ਅਸਗਰ ਵਜਾਹਤ (ਜਨਮ 5 ਜੁਲਾਈ 1946) ਹਿੰਦੀ ਦੇ ਪ੍ਰੋਫੈਸਰ ਅਤੇ ਰਚਨਾਕਾਰ ਹਨ। ਉਨ੍ਹਾਂ ਨੇ ਡਰਾਮਾ, ਕਥਾ, ਨਾਵਲ, ਯਾਤਰਾ-ਸਮਾਚਾਰ ਅਤੇ ਅਨੁਵਾਦ ਦੇ ਖੇਤਰ ਵਿੱਚ ਲਿਖਿਆ ਹੈ। ਉਹ ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮੀਆ ਦੇ ਹਿੰਦੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ। ਅਸਗਰ ਵਜਾਹਤ (1946 ਈਸਵੀ) ਹਿੰਦੀ ਦੇ ਇੱਕ ਜਾਣੇ-ਪਛਾਣੇ ਕਹਾਣੀਕਾਰ ਤੇ ਨਾਵਲਕਾਰ ਹਨ। ਇਨ੍ਹਾਂ ਦੇ ਤਿੰਨ ਨਾਵਲ -ਰਾਤ ਮੈਂ ਜਾਗਨੇ ਵਾਲੇ (ਕਥਾਦੇਸ਼), ਪਹਰ-ਦੋਪਹਰ (ਇੰਡੀਆ ਟੂਡੇ) ਅਤੇ ਸਾਤ ਆਸਮਾਨ (ਰਾਜਕਮਲ ਪ੍ਰਕਾਸ਼ਨ) ਛਪ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾ ਦੇ ਤਿੰਨ ਕਹਾਣੀ ਸੰਗ੍ਰਿਹ ਅਤੇ ਛੇ ਵੱਡੇ ਨਾਟਕ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਹੜੇ ਹਿੰਦੋਸਤਾਨ ਭਰ ਵਿੱਚ ਖੇਡੇ ਜਾਂਦੇ ਹਨ। ਜੀਹਨੇ ਲਾਹੌਰ ਨਹੀਂ ਵੇਖਿਆ,ਉਹ ਜੰਮਿਆ ਈ ਨਹੀਂ ਅਸਗਰ ਵਜਾਹਤ ਦਾ ਸਭ ਤੋਂ ਮਸ਼ਹੂਰ ਨਾਟਕ ਹੈ, ਜਿਸ ਨੂੰ ਦੇਸ਼-ਵਿਦੇਸ਼ ਵਿੱਚ ਇੱਕ ਹਜ਼ਾਰ ਤੋਂ ਵੱਧ ਵਾਰ ਖੇਡਿਆ ਜਾ ਚੁੱਕਾ ਹੈ ! ਹੋਰਨਾ ਤੋਂ ਇਲਾਵਾ ਇਸ ਨਾਟਕ ਦਾ ਨਿਰਦੇਸ਼ਨ ਮਸ਼ਹੂਰ ਰੰਗਕਰਮੀ ਹਬੀਬ ਤਨਵੀਰ ਸਾਹਿਬ ਨੇ ਵੀ ਕੀਤਾ ਹੈ। "ਇੰਨਾ ਦੀ ਆਵਾਜ਼" ਉਨ੍ਹਾ ਦਾ ਇੱਕ ਹੋਰ ਸਭ ਤੋਂ ਵੱਧ ਖੇਡਿਆ ਜਾਣ ਵਾਲਾ ਨਾਟਕ ਹੈ। ਅਠਾਰਾਂ ਕਹਾਣੀਆਂ ਦੇ ਉਨ੍ਹਾ ਦੇ ਇੱਕ ਕਹਾਣੀ ਸੰਗ੍ਰਿਹ ਦਾ ਨਾਮ ਹੈ ਮੈਂ ਹਿੰਦੂ ਹੂੰਸਬਸੇ ਸਸਤਾ ਗੋਸ਼ਤਨਾਂ ਨਾਲ ਉਨ੍ਹਾ ਦੇ ਨੁੱਕੜ ਨਾਟਕਾਂ ਦਾ ਇੱਕ ਸੰਗ੍ਰਿਹ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਕੁੱਲ ਮਿਲਾ ਕੇ ਉਨ੍ਹਾ ਦੀਆਂ ਅਠਾਰਾਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।

ਅਸਗਰ ਵਜਾਹਤ

ਮੁਢਲੀ ਜਾਣਕਾਰੀ ਸੋਧੋ

1946 ਈਸਵੀ ਵਿੱਚ ਉੱਤਰ ਪ੍ਰਦੇਸ਼ ਦੇ ਫ਼ਤੇਹ ਪੁਰ ’ਚ ਪੈਦਾ ਹੋਏ ਅਸਗਰ ਵਜਾਹਤ ਨੇ ਆਪਣੀ ਮੁਢਲੀ ਸਿੱਖਿਆ ਫ਼ਤੇਹ ਪੁਰ ਵਿੱਚ ਹੀ ਪੂਰੀ ਕੀਤੀ। ਫ਼ਤੇਹ ਪੁਰ ’ਚੋਂ ਹਾਈ ਸਕੂਲ ਪਾਸ ਕਰਨ ਤੋਂ ਬਾਦ ਉਨ੍ਹਾ ਨੇ ਅਲੀਗੜ ਮੁਸਲਿਮ ਯੂਨਿਵਰਸਟੀ ਤੋਂ ਹਿੰਦੀ ਵਿੱਚ ਐਮ.ਏ ਅਤੇ ਪੀ.ਐਚ.ਡੀ ਦੀ ਡਿਗ੍ਰੀ ਹਾਸਿਲ ਕੀਤੀ। ਇਸ ਤੋਂ ਬਾਦ ਉਨ੍ਹਾ ਨੇ ਜੇ.ਐਨ.ਯੂ ਵਿੱਚ ਤਿੰਨ ਸਾਲਾਂ ਤੱਕ ਪੋਸਟ ਡਾਕਟ੍ਰੇਲ ਖੋਜ ਵੀ ਕੀਤੀ। 1971 ਵਿੱਚ ਉਹ ਜਾਮੀਆ ਮਿਲਿਆ ਇਸਲਾਮੀਆ ਦੇ ਹਿੰਦੀ ਵਿਭਾਗ ਵਿੱਚ ਅਧਿਆਪਕ ਨਿਯੁਕਤ ਹੋਏ ਤੇ ਫੇਰ ਉਸ ਦੇ ਮੁਖੀ ਵੀ ਬਣੇ। ਇਸ ਤੋਂ ਇਲਾਵਾ ਅਸਗਰ ਵਜਾਹਤ ਨੇ ਏ.ਜੇ.ਕਿਦਵਈ ਮਾਸ ਕਮਿਯੂਨੀਕੇਸ਼ਨ ਰਿਸਰਚ ਸੈਂਟਰ ਦੇ ਪ੍ਰੋਫ਼ੈਸਰ ਮੁਖੀ ਵੱਜੋਂ ਵੀ ਕੰਮ ਕੀਤਾ।

ਚਿਤਰਕਲਾ ਦੇ ਵਿੱਚ ਵੀ ਅਸਗਰ ਵਜਾਹਤ ਹੋਣਾ ਦੀ ਡੂੰਘੀ ਦਿਲਚਸਪੀ ਹੈ। ਚਿਤਰਕਾਰ ਦੇ ਤੌਰ ’ਤੇ ਉਨ੍ਹਾ ਦੀਆਂ ਦੋ ਪ੍ਰਦਰਸ਼ਨੀਆਂ ਬੁਡਾਪੇਸਟ ਵਿੱਚ ਲੱਗ ਚੁੱਕੀਆਂ ਹਨ। ਇਸ ਤੋਂ ਇਲਾਵਾ ਉਨ੍ਹਾ ਨੇ ਕਈ ਫ਼ੀਚਰ ਫ਼ਿਲਮਾਂ ਅਤੇ ਟੀ.ਵੀ ਸੀਰਿਅਲਾਂ ਦੇ ਸਕ੍ਰੀਨ ਪਲੇ ਅਤੇ ਡਾਇਲਾਗ ਵੀ ਲਿਖੇ ਹਨ। ਆਦਿਵਾਸੀ ਜੀਵਨ ਦੁਆਲੇ ਉਸਾਰਿਆ ਗਿਆ ਉਨ੍ਹਾ ਦਾ ਸੀਰਿਅਲ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਇਆ ਹੈ।

ਲਿਖਤਾਂ ਸੋਧੋ

ਨਾਟਕ ਸੋਧੋ

  1. ਜੀਹਨੇ ਲਾਹੌਰ ਨਹੀਂ ਵੇਖਿਆ,ਉਹ ਜੰਮਿਆ ਈ ਨਹੀਂ
  2. ਠੰਡਾ ਗੋਸ਼ਤ
  3. ਗੌਡਸੇ @ ਗਾਂਧੀ.ਕਾਮ
  4. ਇੰਨਾ ਦੀ ਆਵਾਜ਼