ਏ ਇੰਟਰਨੇਸ਼ਨਲ ਸਟੂਡੈਂਟ ਅਸੰਬਲੀ' ਵਲੋਂ ਉਹਨਾਂ ਨੂੰ 1987 ਵਿੱਚ ਸਨਮਾਨਿਤ ਕੀਤਾ ਗਿਆ।

ਧਾਰਮਿਕ ਅਮਨ ਚੈਨ ਲਈ ਉਹਨਾਂ ਨੂੰ 1990 ਵਿੱਚ ਡਾਲਮੀਆ ਅਵਾਰਡ ਮਿਲਿਆ। ਡਾ. ਅਸਗਰ ਅਲੀ ਨੂੰ ਡਾਕਟਰੇਟ ਦੀ ਤਿੰਨ ਆਨਰੇਰੀ ਡਿਗਰੀਆਂ ਨਾਲ ਵੀ ਨਵਾਜਿਆ ਜਾ ਚੁੱਕਾ ਹੈ।

ਉਹਨਾਂ ਨੇ ਵੱਖ ਵੱਖ ਮਜ਼ਮੂਨਾਂ ਉੱਤੇ ਕਰੀਬ 52 ਕਿਤਾਬਾਂ ਅਤੇ ਧਰਮਨਿਰਪੱਖ ਪੱਤਰ - ਪੱਤਰਕਾਵਾਂ ਸਹਿਤ ਅਖਬਾਰਾਂ ਵਿੱਚ ਵੱਡੀ ਗਿਣਤੀ ਵਿੱਚ ਲੇਖ ਪ੍ਰਕਾਸ਼ਿਤ ਕੀਤੇ ਹਨ। ਉਹਨਾਂ ਨੇ ‘ਇੰਡੀਅਨ ਜਰਨਲ ਆਫ ਸੋਸਲਿਜਮ’ ਅਤੇ ਇੱਕ ਮਾਸਿਕ ਪਤ੍ਰਿਕਾ, ‘ਇਸਲਾਮ ਐਂਡ ਮਾਰਡਨ ਏਜ’ ਦਾ ਵੀ ਸੰਪਾਦਨ ਕੀਤਾ।

ਹਵਾਲੇ

ਸੋਧੋ