ਅਸਤਿਤ੍ਵਵਾਦ

ਸੋਧੋ

ਸੰਸਾਰ ਵਿੱਚ ਮਨੁੱਖ ਜਾਤੀ ਹੀ ਹੈ ਜੋ ਚਿੰਤਨਸ਼ੀਲ ਹੁੰਦੇ ਹੋਏ ਮਨੁੱਖ ਨੂੰ ਆਪਣੇ ਅਸਤਿੱਤਵ ਦਾ ਅਹਿਸਾਸ ਕਰਾਉਂਦੀ ਹੈ। ਉਸ ਦੀ ਮੈਂ, ਮੇਰਾ ਉਸ ਨੂੰ ਬਾਕੀ ਜਗਤ ਨਾਲੋਂ ਵਿਲੱਖਣ ਕਰਦਾ ਹੈ। ਮਨੁੱਖ ਮੂਲ ਰੂਪ ਵਿੱਚ ਇਕੱਲਾ ਹੁੰਦਾ ਹੈ। ਅਸਤਿਤਵਵਾਦੀ ਸਮੂਹਿਕਤਾ ਨੂੰ ਪ੍ਰਵਾਨ ਨਹੀਂ ਕਰਦਾ। ਅਸਤਿਤਵਵਾਦੀਆਂ ਅਨੁਸਾਰ ਸਮੂਹਕਤਾ ਵਿਅਕਤੀ ਦੀ ਵਿਅਕਤੀਗਤ ਸਮੂਹਕਤਾ ਨੂੰ ਬਰਬਾਦ ਕਰਦੀ ਹੈ। ਸਮੂਹਕਤਾ ਬੰਦੇ ਉੱਪਰ ਭਾਰੂ ਹੁੰਦੀ ਹੈ। ਇਹ ਉਸ ਦੀ ਆਜ਼ਾਦੀ ਵਿੱਚ ਰੁਕਾਵਟ ਬਣਦੀ ਹੈ। ਮਨੁੱਖ ਵਿੱਚ ਅਜਿਹੀ ਇੱਕ ਤਾਕਤ ਹੁੰਦੀ ਹੈ ਜਿਸ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ ਜਾਂ ਉਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ, ਉਸ ਨੂੰ Chora ਆਖਦੇ ਹਨ। ਇਹ ਮੂਲ ਮਨੁੱਖੀ ਤੱਤ ਹੈ ਜੋ ਔਰਤਾਂ ਵਿੱਚ ਬੰਦਿਆਂ ਨੂੰ ਜ਼ਿਆਦਾ ਹੁੰਦਾ ਹੈ। ਹੋਰ ਵਸਤੂਆਂ ਦੀ ਸ਼ਕਤੀ ਆਪਣੇ ਬਾਰੇ ਕੁਝ ਨਹੀਂ ਜਾਣਦੀ ਇਹੋ ਕਾਰਨ ਹੈ ਕਿ ਮਨੁੱਖ ਉਸ ਨੂੰ ਕਾਬੂ ਵਿੱਚ ਰੱਖਣ ਲਈ ਤਿਆਰ ਰਹਿੰਦਾ ਹੈ।

Standard Dictionary of the English Language ਵਿੱਚ ਲਿਖਿਆ ਹੈ

ਅਸਤਿਤਵਵਾਦ ਵੀਹਵੀਂ ਸਦੀ ਦਾ ਦਾਰਸ਼ਨਿਕ ਵਾਦ ਜੋ ਕਿਰਕੇਗਾਰਦ ਅਤੇ ਨੀਤਸ਼ੇ ਕਰਕੇ ਵਿਕਸਿਆ ਅਤੇ ਫਰਾਂਸ ਵਿੱਚ ਸਾਰਤ੍ਰ ਕਰਕੇ ਫੈਲਿਆ ਇਹ ਵਾਦ ਕਾਰਨ ਨਾਲੋਂ ਮਨੁੱਖੀ ਇਰਾਦੇ ਦੀ ਸ਼ਮੂਲੀਅਤ ਤੇ ਬਲ ਦਿੰਦਾ ਹੈ ਅਤੇ ਸਮੱਸਿਆਵਾਂ ਨਾਲ ਸੰਘਰਸ਼ਸ਼ੀਲ ਹੋਣ ਲਈ ਉਤੇਜਿਤ ਕਰਦਾ ਹੈ

ਅਸਤਿਤਵਵਾਦ ਇੱਕ ਅਜਿਹਾ ਦਰਸ਼ਨ ਹੈ ਜਿਸ ਨੇ ਦੂਜੇ ਮਹਾਂਯੁੱਧ ਤੋਂ ਬਾਅਦ ਤਤਕਾਲੀ ਬੌਧਿਕ ਫ਼ਿਜ਼ਾ ਨੂੰ ਬੇਹੱਦ ਪ੍ਰਭਾਵਿਤ ਕੀਤਾ । ਇਹ ਫ਼ਿਲਾਸਫ਼ੀ ਵੀਹਵੀਂ ਸਦੀ ਵਿੱਚ ਮਾਰਕਸਵਾਦ ਤੋਂ ਬਾਅਦ ਦੂਜੀ ਵੱਡੀ ਚਿੰਤਨ ਪ੍ਰਣਾਲੀ ਹੈ । ਇਨ੍ਹਾਂ ਦੋਵਾਂ ਚਿੰਤਨ ਪ੍ਰਣਾਲੀਆਂ ਨੇ ਅੱਗੋਂ ਸਾਹਿਤ , ਕਲਾ , ਸਮਾਜ ਅਤੇ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ।

ਅਸਤਿਤਵਵਾਦ ਸਿੱਧੇ ਤੌਰ 'ਤੇ ਮਾਨਵੀ ਅਸਤਿਤਵ ਨਾਲ ਸਬੰਧ ਰੱਖਦਾ ਹੈ। ਮਾਨਵ ਦੀਆਂ ਮਨੋ-ਗ੍ਰੰਥੀਆਂ ਦੀ ਪੇਸ਼ਕਾਰੀ ਅਤੇ ਉਹਨਾਂ ਦਾ ਸਮਾਧਾਨ ਇੱਕ ਦਾਰਸ਼ਨਿਕ ਪਦ ਦਾ ਪ੍ਰਯੋਜਨ ਹੈ। ਅਸਤਿਤਵਵਾਦ ਮਨੁੱਖ ਦੀ ਆਜ਼ਾਦੀ ਦੀ ਗੱਲ ਕਰਦਾ ਹੈ। ਉਹ ਸਮੂਹਕਤਾ ਨੂੰ ਪ੍ਰਵਾਨ ਨਹੀਂ ਕਰਦਾ। ਅਸਤਿਤਵਾਦੀ ਮਿਥਿਹਾਸ ਵਿੱਚ ਮਨੁੱਖ ਦੇ ਸਵੈ ਪਛਾਣ ਦੇ ਪ੍ਰਥਮ ਹੰਭਲੇ ਦਾ ਪਛਾਣ ਚਿੰਨ੍ਹ ਲੱਭਦਾ ਹੈ।

       ਅਸਤਿਤ੍ਵਵਾਦ ਨੂੰ ਪਰਿਭਾਸ਼ਿਤ ਕਰਨਾ ਇਕ ਜਟਿਲ ਸਮੱਸਿਆ ਹੈ। ਇਸਦੇ ਦੋ ਮੁੱਖ ਕਾਰਣ ਹਨ। ਪਹਿਲਾ ਕਾਰਣ ਇਹ ਹੈ ਕਿ ਦਰਸ਼ਨ ਦੀ ਗੰਭੀਰਤਾ ਨੂੰ ਨਾ ਪਛਾਣਦਿਆਂ ਹੋਇਆਂ ਕਈ ਵਾਰ ਇਸ ਨੂੰ ਇਕ ਖ਼ਬਤ ਸਮਝ ਕੇ ਛੁਟਿਆਉਣ ਦਾ ਯਤਨ ਕੀਤਾ ਗਿਆ ਹੈ। ਯਾਂ-ਪੋਲ ਸਾਰਤ (Jean-Paul Sartre) ਦੇ ਸ਼ਬਦਾਂ ਵਿੱਚ ਇਸ ਸ਼ਬਦ ਨੂੰ ਏਨੇ ਵਿਵਿਧਪੱਖੀ ਅਰਥਾਂ ਵਿੱਚ ਵਰਤਿਆ ਜਾ ਰਿਹਾ ਹੈ ਕਿ ਅਸਤਿਤ੍ਵਵਾਦ ਦੇ ਵਿਚ ਹੀ ਅਜਿਹੀ ਉਲਝਾਹਟ ਨਿਹਿਤ ਹੈ ਕਿ ਅਸਤਿਤ੍ਵਵਾਦ ਦੇ ਸਹੀ ਅਰਥਾਂ ਨੂੰ ਗ੍ਰਹਿਣ ਕਰਨਾ ਔਖਾ ਹੋ ਜਾਂਦਾ ਹੈ। ਅਸਤਿਤਵਾਦੀ ਚਿੰਤਕਾਂ ਅਨੁਸਾਰ ਅਜਿਹੀ ਉਲਝਾਹਟ ਜਾਂ ਅਸਪੱਸ਼ਟਤਾ ਦਾ ਕਾਇਮ ਰਹਿਣਾ ਇਸ ਲਈ ਲਾਜ਼ਮੀ ਹੈ ਕਿਉਂਕਿ ਸਾਡਾ ਅਨੁਭਵ ਅਤੇ ਗਿਆਨ ਹਮੇਸ਼ਾਂ ਹੀ ਅਧੂਰਾ ਤੇ ਆਂਸ਼ਿਕ ਹੁੰਦਾ ਹੈ। ਕੇਵਲ ਰੱਬ ਨੂੰ ਹੀ ਜੇ ਉਹ ਸੱਚਮੁੱਚ ਹੈ, ਦ੍ਰਿਸ਼ਟਮਾਨ ਪਾਸਾਰ-ਜਗਤ ਦਾ ਸੰਪੂਰਣ ਗਿਆਨ ਹੋ ਸਕਦਾ ਹੈ; ਅਤੇ ਸ਼ਾਇਦ ਉਸ ਦੇ ਗਿਆਨ ਵਿਚ ਵੀ ਖੱਪੇ ਤੇ ਕ੍ਰਮਭੰਗਤਾ ਹੋਵੇ। ਸੱਚ ਤਾਂ ਇਹ ਹੈ ਕਿ ਅਜਿਹਾ ਕੋਈ ਸਾਂਝਾ ਸਿਧਾਂਤ ਨਹੀਂ, ਜਿਸ ਦਾ ਸਾਰੇ ਅਸਤਿਤ੍ਵਵਾਦੀ ਚਿੰਤਕ ਸਮਰਥਨ ਕਰਦੇ ਰਹੇ ਹੋਣ। ਤਿੰਨ ਸੁਪ੍ਰਸਿੱਧ ਅਸਤਿਤਵਾਦੀ ਚਿੰਤਕ ਸੋਰੇਨ ਕਿਰਕੇਗਾਰਦ (Soren Kierkegaard), ਸਾਰਤ ਅਤੇ ਹਾਈਡਿਗਰ (Heidegger) ਇਸ ਪਰਸਪਰ ਵਿਚਾਰ-ਭਿੰਨਤਾ ਦੇ ਪ੍ਰਤੱਖ ਪ੍ਰਮਾਣ ਹਨ। ਪਰ ਇਨ੍ਹਾਂ ਦੁਆਰਾ ਆਪਣੇ ਵਿਚਾਰਾਂ ਦੇ ਦਾਰਸ਼ਨਿਕੀਕਰਣ ਲਈ ਅਪਣਾਈ ਗਈ ਵਿਧੀ-ਸ਼ੈਲੀ ਸਾਂਝੀ ਹੋਣ ਕਰਕੇ ਇਨ੍ਹਾਂ ਨੂੰ ਅਸਤਿਤ੍ਵਵਾਦੀ ਚਿੰਤਕ ਮੰਨਿਆ ਗਿਆ ਹੈ। ਦਾਰਸ਼ਨਿਕੀਕਰਣ ਦੀ ਇਸ ਵਿਧੀ-ਸ਼ੈਲੀ ਦਾ ਬੁਨਿਆਦੀ ਪਛਾਣ-ਚਿੰਨ੍ਹ ਇਹ ਹੈ ਕਿ ਇਸ ਦਾ ਆਰੰਭ ਪ੍ਰਕ੍ਰਿਤੀ ਤੋਂ ਨਾ ਹੋ ਕੇ ਮਨੁੱਖ ਤੋਂ ਹੁੰਦਾ ਹੈ। ਇਸ ਅਨਾਤਮ ਨਾਲੋਂ ਵਧੇਰੇ ਆਤਮ ਦਾ ਦਰਸ਼ਨ ਹੈ। ਅਸਤਿਤ੍ਵਵਾਦੀਆਂ ਅਨੁਸਾਰ ਆਤਮ ਆਪਣੇ ਅਸਤਿਤ੍ਰ ਦੇ ਸਮੁੱਚੇ ਪਾਸਾਰ ਵਿਚ ਹੋਂਦਸ਼ੀਲ ਹੈ। ਉਹ ਸਿਰਫ਼ ਚਿੰਤਨ-ਮਨਨ ਕਰਨ ਵਾਲਾ ਹੀ ਨਹੀਂ, ਸਗੋਂ ਕਾਰਜ ਦੀ ਸ਼ੁਰੂਆਤ ਕਰਨ ਵਾਲਾ ਅਤੇ ਇਹਸਾਸ ਦਾ ਕੇਂਦਰ ਹੈ।

           ਅਸੀਂ ਹੁਣੇ ਹੀ ਇਹ ਧਾਰਣਾ ਪੇਸ਼ ਕੀਤੀ ਹੈ ਕਿ ਇਸ ਦਰਸ਼ਨ ਦਾ ਆਰੰਭ ਮਨੁੱਖ ਤੋਂ ਹੁੰਦਾ ਹੈ। ਇਥੇ ਇਹ ਸਪੱਸ਼ਟ ਕਰ ਦੇਣਾ ਉਚਿਤ ਹੈ ਕਿ ਇਹ ਆਰੰਭ, ਚਿੰਤਨ-ਮਨਨਸ਼ੀਲ ਮਨੁੱਖ ਨਾਲੋਂ ਵਧੇਰੇ ਅਸਤਿਤ੍ਵਸ਼ੀਲ ਮਨੁੱਖ ਤੋਂ ਹੁੰਦਾ ਹੈ। ਇਥੇ ਅਸਤਿਤ੍ਰ ਉਤੇ ਵਧੇਰੇ ਜ਼ੋਰ ਦੇਣ ਦਾ ਭਾਵ ਇਹ ਹੈ ਕਿ ਮਨੁੱਖ ਦੀ ‘ਪ੍ਰਕ੍ਰਿਤੀ’ ਜਾਂ ‘ਸਾਰ’ ਪੂਰਵ-ਨਿਸਚਿਤ ਕਰਕੇ ਮਗਰੋਂ ਉਸ ਬਾਰੇ ਅਨੁਮਾਨ ਲਾਉਣਾ ਤਰਕਸੰਗਤ ਨਹੀਂ। ਸਾਰਤ ਅਨੁਸਾਰ ਸਾਰ ਦੇ ਮੁਕਾਬਲੇ ਵਿਚ ਪਹਿਲ ਅਸਤਿਤ੍ਵ ਦੀ ਹੈ। ਇਸ ਦਾ ਕਾਰਣ ਇਹ ਹੈ ਕਿ ਸਭ ਤੋਂ ਪਹਿਲਾਂ ਮਨੁੱਖ ਅਸਤਿਤ੍ਰ ਗ੍ਰਹਿਣ ਕਰਦਾ ਹੈ, ਜੂਝਦਾ ਹੈ, ਦੁਨੀਆਂ ਵਿਚ ਆਪਣੀ ਥਾਂ ਬਣਾਉਂਦਾ ਹੈ ਅਤੇ ਉਸ ਤੋਂ ਬਾਅਦ ਹੀ ਉਹ ਆਪਣੇ ਆਪ ਨੂੰ ਪਰਿਭਾਸ਼ਿਤ ਕਰਦਾ ਹੈ। ਅਸਤਿਤ੍ਵਵਾਦੀਆਂ ਅਨੁਸਾਰ ਜੇ ਮਨੁੱਖ ਪਰਿਭਾਸ਼ਾ ਦੇ ਯੋਗ ਨਹੀਂ ਤਾਂ ਇਸ ਕਰਕੇ ਯੋਗ ਨਹੀਂ ਕਿਉਂਕਿ ਆਰੰਭ ਵਿਚ ਉਹ ਅਣਹੋਂਦ ਤੋਂ ਵੱਧ ਕੁਝ ਵੀ ਨਹੀਂ। ਜਦੋਂ ਸਮਾਂ ਪਾ ਕੇ ਉਹ ਅਣਹੋਂਦ ਵਾਲੀ ਅਵਸਥਾ ਤੋਂ ਉਪਰ ਉਠੇਗਾ, ਉਦੋਂ ਹੀ ਉਹ ਮਨੁੱਖ ਉਹੋ ਕੁਝ ਬਣ ਸਕੇਗਾ, ਜੋ ਕੁਝ ਉਸ ਨੇ ਆਪਣੇ ਆਪ ਨੂੰ ਬਣਾਇਆ ਹੋਵੇਗਾ।

             ਅਸਤਿਤ੍ਵਵਾਦੀ ਚਿੰਤਕਾਂ ਨੇ ਕੁਝ ਕੁ ਵਿਸ਼ਿਆਂ ਪ੍ਰਤਿ ਵਿਸ਼ੇਸ਼ ਮੋਹ ਦਾ ਦਿਖਾਵਾ ਕੀਤਾ ਹੈ। ਸਿੱਟੇ ਵਜੋਂ ਇਹ ਵਿਸ਼ੇ ਹੀ ਉਨ੍ਹਾਂ ਦੀਆਂ ਰਚਨਾਵਾਂ ਵਿਚ ਬਾਰ-ਬਾਰ ਦੁਹਰਾਏ ਗਏ ਹਨ। ਇਹ ਵਿਸ਼ੇ ਉਨ੍ਹਾਂ ਵਿਸ਼ਿਆਂ ਨਾਲੋਂ ਭਿੰਨ ਹਨ, ਜਿਨ੍ਹਾਂ ਵਿਚ ਦਾਰਸ਼ਨਿਕਾਂ ਦੀ ਅਕਸਰ ਦਿਲਚਸਪੀ ਰਹੀ ਹੈ। ਮਿਸਾਲ ਦੇ ਤੌਰ 'ਤੇ ਤਰਕ-ਸ਼ਾਸਤ ਅਤੇ ਏਪਿਸਟੋਮੋਲੋਜੀ ਆਦਿ ਵਿਸ਼ਿਆਂ ਵਿਚ ਪਰੰਪਰਾਗਤ ਦਾਰਸ਼ਨਿਕਾਂ ਨੇ ਵਿਸ਼ੇਸ਼ ਰੁਚੀ ਦਿਖਾਈ ਹੈ, ਪਰ ਅਸਤਿਤ੍ਵਵਾਦੀ ਚਿੰਤਕਾਂ ਨੇ ਇਨ੍ਹਾਂ ਵਿਸ਼ਿਆਂ ਨੂੰ ਲਗਭਗ ਅਣਗੌਲਿਆਂ ਹੀ ਰਹਿਣ ਦਿੱਤਾ ਹੈ। ਅਸਲ ਵਿਚ ਅਸਤਿਤਵਾਦੀਆਂ ਨੇ ਸਮੂਰਤ ਮਾਨਵੀ ਅਸਤਿਤ੍ਰ ਨੂੰ ਆਪਣੇ ਧਿਆਨ ਦਾ ਕੇਂਦਰ-ਬਿੰਦੂ ਬਣਾਇਆ ਹੈ ਅਤੇ ਮਾਨਵੀ ਅਸਤਿਤ੍ਰ ਦੇ ਅਮੂਰਤ ਤੇ ਕਿਆਸੀ ਪੱਖ ਨੂੰ ਨਜ਼ਰਅੰਦਾਜ਼ ਕੀਤਾ ਹੈ। ਆਜ਼ਾਦੀ, ਨਿਰਣਾ ਅਤੇ ਜ਼ਿੰਮੇਵਾਰੀ ਆਦਿ ਵਿਸ਼ੇ ਸਾਰੇ ਹੀ ਅਸਤਿਤ੍ਵਵਾਦੀ ਦਾਰਸ਼ਨਿਕਾਂ ਦੁਅਰਾ ਚਰਚਾ ਦਾ ਅਧਾਰ ਬਣਾਏ ਗਏ ਹਨ। ਇਹ ਮਸਲੇ ਮਾਨਵ-ਹੋਂਦ ਦਾ ਧੁਰਾ ਹਨ। ਭਵਿੱਖ ਦਾ ਨਿਰਮਾਣ ਕਰਨ ਲਈ ਆਜ਼ਾਦੀ ਅਤੇ ਸਮਰਥਾ ਦਾ ਸਦਉਪਯੋਗ ਹੀ ਹੈ, ਜਿਹੜਾ ਮਨੁੱਖ ਨੂੰ ਧਰਤੀ ਉੱਤੇ ਵਸਦੇ ਹੋਰ ਜੀਵਾਂ ਨਾਲੋਂ ਵੱਖਰਿਆਉਂਦਾ ਹੈ। ਆਜ਼ਾਦ ਅਤੇ ਜ਼ਿੰਮੇਵਾਰੀ ਭਰਪੂਰ ਨਿਰਣਿਆਂ ਦੁਆਰਾ ਹੀ ਮਨੁੱਖ ਪ੍ਰਮਾਣਿਕ ਰੂਪ ਵਿਚ ਮਨੁੱਖ ਬਣਦਾ ਹੈ।  

            ਸਸੀਮਤਾ (finitude), ਗੁਨਾਹ, ਵਿਸੰਗਤੀ, ਨਿਰਾਸਤਾ ਤੇ ਮੌਤ ਆਦਿ ਵਿਸ਼ਿਆਂ ਵੱਲ ਵੀ ਅਸਤਿਤਵਾਦੀ ਚਿੰਤਕਾਂ ਨੇ ਖ਼ਾਸ ਧਿਆਨ ਦਿੱਤਾ ਹੈ। ਇਨ੍ਹਾਂ ਵਿਸ਼ਿਆਂ ਵਿਚ ਜ਼ਿਆਦਾ ਦਿਲਚਸਪੀ ਦਿਖਾਉਣ ਦੇ ਫਲਸਰੂਪ ਇਨ੍ਹਾਂ ਚਿੰਤਕਾਂ ਨੂੰ ਨਿਰਾਸ਼ਾਵਾਦੀ ਵੀ ਆਖਿਆ ਗਿਆ ਹੈ। ਕੁਝ ਅਸਤਿਤਵਾਦੀ ਆਪਣੇ ਨਿਰਾਸ਼ਾਵਾਦੀ ਹੋਣ ਨੂੰ ਸਵੀਕਾਰ ਕਰਦੇ ਹਨ ਅਤੇ ਕੁਝ ਹੋਰ ਅਸਤਿਤ੍ਵਵਾਦੀ ਚਿੰਤਕ ਅਜਿਹਾ ਮੰਨਣ ਤੋਂ ਇਨਕਾਰੀ ਹਨ, ਪਰ ਇਹ ਸਾਰੇ ਹੀ ਮਾਨਵ-ਅਸਤਿਤ੍ਰ ਵਿਚ ਤ੍ਰਾਸਦਿਕ ਅੰਸ਼ਾਂ ਦੀ ਹੋਂਦ ਬਾਰੇ ਸੁਚੇਤ ਹਨ। ਮਨੁੱਖ ਦੀ ਆਜ਼ਾਦ ਹੋਣ ਦੀ ਕਾਮਨਾ ਅਤੇ ਪ੍ਰਮਾਣਿਕ ਅਸਤਿਤ ਦੀ ਭਾਲ ਦਾ ਵਿਰੋਧ ਹੁੰਦਾ ਹੈ ਅਤੇ ਬਹੁਤੀ ਵਾਰ ਉਸ ਨੂੰ ਵਿਸ਼ਾਦਗ੍ਰਸਤ ਹੋਣਾ ਪੈਂਦਾ ਹੈ। ਵਿਅਕਤੀ ਦੇ ਅਸਤਿਤ੍ਰ ਦਾ ਅੰਤ ਮੌਤ ਨਾਲ ਹੁੰਦਾ ਹੈ। ਅਸਤਿਤਵਾਦੀ ਦ੍ਰਿਸ਼ਟੀਕੋਣ ਅਨੁਸਾਰ ਮਨੁੱਖ ਇਸ ਪਾਸਾਰ-ਜਗਤ ਦਾ ਕੇਵਲ ਇਕ ਭਾਗ ਨਹੀਂ, ਸਗੋਂ ਉਹ ਇਸ ਪਾਸਾਰ-ਜਗਤ ਨਾਲ ਇਕ ਅਜਿਹੇ ਤਨਾਉ ਦੇ ਰਿਸ਼ਤੇ ਵਿਚ ਬੱਝਾ ਹੋਇਆ ਹੈ, ਜਿਹੜਾ ਤ੍ਰਾਸਦਿਕ ਟਕਰਾਉ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ।

       ਅਸਤਿਤਵਾਦੀ ਦਰਸ਼ਨ ਦੀ ਇਕ ਅਤਿਅੰਤ ਮਹੱਤਵਪੂਰਨ ਦੇਣ ‘ਮਨੁੱਖ ਦਾ ਜਜ਼ਬਾਤੀ ਜੀਵਨ ਵਿਸ਼ੇ ਦਾ ਸਾਰਥਿਕ ਨਿਭਾ ਹੈ। ਇਹ ਮਨੁੱਖੀ ਜੀਵਨ ਦਾ ਅਜਿਹਾ ਪੱਖ ਹੈ, ਜਿਸ ਨੂੰ ਪੂਰਵਵਰਤੀ ਦਾਰਸ਼ਨਿਕਾਂ ਨੇ ਨਜ਼ਰਅੰਦਾਜ਼ ਕੀਤਾ ਹੈ। ਦਰਸ਼ਨ ਦੀ ਰੁਚੀ ਤਰਕਵਾਦ ਦੀਆਂ ਸੰਕੀਰਣ ਕਿਸਮਾਂ ਵਿਚ ਵਧੇਰੇ ਰਹੀ ਹੈ ਅਤੇ ਮਾਨਵ ਮਨ ਵਿਚ ਬਦਲ ਰਹੇ ਇਹਸਾਸਾਂ, ਮਨੋਦਸ਼ਾਵਾਂ ਆਦਿ ਨੂੰ ਦਰਸ਼ਨ ਦੇ ਸੀਮਾ-ਖੇਤਰ ਤੋਂ ਬਾਹਰ ਸਮਝਿਆ ਜਾਂਦਾ ਰਿਹਾ ਹੈ। ਇਤਨਾ ਹੀ ਨਹੀਂ, ਇਨ੍ਹਾਂ ਨੂੰ ਵਸਤੂਪੂਰਕ ਗਿਆਨ-ਪ੍ਰਾਪਤੀ ਦੀ ਮੰਤਵ-ਸਿੱਧੀ ਦੇ ਰਾਹ ਵਿਚ ਰੁਕਾਵਟ ਸਮਝਿਆ ਜਾਂਦਾ ਰਿਹਾ ਹੈ। ਪਰ ਅਸਤਿਤਵਾਦੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਦੁਆਰਾ ਹੀ ਅਸੀਂ ਇਸ ਸੰਸਾਰ ਵਿਚ ਗ੍ਰਸੇ ਹੋਏ ਹਾਂ ਅਤੇ ਇਨ੍ਹਾਂ ਰਾਹੀਂ ਹੀ ਸੰਸਾਰ ਦੇ ਉਨ੍ਹਾਂ ਭੇਦਾਂ ਨੂੰ ਜਾਣਿਆ ਜਾ ਸਕਦਾ ਹੈ, ਜੋ ਨਿਰੋਲ ਵਸਤੂਪਰਕ ਗਿਆਨ-ਘੇਰੇ ਤੋਂ ਬਾਹਰ ਹਨ। ਕਿਰਕੇਗਾਰਦ ਤੋਂ ਲੈ ਕੇ ਹਾਈਡਿਗਰ ਤੇ ਸਾਰਤ ਤੱਕ ਅਸਤਿਤ੍ਵਵਾਦੀਆਂ ਨੇ ਤੌਖ਼ਲਾ (anxiety), ਬੋਰੀਅਤ, ਮਤਲਾਹਟ (nausea) ਆਦਿ ਮਨੋਸਥਿਤੀਆਂ ਦਾ ਅਤਿ ਗੰਭੀਰ ਵਿਸ਼ਲੇਸ਼ਣ ਪੇਸ਼ ਕੀਤਾ ਹੈ ਅਤੇ ਦਰਸ਼ਨ ਲਈ ਇਨ੍ਹਾਂ ਦੀ ਸਾਰਥਕਤਾ ਤੇ ਮਹੱਤਵ ਨੂੰ ਸਿੱਧ ਕਰ ਦਿਖਾਇਆ ਹੈ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਅਸਤਿਤਵਾਦੀਆਂ ਨੇ ਭਾਸ਼ਾ, ਇਤਿਹਾਸ, ਸਮਾਜ, ਹੋਂਦ ਆਦਿ ਦੀਆਂ ਸਮੱਸਿਆਵਾਂ ਉੱਤੇ ਵੀ ਦ੍ਰਿਸ਼ਟੀਪਾਤ ਕੀਤਾ ਹੈ।

        ਸੰਕੇਤ ਰੂਪ ਵਿਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਅਸਤਿਤ੍ਵਵਾਦੀ ਚਿੰਤਕਾਂ ਵਿਚ ਆਪਣੇ ਵਿਚਾਰਾਂ ਦੇ ਦਾਰਸ਼ਨਿਕੀਕਰਣ ਲਈ ਅਪਣਾਈ ਗਈ ਵਿਧੀ-ਸ਼ੈਲੀ ਦੀ ਸਾਂਝ ਕਾਰਣ ਇਹ ਅਸਤਿਤਵਾਦੀ ਸਕੂਲ ਨਾਲ ਸੰਬੰਧਿਤ ਪ੍ਰਤੀਤ ਹੁੰਦੇ ਹਨ, ਪਰ ਇਨ੍ਹਾਂ ਵਿਚਕਾਰ ਵਿਚਾਰਧਾਰਾ ਦੇ ਪੱਧਰ ਉੱਤੇ ਅੰਤਰ-ਵਿਰੋਧ ਵੀ ਪ੍ਰਤੱਖ ਰੂਪ ਵਿਚ ਦ੍ਰਿਸ਼ਟੀਗਤ ਹੁੰਦੇ ਹਨ। ਜਿਥੇ ਸਾਰਤ ਨੇ ਅਸਤਿਤਵਾਦ' ਸ਼ਬਦ ਦੀ ਅਰਥ-ਭ੍ਰਿਸ਼ਟਤਾ ਵੱਲ ਸੰਕੇਤ ਕਰਦਿਆਂ ਹੋਇਆਂ ਇਸ ਦੇ ਅਰਥਹੀਨ ਹੋ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ ਹੈ, ਉੱਥੇ ਹਾਈਡਿਗਰ, ਜੈਸਪਰਜ਼ ਤੇ ਮਾਰਸਲ ਨੇ, ਜਿਨ੍ਹਾਂ ਦਾ ਜ਼ਿਕਰ ਅਸਤਿਤਵਾਦ ਸੰਬੰਧੀ ਚਰਚਾ ਸਮੇਂ ਹੋਣਾ ਨਿਸਚਿਤ ਹੈ, ਇਸ ਲੇਬਲ ਨੂੰ ਰੱਦ ਕਰ ਦਿੱਤਾ ਹੈ। ਰੋਜਨ ਸ਼ਿਨ (Roger Shinn) ਦੇ ਸ਼ਬਦਾਂ ਵਿਚ ਲਗਭਗ ਕੋਈ ਵੀ ਸੈਮਾਣ ਵਾਲਾ ਅਸਤਿਤ੍ਵਵਾਦੀ ਚਿੰਤਕ ਆਪਣੇ ਆਪ ਨੂੰ ਅਸਤਿਤਵਾਦੀ ਮੰਨਣ ਤੋਂ ਇਨਕਾਰੀ ਹੈ। ਅਸਤਿਤਵਾਦ ਦੇ ਆਲੋਚਕ ਈਸਾਈ ਅਤੇ ਨਾਸਤਿਕ ਅਸਤਿਤ੍ਵਵਾਦੀਆਂ ਵਿਚਲੇ ਅੰਤਰ-ਵਿਰੋਧ ਦਾ ਉੱਲਖ ਕਰਦੇ ਹਨ, ਪਰ ਅੰਤਰ-ਵਿਰੋਧ ਦਾ ਇਹ ਆਧਾਰ ਤਰਕਸੰਗਤ ਨਹੀਂ ਜਾਪਦਾ। ਮਿਸਾਲ ਦੇ ਤੌਰ 'ਤੇ ਬਿਊਬਰ (Buber) ਯਹੂਦੀ ਹੈ, ਅਤੇ ਹਾਈਡਿਗਰ ਨਾ ਆਸਤਿਕ ਹੈ ਅਤੇ ਨਾ ਹੀ ਨਾਸਤਿਕ ਹੈ। ਇਹ ਆਧਾਰ ਇਸ ਲਈ ਵੀ ਤੋਰਕਸੰਗਤ ਨਹੀਂ ਕਿਉਂਕਿ ਅਸਤਿਤਵਾਦੀ ਦਾ ਈਸਾਈਅਤ ਜਾਂ ਨਾਸਤਿਕਤਾ ਨਾਲ ਸੰਬੰਧ ਅਤਿਅੰਤ ਵਿਰੋਧਾਭਾਸੀ ਹੋ ਨਿੱਬੜਦਾ ਹੈ। ਇਹ ਇਕ ਕਿਸ ਦਾ ਮੁਹੱਬਤ/ਨਫ਼ਰਤ ਦਾ ਰਿਸ਼ਤਾ ਹੈ, ਜਿਸ ਵਿਚ ਵਿਸ਼ਵਾਸ਼ ਅਤੇ ਅਵਿਸ਼ਵਾਸ ਦੇ ਅੰਸ਼ ਗੁੱਡਮੰਡ ਹੋਏ ਪਏ ਹਨ।

        ਭਾਵੇਂ ਅਸਤਿਤਵਾਦ ਆਪਣੇ ਵਿਕਸਿਤ ਰੂਪ ਵਿਚ ਨੇੜਲੇ ਵਰਤਮਾਨ ਯੁੱਗ ਦੀ ਵਿਚਾਰਧਾਰਾ ਹੈ, ਪਰ ਇਸ ਦੀਆਂ ਜੜ੍ਹਾਂ ਮਨੁੱਖ ਦੇ ਸ੍ਵੈ-ਪਛਾਣ ਦੇ ਪੂਰਵ-ਦਰਸ਼ਨ-ਯੁਗੀਨ रे ਯਤਨਾਂ ਵਿਚ ਲੱਭੀਆਂ ਜਾ ਸਕਦੀਆਂ ਹਨ। ਅਸਤਿਤਵਾਦੀ ਦਰਸ਼ਨ ਨੇ ਇਕ ਅਜਿਹੀ ਚਿੰਤਨ-ਵਿਧੀ ਨੂੰ ਅਭੂਮੀ ਵਿਚ ਲਿਆਂਦਾ ਹੈ, ਜਿਹੜੀ ਮਾਨਵ-ਅਸਤਿਤ੍ਰ ਜਿੰਨੀ ਹੀ ਪੁਰਾਣੀ ਹੈ ਅਤੇ ਜੋ ਮਾਨਵ-ਚਿੰਤਨ ਦੇ ਇਤਿਹਾਸ ਵਿਚ ਨਿਰੰਤਰ ਕਿਸੇ ਨਾ ਕਿਸੇ ਰੂਪ ਵਿਚ ਸਕ੍ਰਿਯ ਰਹੀ ਹੈ। ਅਸਤਿਤਵਾਦੀ ਮਿਥਿਹਾਸ ਵਿਚ ਮਨੁੱਖ ਦੇ ਸ੍ਵੈ-ਪਛਾਣ ਦੇ ਪ੍ਰਥਮ ਹੰਭਲੇ ਦੇ ਪਛਾਣ-ਚਿੰਨ੍ਹ ਲੱਭਦਾ ਹੈ। ਉਸ ਅਨੁਸਾਰ ਮਾਨਵ ਦੇ ਆਦਿ ਸੰਬੰਧੀ ਕਹਾਣੀ ਸੁਣਾਉਣਾ ਅਤਾਮ-ਪਛਾਣ ਦਾ ਇਕਬਾਲ ਕਰਨ ਦੇ ਸਮਾਨ ਹੈ। ਨਬੀਆਂ ਦੇ ਯੁੱਗ ਵਿਚ ਯਹੂਦੀ ਧਾਰਮਿਕ ਵਿਚਾਰਧਾਰਾ ਵਿਚ, ਕਲਾਸਕੀ ਯੂਨਾਨੀ ਸੰਸਕ੍ਰਿਤੀ ਵਿਚ ਅਤੇ ਪੂਰਬੀ ਧਰਮ-ਦਰਸ਼ਨ ਵਿਚ ਅਸਤਿਤ੍ਵ-ਦਰਸ਼ਨ ਨਾਲ ਸੰਬੰਧਿਤ ਨੁਕਤਿਆਂ ਉੱਪਰ ਵਿਚਾਰ ਅਭਿਵਿਅਕਤ ਹੁੰਦੇ ਰਹੇ ਹਨ। ਗੁਨਾਹ, ਜ਼ਿੰਮੇਵਾਰੀ, ਮਾਨਵੀ-ਹੋਂਦ ਦੇ ਅਸਲੇ ਦੀ ਭਾਲ, ਸਮੇਂ ਤੇ ਇਤਿਹਾਸ ਦੇ ਸੱਚ ਦੀ ਪਛਾਣ ਆਦਿ ਵਿਸ਼ਿਆਂ ਨੂੰ ਨਬੀਆਂ ਦੀਆਂ ਸਿਖਿਆਵਾਂ ਵਿਚ ਮਹੱਤਵਪੂਰਣ ਸਥਾਨ ਪ੍ਰਾਪਤ ਰਿਹਾ ਹੈ। ਅਸਤਿਤਵ ਦੇ ਆਦਿ ਬਾਰੇ ਚਰਚਾ ਇਕ ਵੱਖਰੀ ਬਹਿਸ ਦਾ ਵਿਸ਼ਾ ਹੈ। ਵਿਸਤਾਰ ਦੇ ਡਰ ਤੋਂ ਹੱਥਲੇ ਸਰਵੇਖਣ ਨੂੰ ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਆਧੁਨਿਕ ਅਸਤਿਤਵ ਤੱਕ ਹੀ ਸੀਮਤ ਰੱਖਣਾ ਉਚਿਤ ਹੈ।

       ਸੋਰੋਨ ਕਿਰਕੇਗਾਰਦ (1813-1855) ਨੂੰ ਆਧੁਨਿਕ ਅਸਤਿਤਵ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹ ਪਹਿਲਾਂ ਯੂਰਪੀਨ ਦਾਰਸ਼ਨਿਕ ਹੈ, ਜਿਸ ਉੱਤੇ ਅਸਤਿਤਵ ਦਾ ਲੇਬਲ ਲੱਗਾ ਹੈ। ਉਹ ਆਰੰਭ ਤੋਂ ਹੀ ਧਾਰਮਿਕ ਸਮੱਸਿਆ ਨਾਲ ਦਸਤਪੰਜਾ ਲੈ ਬੈਠਾ ਸਮੱਸਿਆ ਇਹ ਸੀ ਕਿ ਈਸਾਈ ਕਿਵੇਂ ਬਣਿਆ ਜਾਵੇ। ਮਾਨਵ-ਸ੍ਵੈ ਦੀ ਵਿਕਾਸ-ਯਾਤ੍ਰਾ ਸੁਹਜ ਤੋਂ ਨੈਤਿਕਤਾ ਥਾਣੀਂ ਹੁੰਦੀ ਹੋਈ ਧਾਰਮਿਕ ਅਵਸਥਾ ਤੱਕ ਪਹੁੰਚਦੀ ਹੈ ਭਾਵੇਂ ਇਸ ਬਾਰੇ ਤਾਰਕਿਕਤਾ ਦੇ ਅਧਾਰ ਉੱਤੇ ਸਮਝਾਉਣਾ ਔਖਾ ਹੈ। ਈਸਾਈਅਤ ਆਪਣੇ ਆਪ ਵਿਚ ਵਿਰੋਧਾਭਾਸ ਹੈ ਅਤੇ ਇਹ ਅੰਧ-ਵਿਸ਼ਵਾਸ ਦੀ ਮੰਗ ਕਰਦੀ ਹੈ। ਪਰੰਪਰਾਗਤ ਗਿਰਜੇ ਦੇ ਸਿਧਾਂਤ ਤੇ ਰਸਮਾਂ ਜਿਨ੍ਹਾਂ ਨੂੰ ਈਸਾਈਅਤ ਸਮਝ ਲਿਆ ਜਾਂਦਾ ਹੈ, ਅਸਲ ਵਿਚ -ਭ੍ਰਿਸ਼ਟਤਾ ਹੈ। ਕਿਰਕੇਗਾਰਦ ਨੂੰ ਜਦੋਂ ਇਸ ਗੱਲ ਦੀ ਸਮਝ ਆਈ, ਤਾਂ ਉਸ ਨੇ ਈਸਾਈ ਸੰਸਥਾਵਾਂ ਦੇ ਵਿਰੋਧ ਵਿਚ ਜ਼ੋਰਦਾਰ ਆਵਾਜ਼ ਉਠਾਈ। ਉਸ ਨੇ ਮਨੁੱਖੀ ਅਸਤਿਤ੍ਵ ਬਾਰੇ ਚਰਚਾ ਕਰਦਿਆਂ ਹੋਇਆਂ ਇਹ ਵਿਚਾਰ ਪੇਸ਼ ਕੀਤਾ ਕਿ ਅਸੀਂ ਅਸਤਿਤ੍ਰ ਦੇ ਤੀਬਰ ਪਲਾਂ ਵਿਚ, ਖ਼ਾਸ ਤੌਰ 'ਤੇ ਪੀੜ ਭਰੇ ਫ਼ੈਸਲੇ ਦੇ ਪਲਾਂ ਵਿਚ ਵਾਸਤਵਿਕਤਾ ਦਾ ਦੀਦਾਰ ਕਰਦੇ ਹਾਂ। ਚੋਣ ਸਮੇਂ ਇਹ ਪ੍ਰਸ਼ਨ ਮਹੱਤਵਪੂਰਣ ਨਹੀਂ ਕਿ ਤੁਸੀਂ ਸਹੀ ਚੋਣ ਕੀਤੀ ਹੈ ਜਾਂ ਨਹੀਂ, ਸਗੋਂ ਇਹ ਗੱਲ ਮਾਅਨੇਖ਼ੇਜ਼ ਹੈ ਕਿ ਚੋਣ ਸਮੇਂ ਕਿੰਨਾ ਕਸ਼ਟ ਉਠਾਉਣਾ ਪਿਆ, ਮਨੋਵੇਦਨਾ ਕਿੰਨੀ ਹੈ। ਇਸ ਪ੍ਰਕਾਰ ਸ਼ਖ਼ਸੀਅਤ ਆਪਣੀ ਅੰਤਰੀਵ ਅਸੀਮਤਾ ਦਾ ਐਲਾਨ ਕਰਦੀ ਹੈ, ਜਿਸਦੇ ਪ੍ਰਤਿਫਲ ਵਜੋਂ ਸ਼ਖ਼ਸੀਅਤ ਪਕੇਰੀ ਹੁੰਦੀ ਹੈ। ਇਹ ਪਲ ਇਕ ਡੂੰਘੇ ਤੌਖ਼ਲੇ ਨਾਲ ਭਰੇ ਹੁੰਦੇ ਹਨ। ਇਨ੍ਹਾਂ ਪਲਾਂ ਵਿਚ ਹੀ ਆਜ਼ਾਦੀ-ਪਸੰਦ ਵ੍ਰਿਤੀ ਦੀ ਤੜਫ਼ੜਾਹਟ ਦਾ ਇਹਸਾਸ ਹੁੰਦਾ ਹੈ ਜਦੋਂ ਆਜ਼ਾਦੀ ਆਪਣੀ ਹੀ ਸੀਮਾ ਤੇ ਸੰਭਾਵਨਾ ਉੱਤੇ ਦ੍ਰਿਸ਼ਟੀਪਾਤ ਕਰਦੀ ਹੈ। ਅਜਿਹੇ ਪਲਾਂ ਵਿਚ ਜੀਵੀ ਜ਼ਿੰਦਗੀ ਨੂੰ ਵਿਚਾਰਾਂ ਦੇ ਪ੍ਰਬੰਧ ਵਿਚ ਘਟਾਇਆ ਨਹੀਂ ਜਾ ਸਕਦਾ, ਕਿਉਂਕਿ ਇਸ ਵਿਚ ਮੂਲਭੂਤ ਕਮਭੰਗਤਾਵਾਂ ਨਿਹਿਤ ਹਨ, ਜਿਨ੍ਹਾਂ ਨੂੰ ਵਾਸਤਵਿਕਤਾ ਵਿਗਾੜੇ ਬਿਨਾਂ ਦੂਰ ਨਹੀਂ ਕੀਤਾ ਜਾ ਸਕਦਾ। ਇਸ ਲਈ ਮਨੁੱਖੀ ਅਸਤਿਤ੍ਰ ਦੇ ਇਸ ਪੱਖ ਨੂੰ ਵਧੇਰੇ ਗੰਭੀਰਤਾ ਨਾਲ ਪਛਾਣਨ ਦੀ ਲੋੜ ਹੈ।

      ਕਿਰਕੇਗਾਰਦ ਦਾ ਤਤਕਾਲਿਕ ਉੱਤਰਾਧਿਕਾਰੀ ਕੋਈ ਨਾ ਬਣਿਆ। ਅਸਲ ਵਿਚ ਉਨ੍ਹੀਵੀਂ ਸਦੀ ਵਿਚ ਉਸ ਦੀਆਂ ਰਚਨਾਵਾਂ ਦਾ ਬਹੁਤਾ ਮੁੱਲ ਨਹੀਂ ਪਾਇਆ ਗਿਆ ਅਤੇ ਵੀਹਵੀਂ ਸਦੀ ਵਿਚ ਹੀ ਉਸ ਦੇ ਚਿੰਤਨ ਵੱਲ ਦਾਰਸ਼ਨਿਕਾਂ ਦਾ ਧਿਆਨ ਆਕਰਸ਼ਿਤ ਹੋਇਆ। ਸਮਕਾਲੀਨ ਅਸਤਿਤ੍ਵਵਾਦੀ ਦੀ ਉਤਪਤੀ ਵਿਚ ਫੈਡਰਿਕ ਨੀਤਸ਼ੇ (Friedrich Nietzsche) (1844-1900) ਦਾ ਸਥਾਨ ਵੀ ਕਿਰਕੇਗਾਰਦ ਜਿੰਨਾ ਹੀ ਮਹੱਤਵਪੂਰਣ ਹੈ। ਹਾਈਡਿਗਰ ਤੇ ਜੈਸਪਰਜ਼ ਦੋਹਾਂ ਨੇ ਨੀਤਸ਼ੇ ਬਾਰੇ ਕਾਫ਼ੀ ਵਿਸਤਾਰ ਵਿਚ ਲਿਖਦਿਆਂ ਹੋਇਆਂ ਉਸ ਨੂੰ ਅਸਤਿਤਵਾਦ ਦੇ ਵਿਕਾਸ-ਰੂਪ ਵਿਚਲੀ ਗੌਰਵਮਈ ਜੁੜਨ-ਕੜੀ ਮੰਨਿਆ ਹੈ। ਕਿਰਕੇਗਾਰਦ ਵਾਂਗ ਨੀਤਸ਼ੇ ਵੀ ਧਾਰਮਿਕ ਰੁਚੀਆਂ ਦਾ ਮਾਲਕ ਸੀ ਅਤੇ ਇਕ ਕਲਰਕ ਪਰਿਵਾਰ ਵਿਚ ਜਨਮਿਆ ਸੀ। ਉਸ ਦੀ ਮਾਨਸਿਕ ਸੰਵੇਦਨਸ਼ੀਲਤਾ ਦਾ ਅੰਤ ਪਾਗਲਪਨ ਦੇ ਰੂਪ ਵਿਚ ਹੋਇਆ। ਜਿੱਥੇ ਕਿਰਕੇਗਾਰਦ ਦੀ ਰੁਚੀ ਈਸਾਈ ਬਣਨ ਵਿਚ ਸੀ, ਨੀਤਸ਼ੇ ਈਸਾਈਅਤ ਤੋਂ ਦੂਰ ਭੱਜਣ ਵਿਚ ਦਿਲਚਸਪੀ ਰੱਖਦਾ ਸੀ। ਉਹ ਸਮਝਦਾ ਸੀ ਕਿ ਈਸਾਈਅਤ ਵਿਚ ਵਿਸ਼ਵਾਸ ਤਰਕ ਦੀ ਨਿਰੰਤਰ ਖ਼ੁਦਕਸ਼ੀ ਸੀ, ਇਸ ਲਈ ਉਹ ਈਸਾਈਅਤ ਤੋਂ ਪਾਰਗਾਮਤਾ ਦੀ ਤਲਾਸ਼ ਵਿਚ ਸੀ। ਨੀਤਸ਼ੇ ਨੇ ‘ਰੱਬ ਦੀ ਮੌਤ’ ਵਿਸ਼ੇ ਉੱਤੇ ਨਿੱਠ ਕੇ ਵਿਚਾਰ ਕੀਤੀ। ਉਸ ਦੇ ਆਪਣੇ ਸ਼ਬਦਾਂ ਵਿਚ ‘ਰੱਬ ਮਰ ਗਿਆ ਹੈ, ਰੱਬ ਮਰਿਆ ਪਿਆ ਹੈ! ਅਤੇ ਅਸੀਂ ਉਸ ਦਾ ਕਤਲ ਕੀਤਾ ਹੈ। ਇਸ ਦ੍ਰਿਸ਼ਟੀ ਤੋਂ ਰੱਬ ਦੀ ਮੌਤ ਮਨੁੱਖ ਨੂੰ ਆਜ਼ਾਦੀ ਬਖਸ਼ਦੀ ਹੈ। ਪਰ ਨੀਤਸ਼ੇ ਦੇ ਦਰਸ਼ਨ ਦਾ ਇਕ ਹੋਰ ਪੱਖ ਵੀ ਹੈ। ਰੱਬ ਦੀ ਮੌਤ ਸਾਨੂੰ ਨਿਹਿਲਿਜ਼ਮ (nihilism) ਦੇ ਯੁੱਗ ਵਿਚ ਵੀ ਲੈ ਜਾਂਦੀ ਹੈ। ਇਸ ਪ੍ਰਕਾਰ ਮਨੁੱਖ ਦੀ ਸ੍ਵੈ-ਪੁਸ਼ਟੀ ਇਕ ਅਜਿਹੇ ਰੱਬਵਿਹੀਨ ਅਤੇ ਐਬਸਰਡ ਸੰਸਾਰ ਦੀ ਪਿੱਠਭੂਮੀ ਵਿਚ ਹੁੰਦੀ ਹੈ, ਜਿਸ ਦਾ ਨਿਯਮ ਸਦੀਵੀ ਪੁਨਰਾਵ੍ਰਿਤੀ ਦਾ ਨਿਯਮ ਹੈ। ਅਸਲ ਵਿਚ ਨੀਤਸ਼ੇ ਦੀ ਇਹ ਉਸ ਯੁੱਗ ਦੀ ਵੇਦਨਾ ਹੀ ਸੀ, ਜੋ ਇਕ ਦਾਰਸ਼ਨਿਕ ਵਿਚ ਸਿਮਟ ਆਈ ਸੀ।

    ਕਾਰਲ ਜੈਸਪਰਜ਼ (Karl Jaspers) (1883-1969) ਨੇ ਆਪਣਾ ਜੀਵਨ ਇਕ ਮਨੋਵਿਗਿਆਨੀ ਦੇ ਤੌਰ 'ਤੇ ਆਰੰਭ ਕੀਤਾ ਅਤੇ ਛੇਤੀ ਉਸ ਦੀ ਦਿਲਚਸਪੀ ਜੀਵਨ ਦੀਆਂ ਹੱਦ-ਸਥਿਤੀਆਂ (limit situations) ਵਿਚ ਜਾਗ ਪਈ। ਇਹ ਅਜਿਹੀਆਂ ਸਥਿਤੀਆਂ ਹਨ, ਜਦੋਂ ਸਾਡੇ ਸਨਮੁਖ ਇਕ ਦੀਵਾਰ ਆ ਖਲੋਂਦੀ ਹੈ, ਮਨੁੱਖੀ ਸਾਧਨ ਮੁੱਕ ਜਾਂਦੇ ਹਨ ਅਤੇ ਇਕ ਖੜਕਵਾਂ ਟਕਰਾਉ ਪੈਦਾ ਹੁੰਦਾ ਹੈ। ਅਜਿਹੀ ਸਥਿਤੀ ਸਾਨੂੰ ਨਿਹਿਲਿਜ਼ਮ ਵੱਲ ਨਹੀਂ ਲਿਜਾਂਦੀ, ਸਗੋਂ ਅਜਿਹੀ ਸਥਿਤੀ ਵਿੱਚ ਸਾਡੇ ਸਾਹਮ ਪਾਰਗਾਮਤਾ ਦਾ ਸੱਚ ਉਦੋਂ ਹੁੰਦਾ ਹੈ। ਜਸਪਰਜ਼ ਦੀਆਂ ਵਿਸ਼ਾਲ ਆਕਾਰ ਵਾਲੀਆਂ ਦੁਹਰਾਉਪੂਰਣ ਲਿਖਤਾਂ ਵਿਚ ਇਸ ਪਾਸੇ ਤਾਂ ਮਾਨਵ-ਅਸਤਿਤ ਅਤੇ ਸੰਸਾਰ ਵਿਚਲ ਰਿਸ਼ਤੇ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਅਸਤਿਤ੍ਰ ਤੇ ਪਾਰਗਾਮ ਵਿਚਲੇ ਸੰਬੰਧ ਨੂੰ ਪਛਾਣਨ ਦਾ ਜਤਨ ਕੀਤਾ ਗਿਆ ਹੈ। ਜੈਸਪਰਜ਼ ਦੇ ਵਿਚਾਰ ਉਸ ਨੂੰ ਅਜਿਹੇ ਦਾਰਸ਼ਨਿਕ ਵਿਸ਼ਵਾਸ ਦੀ ਦਿਸ਼ਾ ਵੱਲ ਮੋੜਦੇ ਹਨ, ਜਿਸ ਨੂੰ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ ਅਤੇ ਜੋ ਵਸਤੂਪਰਕ ਗਿਆਨ ਨਹੀਂ ਅਖਵਾ ਸਕਦਾ।

        ਮਾਰਟਿਨ ਹਾਈਡਿਗਰ (1889-1976) ਦੇ ਮੁੱਢਲੇ ਵਿਚਾਰਾਂ ਉੱਤੇ ਹੁਸੈਰਲ (Husserl) ਦੀ ਫ਼ੌਨੋਮਨੋਲੌਜੀ ਦਾ ਪ੍ਰਭਾਵ ਸਪੱਸ਼ਟ ਰੂਪ ਵਿਚ ਦਿਖਾਈ ਦਿੰਦਾ ਹੈ। ਉਹ ਸ਼ਾਰਤ ਦੇ ਮਾਨਵੀ ਅਸਤਿਤਵਾਦ ਨਾਲੋਂ ਆਪਣਾ ਨਾਤਾ ਤੋੜਨ ਦਾ ਐਲਾਨ ਕਰਦਾ ਹੈ। ਤਾਂ ਵੀ ਉਸ ਦੀ ਸੁਪ੍ਰਸਿੱਧ ਕਿਰਤ ‘ਬੀਇੰਗ ਐਂਡ ਟਾਈਮ' ਨੂੰ ਸਰਬਸੰਮਤੀ ਨਾਲ ਮਨੁੱਖੀ ਅਸਤਿਤ੍ਵ ਸੰਬੰਧੀ ਅਤਿਅੰਤ ਪ੍ਰਭਾਵਸ਼ਾਲੀ ਵਿਸ਼ਲੇਸ਼ਣਾਤਮਕ ਰਚਨਾ ਮੰਨਿਆ ਗਿਆ ਹੈ। ਚਿੰਤਾ, ਤੌਖ਼ਲਾ, ਗੁਨਾਹ, ਸਸੀਮਤਾ ਤੇ ਮੌਤ ਆਦਿ ਵਿਸ਼ਿਆਂ ਵਿਚ ਹਾਈਡਿਗਰ ਦੀ ਵਧੇਰੇ ਦਿਲਚਸਪੀ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਦੇ ਨਿਹਿਲਿਜ਼ਮ ਵੱਲ ਝੁਕਾਉ ਦਾ ਭੁਲੇਖਾ ਪੈ ਸਕਦਾ ਹੈ, ਪਰ ਇਹ ਝੁਕਾਉ ਜੈਸਪਰਜ਼ ਦੀ ਤੁਲਨਾ ਵਿਚ ਘੱਟ ਹੈ। ਆਪਣੇ ਪੱਖ ਵਿਚ ਹਾਈਡਿੰਗਰ ਇਹ ਦਲੀਲ ਪੇਸ਼ ਕਰਦਾ ਹੈ ਕਿ ਜਿਸ ਨੂੰ ਉਸ ਨੇ ਆਪਣੀਆਂ ਲਿਖਤਾਂ ਵਿਚ ਅਣਹੋਂਦ (nothing) ਕਿਹਾ ਹੈ, ਉਹ ਨਿਰਹੋਂਦ ਹੋਣ ਦੇ ਬਾਵਜੂਦ ਵੀ ਹੋਂਦਸ਼ੀਲ ਹੈ। ਹੋਂਦ, ਵਿਚਾਰ ਤੇ ਭਾਸ਼ਾ ਆਦਿ ਵਿਸ਼ਿਆਂ ਬਾਰੇ ਹਾਈਡਿਗਰ ਦੀਆਂ ਧਾਰਨਾਵਾਂ ਮੁੱਲਵਾਨ ਹਨ।

     ਉੱਪਰ-ਵਰਣਿਤ ਜਰਮਨ ਅਸਤਿਤ੍ਵਵਾਦ ਦੇ ਸਮਾਨਾਂਤਰ ਇਕ ਮਿਲਦੀ-ਜੁਲਦੀ ਲਹਿਰ ਦ੍ਰਿਸ਼ਟੀਗਤ ਹੁੰਦੀ ਹੈ, ਜਿਸ ਨੂੰ ਭਾਵੇਂ ਅਸਤਿਤ੍ਵਵਾਦ ਤਾਂ ਨਹੀਂ ਕਿਹਾ ਜਾ ਸਕਦਾ, ਪਰ ਅਸਤਿਤ੍ਵਵਾਦ ਨਾਲ ਇਸ ਦੀ ਕੁਝ ਨਾ ਕੁਝ ਸਾਂਝ ਅਵੱਸ਼ ਹੈ। ਇਸ ਲਹਿਰ ਦਾ ਆਰੰਭ ਹਰਮਨ ਲੋੜਜ਼ੇ (Hermann Lotze) (1817-81) ਅਤੇ ਰਡੱਲਫ ਇਊਕਿਨ (Rudolf Eucken) (1846-1926) ਆਦਿ ਦਾਰਸ਼ਨਿਕਾਂ ਦੇ ਚਿੰਤਨ ਤੋਂ ਹੁੰਦਾ ਹੈ। ਇਹ ਦਰਸ਼ਨ ਇਸ ਲਈ ਅਸਤਿਤਵਾਦ ਨਾਲ ਮੇਲ ਖਾਂਦਾ ਹੈ ਕਿਉਂਕਿ ਇਹ ਅੰਤਰ-ਵਿਅਕਤੀਗਤ ਸੰਬੰਧਾਂ ਦੀ ਸਮੱਸਿਆ ਵਿਚ ਕਾਫ਼ੀ ਡੂੰਘੀ ਰੁਚੀ ਦਿਖਾਉਂਦਾ ਹੈ। ਇਸ ਪਹੁੰਚ-ਵਿਧੀ ਨੂੰ ਅਪਨਾਉਣ ਵਾਲਿਆਂ ਵਿਚੋਂ ਸਭ ਤੋਂ ਵਧੇਰੇ ਲੋਕਪ੍ਰਿਯ ਯਹੂਦੀ ਦਾਰਸ਼ਨਿਕ ਮਾਰਟਿਨ ਬਿਊਬਰ (1878–1965) ਨੂੰ ਮਿਲੀ। ਜਿਥੇ ਅਸਤਿਤਵਾਦੀਆਂ ਨੇ ਮਨੁੱਖ ਦੇ ਸੰਸਾਰ ਨਾਲ ਸੰਬੰਧਾਂ ਜਾਂ ਰੱਬ ਨਾਲ ਸੰਬੰਧਾਂ ਨੂੰ ਆਪਣੇ ਧਿਆਨ ਦਾ ਕੇਂਦਰ-ਬਿੰਦੂ ਬਣਾਇਆ, ਉੱਥੇ ਬਿਊਬਰ ਨੇ ਮਨੁੱਖ ਦੇ ਮਨੁੱਖ ਨਾਲ ਪਰਸਪਰ ਸੰਬੰਧਾਂ ਉੱਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਇਹ ਦਾਅਵਾ ਕੀਤਾ ਕਿ ਹੋਰ ਅਸਤਿਤ੍ਰਾਂ ਨਾਲੋਂ ਵਿਛੜ ਕੇ ਅਸਤਿਤ੍ਵ ਦੀ ਕੋਈ ਹੋਂਦ ਨਹੀਂ। ਉੱਨ੍ਹੀਵੀਂ ਸਦੀ ਵਿਚ ਫ਼ਰਾਂਸੀਸੀ ਅਸਤਿਤਵਾਦ ਦਾ ਬਹੁਤ ਬੋਲਬਾਲ ਰਿਹਾ ਹੈ। ਫ਼ਰਾਂਸੀਸੀ ਅਸਤਿਤਵਾਦੀਆਂ ਵਿਚੋਂ ਯਾਂ-ਪੋਲ ਸਾਰਤ ਦਾ ਯੋਗਦਾਨ ਵਿਸ਼ੇਸ਼ ਗੌਰਵ ਦਾ ਪਾਤਰ ਹੈ। ਵਿਚਾਰਧਾਰਾ ਦੇ ਪੱਖ ਤੋਂ ਸਾਰਤ ਨੀਤਸ਼ੇ ਦੇ ਨੇੜੇ ਹੈ। ਉਸ ਅਨੁਸਾਰ ਰੱਬਵਿਹੀਨ ਸੰਸਾਰ ਵਿਚ ਮਨੁੱਖ ਨੂੰ ਰੱਬ ਦਾ ਸਥਾਨ ਗ੍ਰਹਿਣ ਕਰਨਾ ਪੈਣਾ ਹੈ। ਮਨੁੱਖ ਜਿਸ ਨੂੰ ਆਜ਼ਾਦ ਰਹਿਣ ਦਾ ਫ਼ਤਵਾ ਦਿੱਤਾ ਗਿਆ ਹੈ, ਉਹ ਆਪਣੇ ਮੋਢਿਆਂ ਉੱਤੇ ਸਾਰੇ ਸੰਸਾਰ ਦਾ ਭਾਰ ਚੁੱਕੀ ਫਿਰਦਾ ਹੈ। ਉਹ ਆਪਣੇ ਆਪ ਲਈ ਅਤੇ ਸਮੁੱਚੇ ਵਿਸ਼ਵ ਲਈ ਜ਼ਿੰਮੇਵਾਰ ਹੈ। ਪਰ ਨੀਤਸ਼ੇ ਨੂੰ ਆਜ਼ਾਦੀ ਦੀ ਇਸ ਸਥਿਤੀ ਦਾ ਇਕ ਹਨੇਰਾ ਪੱਖ ਵੀ ਦਿਖਾਈ ਦਿੰਦਾ ਹੈ, ਕਿਉਂਕਿ ਮਨੁੱਖ ਦੀ ਰੱਬ ਬਣਨ ਦੀ ਖ਼ਾਹਿਸ਼ ਲਾਜ਼ਮੀ ਤੌਰ 'ਤੇ ਸ੍ਵੈ-ਵਿਰੋਧੀ ਅਤੇ ਸ੍ਵੈ-ਵਿਸ਼ਾਦੀ ਹੈ। ਸਾਰਤ ਦੇ ਨਾਲ ਆਲਬੇਆਰ ਕਾਮੂ (Albert Camus) (1913-1960) ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਉਸ ਨੇ ਐਬਸਰਡ ਦੇ ਅਸਤਿਤਵਾਦ ਨੂੰ ਵਿਕਸਿਤ ਕੀਤਾ। ਕਾਮੂ ਪ੍ਰਾਚੀਨ ਨਾਇਕ ਸਿਸੀਫਸ ਦਾ ਉੱਲੇਖ ਕਰਦਾ ਹੈ, ਜਿਸ ਨੂੰ ਇਕ ਗੋਲ ਸ਼ਿਲਾ-ਖੰਡ ਰੇੜ੍ਹ ਕੇ ਪਹਾੜੀ ਉੱਤੇ ਲੈ ਜਾਣ ਦੀ ਕ੍ਰਿਆ ਵਿਚ ਹੀ ਆਪਣੀ ਉਮਰ ਭੋਗਣ ਦੀ ਸਜ਼ਾ ਮਿਲੀ ਸੀ ਅਤੇ ਉਹ ਪੱਥਰ ਹਮੇਸ਼ਾ ਹੀ ਉਸ ਨੂੰ ਝਕਾਨੀ ਦੇ ਕੇ ਰੁੜ੍ਹਦਾ ਹੋਇਆ ਹੇਠਾਂ ਜਾ ਪਹੁੰਚਦਾ ਸੀ। ਕਾਮੂ ਅਨੁਸਾਰ ਸਿਸੀਫਸ ਮਾਨਵਤਾ ਦੇ ਪ੍ਰਤੀਕ ਹੈ।

      ਫ਼ਰਾਂਸੀਸੀ ਅਸਤਿਤਵਾਦ ਦੀ ਇਕ ਹੋਰ ਕਿਸਮ ਦ੍ਰਿਸ਼ਟੀਗਤ ਹੁੰਦੀ ਹੈ, ਜਿਹੜੀ ਜਰਮਨ ਅਸਤਿਤ੍ਵਵਾਦ ਦੇ ਸਿੱਧੇ ਪ੍ਰਭਾਵ ਤੋਂ ਮੁਕਤ ਰਹਿ ਕੇ ਫ਼ਰਾਂਸੀਸੀ ਪਰੰਪਰਾ ਤੋਂ ਪ੍ਰਭਾਵ ਗ੍ਰਹਿਣ ਕਰਦੀ ਹੈ। ਇਸ ਪੱਖ ਤੋਂ ਮੌਰਿਸ ਬਲੌਂਡਲ (Maurice Blondel) 1861-1949) ਦਾ ਨਾਮ ਵਰਣਨਯੋਗ ਹੈ, ਜਿਸ ਨੂੰ ਆਮ ਤੌਰ 'ਤੇ ਸ਼ੁੱਧ ਰੂਪ ਵਿਚ ਅਸਤਿਤਵਾਦੀ ਨਹੀਂ ਮੰਨਿਆ ਜਾਂਦਾ, ਪਰ ਉਸ ਦੇ ਦਾਰਸ਼ਨਿਕ ਚਿੰਤਨ ਨੇ ਵਿਅਕਤੀਗਤ ਕਿਸਮ ਦੇ ਅਸਤਿਤਵਾਦ ਲਈ ਰਾਹ ਤਿਆਰ ਕੀਤਾ। ਬਲੌਂਡਲ ਨੇ ਇਹ ਤੱਰਕ ਪੇਸ਼ ਕੀਤਾ ਕਿ ਦਰਸ਼ਨ ਦਾ ਆਰੰਭ-ਬਿੰਦੂ ਅਮੂਰਤ ‘ਮੈਂ ਸੋਚਦਾ ਹਾਂ' ਵਿਚ ਭਾਲਣ ਦੀ ਬਜਾਇ ਸਮੂਰਤ “ਮੈਂ ਕਰਦਾ ਹਾਂ' ਵਿਚ ਲੱਭਣਾ ਉਚਿਤ ਹੈ। ਇਸੇ ਵਿਦਾਇਗੀ ਬਿੰਦੂ ਤੋਂ ਹੀ ਉਸ ਨੇ ਕਾਜ ਦੇ ਵਿਰੋਧ ਵਿਕਾਸੀ ਦਰਸ਼ਨ ਦਾ ਨਿਰਮਾਣ ਕੀਤਾ। ਗੇਬਰੀਲ ਮਾਰਸੈੱਲ (Gabriel Marcel) (1889-1973) ਇਸ ਦੂਜੀ ਕਿਸਮ ਦੇ ਫ਼ਰਾਂਸੀਸੀ ਅਸਤਿਤ੍ਵਵਾਦ ਦਾ ਸੁਪ੍ਰਸਿੱਧ ਪ੍ਰਤਿਨਿਧ ਚਿੰਤਕ ਹੈ। ਸਾਰਤ੍ਰ ਤੇ ਕਾਮੂ ਦੇ ਨਿਰਾਸ਼ਾਵਾਦੀ ਅੰਸ਼ਾਂ ਦੀ ਤੁਲਨਾ ਵਿਚ ਉਹ ਆਸ ਦਾ ਆਤਮ-ਤੱਤ-ਸ਼ਾਸਤ੍ਰ ਪੇਸ਼ ਕਰਦਾ ਹੈ, ਜਿਹੜਾ ਬ੍ਰਹਿਮੰਡ ਦੇ ਆਸਤਿਕਤਾਵਾਦੀ ਸੰਕਲਪ ਉੱਤੇ ਆਧਾਰਿਤ ਹੈ।

    ਭਾਵੇਂ ਜਰਮਨੀ ਤੇ ਫ਼ਰਾਂਸ ਆਦਿ ਦੇਸ਼ਾਂ ਵਿਚ ਅਸਤਿਤਵਾਦ ਦਾ ਬਹੁਤ ਵਿਕਾਸ ਹੋਇਆ, ਤਾਂ ਵੀ ਕੁਝ ਹੋਰ ਦੇਸ਼ਾਂ ਵਿਚ ਵੀ ਅਸਤਿਤ੍ਵਵਾਦੀ ਕਿਸਮ ਦਾ ਚਿੰਤਨ ਹੋਂਦ ਵਿਚ ਆਇਆ ਦ੍ਰਿਸ਼ਟੀਗਤ ਹੁੰਦਾ ਹੈ। ਸਪੇਨਵਾਦੀ ਚਿੰਤਕ ਮਾਈਗਿਲ ਦ ਅਨਾਮਨੇ (Miguel de Unamuno) (1864-1936) ਅਤੇ ਰੂਸੀ ਚਿੰਤਕ ਨਿਕੋਲਾਈ ਅਲੈਗਜ਼ਾਂਦਰੋਵਿਚ ਬਰਦਾਈਵ (Alexandrovich Berdyaev) (1874-1948) ਅਸਤਿਤਵਾਦ ਦੀ ਪ੍ਰਤਿਨਿਧਤਾ ਕਰਨ ਵਾਲੇ ਅਤਿਅੰਤ ਸੂਝਵਾਨ ਚਿੰਤਕ ਹਨ। ਸਾਹਿਤਕ ਪ੍ਰਤਿਭਾਵਾਂ ਵਿਚੋਂ, ਜਿਨ੍ਹਾਂ ਦੇ ਨਾਵਲ, ਨਾਟਕ ਤੇ ਕਹਾਣੀਆਂ ਅਸਤਿਤ੍ਵਵਾਦੀ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀਆਂ ਹਨ, ਦੋਸਤੋਵਸਕੀ, ਕਾਫ਼ਕਾ, ਇਲੀਅਟ, ਬੈਕੇਟ ਆਦਿ ਦੇ ਨਾਮ ਲਏ ਜਾ ਸਕਦੇ ਹਨ। ਅੱਜ ਅਸਤਿਤਵਾਦ ਦਰਸ਼ਨ ਦੇ ਮੁੱਖ ਰੂਪਾਂ ਵਿੱਚੋਂ ਇਕ ਹੈ, ਜਿਸ ਦਾ ਪ੍ਰਭਾਵ ਪ੍ਰਤੱਖ ਜਾਂ ਪਰੋਖ ਰੂਪ ਵਿਚ ਸਮੁੱਚੇ ਵਿਸ਼ਵ ਸਾਹਿਤ ਉੱਤੇ ਵਿਆਪਕ ਹੈ।  

       ਅਸਤਿਤ੍ਵਵਾਦ ਦੇ ਇਤਿਹਾਸਕ ਵਿਕਾਸ ਉੱਤੇ ਦ੍ਰਿਸ਼ਟੀਪਾਤ ਕਰਨ ਮਗਰੋਂ ਇਸ ਦਰਸ਼ਨ ਦੇ ਮੂਲਭੂਤ ਸਿਧਾਂਤਾਂ/ਵਿਸ਼ਿਆਂ ਦਾ ਅਧਿਐਨ ਕਰਨਾ ਵੀ ਲਾਜ਼ਮੀ ਹੈ। ਸਭ ਤੋਂ ਪਹਿਲਾਂ ‘ਅਸਤਿਤ੍ਵ’ ਦੇ ਸੰਕਲਪ ਨੂੰ ਸਮਝਣਾ ਜ਼ਰੂਰੀ ਹੈ। ਦਰਸ਼ਨ ਦੇ ਖੇਤਰ ਵਿਚ ਅਸਤਿਤ੍ਰ ਤੇ ਸਾਰ ਵਿਚਕਾਰ ਨਿਖੇੜਾ ਅਤਿ ਪ੍ਰਾਚੀਨ ਹੈ। ਇਹ ਕਹਿਣਾ ਕਿ ਕਿਸੇ ਵਸਤੂ ਦਾ ‘ਅਸਤਿਤ੍ਵ’ ਹੈ, ਉਸ ਤੱਥ ਵੱਲ ਸੰਕੇਤ ਕਰਨ ਦੇ ਸਮਾਨ ਹੈ ਕਿ ‘ਇਹ ਹੈ”। ਸਮੂਰਤਨ ਅਤੇ ਵਿਸ਼ੇਸ਼ਤਾ ਅਸਤਿਤ੍ਰ ਦੇ ਗੁਣ ਹਨ। ਮੇਜ਼ ਉੱਤੇ ਪਿਆ ਸੌ ਰੁਪਏ ਦਾ ਨੋਟ ਸੰਸਾਰ ਵਿਚ ਇਕ ਵਿਸ਼ੇਸ਼ ਵਸਤ ਦੇ ਰੂਪ ਵਿਚ ਮੌਜੂਦ ਹੈ, ਅਤੇ ਇਸ ਦਾ ਅਸਤਿਤ੍ਵ ਮੇਰੇ ਸਾਹਮਣੇ ਇਕ ਸਵੀਕਾਰ ਕਰਨ ਯੋਗ ਤੱਥ ਦੇ ਰੂਪ ਵਿਚ ਪ੍ਰਸਤੁਤ ਹੈ। ਮੈਂ ਕੇਵਲ ਇਸ ਦੇ ਅਸਤਿਤ੍ਵ ਦੇ ਰੂਪ ਨੂੰ ਬਦਲ ਸਕਦਾ ਹਾਂ, ਮਿਟਾ ਨਹੀਂ ਸਕਦਾ। ਪਰ ਜਦੋਂ ਅਸੀਂ ਅਸਤਿਤ੍ਰ ਦੇ ਰੂਪ ਦੀ ਗੱਲ ਕਰਦੇ ਹਾਂ, ਤਾਂ ਅਸੀਂ ਇਕਦਮ ਅਸਤਿਤ੍ਵ ਤੋਂ ਸਾਰ ਵੱਲ ਪਰਤ ਰਹੇ ਹੁੰਦੇ ਹਾਂ। ਜੇ ਕਿਸੇ ਵਸਤ ਦੇ ਅਸਤਿਤ੍ਰ ਦਾ ਇਸ ਤੱਥ ਨਾਲ ਸਰੋਕਾਰ ਹੈ ਕਿ ‘ਇਹ ਹੈ’, ਤਾਂ ਉਸ ਦਾ ਸਾਰ ਇਸ ਗੱਲ ਨਿਹਿਤ ਹੈ ਕਿ ‘ਇਹ ਕੀ ਹੈ”। ਸੌ ਦੇ ਨੋਟ ਦਾ ਸਾਰ ਉਸ ਦੇ ਕਾਗਜ਼ ਦੀ ਲੰਬਾਈ, ਚੌੜਾਈ, ਮੋਟਾਈ, ਛਪਾਈ ਦੇ ਰੰਗ, ਹਿੰਦਸਿਆਂ ਆਦਿ ਦੇ ਰੂਪ ਵਿਚ ਬਿਆਨ ਕੀਤਾ ਜਾ ਸਕਦਾ ਹੈ। ਸਾਰ ਦੇ ਉਹਨਾਂ ਸਾਰੇ ਅੰਸ਼ਾਂ ਦਾ ਵੇਰਵਾ ਦੇਣਾ ਜ਼ਰੂਰੀ ਹੈ, ਜਿਨ੍ਹਾਂ ਦੁਆਰਾ ਇਹ ਸਿੱਧ ਹੋ ਸਕੇ ਕਿ ਉਹ ਸੌ ਦੇ ਨੋਟ ਤੋਂ ਇਲਾਵਾ ਹੋਰ ਕੁਝ ਨਹੀਂ। ਦੂਜੇ ਸ਼ਬਦਾਂ ਵਿਚ ਸਾਰ ਕਿਸੇ ਵੀ ਵਸਤੂ ਦੇ ਅਮੂਰਤਨ ਅਤੇ ਵਿਸ਼ਵਿਆਪਕਤਾ ਆਦਿ ਗੁਣਾਂ ਦੁਆਰਾ ਵਰਣਨ ਕੀਤਾ ਜਾ ਸਕਦਾ ਹੈ।

    ਸਾਰ ਤੇ ਅਸਤਿਤ੍ਵ ਦਾ ਪਰਸਪਰ ਸੰਬੰਧ ਬਹੁਤ ਜਟਿਲ ਹੈ। ਇਸ ਜਟਿਲਤਾ ਨੂੰ ਪਛਾਣਦਿਆਂ ਹੋਇਆਂ ਅਸਤਿਤ੍ਵਵਾਦੀਆਂ ਨੇ ‘ਅਸਤਿਤ੍ਵ’ ਸ਼ਬਦ ਨੂੰ ਸੀਮਿਤ ਸ਼ਬਦਾਂ ਵਿਚ ਗ੍ਰਹਿਣ ਕੀਤਾ ਹੈ। ਉਹ ਇਸ ਨੂੰ ਉਸ ਹੋਂਦ ਤੱਕ ਸੀਮਿਤ ਰੱਖਦੇ ਹਨ, ਜਿਹੜੀ ਮਨੁੱਖ ਨਾਲ ਸੰਬੰਧਿਤ ਹੈ। ਉਨ੍ਹਾਂ ਅਨੁਸਾਰ ਕੇਵਲ ਮਨੁੱਖ ਦਾ ਹੀ ਅਸਤਿਤ ਹੈ। ਦਰੱਖ਼ਤ, ਪਹਾੜ, ਫ਼ੈਕਟਰੀਆਂ, ਰੱਬ, ਦੇਵਤੇ ਆਦਿ ਵੀ ਅਸਤਿਤ੍ਵਸ਼ੀਲ ਹਨ, ਪਰ ਅਸਤਿਤ੍ਵਵਾਦੀ ਸ਼ਬਦਾਵਲੀ ਅਨੁਸਾਰ ਇਹ ਸਭ ਅਸਤਿਤ੍ਵਵਿਹੀਨ ਹਨ। ਕਿਰਕੇਗਾਰਦ ਅਨੁਸਾਰ ਅਸਤਿਤ੍ਵ ਤਾਰਕਿਕ ਵਿਚਾਰ-ਪ੍ਰਬੰਧ ਦੇ ਚੌਖਟੇ ਵਿਚ ਫਿੱਟ ਹੋਣ ਤੋਂ ਇਨਕਾਰੀ ਹੈ। ਧਰਤੀ ਉੱਤੇ ਦਿਖਾਈ ਦੇ ਰਹੇ ਸਾਰੇ ਜੀਵਾਂ ਵਿਚੋਂ ਕੇਵਲ ਮਨੁੱਖ ਹੀ ਉੱਭਰਵੇਂ ਰੂਪ ਵਿਚ ਸਾਹਮਣੇ ਆਉਂਦਾ ਹੈ, ਜਿਹੜਾ ਨਾ ਕੇਵਲ ਆਪਣੀ ਹੋਂਦ ਬਾਰੇ ਹੀ ਸੁਚੇਤ ਹੈ, ਸਗੋਂ ਉਹ ਆਪਣੇ ਭਵਿੱਖ ਬਾਰੇ ਵੀ ਚੇਤੰਨ ਹੈ। ਮਨੁੱਖ ਆਪਣੀ ਹੋਂਦ ਦੇ ਮੁਆਮਲੇ ਵਿਚ ਪਾਰਗਾਮੀ ਹੈ। ਉਹ ਆਪਣੀ ਵਰਤਮਾਨ ਸਥਿਤੀ ਤੋਂ ਉਤਾਂਹ ਉੱਠ ਕੇ ਪਾਰਗਾਮਤਾ ਦੀ ਭਾਲ ਵਿਚ ਰਹਿੰਦਾ ਹੈ। ਇਸ ਪ੍ਰਕਾਰ ਅਸਤਿਤ ਦੀ ਪਹਿਲੀ ਵਿਸ਼ੇਸ਼ਤਾ ਇਸ ਦਾ ਫੌਰੀ, ਵਿਸਮਾਦੀ, ਪਾਰਗਾਮੀ ਤਿਲਕਵਾਂਪਨ ਹੈ। ਇਸ ਦੀ ਕੋਈ ਨਿਸ਼ਚਿਤ ਪ੍ਰਤੀ ਨਹੀਂ। ਹਾਈਡੋਗਰ ਤੇ ਸਾਰਤ ਦੋਵੇਂ ਇਸ ਨੁਕਤੇ ਉੱਤੇ ਸਹਿਮਤ ਹਨ ਕਿ ਮਨੁੱਖ ਕੋਲ ਪਹਿਲਾਂ ਤੋਂ ਦਿੱਤਾ ਗਿਆ ਕੋਈ ਸਾਰ ਨਹੀਂ, ਉਹ ਤਾਂ ਅਸਤਿਤੂ ਦੀਆਂ ਸੰਭਾਵਨਾਵਾਂ ਵਿਚ ਆਪਣੇ ਆਪ ਨੂੰ ਆਰੋਪਿਤ ਕਰਦਾ ਹੈ। ਇਹ ਮਨੁੱਖੀ ਅਸਤਿਤ੍ਵ ਦੀ ਪਹਿਲੀ ਵਿਸ਼ੇਸ਼ਤਾ ਹੈ।

     ਮਨੁੱਖੀ ਹੋਂਦ ਦਾ ਅਦੁੱਤੀਪਨ ਅਸਤਿਤ ਦੀ ਦੂਜੀ ਬੁਨਿਆਦੀ ਵਿਸ਼ੇਸ਼ਤਾ ਹੈ। `ਮੈਂ ‘ਮੇਰਾ ਆਦਿ ਅਜਿਹੇ ਸ਼ਬਦ ਹਨ, ਜਿਹੜੇ ਕਦੇ-ਕਦੇ ਇਹ ਚੇਤਨਤਾ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਕਿ ਮੇਰਾ ਅਸਤਿਤ੍ਵ ਬਾਕੀਆਂ ਨਾਲੋਂ ਵਿਲੱਖਣ ਤੇ ਅਦੁੱਤੀ ਹੈ। ਮੈਂ ਸਿਰਫ਼ ਆਦਮ-ਜਾਤ ਦਾ ਨਮੂਨਾ ਨਹੀਂ, ਮੈਂ ਮੈਂ ਹਾਂ। ਮਨੁੱਖੀ ਅਸਤਿਤੂ ਦਾ ਅਦੁੱਤੀਪਨ ਮਹਿਸੂਸ ਕੀਤੇ ਗਏ ‘ਮੇਰੇਪਨ ਵਿਚ ਨਿਹਿਤ ਹੈ। ਅਸਤਿਤ੍ਰ ਦੀ ਤੀਜੀ ਵਿਸ਼ੇ ਸ਼ਤਾ ਇਸ ਦੀ ਸ੍ਵੈ-ਸੰਬੰਧਤਾ ਹੈ। ਜਦੋਂ ਅਸੀਂ ਆਪਣੇ ਸ੍ਵੈਤਵ ਦੀ ਪਛਾਣ ਵੱਲ ਰੁਚਿਤ ਹੁੰਦੇ ਹਾਂ, ਤਾਂ ਉਸ ਸਮੇਂ ਅਸੀਂ ਆਪਣੇ ਮੈਂ ਨਾਲ ਇਕਮਿਕ ਹੋਣ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹਾਂ। ਅਸਤਿਤੁ ਦਾ ਅਰਥ ਕੇਵਲ ਹੋਂਦਸ਼ੀਲ ਹੋਣਾ ਹੀ ਨਹੀਂ, ਸਗੋਂ ਹੋਂਦ ਨਿਰਹੋਂਦ ਦੀ ਚੋਣ ਬਾਰੇ ਆਪ ਫ਼ੈਸਲਾ ਕਰਨਾ ਹੈ, ਆਪਣੇ ਅਸਤਿਤ੍ਵ ਨੂੰ ਜੋਬਨਵੰਤ ਨਿਰਜਿੰਦ ਰੂਪ ਵਿਚ ਵਿਕਸਿਤ ਅਵਿਕਸਿਤ ਕਰਨ ਦੀ ਚੋਣ ਬਾਰੇ ਨਿਰਣਾ ਕਰਨਾ ਹੈ।

     ਅਸਤਿਤ੍ਰ ਦੇ ਸੰਦਰਭ ਵਿਚ ਸੰਸਾਰ ਦੇ ਸੰਕਲਪ ਬਾਰੇ ਚਰਚਾ ਕਰਦਿਆਂ ਸਾਰੇ ਅਸਤਿਤ੍ਵਵਾਦੀ ਚਿੰਤਕ ਇਸ ਨੁਕਤੇ ਉੱਤੇ ਸਹਿਮਤ ਹਨ ਕਿ ‘ਸੰਸਾਰ` ਦੇ ਸੰਕਲਪ ਵਿਚ ਇਕ ਮਹੱਤਵਪੂਰਨ ਅੰਸ਼ ਵੀ ਸ਼ਾਮਿਲ ਹੈ ਅਤੇ ਅਸੀਂ ਨਿਸ਼ਚਿਤ ਤੌਰ 'ਤੇ ਸੰਸਾਰ ਨੂੰ ਮਾਨਵੀ ਦ੍ਰਿਸ਼ਟੀਕੋਣ ਤੋਂ ਵੇਖਦੇ ਹਾਂ। ਮਾਨਵ-ਮਨ ਤੋਂ ਵੱਖਰਾ ਕੋਈ ਸੰਸਾਰ ਨਹੀਂ ਜਿਹੜਾ ਖ਼ੁਦ ਸੰਸਾਰ ਦੇ ਨਿਰਮਾਣ ਵਿਚ ਸਹਾਇਤਾ ਕਰਦਾ ਹੈ। ਮਨੁੱਖ ਦਾ ਅਸਤਿਤ ਉਸ ਦੇ ਸੰਸਾਰ ਵਿਚ ਹੋਣ ਦਾ ਸੰਕੇਤਕ ਹੈ। ਜੇ ਇਹ ਸੱਚ ਹੈ ਕਿ ਮਨੁੱਖ ਆਪਣੇ ਸੰਸਾਰ ਨੂੰ ਆਪ ਵਿਵਸਥਿਤ ਕਰਦਾ ਹੈ, ਤਾਂ ਇਹ ਵੀ ਸੱਚ ਹੈ ਕਿ ਸੰਸਾਰ ਵਿਚ ਅਜਿਹੇ ਅੰਸ਼ ਮੌਜੂਦ ਹਨ, ਜਿਹੜੇ ਮਨੁੱਖ ਦੀਆਂ ਵਿਵਸਥਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਦਾ ਡਟ ਕੇ ਵਿਰੋਧ ਕਰਦੇ ਹਨ। ਮਨੁੱਖ ਅਤੇ ਸੰਸਾਰ ਦਾ ਖੜ੍ਹੇ-ਦਾਅ ਦਾ ਵਿਰੋਧ ਹੈ। ਸਾਰਤ ਅਨੁਸਾਰ ਸੰਸਾਰ ਤੋਂ ਬਿਨਾਂ ਕੋਈ ਸੈਤਵ ਨਹੀਂ; ਅਤੇ ਸ੍ਵੈਤਵ ਤੋਂ ਬਿਨਾਂ ਕੋਈ ਸੰਸਾਰ ਨਹੀਂ। ਦੂਜੇ ਸ਼ਬਦਾਂ ਵਿਚ ਮਨੁੱਖ ਆਪਣੇ ਵਾਤਾਵਰਣ ਨਾਲੋਂ ਟੁੱਟ ਕੇ ਕੁਝ ਵੀ ਨਹੀਂ। ਤਾਂ ਵੀ, ਸੰਸਾਰਕ ਹੋਂਦ ਦੇ ਤੌਰ 'ਤੇ ਅਸਤਿਤ੍ਰ ਸੰਸਾਰ ਦਾ ਕੇਵਲ ਇਕ ਹਿੱਸਾ ਮਾਤ੍ਰ ਵੀ ਨਹੀਂ। ਓਪਰੀ ਨਜ਼ਰੋਂ ਦੇ ਖਿਆਂ ਇਹ ਦੋ ਸ੍ਵੈ-ਵਿਰੋਧੀ ਗੱਲਾਂ ਜਾਪਦੀਆਂ ਹਨ। ਹਾਈਡੋਗਰ ਨੇ ਸੰਸਾਰਕ ਹੋਂਦ ਅਤੇ ਅੰਤਰੀਵ-ਸੰਸਾਰਕ ਹੋਂਦ ਵਿਚ ਨਿਖੇੜਾ ਸਥਾਪਿਤ ਕਰਕੇ ਇਸ ਭੁਲੇਖੇ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਉਸ ਦੇ ਮੱਤ ਅਨੁਸਾਰ ਮਾਨਵ-ਅਸਤਿਤ ਸੰਸਾਰਕ ਹੋਂਦ ਹੈ, ਜਿਹੜੀ ਆਪਣੀ ਉੱਭਰਵੀਂ ਵਿਲੱਖਣ ਹੋਂਦ ਸਦਕਾ ਕਿਸੇ ਹੱਦ ਤਕ ਪਾਰਗਾਮੀ ਹੈ; ਪਰ ਉਸ ਨੂੰ ਹਮੇਸ਼ਾ ਹੀ ਆਪਣੀ ਅੰਤਰੀਵ-ਸੰਸਾਰਕ ਹੋਂਦ ਵੱਲ ਘਸੀਟੇ ਜਾਣ ਦਾ ਖ਼ਤਰਾ ਰਹਿੰਦਾ ਹੈ, ਜਿਸ ਦੇ ਫਲਸਰੂਪ ਉਸ ਦੇ ਅਦੁੱਤੀ ਅਸਤਿਤ ਦਾ ਸਰੂਪ ਵਿਗੜਦਾ ਹੈ ਅਤੇ ਉਹ ਅਜਿਹੀ ਸਥਿਤੀ ਵਿਚ ਅਰਧ-ਮਾਨਵੀ ਪੱਧਰ ਉੱਤੇ ਵਿਚਰਦਾ ਮਹਿਸੂਸ ਕਰਦਾ ਹੈ। ਸਪੱਸ਼ਟ ਹੈ ਕਿ ਮਨੁੱਖੀ ਅਸਤਿਤ੍ਰ ਵਿਚ ਇਕ ਮੂਲਭੂਤ ਵਿਰੋਧਾਭਾਸ਼ਾ ਹੈ। ਮਨੁੱਖੀ ਅਸਤਿਤ੍ਰ ਦੀ ਹੋਂਦ ਸੰਸਾਰ ਵਿਚ ਹੀ ਸੰਭਵ ਹੈ, ਜਿਸ ਨਾਲ ਉਹ ਅਤਿ ਡੂੰਘੇ ਸੰਬੰਧਾਂ ਵਿਚ ਬੱਝਾ ਹੋਇਆ ਹੈ; ਪਰ ਉਹ ਸੰਸਾਰ ਜਿਹੜਾ ਉਸ ਦੇ ਅਸਤਿਤ੍ਰ ਦੀ ਹੋਂਦ ਨੂੰ ਸੰਭਵ ਬਣਾਉਂਦਾ ਹੈ, ਉਹ ਹੀ ਉਸ ਦੇ ਅਸਤਿਤ੍ਰ ਨੂੰ ਤਬਾਹ ਕਰਨ ਦਾ ਜਾਂ ਮਨੁੱਖ ਤੋਂ ਉਸ ਦਾ ਅਸਤਿਤ੍ਰ ਖੋਹ ਲੈਣ ਦਾ ਡਰਾਵਾ ਦਿੰਦਾ ਹੈ।[1]

ਅਸਲ ਵਿਚ ਮਨੁੱਖ ਤੇ ਸੰਸਾਰ ਦੇ ਸੰਬੰਧ ਵਿਚ ਇਕ ਪਾਰਸਪਰਿਕਤਾ ਹੈ। ਜੇ ਮਨੁੱਖ ਸੰਸਾਰ ਨੂੰ ਰੂਪਾਕਾਰ ਪ੍ਰਦਾਨ ਕਰਦਾ ਹੈ, ਤਾਂ ਸੰਸਾਰ ਵੀ ਮਨੁੱਖ ਨੂੰ ਬਣਾਉਂਦਾ ਹੈ। ਇਹੋ ਕਾਰਣ ਹੈ ਕਿ ਸੰਸਾਰ ਅਸਤਿਤ੍ਰ ਦੀ ਲਾਜ਼ਮੀ ਸ਼ਰਤ ਹੋਣ ਦੇ ਬਾਵਜੂਦ ਅਸਤਿਤ੍ਵ ਲਈ ਖ਼ਤਰਾ ਵੀ ਬਣ ਸਕਦਾ ਹੈ। ਇਸਦੇ ਫ਼ਲਸਰੂਪ ਮਨੁੱਖ ਆਪਣੀਆਂ ਰਚੀਆਂ ਵਸਤਾਂ ਦਾ ਆਪ ਹੀ ਗ਼ੁਲਾਮ ਬਣ ਸਕਦਾ ਹੈ। ਤਕਨਾਲੋਜੀ ਦੇ ਖੇਤਰ ਵਿਚ ਅਸੀਂ ਇੰਨੀ ਤੇਜ਼ ਗਤੀ ਨਾਲ ਨਿਰੰਤਰ ਅੱਗੇ ਵਧਦੇ ਜਾ ਰਹੇ ਹਾਂ ਕਿ ਸਾਨੂੰ ਆਪਣੀਆਂ ਗਗਨਚੁੰਬੀ ਪ੍ਰਾਪਤੀਆਂ ਦੇ ਭਿਆਨਕ ਸਿੱਟਿਆਂ ਤੋਂ ਡਰ ਲੱਗਣ ਲੱਗ ਪਿਆ ਹੈ। ਵਿਸ਼ੇਸ਼ ਤੌਰ 'ਤੇ ਐਟਮੀ ਸ਼ਕਤੀ ਨੂੰ ਵਸ ਕਰ ਲੈਣ ਦੇ ਤਬਾਹਕੁੰਨ ਨਤੀਜਿਆਂ ਨੇ ਇਕ ਅਜੀਬ ਹੌਲਨਾਕ ਸਥਿਤੀ ਪੈਦਾ ਕਰ ਦਿੱਤੀ ਹੈ। ਤਾਂ ਵੀ ਅਸਤਿਤ੍ਵਵਾਦੀ ਦਾਰਸ਼ਨਿਕ ਅਜਿਹੇ ਖ਼ਤਰਿਆਂ ਨਾਲੋਂ ਵੀ ਵਧੇਰੇ ਸੂਖ਼ਮ ਖ਼ਤਰਿਆਂ ਵੱਲ ਇਸ਼ਾਰਾ ਕਰਦੇ ਹਨ। ਜਿਉਂ-ਜਿਉਂ ਮਨੁੱਖ ਆਪਣੇ ਹਥਿਆਰਾਂ ਦੇ ਜਗਤ ਨੂੰ ਵਡੇਰਾ ਕਰ ਰਿਹਾ ਹੈ, ਤਿਉਂ-ਤਿਉਂ ਉਹ ਆਪ ਉਸ ਵਿਚ ਉਲਝਦਾ ਅਤੇ ਉਸ ਦਾ ਅੰਗ ਬਣਦਾ ਜਾ ਰਿਹਾ ਹੈ; ਇਥੋਂ ਤੱਕ ਕਿ ਉਸ ਦਾ ਗ਼ੁਲਾਮ ਬਣਦਾ ਜਾ ਰਿਹਾ ਹੈ ਅਤੇ ਫ਼ਲਸਰੂਪ ਉਸ ਦਾ ਅਸਤਿਤ੍ਵ ਸੁੰਗੜਦਾ ਜਾ ਰਿਹਾ ਹੈ। ਸੰਸਾਰ ਨਾਲ ਸੰਬੰਧ ਦੇ ਪ੍ਰਸੰਗ ਵਿਚ ਮਾਨਵ-ਅਸਤਿਤ੍ਰ ਇਕ ਤਨਾਉ ਦੀ ਸਥਿਤੀ ਵਿਚ ਹੈ ਅਤੇ ਵਿਰੋਧੀ ਦਬਾਵਾਂ ਦਾ ਸਸ਼ੱਕਤ ਰੂਪ ਵਿਚ ਮੁਕਾਬਲਾ ਕਰਕੇ ਹੀ ਮਾਨਵ-ਅਸਤਿਤ੍ਰ ਕਾਇਮ ਰਹਿ ਸਕਦਾ ਹੈ।  

        ਸੰਸਾਰ ਵਿਚ ਪ੍ਰਵੇਸ਼ ਕਰਨ ਲਈ ਦੇਹਧਾਰੀ ਹੋਣਾ ਜ਼ਰੂਰੀ ਹੈ। ਅਸਤਿਤਵਾਦੀ ਸਰੀਰ ਨੂੰ ਅਸਤਿਤ੍ਰ ਦੀ ਹੋਂਦ ਲਈ ਲਾਜ਼ਮੀ ਮੰਨਦੇ ਹਨ, ਕਿਉਂਕਿ ਸਰੀਰ ਦੁਆਰਾ ਹੀ ਸੰਸਾਰ ਵਿਚ ਵਿਚਰਿਆ ਜਾ ਸਕਦਾ ਹੈ। ਪਰ ਸਾਰੇ ਅਸਤਿਤ੍ਵਵਾਦੀ ਚਿੰਤਕ ਅਸਤਿਤ੍ਰ ਦੀ ਸਰੀਰਕ ਵਿਸ਼ੇਸ਼ਤਾ ਬਾਰੇ ਬਹੁਤ ਸਪੱਸ਼ਟ ਨਹੀਂ। ਹਾਈਡਿਗਰ ਨੇ ਮਾਨਵ-ਅਸਤਿਤ੍ਰ ਦਾ ਸੰਪੂਰਣ ਵਿਸ਼ਲੇਸ਼ਣ ਕਰਦਿਆਂ ਹੋਇਆਂ ਸਰੀਰ ਦੇ ਮਹੱਤਵ ਬਾਰੇ ਚੁੱਪ ਹੀ ਸਾਧੀ ਹੋਈ ਹੈ। ਪਰ ਮਾਰਸੇਲ, ਸਾਰਤ੍ਰ ਆਦਿ ਅਸਤਿਤ੍ਵਵਾਦੀਆਂ ਨੇ ਸਰੀਰ ਦੀ ਸਮੱਸਿਆ ਵੱਲ ਲੋੜੀਂਦਾ ਧਿਆਨ ਦਿੱਤਾ ਹੈ। ਅਸਤਿਤਵਾਦੀ ਦਰਸ਼ਨ ਦੀ ਸਰੀਰ ਵਿਚ ਦਿਲਚਸਪੀ ਮਨੁੱਖ ਦੀ ਸੰਸਾਰਕ-ਹੋਂਦ ਦੇ ਸੰਦਰਭ ਵਿਚ ਸਰੀਰ ਸੰਬੰਧੀ ਫ਼ੌਰੀ ਚੇਤਨਤਾ ਨੂੰ ਪ੍ਰਕਾਸ਼ਮਾਨ ਕਰਦੀ ਹੈ। ਇਸ ਲਈ ਅਸਤਿਤਵਾਦੀ ਹਰ ਪ੍ਰਕਾਰ ਦੀ ਸਰੀਰ-ਵਿਗਿਆਨਕ ਖੋਜ ਨਾਲ ਅਤੇ ਸਰੀਰ ਵਿਚੋਂ ਉੱਠਦੀਆਂ ਭਾਵ-ਤਰੰਗਾਂ, ਦੀ ਮਨੋਵਿਸ਼ਲੇਸ਼ਣਾਤਮਕ ਛਾਣਬੀਣ ਨਾਲ ਵਿਰੋਧ ਪ੍ਰਗਟ ਕਰਦੇ ਹਨ। ਉਹ ਤਾਂ ਅਸਤਿਤ੍ਰ ਦੇ ਦਾਰਸ਼ਨਿਕ ਸੰਕਲਪ ਦੇ ਪ੍ਰਸੰਗ ਵਿਚ ਹੀ ਸਰੀਰ ਦੇ ਅਰਥਾਂ ਵਿਚ ਰੁਚੀ ਰੱਖਦੇ ਹਨ। ਅਸਤਿਤ੍ਰ ਦ੍ਰਿਸ਼ਟੀ ਤੋਂ ਸਰੀਰ ਮਨੁੱਖ ਦੇ ਸੰਸਾਰ ਵਿਚ ਭਾਗ ਲੈਣ ਦੀ ਇਕ ਵਿਧੀ ਹੈ। ਇਹ ਉਹ ਧਰੁਵ-ਬਿੰਦੂ ਹੈ, ਜਿਸ ਥਾਣੀਂ ਮਨੁੱਖ ਦੁਨੀਆਂ ਨੂੰ ਵੇਖਦਾ ਅਤੇ ਆਪਣੇ ਹਿੱਤਾਂ ਅਨੁਸਾਰ ਵਿਵਸਥਿਤ ਕਰਦਾ ਹੈ; ਅਤੇ ਇਹ ਉਹ ਕੇਂਦਰ ਵੀ ਹੈ, ਜਿਸ ਉੱਤੇ ਸੰਸਾਰ ਮੋੜਵਾਂ ਹਮਲਾ ਕਰਦਾ ਹੈ। ਇਸ ਪ੍ਰਕਾਰ ਹਰ ਮਨੁੱਖ ਇਕ ਪ੍ਰਕਾਰ ਦਾ ਲਘੂ-ਬ੍ਰਹਿਮੰਡ ਹੈ।

      ਪਾਸਾਰ ਤੇ ਸਮੇਂ ਬਾਰੇ ਅਸਤਿਤ੍ਵਵਾਦੀ ਚਿੰਤਕਾਂ ਨੇ ਅਸਤਿਤ੍ਰ ਦੀ ਪਾਸਾਰਤਾ ਤੇ ਅਲਪਕਾਲਿਕਤਾ ਦੇ ਪ੍ਰਸੰਗ ਵਿਚ ਟਿੱਪਣੀ ਪੇਸ਼ ਕੀਤੀ ਹੈ। ਹਾਈਡਿਗਰ ਅਨੁਸਾਰ ਪਾਸਾਰ ਦੀ ਹੋਂਦ ਆਤਮ ਵਿਚ ਨਹੀਂ ਅਤੇ ਨਾ ਹੀ ਅਨਾਤਮ ਦੀ ਦ੍ਰਿਸ਼ਟੀ ਵਿਚ ਸੰਸਾਰ ਪਾਸਾਰ ਵਿਚ ਹੈ, ਸਗੋਂ ਇਸ ਦੇ ਉਲਟ ਪਾਸਾਰ ਦੀ ਹੋਂਦ ਸੰਸਾਰ ਵਿਚ ਹੈ। ਸੰਸਾਰ ਵਾਂਗ ਪਾਸਾਰ ਨਾ ਆਤਮ ਹੈ ਅਤੇ ਨਾ ਹੀ ਅਨਾਤਮ ਹੈ। ਜੇ ਅਸੀਂ ਸੰਸਾਰ ਹੋਂਦ ਦੀ ਏਕਤਾ ਤੋਂ ਗੱਲ ਆਰੰਭ ਕਰਦੇ ਹਾਂ, ਤਾਂ ਅਸੀਂ ਅਸਤਿਤ੍ਰ ਨੂੰ ਪਹਿਲਾਂ ਹੀ ਪਾਸਾਰੀ ਮੰਨ ਕੇ ਚੱਲਦੇ ਹਾਂ। ਮਨੁੱਖੀ ਅਸਤਿਤ੍ਰ ਪਾਸਾਰੀ ਹੈ, ਕਿਉਂਕਿ ਮਨੁੱਖ ਦੇਹਧਾਰੀ ਹੈ, ਉਸ ਨੇ ਪਾਸਾਰ ਵਿਚ ਥਾਂ ਮੱਲੀ ਹੋਈ ਹੈ ਅਤੇ ਪਾਸਾਰ ਦੇ ਵਿਸ਼ੇਸ਼ ਖੰਡਾਂ ਵਿਚ ਸਥਿਤ ਹੈ। ਪਾਸਾਰ ਦੀ ਵਿਵਸਥਾ ਮੁੱਢ ਤੋਂ ਹੀ ਮਨੁੱਖ ਦੇ ਸਰੀਰ ਰੂਪ ਵਿਚ ਪਾਸਾਰ ਵਿਚ ਸ਼ਾਮਿਲ ਹੋਣ ਦੇ ਪ੍ਰਸੰਗ ਵਿਚ ਹੁੰਦੀ ਹੈ। ਖੱਬੀਆਂ ਅਤੇ ਸੱਜੀਆਂ ਬੁਨਿਆਦੀ ਦਿਸ਼ਾਵੀ ਸਾਡੇ ਸਰੀਰ ਉੱਤੇ ਹੀ ਆਧਾਰਿਤ ਹਨ। ਅਸਤਿਤ੍ਵਸ਼ੀਲ ਮਨੁੱਖ ਆਪਣੇ ਪਾਸਾਰ ਨੂੰ ‘ਸਥਾਨ’ ਦੇ ਪ੍ਰਬੰਧ ਵਿਚ ਵਿਵਸਥਿਤ ਕਰਦਾ ਹੈ। ਜਿਸ ਪ੍ਰਕਾਰ ਸੰਸਾਰ ਦੀ ਉਸਾਰੀ ਮਨੁੱਖ ਦੇ (ਸੰਸਾਰ ਨਾਲ) ਵਾਹ (concern) ਉੱਤੇ ਆਧਾਰਿਤ ਸੰਦ-ਪ੍ਰਬੰਧ ਵਿਚ ਨਵੇਂ-ਨਵੇਂ ਵਾਧਿਆਂ ਦੁਆਰਾ ਹੋਈ ਹੈ, ਠੀਕ ਉਸੇ ਸਮੇਂ ਪ੍ਰਕਾਰ ਪਾਸਾਰ ਦੀ ਵਿਵਸਥਾ ਮਨੁੱਖ ਦੇ (ਪਸਾਰ ਨਾਲ) ਪੈਣ ਵਾਲੇ ਸਥਾਨਾਂ ਦੇ ਪ੍ਰਸੰਗ ਵਿਚ ਹੋਈ ਹੈ। ਬਿਲਕੁਲ ਇਸੇ ਪ੍ਰਕਾਰ ਸਮਾਂ ਵੀ ਮਨੁੱਖੀ ਆਸ਼ਿਆਂ ਅਨੁਸਾਰ ਹੀ ਵਿਵਸਥਾ ਗ੍ਰਹਿਣ ਕਰਦਾ ਹੈ। ਕੰਮ ’ਤੇ ਜਾਣ ਦਾ, ਅੱਧੀ ਛੁੱਟੀ ਕਰਨ ਦਾ, ਸੌਣ ਦਾ ਇਕ ਸਮਾਂ ਨਿਸਚਿਤ ਹੈ। ਮਨੁੱਖ ਨੂੰ ਸਮੇਂ/ਕਾਲ ਦੀ ਸੋਝੀ ਸੰਸਾਰ ਵਿਚ ਉਸ ਦੇ ਮੂਲਭੂਤ ਰੁਝੇਵਿਆਂ ਥਾਣੀਂ ਹੁੰਦੀ ਹੈ ਅਤੇ ਇਸੇ ਸੋਝੀ ਨੂੰ ਮਨੁੱਖ ਘੜੀ ਦੇ ਸਮੇਂ ਨਾਲ ਜੋੜ ਲੈਂਦਾ ਹੈ, ਇਸ ਪ੍ਰਕਾਰ ਅਸਤਿਤਵਾਦੀਆਂ ਨੇ ਅਸਤਿਤ੍ਰ ਦੀ ਦ੍ਰਿਸ਼ਟੀ ਤੋਂ ਸਮੇਂ ਅਤੇ ਘੜੀ ਦੁਆਰਾ ਦੱਸੇ ਗਏ ਸਮੇਂ ਵਿਚਕਾਰ ਨਿਖੇ ੜਾ ਸਥਾਪਿਤ ਕੀਤਾ ਹੈ। ਸਚੇਤ ਅਸਤਿਤ੍ਵ ਲਈ ਸਮਾਂ ਤੇਜ਼ੀ ਨਾਲ ਵੀ ਦੌੜ ਸਕਦਾ ਹੈ ਅਤੇ ਜੂੰ ਦੀ ਚਾਲੇ ਵੀ ਰੀਂਗ ਸਕਦਾ ਹੈ। ਦੋਹਾਂ ਸਥਿਤੀਆਂ ਵਿਚ ਇਹ ਘੜੀ ਦੁਆਰਾ ਦੱਸੇ ਜਾ ਰਹੇ ਸਮੇਂ ਦੀ ਗਤੀ ਨਾਲੋਂ ਭਿੰਨ ਹੈ।

      ਅਸਤਿਤ੍ਵਵਾਦੀ ਚਿੰਤਕਾਂ ਵਿਚੋਂ ਬਹੁਤੇ ਵਿਅਕਤੀਵਾਦੀ ਹਨ। ਕਿਰਕੇਗਾਰਦ ਨੇ ਵਿਅਕਤੀ ਨੂੰ ਦਰਸ਼ਨ ਦਾ ਇਕ ਮਹੱਤਵਪੂਰਣ ਵਰਗ ਮੰਨਿਆ ਹੈ। ਅਸਤਿਤਵਾਦੀਆਂ ਅਨੁਸਾਰ ਹਰ ਮਨੁੱਖ ਨੂੰ ਆਪਣੀ ਅਦੁੱਤੀ ਵਿਵਸਥਾ ਅਨੁਸਾਰ ਆਪ ਹੀ ਫ਼ੈਸਲਾ ਕਰਨਾ ਪੈਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸਤਿਤ੍ਵ ਦੇ ਅਜਿਹੇ ਪੱਖ ਵੀ ਹਨ, ਜਿਹੜੇ ਨਿਸ਼ਚਿਤ ਰੂਪ ਵਿਚ ਉਸ ਦੀ ਵਿਸੰਗਤੀ ਵੱਲ ਸੰਕੇਤ ਕਰਦੇ ਹਨ। ਤਾਂ ਵੀ ਅਸਤਿਤ੍ਰ ਬੁਨਿਆਦੀ ਤੌਰ 'ਤੇ ਭਾਈਚਾਰਕ ਹੈ, ਅਤੇ ਭਾਈਚਾਰੇ ਤੋਂ ਬਿਨਾਂ ਅਸਤਿਤ੍ਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ ਨੇ ਪਾਸਾਰ ਵਿਚ ਜਿਹੜਾ ਸਥਾਨ ਮਿਲਿਆ ਹੋਇਆ ਹੈ, ਉਸ ਤੋਂ ਇਲਾਵਾ ਬਾਕੀ ਸਥਾਨ ਹੋਰ ਮਨੁੱਖਾਂ ਨੇ ਮੱਲਿਆ ਹੋਇਆ ਹੈ, ਜਿਨ੍ਹਾਂ ਦੇ ਆਪਣੇ ਵਿਲੱਖਣ ਅਸਤਿਤ੍ਰ ਹਨ। ਲਿੰਗ-ਸੰਬੰਧ ਅਤੇ ਭਾਸ਼ਾ ਮਾਨਵਤਾ ਦੇ ਦੋ ਅਜਿਹੇ ਪੱਖ ਹਨ, ਜਿਹੜੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਕੋਈ ਵੀ ਮਨੁੱਖ ਦੂਜੇ ਮਨੁੱਖਾਂ ਦੀ ਅਣਹੋਂਦ ਵਿਚ ਅਧੂਰਾ ਹੈ। ਲਿੰਗ-ਸੰਬੰਧਾਂ ਦੀ ਦ੍ਰਿਸ਼ਟੀ ਤੋਂ ਵੇਖਿਆਂ ਮਾਨਵ-ਸਰੀਰ ਵਿਚ ਕਈ ਸੰਪੂਰਣ ਪ੍ਰਬੰਧ ਹਨ, ਤਾਂ ਵੀ ਉਹ ਵਿਅਕਤੀਗਤ ਰੂਪ ਵਿਚ ਪੁਨਰ-ਉਤਪਾਦਕ ਪ੍ਰਬੰਧ ਦਾ ਅੱਧਾ ਭਾਗ ਹੈ। ਉਹ ਵਿਰੋਧੀ ਲਿੰਗ ਦੇ ਦੂਜੇ ਅੱਧੇ ਭਾਗ ਨਾਲ ਮਿਲ ਕੇ ਹੀ ਪੂਰਣ ਮਨੁੱਖ ਬਣਦਾ ਹੈ। ਇਸੇ ਤਰ੍ਹਾਂ ਸੰਚਾਰ ਭਾਸ਼ਾ ਦਾ ਮੂਲ ਪ੍ਰਕਾਰਜ ਹੈ। ਭਾਸ਼ਾ ਹੀ ਵਿਚਾਰਾਂ ਨੂੰ ਕੋਡਬੱਧ ਕਰਦੀ ਹੈ ਅਤੇ ਹੋਰ ਮਨੁੱਖਾਂ ਤੱਕ ਪਹੁੰਚਾਉਂਦੀ ਹੈ। ਭਾਸ਼ਾ ਇਕ ਬੁਨਿਆਦੀ ਮਨੁੱਖੀ ਸ਼ਕਤੀ ਹੈ ਅਤੇ ਭਾਸ਼ਾ ਤੋਂ ਬਿਨਾਂ ਮਨੁੱਖ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੋ ਲਿੰਗ-ਸੰਬੰਧ ਅਤੇ ਭਾਸ਼ਾ ਅਸਤਿਤ੍ਰ ਦੀ ਸਮਾਜਿਕਤਾ ਦੇ ਸਪੱਸ਼ਟ ਸੰਕੇਤਕ ਹਨ। ਇਕੱਲਾ ਮਨੁੱਖ ਅਜਿਹੀ ਇਕਾਈ ਨਹੀਂ, ਜਿਸ ਤੋਂ ਭਾਈਚਾਰਿਆਂ ਅਤੇ ਸਮਾਜਾਂ ਦਾ ਨਿਰਮਾਣ ਹੁੰਦਾ ਹੈ।

       ਅਸਤਿਤ੍ਵਵਾਦੀਆਂ ਨੇ ਅੰਤਰ-ਵਿਅਕਤਿਕ ਸੰਬੰਧਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਨ੍ਹਾਂ ਅਨੁਸਾਰ ਅੰਤਰ-ਵਿਅਕਤਿਕ ਸੰਬੰਧਾਂ ਦਾ ਅਰਥ ਕੇਵਲ ਇਕਮਿਕਤਾ ਤੋਂ ਹੀ ਨਹੀਂ ਲਿਆ ਜਾਣਾ ਚਾਹੀਦਾ। ਸੱਚਾ ਸੰਬੰਧ ਦੂਜੇ ਮਨੁੱਖ ਦੇ ਅਸਤਿਤ੍ਰ ਵਿਚ ਉਸ ਦੇ ਦੂਜੇਪਨ/ਅਦੁੱਤੀਪਨ ਨੂੰ ਮਿਟਣ ਨਹੀਂ ਦਿੰਦਾ। ਬਿਊਬਰ ਅਨੁਸਾਰ ਸਾਡੇ ਅੰਦਰ ਦੂਜਿਆਂ ਦੇ ਅਦੁੱਤੀਪਨ ਪ੍ਰਤਿ ਸ਼ਰਧਾ-ਭਾਵਨਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਰੁਚੀਆਂ ਅਨੁਸਾਰ ਢਾਲਣ ਦੀ ਪ੍ਰਵ੍ਰਿਤੀ ਦਾ ਤਿਆਗ ਹੀ ਕਲਿਆਣਕਾਰੀ ਹੈ। ਮਾਰਸ਼ਲ ਅੰਤਰ-ਵਿਅਕਤਿਕ ਸੰਬੰਧਾਂ ਨੂੰ ਸਪੱਸ਼ਟ ਕਰਨ ਲਈ ‘ਸੁਲਭਤਾ’ ਅਤੇ ਵਫ਼ਾਦਾਰੀ' ਸ਼ਬਦਾਂ ਦੀ ਵਰਤੋਂ ਕਰਦਾ ਹੈ। ਉਸ ਅਨੁਸਾਰ ਸਾਨੂੰ ਆਪਣਾ ਆਪ ਦੂਜੇ ਦੇ ਅਰਪਣ ਕਰ ਦੇਣਾ ਚਾਹੀਦਾ ਹੈ। ਅੱਜ ਦਾ ਕੌੜਾ ਸੱਚ ਇਹ ਹੈ ਕਿ ਅਸੀਂ ਇਕ ਦੂਜੇ ਲਈ ਸੁਲੱਭ ਨਹੀਂ ਹੁੰਦੇ, ਇਸ ਲਈ ਵਫ਼ਾਦਾਰੀ ਦਾ ਪ੍ਰਸ਼ਨ ਹੀ ਨਹੀਂ ਉੱਠਦਾ। ਅਰਪਿਤ ਕਰਨ ਦੀ ਭਾਵਨਾ ਦੇ ਹੁੰਦਿਆਂ ਵੀ ਇਕ ਦੂਜੇ ਦੇ ਅਦੁੱਤੀਪਨ ਤੇ ਵਿਲੱਖਣਤਾ ਨੂੰ ਮਿਟਣ ਤੋਂ ਬਚਾਇਆ ਜਾ ਸਕਦਾ ਹੈ। ਇਸ ਪ੍ਰਕਾਰ ਦਾ ਸੰਵਾਦੀ (dialogical) ਰਿਸ਼ਤਾ ਇਕ ਦੇ ਅਸਤਿਤ੍ਰ ਨੂੰ ਦੂਜੇ ਦੇ ਅਸਤਿਤ੍ਵ ਵਿਚ ਗੱਡਰੈੱਡ ਨਹੀਂ ਹੋਣ ਦਿੰਦਾ। ਪਰ ਅਸਤਿਤ੍ਵਵਾਦੀ ਚਿੰਤਕਾਂ ਅਨੁਸਾਰ ਮਨੁੱਖਾਂ ਵਿਚਕਾਰ ਸੰਬੰਧਾਂ ਦਾ ਨਿਤਾਪ੍ਤਿ ਪੱਧਰ ਪ੍ਰਮਾਣਿਕ ਕਿਸਮ ਦਾ ਹੈ। ਇਹ ਇਕ ਭੀੜ ਹੈ ਅਤੇ ਕਿਰਕੇਗਾਰਦ ਦੇ ਮੱਤ ਅਨੁਸਾਰ ਭੀੜ ਦਾ ਸੰਕਲਪ ਹੀ ਆਪਣੇ ਆਪ ਵਿਚ ਅਵਾਸਤਵਿਕ ਹੈ। ਭੀੜ ਵਿਅਕਤੀ ਨੂੰ ਢੀਠ ਅਤੇ ਗ਼ੈਰਜ਼ਿੰਮੇਵਾਰ ਬਣਾ ਦਿੰਦੀ ਹੈ। ਸਾਮੂਹਿਕ ਰੂਪ ਵਿਚ ਭੀੜ ਅਤਿਅੰਤ ਖ਼ਤਰਨਾਕ ਰੂਪ ਵਿਚ ਵਿਅਕਤੀ ਨੂੰ ਕਾਬੂ ਕਰ ਲੈਂਦੀ ਹੈ। ਇਹੋ ਕਾਰਣ ਹੈ ਕਿ ਵਿਅਕਤੀ ਆਪਣੇ ਅਸਤਿਤ੍ਵ ਨੂੰ ਕਾਇਮ ਰੱਖਣ ਲਈ ਇਸ ਅਪ੍ਰਮਾਣਿਕ ਭੀੜ/ਸਮਾਜ ਤੋਂ ਕਿਨਾਰਾਕਸ਼ੀ ਕਰ ਲੈਂਦਾ ਹੈ ਅਤੇ ਪ੍ਰਮਾਣਿਕ ਹੋਂਦ ਦੀ ਤਲਾਸ਼ ਵਿਚ ਵਿਸੰਗਤ ਹੋ ਕੇ ਭਟਕਦਾ ਹੈ। ਇਸ ਤਲਾਸ਼ ਦਾ ਅੰਤ ਮੌਤ ਦੇ ਰੂਪ ਵਿਚ ਹੁੰਦਾ ਹੈ।

      ਅਸਤਿਤਵਾਦੀਆਂ ਅਨੁਸਾਰ ਮਾਨਵ-ਗਿਆਨ ਦਾ ਦੋਹਰਾ ਅਧਾਰ ਹੈ। ਇਕ ਗਿਆਨ ਤਾਂ ਪਹਿਲਾਂ ਤੋਂ ਹੀ ਮੌਜੂਦ ਹੈ ਅਤੇ ਉਹ ਹੈ ਇੰਦ੍ਰੀਆਂ ਦੁਆਰਾ ਪ੍ਰਾਪਤ ਗਿਆਨ, ਦੂਜਾ ਸਾਡਾ ਆਪਣਾ ਦਿਮਾਗ਼ੀ ਯੋਗਦਾਨ ਹੈ, ਜਿਸ ਦੁਆਰਾ ਅਸੀਂ ਸਪ੍ਰਾਪਤ ਗਿਆਨ ਨੂੰ ਵਿਵਸਥਾ ਪ੍ਰਦਾਨ ਕਰਦੇ ਹਾਂ। ਅਸਤਿਤ੍ਵਸ਼ੀਲ ਮਨੁੱਖ ਹਮੇਸ਼ਾ ਹੀ ਨਿਰੰਤਰ ਗਿਆਨ ਨੂੰ ਸਾਕਾਰ ਕਰ ਰਿਹਾ ਹੁੰਦਾ ਹੈ—ਇਹ ਉਸ ਦੇ ਅਸਤਿਤ੍ਰ ਦਾ ਹੀ ਇਕ ਅੰਗ ਹੈ। ਉਹ ਸ੍ਵੈ-ਪਾਰਗਾਮਤਾ ਦੀ ਪ੍ਰਕ੍ਰਿਆ ਵਿਚ ਆਪਣੇ ਆਪ ਨੂੰ ਆਪਣੀਆਂ ਸੰਭਾਵਨਾਵਾਂ ਦੀ ਦਿਸ਼ਾ ਵੱਲ ਧੱਕਦਾ ਹੈ; ਇਨ੍ਹਾਂ ਸੰਭਾਵਨਾਵਾਂ ਨੂੰ ਉਹ ਆਪਣੇ ਵਾਤਾਵਰਣ ਨਾਲ ਟਕਰਾਉਂਦਾ ਹੈ। ਇਨ੍ਹਾਂ ਸੰਭਾਵਨਾਵਾਂ ਦੀ ਹੋਣੀ ਦੇ ਆਧਾਰ 'ਤੇ ਹੀ ਉਹ ਵਾਤਾਵਰਣ ਨੂੰ ਸਮਝ ਰਿਹਾ ਹੁੰਦਾ ਹੈ। ਇਸ ਪ੍ਰਕਾਰ ਉਹ ਅਰਥਾਂ ਨੂੰ ਸਾਕਾਰ ਕਰ ਰਿਹਾ ਹੁੰਦਾ ਹੈ ਅਤੇ ਇਕ ਬੌਧਿਕ ਸੰਸਾਰ ਦਾ ਨਿਰਮਾਣ ਕਰ ਰਿਹਾ ਹੁੰਦਾ ਹੈ। ਅਸਤਿਤਵਾਦੀ ਵਿਹਾਰਿਕ ਸਮਝ ਨੂੰ ਗਿਆਨ ਦੀ ਅਤਿ ਬੁਨਿਆਦੀ ਸਮਝ ਮੰਨਦੇ ਹਨ ਅਤੇ ਉਨ੍ਹਾਂ ਅਨੁਸਾਰ ਵਿਗਿਆਨਕ ਸਮਝ ਵਿਹਾਰਿਕ ਸਮਝ ਵਿੱਚੋਂ ਹੀ ਜਨਮਦੀ ਹੈ। ਇਹ ਤਾਂ ਸਪੱਸ਼ਟ ਹੈ ਕਿ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਕਲਪਨਾ ਦੀ ਸਹਾਇਤਾ ਦੀ ਲੋੜ ਹੈ। ਨਿਤਾਪ੍ਰਤਿ ਦੇ ਕੰਮਾਂ ਦੀ ਸਮਝ ਵਿਚ ਵਿਹਾਰਿਕ ਲੋੜਾਂ ਹੀ ਕਲਪਨਾ ਦੀਆਂ ਪ੍ਰੇਰਕ ਹਨ। ਵਿਗਿਆਨਕ ਸਮਝ ਦੇ ਮੁਆਮਲੇ ਵਿਚ ਵੀ ਸਿੱਟਾ ਕੱਢਣ ਲੱਗਿਆਂ ਕਲਪਨਾ ਦੀ ਸਹਾਇਤਾ ਲੈਣੀ ਪੈਂਦੀ ਹੈ, ਪਰ ਇੱਥੇ ਪ੍ਰੇਰਕ ਤੱਕ ਵਿਹਾਰਿਕ ਲੋੜਾਂ ਨਹੀਂ, ਸਗੋਂ ਗਿਆਨ ਗ੍ਰਹਿਣ ਕਰਨ ਦੀ ਜਿਗਿਆਸਾ ਹੈ। ਸ੍ਵੈ-ਗਿਆਨ ਵੀ ਗਿਆਨ ਦੀ ਮਹੱਤਵਪੂਰਣ ਕਿਸਮ ਹੈ। ਸੱਚ ਦੀ ਪਛਾਣ ਅਤੇ ਗਿਆਨ-ਪ੍ਰਾਪਤੀ ਲਈ ਵਿਅਕਤੀਗਤ ਜਾਂ ਅਸਤਿਤ੍ਵਮੂਲਕ ਤੱਤਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ।

      ਅਸਤਿਤ੍ਵ ਇਹਸਾਸ ਦਾ ਦਰਸ਼ਨ ਨਹੀਂ, ਪਰ ਇਸ ਦੇ ਅਨੁਯਾਈ ਇਹ ਜ਼ਰੂਰ ਮੰਨਦੇ ਹਨ ਕਿ ਮਨੁੱਖੀ ਅਸਤਿਤ੍ਰ ਦੇ ਸਮੁੱਚੇ ਤਾਣੇ-ਪੇਟੇ ਵਿਚ ਇਹਸਾਸ ਦਾ ਵਿਸ਼ੇਸ਼ ਸਥਾਨ ਹੈ। ਇਹਸਾਸ ਦੇ ਅਸਤਿਤਵਾਦੀ ਵਿਸ਼ਲੇਸ਼ਣ ਦਾ ਸੰਬੰਧ ਜਿੱਥੇ ਅੰਦਰਲੇ ਆਤਮ ਪੱਖ ਨਾਲ ਹੈ, ਉੱਥੇ ਸਰੀਰ ਪੱਖ ਨਾਲ ਵੀ ਹੈ। ਅਜਿਹੇ ਇਹਸਾਸ ਜਿਹੜੇ ਇਕ ਪਾਸੇ ਤਾਂ ਸਰੀਰਕ ਘਟਨਾਵਾਂ ਹਨ ਅਤੇ ਦੂਜੇ ਪਾਸੇ ਅਸਤਿਤ੍ਵਸ਼ੀਲ ਮਨੁੱਖ ਦੇ ਅੰਤਰੀਵ ਅਨੁਭਵ ਸ਼ਾਇਦ ਸੰਸਾਰ ਨੂੰ ਪ੍ਰਤੱਖਣ ਦਾ ਬਿੰਦੂ ਬਣਾਉਣ ਲਈ ਅਤਿ ਸਿੱਧਾ ਝਰੋਖਾ ਹਨ। ਮਨੁੱਖ ਦੇ ਅਤਿ ਕੋਮਲ ਇਹਸਾਸਾਂ ਦੀਆਂ ਜੜ੍ਹਾਂ ਉਸ ਦੀ ਹੋਰਨਾਂ-ਸਹਿਤ-ਸੰਸਾਰਕ ਹੋਂਦ ਵਿਚ ਹਨ। ਇਹਸਾਸ ਸਿਰਫ਼ ਮਨੁੱਖ ਦੇ ਮਨ ਵਿਚ ਹੀ ਨਹੀਂ ਹੁੰਦੇ; ਉਹ ਮਨੁੱਖੀ ਮਨ ਤੋਂ ਬਾਹਰਲੇ ਪਾਸਾਰ-ਜਗਤ ਨਾਲ ਵੀ ਪਰਸਪਰ ਸੰਬੰਧਿਤ ਹੁੰਦੇ ਹਨ। ਇਹਸਾਸ ਜਾਗਦੇ ਹਨ ਅਤੇ ਮਿਟ ਜਾਂਦੇ ਹਨ। ਮਨੁੱਖ ਆਪਣੀ ਮਰਜ਼ੀ ਨਾਲ ਇਹ ਇਹਸਾਸ ਜਗਾ ਸਕਦਾ ਹੈ , ਨਾ ਮਿਟਾ ਸਕਦਾ ਹੈ। ਉਹ ਕੇਵਲ ਇਕ ਹੱਦ ਤੱਕ ਹੀ ਆਪਣੀ ਚਿੱਤ-ਵ੍ਰਿਤੀ ਨੂੰ ਆਪਣੇ ਕਾਬੂ ਵਿਚ ਰੱਖ ਸਕਦਾ ਹੈ। ਇਹਸਾਸਾਂ ਦੁਆਰਾ ਵੀ ਮਨੁੱਖ ਸਥਿਤੀਆਂ ਵਿਚ ਸ਼ਾਮਿਲ ਹੁੰਦਾ ਹੈ ਅਤੇ ਉਨ੍ਹਾਂ ਨੂੰ ਭੋਗਦਾ ਹੈ।

        ਕਿਰਕੇਗਾਰਦ, ਹਾਈਡਿਗਰ ਅਤੇ ਸਾਰਤ ਤਿੰਨਾਂ ਹੀ ਚਿੰਤਕਾਂ ਨੇ ਤੌਖ਼ਲੇ ਦੇ ਸੰਕਲਪ ਨੂੰ ਵਿਭਿੰਨ ਅਰਥ ਪ੍ਰਦਾਨ ਕੀਤੇ ਹਨ। ਕਿਰਕੇਗਾਰਦ ਨੇ ਪਾਪ ਦੇ ਆਦਿ ਬਾਰੇ ਗੱਲ ਕਰਦਿਆਂ ਤੌਖ਼ਲੇ ਬਾਰੇ ਤਿੰਨ ਸਥਾਪਨਾਵਾਂ ਪੇਸ਼ ਕੀਤੀਆਂ ਹਨ: 1. ਇਹ ਭੋਲੇਪਨ ਦੀ ਅਵਸਥਾ ਵਿਚ ਅੰਤਰ-ਵਿਆਪਕ ਹੈ; 2. ਤੌਖ਼ਲੇ ਦਾ ਸੰਬੰਧ ਆਜ਼ਾਦੀ ਨਾਲ ਹੈ, ਕਿਉਂਕਿ ਆਜ਼ਾਦ ਸੰਭਾਵਨਾ-ਗਰਭਿਤ ਹੁੰਦੀ ਹੈ ਅਤੇ ਇਹ ਆਜ਼ਾਦੀ ਵਿਚ ਨਿਹਿਤ ਤੜਫ਼ੜਾਉਂਦੀ ਹੋਈ ਸੰਭਾਵਨਾ ਹੀ ਹੈ, ਜਿਸ ਦੀ ਅਨੁਭੂਤੀ ਤੌਖ਼ਲੇ ਦੇ ਰੂਪ ਵਿਚ ਹੁੰਦੀ ਹੈ; 3. ਤੌਖ਼ਲੇ ਦਾ ਸੰਬੰਧ ਮਨੁੱਖ ਦੀ ਸਰੀਰ ਤੇ ਆਤਮਾ ਰੂਪ ਵਿਚ ਅਦਭੁਤ ਸਿਰਜਣਾ ਨਾਲ ਹੈ ਕਿਉਂਕਿ ਮਰਦ ਦੇ ਰੂਪ ਵਿਚ ਉਸ ਦੀ ਬਨਾਵਟ ਵੀ ਤਨਾਉ ਨੂੰ ਜਨਮ ਦਿੰਦੀ ਹੈ ਅਤੇ ਇਹ ਤਨਾਉ ਹੀ ਤੌਖ਼ਲਾ ਹੈ। ਆਤਮਾ ਤੇ ਸਰੀਰ ਵਿਚ ਇਕਸੁਰਤਾ ਸਥਾਪਿਤ ਕਰਨ ਦੀ ਪ੍ਰਕ੍ਰਿਆ ਹੀ ਤੌਖ਼ਲਾ-ਭਰਪੂਰ ਹੈ। ਅਜਿਹਾ ਤੌਖ਼ਲਾ ਜਾਨਵਰ ਵਿਚ ਨਹੀਂ ਹੁੰਦਾ ਕਿਉਂਕਿ ਉਸ ਦਾ ਜੀਵਨ ਨਿਰੋਲ ਏਂਦ੍ਰੀਯ ਹੁੰਦਾ ਹੈ। ਹਾਈਡਿਗਰ ਦੇ ਮੱਤ ਅਨੁਸਾਰ ਤੌਖ਼ਲਾ ਆਪਣੇ ਸ਼ੈ ਨੂੰ ਲੱਭਣ ਦਾ ਇਕ ਆਧਾਰਭੂਤ ਰਸਤਾ ਹੈ। ਉਹ ਤੌਖ਼ਲੇ ਦਾ ਪਤਨ, ਸਸੀਮਤਾ ਤੇ ਮੌਤ ਨਾਲ ਜੋੜਦਾ ਹੈ ਅਤੇ ਇਹ ਮੰਨਦਾ ਹੈ ਕਿ ਤੌਖ਼ਲਾ ਮਨੁੱਖ ਨੂੰ ਉਸ ਦੇ ਭਰਮਾਂ ਅਤੇ ਝੂਠੀਆਂ ਰੱਖਾਂ ਤੋਂ ਸੁਚੇਤ ਕਰਦਾ ਹੈ ਅਤੇ ਉਸਨੂੰ ਜ਼ਿੰਮੇਵਾਰੀ ਦਾ ਇਹਸਾਸ ਕਰਾ ਕੇ ਪ੍ਰਮਾਣਿਕ ਹੋਂਦ ਬਣਨ ਲਈ ਪ੍ਰੇਰਣਾ ਦਿੰਦਾ ਹੈ। ਸਾਰਤ ਅਨੁਸਾਰ ਤੌਖ਼ਲਾ ਤਾਂ ਪੈਦਾ ਹੁੰਦਾ ਹੈ ਕਿਉਂਕਿ ਮਨੁੱਖ ਨੂੰ ਆਪਣੇ ਆਪ ਉੱਤੇ ਅਤੇ ਆਪਣੀਆਂ ਪ੍ਰਤਿਕ੍ਰਿਆਵਾਂ ਉੱਤੇ ਵਿਸ਼ਵਾਸ ਨਹੀਂ ਹੁੰਦਾ। ਫ਼ਲਸਰੂਪ ਉਸ ਦੇ ਕਾਰਨ ਵਿਚ ਨਿਸ਼ਤਾ ਪੈਦਾ ਹੋ ਜਾਂਦੀ ਹੈ ਜੋ ਇਕ ਤਨਾਉਪੂਰਣ ਤੌਖ਼ਲੇ ਨੂੰ ਜਨਮ ਦਿੰਦੀ ਹੈ।

    ਅਸਤਿਤ੍ਵਵਾਦੀ ਦਾਰਸ਼ਨਿਕ ਕਾਰਜ (action) ਉੱਤੇ ਜ਼ੋਰ ਦਿੰਦੇ ਹਨ, ਕਿਉਂਕਿ ਕਾਰਜਸ਼ੀਲਤਾ ਦੁਆਰਾ ਹੀ ਅਸਤਿਤ੍ਰ ਸਮੂਰਤ ਅਤੇ ਸੰਪੂਰਣ ਹੁੰਦਾ ਹੈ। ਇਹ ਵਿਅਕਤੀਗਤ ਹੁੰਦਾ ਹੈ ਅਤੇ ਇਸ ਵਿਚ ਸਮੁੱਚਾ ਮਨੁੱਖ ਸ਼ਾਮਿਲ ਹੁੰਦਾ ਹੈ। ਵਿਚਾਰ ਤੇ ਆਵੇਗ ਇਸੇ ਵਿਚ ਸ਼ਾਮਿਲ ਹਨ। ਪਰ ਇਹ ਬਾਹਰਮੁਖੀ ਕਾਰਜ ਨਹੀਂ ਕਿਉਂਕਿ ਮਨੁੱਖ ਇੱਕੋ ਸਮੇਂ ਵਿਅਕਤੀਪੁਣੇ ਦਾ ਬਿੰਬ ਵੀ ਪੇਸ਼ ਕਰ ਰਿਹਾ ਹੁੰਦਾ ਹੈ ਅਤੇ ਉਸਦਾ ਅਨੁਭਵ ਵੀ ਗ੍ਰਹਿਣ ਕਰ ਰਿਹਾ ਹੁੰਦਾ ਹੈ। ਕਾਰਜਸ਼ੀਲਤਾ ਦਾ ਸੰਬੰਧ ਆਜ਼ਾਦੀ ਨਾਲ ਹੈ ਅਤੇ ਆਜ਼ਾਦੀ ਦੇ ਵਿਸ਼ੇ ਨੂੰ ਅਸਤਿਤਵਾਦੀਆਂ ਨੇ ਅਤਿਅੰਤ ਮਹੱਤਵਪੂਰਨ ਮੰਨਿਆ ਹੈ। ਕਿਰਕੇਗਾਰਦ ਤਾਂ ਅਸਤਿਤ੍ਰ ਤੇ ਆਜ਼ਾਦੀ ਦੋਹਾਂ ਨੂੰ ਸਮਾਨਾਰਥਕ ਅਭਿਵਿਅੰਜਨ ਮੰਨਣੋਂ ਵੀ ਸੰਕੋਚ ਨਹੀਂ ਕਰਦਾ। ਸਾਰਤ੍ਰ ਅਨੁਸਾਰ ਆਜ਼ਾਦੀ ਤੇ ਅਸਤਿਤ੍ਵ ਵਿਚਕਾਰ ਭੇਦਕ ਰੇਖਾ ਖਿੱਚਣੀ ਅਸੰਭਵ ਹੈ। ਪਰ ਆਜ਼ਾਦੀ ਵਿਚ ਇਸ ਦੀ ਤਬਾਹੀ ਦਾ ਬੀਜ ਵੀ ਲੁਕਿਆ ਹੋਇਆ ਜਾਪਦਾ ਹੈ। ਸ਼ਾਇਦ ਇਸੇ ਲਈ ਆਜ਼ਾਦੀ ਦੇ ਆਦਿ ਦਾ ਰਹੱਸ ਅਤੇ ਬਦੀ ਦੇ ਆਦਿ ਦਾ ਰਹੱਸ ਨਾਲੋ-ਨਾਲ ਚੱਲਦੇ ਹਨ। ਤਾਂ ਵੀ, ਅਸਤਿਤਵਾਦੀ ਚਿੰਤਕ ਇਸ ਗੱਲ ਬਾਰੇ ਬੜੇ ਭਾਵੁਕ ਹਨ ਕਿ ਆਜ਼ਾਦੀ ਨੂੰ ਹਰ ਹਾਲਤ ਵਿਚ ਕਾਇਮ ਰੱਖਣਾ ਚਾਹੀਦਾ ਹੈ। ਆਜ਼ਾਦੀ ਖ਼ਤਰਨਾਕ ਹੋ ਸਕਦੀ ਹੈ, ਪਰ ਆਜ਼ਾਦੀ ਤੋਂ ਬਿਨਾਂ ਮਾਨਵ ਗੌਰਵ ਤੋਂ ਸੱਖਣਾ ਹੈ। ਰਾਜਨੀਤਕ ਆਜ਼ਾਦੀ ਦਾ ਪ੍ਰਸ਼ਨ ਵੀ ਇਸੇ ਨਾਲ ਸੰਬੰਧਿਤ ਹੈ। ਕਾਮੂ ਦੀ ਪੁਸਤਕ ‘ਦੀ ਰੈਬੈੱਲ` ਨੂੰ ਇਸ ਵਿਸ਼ੇ ਉੱਤੇ ਅਸਤਿਤ੍ਵਵਾਦੀ ਮਨੋਰਥ-ਪੱਤਰ ਸਮਝਿਆ ਜਾ ਸਕਦਾ ਹੈ। ਉਸ ਦੇ ਮੱਤ ਅਨੁਸਾਰ ਆਜ਼ਾਦੀ ਹਾਸਲ ਕਰਨ ਲਈ ਵਿਰੋਧ ਤੇ ਸੰਘਰਸ਼ ਦੀ ਲੋੜ ਹੈ। ਪੁਰਾਣੇ ਵਹਿਮਾਂ-ਵਿਸ਼ਵਾਸਾਂ ਨੇ ਮਨੁੱਖ ਨੂੰ ਚੁਪਾਸਿਉਂ ਘੇਰਿਆ ਹੋਇਆ ਹੈ। ਆਪਣੇ ਆਪ ਨੂੰ ਉਨ੍ਹਾਂ ਦੇ ਜਕੜਬੰਦਾਂ ਤੋਂ ਛੁਟਕਾਰਾਂ ਦਿਵਾਉਣ ਲਈ ਮਨੁੱਖ ਨੂੰ ਅੰਤਰੀਵ ਤੌਰ 'ਤੇ ਆਜ਼ਾਦ ਮਹਿਸੂਸ ਕਰਨਾ ਚਾਹੀਦਾ ਹੈ, ਤਾਂ ਹੀ ਉਹ ਬਾਹਰਮੁਖੀ ਤੌਰ 'ਤੇ ਸੰਘਰਸ਼ ਜਾਰੀ ਰੱਖ ਸਕਦਾ ਹੈ।ਮਨੁੱਖ ਦੀ ਆਜ਼ਾਦੀ ਦੀ ਤਾਂਘ ਕੇਵਲ ਕਿਸੇ ਵਿਅਕਤੀ/ ਸੰਸਥਾ-ਵਿਸ਼ੇਸ਼ ਤੋਂ ਆਜ਼ਾਦ ਹੋਣ ਦੇ ਲਈ ਹੀ ਨਹੀਂ, ਸਗੋਂ ਕਿਸੇ ਮੰਤਵ ਦੀ ਸਿੱਧੀ ਲਈ ਵੀ ਹੈ ਅਤੇ ਇਹ ਮੰਤਵ ਮਨੁੱਖ ਦੀ ਸਿਰਜਣਾਤਮਕਤਾ ਹੈ।

      ਅਸਤਿਤ੍ਵਵਾਦੀਆਂ ਅਨੁਸਾਰ ਮਨੁੱਖੀ ਅਸਤਿਤ੍ਰ ਆਪਣੇ ਆਪ ਨੂੰ ਉਨ੍ਹਾਂ ਨਿਰਣਿਆਂ ਦੁਆਰਾ ਪਰਿਪੂਰਣ ਕਰਦਾ ਹੈ, ਜਿਹੜੇ ਉਸ ਲਈ ਕਈ ਪੱਖਾਂ ਤੋਂ ਕਸ਼ਟਦਾਇਕ ਹੁੰਦੇ ਹਨ। ਹਰ ਨਿਰਣਾ ਹੱਕ ਵਿਚ ਵੀ ਹੁੰਦਾ ਹੈ ਅਤੇ ਵਿਰੁੱਧ ਵੀ ਹੁੰਦਾ ਹੈ ਅਤੇ ਹਰ ਨਿਰਣਾ ਭਵਿੱਖ ਵਿਚ ਕੀਤੇ ਜਾਣ ਵਾਲੇ ਨਿਰਣਿਆਂ ਦੀਆਂ ਸੰਭਾਵਨਾਵਾਂ ਦੇ ਦਾਇਰੇ ਨੂੰ ਸੀਮਿਤ ਕਰ ਦਿੰਦਾ ਹੈ। ਨਿਰਣਾ ਮਨੁੱਖ ਨੂੰ ਉਸ ਦੇ ਮੈਂ ਅੱਗੇ ਇਸ ਅੰਦਾਜ਼ ਵਿਚ ਲਿਆ ਖੜ੍ਹਾ ਕਰਦਾ ਹੈ, ਜਿਸ ਨਾਲ ਤੌਖ਼ਲੇ ਦਾ ਜਨਮ ਲੈਣਾ ਸੁਭਾਵਿਕ ਹੈ। ਕੋਈ ਵੀ ਮਹੱਤਵਪੂਰਣ ਨਿਰਣਾ ਸ਼ੁੱਧ ਰੂਪ ਵਿਚ ਅਲਪਕਾਲੀਨ ਨਹੀਂ ਹੁੰਦਾ। ਮਨੁੱਖ ਲਈ ਅਜਿਹਾ ਸੰਭਵ ਨਹੀਂ ਕਿ ਨਿਰਣਾ ਕਸ਼ਟਦਾਇਕ ਹੋਣ ਕਾਰਣ ਉਹ ਕੁਝ ਸਮੇਂ ਮਗਰੋਂ ਉਸ ਨਿਰਣੇ ਨੂੰ ਬਦਲ ਲਵੇ। ਕਿਰਕੇਗਾਰਦ ਅਨੁਸਾਰ ਨਿਰਣੇ ਦੀ ਪ੍ਰਕ੍ਰਿਤੀ ਹੀ ਅਜਿਹੀ ਹੈ, ਜਿਹੜੀ ਮਨੁੱਖ ਨੂੰ ਇਕ ਛੜੱਪਾ ਮਾਰਨ ਲਈ ਮਜਬੂਰ ਕਰਦੀ ਹੈ। ਪਰ ਮਾਰਸਲ ਤੇ ਸਾਰਤ ਅਨੁਸਾਰ ਮਨੁੱਖ ਦੀ ਪ੍ਰਕ੍ਰਿਤੀ ਹੀ ਅਜਿਹੀ ਹੈ ਕਿ ਉਹ ਮਨੁੱਖ ਨੂੰ ਉਸ ਦੇ ਆਪੇ ਨੂੰ ਭਵਿੱਖ ਨਾਲ ਜੂਝਣ ਲਈ ਪ੍ਰੇਰਦੀ ਹੈ। ਇਨ੍ਹਾਂ ਨਿਰਣਿਆਂ ਵਿਚੋਂ ਹੀ ਸ੍ਵੈ ਦਾ ਉਦੈ ਹੁੰਦਾ ਹੈ। ਮਨੁੱਖ ਕਾਰਜਸ਼ੀਲਤਾ ਦੁਆਰਾ ਹੀ (ਜਿਸ ਵਿਚ ਚਿੰਤਨ, ਆਜ਼ਾਦੀ ਤੇ ਨਿਰਣਾ ਸ਼ਾਮਿਲ ਹਨ) ਆਪਣਾ ਸੱਚਾ ਅਸਤਿਤ੍ਰ ਗ੍ਰਹਿਣ ਕਰਨ ਦੇ ਸਮਰੱਥ ਹੁੰਦਾ ਹੈ।

     ਅਸਤਿਤ੍ਵਵਾਦੀ ਚਿੰਤਕਾਂ ਦੇ ਦ੍ਰਿਸ਼ਟੀਕੋਣ ਤੋਂ ਵੇਖਿਆਂ ਮਾਨਵ-ਆਜ਼ਾਦੀ ਦੀ ਸਸੀਮਤਾ ਅਭੂਮੀ ਵਿਚ ਆ ਜਾਂਦੀ ਹੈ ਕਿਉਂਕਿ ਇਹ ਕਦੇ ਵੀ ਨਿਰੰਕੁਸ਼ ਨਹੀਂ ਹੁੰਦੀ। ਤ੍ਰਾਸਦੀ ਤੇ ਸੀਮਾਵਾਂ ਮਾਨਵ-ਅਸਤਿਤ੍ਰ ਦਾ ਇਕ ਹਿੱਸਾ ਹਨ। ਅਸਤਿਤਵਾਦੀ ਚਿੰਤਕਾਂ ਨੇ ਮਾਨਵ-ਅਸਤਿਤ੍ਰ ਨੂੰ ਸਸੀਮਿਤ ਕਰਨ ਵਾਲੀ ਇਸ ਸ਼ਕਤੀ ਨੂੰ ਤੱਥਾਤਮਕਤਾ (facticity) ਕਿਹਾ ਹੈ, ਜੋ ਕਿ ਤੱਥਮੂਲਕਤਾ (factuality) ਤੋਂ ਭਿੰਨ ਹੈ। ਤੱਥਾਤਮਕਤਾ ਦਾ ਸੰਬੰਧ ਤੱਥਮੂਲਕਤਾ ਦੇ ਅੰਤਰੀਵ ਪੱਖ ਨਾਲ ਹੁੰਦਾ ਹੈ। ਇਹ ਬਾਹਰਮੁਖੀ ਤੌਰ 'ਤੇ ਪ੍ਰਤੱਖਣ-ਕੇਂਦਰ ਨਾ ਹੋ ਕੇ ਮਨੁੱਖ ਸ੍ਵੈ ਦੀ ਇਕ ਤੱਥ ਦੇ ਰੂਪ ਵਿਚ ਅਸਤਿਤਮੂਲਕ ਜਾਗਰੂਕਤਾ ਹੈ ਜਿਸ ਨੂੰ ਸਵੀਕਾਰ ਕਰਨਾ ਲਾਜ਼ਮੀ ਹੈ। ਤੱਥਾਤਮਕਤਾ ਨੂੰ ਸੰਭਾਵਨਾ ਦੇ ਵਿਰੋਧ ਵਿਚ ਰੱਖ ਕੇ ਵੀ ਦੇਖਿਆ ਜਾ ਸਕਦਾ ਹੈ। ਜਦੋਂ ਮਨੁੱਖ ਸੰਭਾਵਨਾ ਦੀ ਗੱਲ ਕਰਦਾ ਹੈ, ਤਾਂ ਉਸ ਦੇ ਮਨ ਵਿਚ ਤੱਥਾਤਮਕ ਸੰਭਾਵਨਾ ਵੀ ਨਿਹਿਤ ਹੁੰਦੀ ਹੈ। ਅਸਤਿਤ੍ਵ ਸੰਭਾਵਨਾ ਅਤੇ ਤੱਥਾਤਮਕਤਾਂ ਵਿਚਲੇ ਤਨਾਉ ਤੋਂ ਕਦੇ ਵੀ ਬਚ ਨਹੀਂ ਸਕਦਾ। ਇਕ ਪਾਸੇ ਤਾਂ ਮਨੁੱਖ ਆਜ਼ਾਦ ਹੈ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਦਾ ਹੈ; ਦੂਜੇ ਪਾਸੇ ਉਹ ਉਸ ਤੱਥਾਤਮਕ ਸਥਿਤੀ ਦੇ ਜਕੜਬੰਦਾਂ ਵਿਚ ਬੱਝਾ ਹੋਇਆ ਹੈ, ਜਿਸ ਵਿਚ ਉਹ ਜੀਅ ਰਿਹਾ ਹੈ। ਇਸ ਪ੍ਰਕਾਰ ਤੱਥਾਤਮਕਤਾ ਮਾਨਵ-ਅਸਤਿਤ੍ਰ ਦੀ ਮੂਲਭੂਤ ਸਸੀਮਤਾ ਨੂੰ ਉਘਾੜਦੀ ਹੈ। ਸੀਮਤਾ ਦੀ ਵਿਆਖਿਆ ਕਰਨ ਲਈ ਤੱਥਾਤਮਕਤਾ ਇਕ ਬੁਨਿਆਦੀ ਰਸਤਾ ਹੈ। ਸਸੀਮਤਾ ਮਨੁੱਖ ਦੇ ਦ੍ਰਿਸ਼ਟੀਕੋਣ ਦੁਆਰਾ ਵੀ ਜਨਮਦੀ ਹੈ, ਪਰ ਇਹ ਆਂਸ਼ਿਕ ਸੱਚ ਹੈ, ਕਿਉਂਕਿ ਦ੍ਰਿਸ਼ਟੀਕੋਣ ਤੋਂ ਇਲਾਵਾ ਇਹ ਤੱਥ ਵੀ ਸਸੀਮਤਾ ਦਾ ਇਹਸਾਸ ਕਰਾਉਂਦਾ ਹੈ ਕਿ ਦ੍ਰਿਸ਼ਟੀ ਸੀਮਿਤ ਹੈ, ਇਹ ਇਕ ਨਿਸਚਿਤ ਫ਼ਾਸਲੇ ਤੱਕ ਪੁੱਜਦੀ ਹੈ ਅਤੇ ਫੇਰ ਜਵਾਬ ਦੇ ਦਿੰਦੀ ਹੈ।

      ਮੌਤ ਦੇ ਵਿਸ਼ੇ ਨੂੰ ਅਸਤਿਤਵਾਦੀਆਂ ਵਲੋਂ ਪ੍ਰਾਥਮਿਕ ਮਹੱਤਵ ਪ੍ਰਾਪਤ ਹੋਇਆ ਹੈ। ਅਸਤਿਤ੍ਵਵਾਦ ਦੇ ਆਲੋਚਕ ਇਸ ਤੱਥ ਵੱਲ ਸੰਕੇਤ ਕਰਦਿਆਂ ਹੋਇਆਂ ਇਹ ਪ੍ਰਮਾਣਿਤ ਕਰਨ ਦਾ ਯਤਨ ਕਰਦੇ ਹਨ ਕਿ ਅਸਤਿਤਵਾਦੀਆਂ ਦੀ ਰੁਚੀ ਮਨੁੱਖ ਦੀ ਸ਼ਕਤੀ ਵਿਚ ਨਾ ਹੋ ਕੇ ਦੁਰਬਲਤਾ ਅਤੇ ਸਾਹਸਹੀਣਤਾ ਵਿਚ ਰਹੀ ਹੈ, ਇਸ ਕਰਕੇ ਅਸਤਿਤਵਾਦ ਬੀਮਾਰ ਰੁਚੀ ਦੀ ਉਪਜ ਹੈ। ਅਸਤਿਤ੍ਵਵਾਦੀ ਚਿੰਤਕਾਂ ਅਨੁਸਾਰ ਮੌਤ ਕੇਵਲ ਜੀਵਨ ਦਾ ਅੰਤ ਨਹੀਂ, ਨਾ ਹੀ ਇਹ ਕੋਈ ਅਜਿਹੀ ਘਟਨਾ ਹੈ, ਜਿਹੜੀ ਕਥਾ ਦੇ ਅੰਤ ਵਿਚ ਘਟਿਤ ਹੁੰਦੀ ਹੈ, ਸਗੋਂ ਇਹ ਕਥਾ ਦਾ ਅਨਿੱਖੜਵਾਂ ਭਾਗ ਹੁੰਦੀ ਹੈ। ਮੌਤ ਨੂੰ ਅਸਤਿਤ੍ਵਮੂਲਕ ਦ੍ਰਿਸ਼ਟੀਕੋਣ ਤੋਂ ਦੇਖਣਾ ਲਾਜ਼ਮੀ ਹੈ ਕਿ ਇਹ ਅਸਤਿਤ੍ਰ ਵਿਚ ਪ੍ਰਵੇਸ਼ ਕਿਵੇਂ ਕਰਦੀ ਹੈ ਅਤੇ ਮਨੁੱਖ ਇਸ ਨੂੰ ਕਿਵੇਂ ਅੰਗੀਕਾਰ ਕਰਦਾ ਹੈ। ਹਾਈਡਿਗਰ ਅਨੁਸਾਰ ਭਾਵੇਂ ਸਰੀਰਕ ਮੌਤ ਦਾ ਸਹੀ ਵਕਤ ਅਨਿਸ਼ਚਿਤ ਹੈ ਅਤੇ ਇਹ ਭਵਿੱਖ ਵਿਚ ਕਿਤੇ ਨਾ ਕਿਤੇ ਪਿਆ ਹੈ ਪਰ ਮੌਤ ਇਕ ਸਭ ਤੋਂ ਵੱਡੀ ਘਟਨਾ ਨਿਸਚਿਤ ਸੰਭਾਵਨਾ ਦੇ ਰੂਪ ਵਿਚ ਮਨੁੱਖੀ ਅਸਤਿਤ੍ਰ ਵਿਚ ਪਹਿਲਾਂ ਤੋਂ ਮੌਜੂਦ ਹੁੰਦੀ ਹੈ। ਮਨੁੱਖੀ ਅਸਤਿਤ੍ਰ ਅਸਥਿਰ ਹੈ, ਕਿਉਂਕਿ ਕਿਸੇ ਵੀ ਸਮੇਂ ਇਸ ਨੇ ਖ਼ਾਕ ਵਿਚ ਖ਼ਾਕੀ ਹੋ ਜਾਣਾ ਹੈ। ਮੌਤ ਤੱਥਾਤਮਕ ਮਾਨਵ-ਸਥਿਤੀ ਦਾ ਹਿੱਸਾ ਹੈ ਅਤੇ ਸਦਾ ਰਹੇਗੀ। ਕਾਮੂ ਅਤੇ ਸਾਰਤ੍ਰ ਮੌਤ ਨੂੰ ਮਾਨਵ-ਅਸਤਿਤ੍ਰ ਨਾਲ ਸੰਬੰਧਿਤ ਮਹਾਨ ਅਤਾਰਕਿਕ ਕਰਨੀ (surd) ਮੰਨਦੇ ਹਨ ਅਤੇ ਇਸ ਨੂੰ ਮਾਨਵ ਅਤੇ ਬ੍ਰਹਿਮੰਡ ਦੋਹਾਂ ਦੀ ਐਬਸਰਡਿਟੀ ਦਾ ਅੰਤਿਮ ਪ੍ਰਮਾਣ ਸਮਝਦੇ ਹਨ। ਮੌਤ ਨੂੰ ਅਮਿੱਟ ਯਥਾਰਥ ਦੇ ਤੌਰ 'ਤੇ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਖ਼ਿਆਲ ਨਾਲ ਨਿਰਾਸਤਾ ਦਾ ਭਾਵ ਨਹੀਂ ਪੈਦਾ ਹੋਣਾ ਚਾਹੀਦਾ। ਕਾਮੂ ਅਨੁਸਾਰ ਮੌਤ ਦਾ ਖ਼ਿਆਲ ਨਿਰਾਸਤਾ ਦੀ ਬਜਾਇ ਕ੍ਰਾਂਤੀ ਦੇ ਭਾਵ ਪੈਦਾ ਕਰਦਾ ਹੈ। ਸਾਰਤ ਅਨੁਸਾਰ ਮੌਤ ਕੋਈ ਵਿਸ਼ੇਸ਼ ਮਹੱਤਵ ਵਾਲੀ ਘਟਨਾ ਨਹੀਂ, ਸਗੋਂ ਮਨੁੱਖੀ ਜੀਵਨ ਵਰਗੀ ਅੰਤਿਮ ਐਬਸਰਡਿਟੀ ਹੈ। ਇਸ ਪ੍ਰਕਾਰ ਮੌਤ ਮਨੁੱਖ ਸਸੀਮਤਾ ਦਾ, ਸ਼ਾਇਦ ਮਨੁੱਖੀ ਐਬਸਰਡਿਟੀ ਦਾ ਮਹਾਨ ਪ੍ਰਤੀਕ ਹੈ।

    ਅਸਤਿਤ੍ਵਵਾਦੀ ਦਰਸ਼ਨ ਲਾਜ਼ਮੀ ਤੌਰ 'ਤੇ ਨਿਰਾਸ਼ਾਵਾਦੀ ਦਰਸ਼ਨ ਨਹੀਂ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖੀ ਅਸਤਿਤ ਦੀ ਅਵਿਵਸਥਾ ਜਾਂ ਕਮਭੰਗੜਾ ਸੰਬੰਧੀ ਉਨ੍ਹਾਂ ਦੀ ਪਹੁੰਚ-ਵਿਧੀ ਯਥਾਰਥਕ ਰਹੀ ਹੈ। ਕਿਰਕੇਗਾਰਦ ਤੋਂ ਲੈ ਕੇ ਰਿਕਰ ਤੱਕ ਇਸੇ ਕਮਭੰਗਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਰਿਹਾ ਹੈ। ਮਨੁੱਖੀ ਅਸਤਿਤ੍ਰ ਤੇ ਸਾਰ ਵਿਚ, ਜਾਂ ਤੱਥਾਤਮਕਤਾ ਤੇ ਸੰਭਾਵਨਾ ਵਿਚ ਇਕ ਖੱਪਾ ਹੈ। ਮਨੁੱਖ ਦੀ ਬਣਤਰ ਹੀ ਇਸ ਪ੍ਰਕਾਰ ਦੀ ਹੈ ਕਿ ਉਸ ਦਾ ਪਤਨ ਜ਼ਰੂਰੀ ਹੈ, ਕਿਉਂਕਿ ਆਪਣੇ ਅਸਤਿਤ੍ਰ ਦੇ ਨਿਖ਼ਾਰ ਲਈ ਜੋ ਕੁਝ ਉਹ ਕਰਨਾ ਚਾਹੁੰਦਾ ਹੈ, ਉਹ ਕਰ ਨਹੀਂ ਸਕਦਾ, ਇਸ ਲਈ ਉਸ ਦੇ ਅੰਦਰ ਗੁਨਾਹ ਦਾ ਇਹਸਾਸ ਪੈਦਾ ਹੁੰਦਾ ਹੈ। ਇਸੇ ਕਾਰਨ ਹੀ ਅਸਤਿਤ੍ਵਵਾਦੀ ਚਿੰਤਨ ਵਿਚ ਗੁਨਾਹ ਦਾ ਸੰਕਲਪ ਤ੍ਰਾਸਦਿਕ ਹੈ। ਮਨੁੱਖ ਦੀ ਇਹ ਵਿਸੰਗਤੀ ਉਸ ਦੀ ਆਪਣੀ ਅਤਿ ਡੂੰਘੀ ਹੋਂਦ ਤੋਂ ਹੈ। ਉਹ ਆਪਣਾ ਸ੍ਵੈ ਨਹੀਂ, ਸਗੋਂ ਭੀੜ ਦੇ ਹਜੂਮ ਵਿਚ ਕੇਵਲ ਇਕ ਸਿਫ਼ਰ (cipher) ਹੈ, ਜਾਂ ਸਨਅਤੀ ਪ੍ਰਬੰਧ ਦੇ ਵਿਚ ਕੇਵਕ ਇਕ ਦੰਦਾ (cog) ਹੈ। ਇਸ ਵਿਸੰਗਤੀ ਕਾਰਣ ਮਨੁੱਖ ਆਪਣਾ ਅਸਤਿਤ੍ਰ, ਆਪਣੀ ਵਿਲੱਖਣ ਪਛਾਣ (identity) ਗੁਆ ਬਹਿੰਦਾ ਹੈ। ਤਾਂ ਵੀ ਸਸੀਮਤਾ, ਵਿਸੰਗਤੀ ਤੇ ਗੁਨਾਹ-ਭਾਵਨਾ ਦੇ ਬਾਵਜੂਦ ਉਹ ਸੱਚੇ ਜੀਵਨ ਲਈ, ਪ੍ਰਮਾਣਿਕ ਅਸਤਿਤ੍ਵ ਲਈ ਆਪਣੀ ਭਾਲ ਜਾਰੀ ਰੱਖਦਾ ਹੈ।

     ਅਸਤਿਤ੍ਰ ਦੀ ਪ੍ਰਮਾਣਿਕਤਾ ਬਾਰੇ ਵੀ ਅਸਤਿਤਵਾਦੀਆਂ ਨੇ ਆਪਣੀਆਂ ਧਾਰਣਾਵਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਅਨੁਸਾਰ ਅਸਤਿਤ੍ਰ ਦੀ ਪ੍ਰਮਾਣਿਕਤਾ ਇਸ ਹੱਦ ਤੱਕ ਹੈ ਕਿ ਮਨੁੱਖ ਨੇ ਆਪਣੇ ਆਪੇ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਆਪਣੇ ਅਸਤਿਤ੍ਰ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਿਆ ਹੈ। ਅਪ੍ਰਮਾਣਿਕ ਅਸਤਿਤ੍ਰ ਬਾਹਰੀ ਪ੍ਰਭਾਵਾਂ (ਨੈਤਿਕ ਨਿਯਮਾਂ, ਰਾਜਨੀਤਿਕ ਸੱਤਾਧਾਰੀਆਂ ਆਦਿ) ਦੁਆਰਾ ਦੱਬਿਆ ਹੁੰਦਾ ਹੈ। ਪ੍ਰਮਾਣਿਕਤਾ ਦਾ ਅਸਤਿਤ੍ਵਵਾਦੀ ਸੰਕਲਪ ਪਦਾਰਥਕ ਨਾਲੋਂ ਵਧੇਰੇ ਰੂਪਾਤਮਕ ਹੈ, ਕਿਉਂਕਿ ਇਥੇ ਪ੍ਰਮਾਣਿਕਤਾ ਦਾ ਮਾਪਦੰਡ ਅਸਤਿਤ੍ਰ ਦਾ ਰੂਪ ਜਾਂ ਆਕਾਰ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਹ ਰੂਪਾਕਾਰ ਇਕ ਜੀਵੰਤ ਇਕਾਈ ਹੈ, ਜਾਂ ਖਿੰਡਿਆ-ਪੁੰਡਿਆ ਹੈ। ਲਗਭਗ ਸਾਰੇ ਹੀ ਅਸਤਿਤ੍ਵਵਾਦੀ ਚਿੰਤਕਾਂ ਨੇ ਪ੍ਰਮਾਣਿਕ ਅਸਤਿਤ੍ਵ ਬਾਰੇ ਚਰਚਾ ਕਰਦਿਆਂ ਪਰੰਪਰਾਗਤ ਨੈਤਿਕਤਾ ਦੀ ਨਿੰਦਾ ਕੀਤੀ ਹੈ। ਤਾਂ ਵੀ ਕਿਸੇ ਅਸਤਿਤਵਾਦੀ ਚਿੰਤਕ ਨੇ ਇਹ ਸਿੱਖਿਆ ਨਹੀਂ ਦਿੱਤੀ ਕਿ ਸਭ ਕੁਝ ਹੀ ਕਰਨ ਦੀ ਆਗਿਆ ਹੈ। ਸਾਰਤ ਅਨੁਸਾਰ ਮਨੁੱਖ ਅੰਦਰਲੀ ਜ਼ਿੰਮੇਵਾਰੀ ਦੀ ਭਾਵਨਾ ਉਸ ਨੂੰ ਨਿਯੰਤ੍ਰਣ ਵਿਚ ਰੱਖਦੀ ਹੈ। ਭਾਵੇਂ ਮਨੁੱਖੀ ਅਸਤਿਤ੍ਵ ਭਾਈਚਾਰਕ ਬਣਤਰ ਦਾ ਗ਼ੁਲਾਮ ਨਹੀਂ, ਪਰ ਪ੍ਰਮਾਣਿਕ ਅਸਤਿਤ੍ਰ ਦਾ ਕੋਈ ਵੀ ਬਿੰਬ ਸਮਾਜਿਕ ਪੱਖ ਦੀ ਮੂਲੋਂ ਉਪੇਖਿਆ ਨਹੀਂ ਕਰ ਸਕਦਾ। ਅਸਤਿਤ੍ਵ ਦੀ ਸਮਕਾਲੀਨ ਸਮਾਜ ਵਿਚ ਸਾਰਥਕਤਾ ਅਤੇ ਇਸ ਦੀਆਂ ਰਾਜਨੀਤਿਕ ਅਰਥ-ਸੰਭਾਵਨਾਵਾਂ ਬਾਰੇ ਸੰਖਿਪਤ ਚਰਚਾ ਜ਼ਰੂਰੀ ਹੈ। ਅਸਤਿਤ੍ਵਵਾਦੀ ਚਿੰਤਕ ਨੂੰ ਕੁਝ –ਕਦੇ ਭੱਜਵਾਦੀ ਆਖ ਦਿੱਤਾ ਜਾਂਦਾ ਹੈ, ਪਰ ਅਸਤਿਤ੍ਵਵਾਦੀ ਚਿੰਤਕ ਜਦੋਂ ਸਮਕਾਲੀਨ ਸਮਾਜ ਦੇ ਪ੍ਰਸੰਗ ਵਿਚ ਮਨੁੱਖ ਦੀ ਵਿਸੰਗਤੀ ਦੀ ਗੱਲ ਕਰਦੇ ਹਨ, ਤਾਂ ਉਨ੍ਹਾਂ ਅਧਾਰ-ਭੂਮੀ ਠੋਸ਼ ਹੈ। ਵਿਸੰਗਤ ਮਨੁੱਖਾਂ ਦੇ ਵਰਗ ਵਿਚ ਨੌਜਵਾਨ, ਬੁੱਧੀਜੀਵੀ, ਕਲਾਕਾਰ, ਦਲਿਤ ਆਦਿ ਸਾਰੇ ਹੀ ਸ਼ਾਮਿਲ ਹਨ। ਅਸਤਿਤ੍ਵਵਾਦ ਕਿਸੇ ਹੱਦ ਤੱਕ ਵਿਸੰਗਤ ਵਰਗ ਦੀ ਅਵਾਜ਼ ਮੰਨਿਆ ਜਾ ਸਕਦਾ ਹੈ, ਜਿਸ ਨੇ ਸਮਕਾਲੀਨ ਮਾਨਸਿਕਤਾ ਦੀ ਇਕ ਅਤਿਅੰਤ ਡੂੰਘੀ ਅੰਤਰ-ਧਾਰਾ ਨੂੰ ਜ਼ਬਾਨ ਦਿੱਤੀ ਹੈ। ਇਹ ਦਰਸ਼ਨ ਨਾ ਕੇਵਲ ਕ੍ਰਿਸ਼ੀ ਸਮਾਜ ਦੇ ਪੂਰਵ-ਸਨਅਤੀ ਅਤੀਤ ਉੱਤੇ ਦ੍ਰਿਸ਼ਟੀਪਾਤ ਕਰਦਾ ਹੈ, ਸਗੋਂ ਭਵਿੱਖ ਦੇ ਪਰਾ-ਸਨਅਤੀ ਸਮਾਜ ਦੀ ਸੰਭਾਵਨਾ ਨੂੰ ਵੀ ਆਪਣੀ ਦ੍ਰਿਸ਼ਟੀ ਦਾ ਕੇਂਦਰ-ਬਿੰਦੂ ਬਣਾਉਂਦਾ ਹੈ। ਅਸਤਿਤ੍ਵਵਾਦ ਨਾ ਤਾਂ ਕਿਸੇ ਖ਼ਾਸ ਰਾਜਨੀਤਿਕ ਵਿਚਾਰਧਾਰ ਨਾਲ ਆਪਣੇ ਆਪ ਨੂੰ ਪ੍ਰਤਿਬੱਧ ਕਰਦਾ ਹੈ ਅਤੇ ਨਾ ਹੀ ਆਪਣੀ ਕੋਈ ਰਾਜਨੀਤਕ ਵਿਚਾਰਧਾਰਾ ਪੇਸ਼ ਕਰਦਾ ਹੈ। ਹਾਈਡਿਗਰ ਕੁਝ ਸਮਾਂ ਨਾਜ਼ੀ ਰਿਹਾ ਸੀ, ਪਰ ਜੈਸਪਰਜ਼ ਸਦਾ ਨਾਜ਼ੀਆਂ ਦਾ ਵਿਰੋਧ ਕਰਦਾ ਰਿਹਾ। ਸਾਰਤ੍ਰ ਮਾਰਕਸਵਾਦ ਵੱਲ ਝੁਕਿਆ, ਪਰ ਬਰਦਾਈਵ (Berdyaev) ਤੇ ਕਾਮੂ (Camus) ਮਾਰਕਸਵਾਦ ਦੀ ਅਤਿ ਤਿੱਖੀ ਆਲੋਚਨਾ ਕਰਦੇ ਰਹੇ। ਅਸਤਿਤਵਾਦ ਹਰ ਉਸ ਰਾਜਨੀਤਿਕ ਲਹਿਰ ਦਾ ਵਿਰੋਧੀ ਤੇ ਕਟੁ ਆਲੋਚਕ ਹੈ, ਜਿਹੜੀ ਬੇਲੋੜੇ ਤੌਰ 'ਤੇ ਮਨੁੱਖੀ ਅਜ਼ਾਦੀ ਨੂੰ ਸੀਮਿਤ ਕਰਦੀ ਹੈ ਅਤੇ ਮਾਨਵੀ ਗੌਰਵ ਨੂੰ ਤਬਾਹ ਕਰਦੀ ਹੈ।

     ਅਸਤਿਤ੍ਵਵਾਦ ਨੇ ਇਕ ਦਾਰਸ਼ਨਿਕ ਧਾਰਾ ਦੇ ਤੌਰ 'ਤੇ ਵੀਹਵੀਂ ਸਦੀ ਦੇ ਚਿੰਤਨ ਨੂੰ ਵਿਭਿੰਨ ਖੇਤਰਾਂ ਵਿਚ ਪ੍ਰਭਾਵਿਤ ਕੀਤਾ ਹੈ। ਮਨੋਵਿਗਿਆਨ ਦੇ ਖੇਤਰ ਵਿਚ ਕੁਝ ਵਿਗਿਆਨੀ (ਜੈਸਪਰਜ਼, ਲੁਡਵਿੰਗ ਬਿਨਸਵੈਗਰ (L. BInswanger), ਮੈਡਰਡ ਬੌਸ (M. Bass), ਰੋਲੇ ਮੇ (R. May), ਆਰ. ਡੀ. ਲੇਇੰਗ (R.D. Laing) ਇਹ ਮੰਨਣ ਲੱਗ ਪਏ ਹਨ ਕਿ ਪੁਰਾਣੇ ਫ਼ਰਾਇਡੀਅਨ ਮਾਡਲ ਦੀ ਤੁਲਨਾ ਵਿਚ ਅਸਤਿਤਵਾਦ ਸ੍ਵੈਤਵ ਅਤੇ ਸ਼ਖ਼ਸੀਅਤ ਦੀ ਪ੍ਰਕ੍ਰਿਤੀ ਦੀ ਡੂੰਘਾਈ ਵਿਚ ਜਾ ਕੇ ਸਮਝਣ ਦੀ ਬਿਹਤਰ ਵਿਧੀ ਹੈ। ਫ਼ਲਸਰੂਪ ਅਸਤਿਤਵਾਦੀ ਮਨੋਵਿਗਿਆਨ ਦਾ ਇਕ ਨਵਾਂ ਸਕੂਲ ਹੋਂਦ ਵਿਚ ਆ ਗਿਆ ਹੈ। ਡਵੇਨ ਹਿਊਬਨਰ (D. Huebner) ਵਰਗੇ ਸਿੱਖਿਆ-ਸ਼ਾਸਤ੍ਰੀਆਂ ਅਨੁਸਾਰ ਅਸਤਿਤ੍ਵਵਾਦ ਮਨੁੱਖੀ ਕਿਸਮ ਦੇ ਸਿੱਖਿਆ-ਦਰਸ਼ਨ ਦੇ ਹੋਰ ਵਧੇਰੇ ਵਿਕਾਸ ਲਈ ਇਕ ਨਵਾਂ ਮਾਡਲ ਅਤੇ ਨਵੀਂ ਤਕਨੀਕੀ ਸ਼ਬਦਾਵਲੀ ਪੇਸ਼ ਕਰਦਾ ਹੈ। ਸਾਹਿਤ-ਖੇਤਰ ਵਿਚ ਅਸਤਿਤਵਾਦ ਦਾ ਪ੍ਰਭਾਵ ਬਹੁਤ ਵਿਆਪਕ ਹੈ ਅਤੇ ਵਿਸ਼ਵ-ਪ੍ਰਸਿੱਧ ਅਸਤਿਤਵਾਦੀ ਲੇਖਕਾਂ ਵਿਚੋਂ ਸਾਰਤ, ਕਾਮੂ, ਕਾਫ਼ਕਾ (Kafka), ਦੋਸਤੋਵੋਸਕੀ (Dostoyevsky), ਟੀ. ਐਸ. ਈਲੀਅਟ, ਸੈਮੁਅਲ ਬੈਕੇਟ (S. Backett) ਆਦਿ ਦੇ ਨਾਮ ਲਏ ਜਾ ਸਕਦੇ ਹਨ। ਅਜੋਕੇ ਧਰਮ ਸ਼ਾਸਤ੍ਰੀਆਂ [ਟਿਲਿਚ (Tillich), ਬੂਰੀ, (Buri), ਰੈਨਰ (Rahner) ਆਦਿ ਅਨੁਸਾਰ ਅਸਤਿਤ੍ਵਵਾਦ ਅਸਤਿਤ੍ਵ ਅਤੇ ਭਾਸ਼ਾ-ਸ੍ਰੋਤ ਦੇ ਦੋਵੇਂ ਮਾਡਲ ਪੇਸ਼ ਕਰਦਾ ਹੈ, ਜਿਨ੍ਹਾਂ ਦੁਆਰਾ ਅਸਤਿਤ੍ਰ ਦੀ ਵਿਆਖਿਆ ਕੀਤੀ ਜਾ ਸਕਦੀ ਹੈ।  

     ਸਮੁੱਚੇ ਤੌਰ 'ਤੇ ਅਸਤਿਤ੍ਵਵਾਦ ਵਿਚ ਵੀ ਹੋਰ ਦਰਸ਼ਨਾਂ ਵਾਂਗ ਕੁਝ ਕੁ ਉਲਝਣਾਂ ਅਤੇ ਖ਼ਾਮੀਆਂ ਹਨ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਸਤਿਤ੍ਵਵਾਦ ਨੇ ਮਨੁੱਖੀ ਅਸਤਿਤ ਦੇ ਰਹੱਸ ਨੂੰ ਸਮਝਣ ਲਈ ਕਈ ਮੌਲਿਕ ਤੇ ਘੋਖਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਹਨ ਅਤੇ ਮਾਨਵਤਾ ਦੀਆਂ ਅਜੋਕੀਆਂ ਤਬਾਹਕੁਨ ਸ਼ਕਤੀਆਂ ਤੋਂ ਸੁਰੱਖਿਆ ਅਤੇ ਵਿਸਤਾਰ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਅਸਤਿਤਵਾਦ ਦੀ ਸਹਾਇਤਾ ਨਾਲ ਸਮਕਾਲੀਨ ਵਿਸ਼ਵ ਦੀਆਂ ਅਤਿਅੰਤ ਜਟਿਲ ਘਟਨਾਵਾਂ ਦੀ ਵਿਆਖਿਆ ਅਤੇ ਮੁੱਲਾਂਕਣ ਕੀਤਾ ਜਾ ਸਕਦਾ ਹੈ। ਮਾਨਵ-ਦਰਸ਼ਨ ਦੇ ਇਤਿਹਾਸ ਵਿਚ ਅਸਤਿਤਵਾਦ ਦਾ ਗੌਰਵਮਈ ਸਥਾਨ ਹੈ।

ਅਸਤਿਤਵਵਾਦ ਦਾ ਇਤਿਹਾਸਕ ਪਰਿਪੇਖ

ਅਸਤਿਤਵਵਾਦੀ ਚਿੰਤਨ ਦਾ ਆਰੰਭ ਭਾਵੇਂ ਉੱਨੀਵੀਂ ਸਦੀ ਵਿੱਚ ਹੋਇਆ ਪਰ ਅਸਤਿਤਵਵਾਦੀ ਦਰਸ਼ਨ ਦੇ ਪੂਰਵ ਚਿੰਨ੍ਹ ਪ੍ਰਾਚੀਨ ਕਾਲ ਤੋਂ ਹੀ ਲੱਭਣੇ ਸ਼ੁਰੂ ਹੋ ਜਾਂਦੇ ਹਨ। ਆਧੁਨਿਕ ਅਸਤਿਤਵਾਦ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਸ ਦੇ ਜਨਮ ਲਈ ਪਿੱਠ ਭੂਮੀ ਪਹਿਲਾਂ ਹੀ ਤਿਆਰ ਹੋ ਚੁੱਕੀ ਸੀ। ਉੱਨੀਵੀਂ ਸਦੀ ਵਿੱਚ ਇਹ ਉੱਘੜਵੇਂ ਰੂਪ ਵਿੱਚ ਪ੍ਰਕਾਸ਼ਮਾਨ ਹੁੰਦਾ ਦਿਖਾਈ ਦਿੰਦਾ ਹੈ। ਅਸਤਿਤਵਵਾਦ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ। ਅਸਤਿੱਤਵ ਮਨੁੱਖ ਦੀ ਉਤਪਤੀ ਬਾਰੇ ਯਹੂਦੀ ਵੇਰਵਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਹਨਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਪਰਮਾਤਮਾ ਨੇ ਧਰਤੀ ਤੇ ਮਨੁੱਖ ਨੂੰ ਕਿਵੇਂ ਪੈਦਾ ਕੀਤਾ ਹੈ ਅਤੇ ਉਸ ਵਿੱਚ ਜ਼ਿੰਦਗੀ ਤੇ ਰੂਹ ਭਰੀ। ਇਨ੍ਹਾਂ ਵੇਰਵਿਆਂ ਵਿੱਚ ਮਨੁੱਖ ਦੀ ਆਤਮ ਪਛਾਣਨ ਦੀ ਅਣਬੁਝ ਜਗਿਆਸਾ, ਤਣਾਓ ਅਤੇ ਵਿਰੋਧ ਭਾਸ਼ਾ ਪ੍ਰਤੀ ਉਸਦੀ ਅਸਤਿਤਵਮੂਲਕ ਜਾਗਰੂਕਤਾ, ਉਸ ਵਿੱਚ ਆਜ਼ਾਦੀ ਪ੍ਰਾਪਤੀ ਕਰਨ ਦੀ ਇੱਛਾ, ਸਸੀਮਤਾ ਅਤੇ ਗੁਨਾਹ ਦਾ ਅਹਿਸਾਸ, ਮੌਤ ਦਾ ਡਰ ਆਦਿ ਜਜ਼ਬਿਆਂ ਨੂੰ ਅਭਿਵਿਅਕਤੀ ਮਿਲਦੀ ਹੈ। ਇਹ ਮਨੁੱਖ ਦੀ ਆਪਣੇ ਅਸਤਿੱਤਵ ਪ੍ਰਤੀ ਸੋਝੀ ਨੂੰ ਮਿਥਿਹਾਸਕ ਬਿੰਬਾਂ ਦੇ ਮਾਧਿਅਮ ਦੁਆਰਾ ਪ੍ਰਗਟਾਉਣ ਦਾ ਪਰਾ-ਦਾਰਸ਼ਨਿਕ ਯਤਨ ਹੈ। ਮਿਥਿਹਾਸ ਉੱਤੇ ਅਸਤਿੱਤਵਵਾਦੀ ਵਿਆਖਿਆ ਵਿਧੀਆਂ ਲਾਗੂ ਹੋਣ ਨਾਲ ਅਰਥਾਂ ਦਾ ਇੱਕ ਨਵਾਂ ਪਸਾਰ ਖੁੱਲ੍ਹਣ ਦੇ ਨਾਲ ਨਾਲ ਆਦਿਮ ਮਨੁੱਖ ਦੀ ਆਤਮਾ ਪਛਾਣ ਵਿਚਲੀ ਜਟਿਲਤਾ ਦੀ ਨੁਹਾਰ ਵੀ ਨਵੇਂ ਅਤੇ ਉੱਘੜਵੇਂ ਰੂਪ ਵਿੱਚ ਪ੍ਰਕਾਸ਼ਮਾਨ ਹੋਈ ਹੈ। ਅਠਾਰਵੀਂ ਅਤੇ ਉਨੀਵੀਂ ਸਦੀ ਵਿੱਚ ਮਿਥਿਹਾਸਕ ਕਥਾਵਾਂ ਨੂੰ ਤਾਰਕਿਕ ਰੂਪ ਦੇਣ ਦੇ ਯਤਨ ਹੁੰਦੇ ਰਹੇ।

ਮਿਥਿਹਾਸਕ ਯੁੱਗ ਤੋਂ ਮਗਰੋਂ ਪ੍ਰਾਚੀਨ ਦਰਸ਼ਨ ਦਾ ਯੁੱਗ ਆਉਂਦਾ ਹੈ। ਇਹ ਉਹ ਯੁਗ ਸੀ ਜਦੋਂ ਮਨੁੱਖ ਮਿਥਿਹਾਸ ਦੇ ਸੁਪਤ ਜਗਤ ਦੀ ਸਥਿਤੀ ਵਿੱਚੋਂ ਬਾਹਰ ਨਿਕਲਿਆ, ਜਦੋਂ ਉਸ ਦੀ ਚੇਤਨਾ ਤਿੱਖੀ ਹੋਣੀ ਆਰੰਭ ਹੋਈ। ਇਸ ਕਾਲ ਵਿੱਚ ਅਸਤਿਤਵਵਾਦੀ ਵਿਸ਼ੇ ਜੋ ਮਿਥਿਹਾਸਕ ਕਥਾਵਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਨ, ਹੋਰ ਵੀ ਜ਼ਿਆਦਾ ਸਪਸ਼ਟ ਹੋ ਗਏ। ਜੈਸਪਰਜ਼ ਨੇ ਇਸ ਕਾਲ ਨੂੰ ਧਰੁਈ ਕਾਲ ਦਾ ਨਾਮ ਦਿੱਤਾ। ਇਸ ਕਾਲ ਦੇ ਤਿੰਨ ਸੰਸਕ੍ਰਿਤਕ ਖੇਤਰ ਨਬੀਆਂ ਦੇ ਯੁੱਗ ਵਿੱਚ ਧਾਰਮਿਕ ਵਿਚਾਰਧਾਰਾ, ਲਾਸਕੀ ਯੂਨਾਨੀ ਸੰਸਕ੍ਰਿਤੀ ਅਤੇ ਪੂਰਬੀ ਧਰਮ ਦਰਸ਼ਨ ਵਿੱਚ ਅਸਤਿਤਵ ਦਰਸ਼ਨ ਨਾਲ ਸਬੰਧਿਤ ਨੁਕਤਿਆਂ ਉੱਪਰ ਵਿਚਾਰ ਪੇਸ਼ ਕੀਤੇ ਹਨ। ਗੁਨਾਹ, ਜ਼ਿੰਮੇਵਾਰੀ, ਮਾਨਵੀ ਹੋਂਦ ਦੇ ਅਸਲੇ ਦੀ ਭਾਲ, ਸਮੇਂ ਤੇ ਇਤਿਹਾਸ ਦੇ ਸੱਚ ਦੀ ਪਛਾਣ ਆਦਿ ਵਿਸ਼ਿਆਂ ਨੂੰ ਨਬੀਆਂ ਦੀਆਂ ਸਿੱਖਿਆਵਾਂ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਰਿਹਾ ਹੈ ਅਤੇ ਇਹ ਸਾਰੇ ਵਿਸ਼ੇ ਅਸਤਿਤਵਵਾਦੀ ਚਿੰਤਕਾਂ ਦੀ ਦਿਲਚਸਪੀ ਦਾ ਕੇਂਦਰ ਬਿੰਦੂ ਬਣੇ ਰਹੇ ਹਨ।

ਯੂਨਾਨੀ ਦਰਸ਼ਨ ਵਿੱਚ ਸੁਕਰਾਤ ਤੋਂ ਪਹਿਲਾਂ ਦੇ ਦਾਰਸ਼ਨਿਕਾਂ ਵਿੱਚ ਹਾਈਡਿਗਰ ਨੂੰ ਹੋਂਦ ਤੇ ਪਛਾਣ ਜਾਂ ਹੋਂਦ ਦੇ ਚਿੰਤਨ ਵਿਚਾਲੇ ਸਬੰਧਾਂ ਬਾਰੇ ਅੰਤਰ ਦ੍ਰਿਸ਼ਟੀ ਸ਼ਾਮਿਲ ਹੈ। ਸੁਕਰਾਤ ਦੇ ਵਿਚਾਰ ਅਨੁਸਾਰ ਪ੍ਰਕਿਰਤੀ ਦੀ ਥਾਂ ਤੇ ਮਨੁੱਖ ਦਾਰਸ਼ਨਿਕ ਸਰਵੇਖਣ ਦਾ ਵਿਸ਼ਾ ਬਣ ਗਿਆ। ਆਤਮ ਪੜਚੋਲ ਦਰਸ਼ਨ ਦੀ ਵਿਧੀ ਬਣ ਗਈ ਅਤੇ ਆਤਮ ਗਿਆਨ ਦਰਸ਼ਨ ਦੀ ਮੰਜ਼ਿਲ ਸਮਝੀ ਜਾਣ ਲੱਗੀ ਪੂਰਬੀ ਧਰਮ ਦਰਸ਼ਨ ਦੇ ਖੇਤਰ ਵਿੱਚ ਅਸਤਿਤਵਾਦ ਦੇ ਕੁਝ ਵਿਸ਼ੇ ਪੂਰਬੀ ਦਰਸ਼ਨ, ਵਿਸ਼ੇਸ਼ ਤੌਰ 'ਤੇ ਬੁੱਧ ਦਰਸ਼ਨ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਵਿੱਚੋਂ ਹੋਂਦ, ਨਿਰਹੋਂਦ, ਤੌਖਲਾ ਆਦਿ ਵਿਸ਼ਿਆਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ।

ਭਾਵੇਂ ਕਿ ਅਸਤਿਤਵਾਦ ਉੱਨੀਵੀਂ ਅਤੇ ਵੀਹਵੀਂ ਸਦੀ ਦੇ ਵਿੱਚ ਉਪਜੀ ਵਿਚਾਰਧਾਰਾ ਹੈ, ਪ੍ਰੰਤੂ ਇਸ ਦੇ ਮੂਲ ਬੀਜ ਪ੍ਰਾਚੀਨ ਕਾਲ ਵਿੱਚ ਹੀ ਮਿਲਦੇ ਹਨ ਅਤੇ ਇਸ ਦਾ ਇਤਿਹਾਸ ਮਨੁੱਖ ਦੇ ਜਨਮ ਜਿੰਨਾ ਹੀ ਪੁਰਾਣਾ ਹੈ। ਜੈਸਪਰਜ਼ ਨੇ ਆਪਣੇ ਧੁਰਈ ਕਾਲ ਦੇ ਤੀਜੇ ਹਿੱਸੇ ਵਿੱਚ ਮੂਲ ਰੂਪ ਵਿੱਚ ਅਸਤਿਤਵਾਦ ਦੇ ਵਿਸ਼ਿਆਂ ਨੂੰ ਛੋਹਿਆ ਹੈ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਅਸਤਿਤਵਵਾਦ ਦਾ ਇਤਿਹਾਸਕ ਪਰਿਪੇਖ, ਪੰਨਾ-12-13

ਅਸਤਿਤਵਵਾਦੀ ਦੀਆਂ ਮੂਲ ਧਾਰਾਵਾਂ ਇਸ ਪ੍ਰਕਾਰ ਹਨ

1.     ਵਿਅਕਤੀ ਦੀ ਸਰਵ ਉੱਚ ਮਹੱਤਤਾ।

2.     ਸੰਵੇਗਸ਼ੀਲ ਜੀਵਨ ਨੂੰ ਪ੍ਰਮੁੱਖ ਵਾਹਕ ਵਜੋਂ ਪ੍ਰਵਾਨ ਕਰਨਾ।

3.     ਪਰੰਪਰਾਗਤ ਦਰਸ਼ਨ ਸ਼ਾਸਤਰ ਦੀ ਧਾਰਨਾ ਤੋਂ ਵਿਪਰੀਤ, ਜਿਸ ਵਿੱਚ ਤਰਕਸ਼ੀਲ ਬੌਧਿਕ ਤੱਤ ਨੂੰ ਮਨੁੱਖ ਮੰਨਿਆ ਜਾਂਦਾ ਹੈ।

4.     ਅਸਤਿਤਵਵਾਦੀ ਸੰਵੇਗਸ਼ੀਲ ਪ੍ਰਤੀਬੱਧਤਾ ਨਾਲ ਜਿਊਣ ਵਿੱਚ ਵਿਸ਼ਵਾਸ ਕਰਦੇ ਹਨ।

5.     ਮਨੁੱਖ ਸਵੈ ਦੀ ਆਜ਼ਾਦੀ ਦੀ ਮਹੱਤਤਾ। ਅਸਤਿਤਵਵਾਦੀ ਵਿਅਕਤੀਗਤ ਆਜ਼ਾਦੀ ਨੂੰ ਪ੍ਰਮੁੱਖ ਮੰਨਦੇ ਹਨ। ਇਹ ਆਜ਼ਾਦੀ ਰਾਜਨੀਤਿਕ ਅਤੇ ਸਵੈ ਇੱਛਾਵਾਂ ਦੀ ਆਜ਼ਾਦੀ ਹੈ। (ਇਸ ਵਿੱਚ ਵਿਅਕਤੀਗਤ ਆਜ਼ਾਦੀ ਅਤੇ ਤਰਕ ਹਮੇਸ਼ਾ ਬਹਿਸ ਦਾ ਮੁੱਦਾ ਰਹੀ ਹੈ।)

ਅਸਤਿਤਵਵਾਦ ਅਤੇ ਐਬਰਸਰਡਿਟੀ ਸਿਧਾਂਤ ਤੇ ਇਤਿਹਾਸ, ਡਾ. ਕੁਲਦੀਪ ਸਿੰਘ ਢਿੱਲੋਂ, ਪੰਨਾ- 16

ਅਸਤਿਤਵਵਾਦੀ ਵਿਚਾਰਧਾਰਕ ਪਿੱਠ ਭੂਮੀ

ਅਸਤਿਤਵ ਅਤੇ ਅਸਤਿਤਵ ਦੇ ਸੰਕਟ ਦੀ ਚਰਚਾ ਵਿਕੋਲਿਤਰੇ ਰੂਪ ਵਿੱਚ ਉਨੀਵੀਂ ਸ਼ਤਾਬਦੀ ਵਿੱਚ ਸ਼ੁਰੂ ਹੋ ਚੁੱਕੀ ਸੀ। ਇਹ ਕਿਰਕੇਗਾਰਦ ਅਤੇ ਨੀਤਸ਼ੇ ਦੀਆਂ ਲਿਖਤਾਂ ਦਾ ਆਧਾਰ ਬਣੀ, ਪ੍ਰੰਤੂ ਇਸ ਵਾਦ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਿਵਾਉਣ ਵਾਲੇ ਫਰੈਂਚ ਲੇਖਕ ਹੀ ਸਨ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਦ ਦੁਨੀਆ ਤਬਾਹੀ ਦੀ ਹਾਲਤ ਵਿੱਚ ਸੀ ਤਾਂ ਇਨ੍ਹਾਂ ਲੇਖਕਾਂ ਨੇ ਆਪਣੇ ਪਹਿਲੇ ਹੋ ਚੁੱਕੇ ਦਰਸ਼ਨ ਸ਼ਾਸਤਰੀਆਂ ਦੀਆਂ ਲਿਖਤਾਂ ਨੂੰ ਵਿਚਾਰ ਅਧੀਨ ਲਿਆਂਦਾ ਅਤੇ ਉਹਨਾਂ ਦੇ ਦਿੱਤੇ ਫਲਸਫੇ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। ਪਹਿਲਾਂ ਪਹਿਲ ਇਹ ਵਾਦ ਸਿਰਜਨਾਤਮਕ ਲਿਖਤਾਂ ਵਿੱਚ ਵੇਖਣ ਨੂੰ ਮਿਲਿਆ ਜਿਸ ਵਿੱਚ ਨਾਟਕ, ਨਾਵਲ ਅਤੇ ਨਿੱਕੀ ਕਹਾਣੀ ਦੇ ਸਾਹਿਤ ਰੂਪ ਆਉਂਦੇ ਹਨ। ਇਸ ਉਪਰੰਤ ਅਸਤਿਤਵਵਾਦ ਨੂੰ ਇੱਕ ਸਵੈ ਕੇਂਦਰਤ ਦਰਸ਼ਨ ਵਾਂਗ ਪਛਾਣ ਮਿਲੀ। ਕਿਰਕੇ ਗਾਰਦ ਦੇ ਅਨੁਸਾਰ ਅਸਤਿਤਵਾਦੀ ਮਨੁੱਖ ਹੀ ਆਪਣੇ ਪ੍ਰਮਾਣਕ ਅਸਤਿਤਵ ਦੁਆਰਾ ਆਪਣੇ ਇਤਿਹਾਸਕ ਵਿਕਾਸਕ੍ਰਮ ਦਾ ਅੰਤਰ ਦਰਸ਼ਨ ਕਰਦੇ ਹੋਏ ਆਪਣੇ ਅਗਿਆਤ ਮਾਰਗ ਨੂੰ ਨਿਰਧਾਰਤ ਕਰ ਸਕਦਾ ਹੈ। ਮਨੁੱਖ ਜਿਸ ਪ੍ਰਕਾਰ ਬੋਲਦਾ ਹੈ, ਸੋਚਦਾ ਹੈ, ਕਰਮ ਕਰਦਾ ਹੈ ਅਤੇ ਆਪਣੀ ਵਿਸ਼ੇਸ਼ ਰੁਚੀ ਅਨੁਸਾਰ ਜਗਤ ਨਾਲ ਇੱਕ ਸੰਬੰਧ ਸਥਾਪਤ ਕਰਦਾ ਹੈ, ਇਹ ਉਸ ਦੇ ਅਸਤਿਤਵ ਦੇ ਵਿਭਿੰਨ ਪਹਿਲੂ ਹਨ। ਆਪਣੇ ਚਿੰਤਨ ਅਤੇ ਵਰਣ ਦੇ ਲਈ ਮਨੁੱਖ ਸੰਪੂਰਨ ਰੂਪ ਵਿੱਚ ਸੁਤੰਤਰ ਹੈ ਅਤੇ ਇਹੀ ਸੁਤੰਤਰਤਾ ਉਸ ਦੀ ਪੀੜ ਦਾ ਮੂਲ ਕਾਰਨ ਹੈ। ਹੀਗਲ ਤੱਕ ਜੀਵਨ ਦਾ ਫਲਸਫ਼ਾ ਸਿਧਾਂਤਕ ਸੀ। ਉਸ ਵਿੱਚ ਅਨੁਭਵ ਲਈ ਕੋਈ ਜਗ੍ਹਾ ਨਹੀਂ ਸੀ। ਕਿਰਕੇਗਾਰਦ, ਨੀਤਸ਼ੇ ਅਤੇ ਦੋਸਤੋਵਸਕੀ ਆਦਿ ਦੀ ਇਹ ਵਿਸ਼ੇਸ਼ਤਾ ਸੀ ਕਿ ਉਹਨਾਂ ਨੇ ਜੀਵਨ ਦੇ ਸੱਚ ਨੂੰ ਵਿਹਾਰਕਤਾ ਦਾ ਵਿਸ਼ਾ ਬਣਾਇਆ। ਉਹਨਾਂ ਨੇ ਬਾਹਰੋਂ ਥੋਪੇ ਗਏ ਕਿਸੇ ਸਿਧਾਂਤ ਦਾ ਸ਼ੁੱਧ ਸਰੂਪ ਨਹੀਂ ਸਵੀਕਾਰਿਆ, ਉਹਨਾਂ ਨੇ ਮਨੁੱਖ ਨੂੰ ਆਜ਼ਾਦ ਦੱਸਿਆ ਅਤੇ ਕਿਹਾ ਕਿ ਮਨੁੱਖੀ ਜੀਵਨ ਨੂੰ ਅਨੁਭਵ ਗਿਆਨ ਅਤੇ ਖ਼ੁਦ ਲਈ ਬਣਾਏ ਨਿਯਮਾਂ ਦੇ ਆਧਾਰ ਉੱਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਮੁੱਖ ਤੌਰ 'ਤੇ ਅਸਤਿਤਵਵਾਦੀ ਚਿੰਤਕਾਂ ਵਿੱਚ ਸੋਰੇਨ ਕਿਰਕੇਗਾਰਦ, ਕਾਰਲ ਜੈਸਪਰਜ਼, ਸਾਰਤ੍ਰ, ਆਲਬੇਅਰ ਕਾਮੂ, ਮਾਰਟਿਨ ਹਾਈਡਿਗਰ, ਹਰਮਨ ਲੋਤਜ਼ੇ, ਗੈਰ ਗੈਬਰੀਲ ਮਾਰਸ਼ਲ ਆਦਿ ਚਿੰਤਕ ਸ਼ਾਮਿਲ ਹਨ।

ਅਸਤਿਤਵਵਾਦ ਅਤੇ ਐਬਰਸਰਡਿਟੀ ਸਿਧਾਂਤ ਤੇ ਇਤਿਹਾਸ, ਡਾ. ਕੁਲਦੀਪ ਸਿੰਘ ਢਿੱਲੋਂ, ਪੰਨਾ- 16-17

ਅਸਤਿਤਵ ਹਮੇਸਾ ਗਤੀਸ਼ੀਲ

ਸੋਧੋ

ਮਨੁੱਖ ਦੀ ਹੋਂਦ ਸੀਮਾਬੱਧ ਹੈ । ਮੌਤ ਨਾਲ ਸਾਰੀਆਂ ਸੰਭਾਵਨਾਵਾਂ ਸਮਾਪਤ ਹੋ ਜਾਂਦੀਆਂ ਹਨ । ਮਨੁੱਖ ਨੂੰ ਜਿਉਂਦੇ ਜੀਅ ਅਨੇਕਾਂ ਸੰਭਾਵਨਾਵਾਂ ਵਿੱਚੋਂ ਸੁਤੰਤਰਤਾ ਨਾਲ ਚੋਣ ਕਰਨੀ ਚਾਹੀਦੀ ਹੈ । ਕਿਸੇ ਵੱਲੋਂ ਠੋਸੀ ਚੋਣ ਤੇ ਅਮਲ ਕਰਨ ਨਾਲ ਅਸਤਿਤਵ ਅਪ੍ਰਮਾਣਿਕ ਹੋ ਜਾਂਦਾ ਹੈ । ਸੁਤੰਤਰ ਚੋਣ ਉਪਰੰਤ ਅਮਲ ਕਰਨਾ ਪੈਂਦਾ ਹੈ । ਅਮਲ ਤੋਂ ਬਾਅਦ ਸਫ਼ਲਤਾ / ਅਸਫ਼ਲਤਾ ਦੀ ਜ਼ਿੰਮੇਵਾਰੀ ਉਸਨੂੰ ਕਬੂਲਣੀ ਹੀ ਪੈਂਦੀ ਹੈ । ਪਰ ਉਸ ਨੂੰ ਚੁਣੇ ਹੋਏ ਮੌਲਿਕ ਪ੍ਰੋਜੈਕਟ ਨੂੰ ਬਦਲਣ ਦਾ ਹੱਕ ਹੈ । ਮੌਲਿਕ ਪਰੋਜੈਕਟ ਵਿੱਚ ਤਬਦੀਲੀ ਤੋਂ ਬਾਅਦ ਵੀ ਅਸਫ਼ਲ ਹੋਣ ' ਤੇ ਉਸ ਪਾਸ ਕੋਈ ਬਹਾਨਾ ਨਹੀਂ ਰਹਿ ਜਾਂਦਾ । ਇੰਝ ਅਸਤਿਤਵ ਪ੍ਰਮਾਣਿਕ / ਅਪ੍ਰਮਾਣਿਕ ਹੋਣ ਦੀ ਹਾਲਾਤ ਵਿੱਚੋਂ ਵਿਚਰਦਾ ਹੈ । ਅਸਤਿਤਵ ਕਦੇ ਸੰਪੂਰਨ ਨਹੀਂ ਹੁੰਦਾ । ਉਹ ਹਮੇਸ਼ਾਂ ਗਤੀ ਵਿੱਚ ਰਹਿੰਦਾ ਹੈ ।

ਅਸਤਿਤਵਵਾਦ ਦੇ ਸਹਿਮਤੀ ਵਾਲੇ ਪਹਿਲੂ

1.     ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਣਨ ਅਤੇ ਲੱਭਣ ਦੀ ਪ੍ਰਬਲ ਤਾਂਘ ਪੇਸ਼ ਹੁੰਦੀ ਹੈ।

2.     ਹੋਂਦ ਅਤੇ ਤੱਤ ਵਿੱਚੋਂ ਹੋਂਦ ਦੀ ਪ੍ਰਮੁੱਖਤਾ ਹੈ।

3.     ਵਿਅਕਤੀ ਆਪਣੇ ਜੀਵਨ ਵਿੱਚ ਆਪਣੇ ਫ਼ੈਸਲਾ ਲੈਣ ਅਤੇ ਮੌਜੂਦ ਅਨੇਕਾਂ ਚੋਣਾਂ ਵਿੱਚੋਂ ਆਪ ਚੋਣਾਂ ਕਰਨ ਲਈ ਆਜ਼ਾਦ ਹੈ।

4.     ਵਿਅਕਤੀ ਦੇ ਫ਼ੈਸਲਿਆਂ ਅਤੇ ਚੋਣਾਂ ਦਾ ਸਿਲਸਿਲਾ ਹੀ ਜੀਵਨ ਹੈ।

5.     ਅਜਿਹਾ ਫ਼ੈਸਲੇ ਲੈਣਾ ਅਸੰਭਵ ਹੀ ਹੈ ਜਿਹਨਾਂ ਦੇ ਨਤੀਜੇ ਇੱਕ ਪਾਸੜ ਹੋਣ।

6.     ਜ਼ਿੰਦਗੀ ਆਮ ਤੌਰ 'ਤੇ ਅਰਥਹੀਣ ਅਤੇ ਬੇਤੁਕੀ ਹੈ।

ਅਸਤਿਤਵ ਵਿਵਾਦ ਦੀਆਂ ਵਿਸ਼ੇਸ਼ਤਾਵਾਂ

1.     ਮਨੁੱਖ ਕੋਲ ਪਹਿਲਾਂ ਤੋਂ ਦਿੱਤਾ ਗਿਆ ਕੋਈ ਸਾਰ ਨਹੀਂ, ਉਹ ਤਾਂ ਅਸਤਿਤਵ ਦੀਆਂ ਸੰਭਾਵਨਾਵਾਂ ਵਿੱਚ ਆਪਣੇ ਆਪ ਨੂੰ ਆਰੋਪਿਤ ਕਰਦਾ ਹੈ। ਇਹ ਮਨੁੱਖੀ ਅਸਤਿਤਵ ਦੀ ਪਹਿਲੀ ਵਿਸ਼ੇਸ਼ਤਾ ਹੈ।

2.     ਮਨੁੱਖੀ ਹੋਂਦ ਦਾ ਅਦੁੱਤੀਪਨ ਅਸਤਿਤਵ ਦੀ ਦੂਜੀ ਬੁਨਿਆਦੀ ਵਿਸ਼ੇਸ਼ਤਾ ਹੈ। ਮੈਂ, ਮੇਰਾ ਆਦਿ ਅਜਿਹੇ ਸ਼ਬਦ ਹਨ ਜਿਹੜੇ ਕਦੇ ਕਦੇ ਇਹ ਚੇਤਨਤਾ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਕਿ ਮੇਰਾ ਅਸਤਿਤਵ ਬਾਕੀਆਂ ਨਾਲੋਂ ਵਿਲੱਖਣ ਤੇ ਅਦੁੱਤੀ ਹੈ। ਮਨੁੱਖੀ ਅਸਤਿਤਵ ਦਾ ਅਦੁੱਤੀ ਪਣ ਮਹਿਸੂਸ ਕੀਤੇ ਗਏ ਮੇਰੇਮਨ ਵਿੱਚ ਨਿਹਿਤ ਹੈ।

3.     ਮਨੁੱਖੀ ਅਸਤਿਤਵ ਦੀ ਤੀਜੀ ਵਿਸ਼ੇਸ਼ਤਾ ਇਸ ਦੀ ਸਵੈ ਸਬੰਧਤਾ ਹੈ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-45

ਅਸਤਿਤਵਵਾਦ ਦੇ ਸਾਂਝੇ ਲੱਛਣ

ਭਾਵੇਂ ਕਿ ਅਸਤਿਤਵਵਾਦ ਦੇ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੱਖਰੇਵੇਂ ਮਿਲਦੇ ਹਨ, ਪ੍ਰੰਤੂ ਕੁਝ ਸਾਂਝੇ ਪਹਿਲੂ ਵੀ ਹਨ-

ਹੋਂਦ ਅਤੇ ਅਸਤਿੱਤਵ

ਹੋਂਦ ਇੱਕ ਵਿਸ਼ਵ ਵਿਆਪੀ ਅਮੂਰਤ, ਅਕਾਲ ਅਤੇ ਅਸੀਮ ਸੰਕਲਪ ਹੈ, ਜਦੋਂਕਿ ਅਸਤਿੱਤਵ, ਵਿਅਕਤਿਕ, ਮੂਰਤ ਅਤੇ ਸੀਮਤ ਹੈ।

ਹੋਂਦ ਹਰ ਥਾਂ ਅਤੇ ਸਵੈਦ ਹੈ ਜਦੋਂ ਕਿ ਅਸਤਿਤਵ ਸਿਰਫ਼ ਇਥੇ ਅਤੇ ਹੁਣ ਹੈ।

ਹੋਂਦ ਵਸਤੂਗਤ ਹੈ ਜਦੋਂਕਿ ਅਸਤਿੱਤਵ ਆਤਮਗਤ ਹੈ।

ਅਸਤਿਤਵ ਦਾ ਬੋਧ: ਵਿਸੰਗਤੀ ਅਤੇ ਚਿੰਤਾ(Absurdity And Anxiety)

ਅਸਤਿਤਵਾਦੀ ਦਾਰਸ਼ਨਿਕ, ਅਸਤਿਤਵ ਦਾ ਬੋਧ ਵਿਸੰਗਤੀ, ਚਿੰਤਾ ਅਤੇ ਭੈਅ ਦੁਆਰਾ ਕਰਦੇ ਹਨ। ਸ਼ਾਸਤਰ ਦੇ ਨਾਵਲਾਂ ਵਿੱਚ ਮੁੱਖ ਪਾਤਰ ਵਸਤਾਂ ਅਤੇ ਸਥਿਤੀਆਂ ਦੇ ਬੋਧ ਸਮੇਂ ਵਿਤ੍ਰਿਸ਼ਨਾ ਵਿਸੰਗਤੀਆਂ ਬਾਰੇ ਚਿੰਤਾਤੁਰ ਹਨ। ਇੱਥੋਂ ਤਕ ਕਿ ਆਲਬੇਅਰ ਕਾਮੂ ਕਹਿੰਦਾ ਹੈ ਕਿ ਜੀਵਨ ਮੌਤ ਲਈ ਇੱਕ ਸਿਖਲਾਈ ਤੋਂ ਵੱਧ ਹੋਰ ਕੁੱਝ ਨਹੀਂ।

ਹੋਂਦ ਅਤੇ ਨਿਰਹੋਂਦ (Being And Nothingness)

ਹੋਂਦ ਅਤੇ ਨਿਰਹੋਂਦ, ਆਧੁਨਿਕ ਅਸਤਿਤਵਵਾਦੀ ਦਰਸ਼ਨ ਨਾਲ ਸਬੰਧਤ ਸਭ ਤੋਂ ਪ੍ਰਮੁੱਖ ਪ੍ਰਸ਼ਨ ਰਹੇ ਹਨ। ਹੈਡਿਗਰ ਲਿਖਦਾ ਹੈ ਕਿ ਹੋਂਦ ਅਤੇ ਨਿਰਹੋਂਦ ਤਰਕ ਦੁਆਰਾ ਸਪਸ਼ਟ ਨਹੀਂ ਹੁੰਦੇ, ਸਗੋਂ ਤਰਕਹੀਣ ਅਨੁਭੂਤੀ ਦੁਆਰਾ ਪ੍ਰਤੱਖ ਹੁੰਦੇ ਹਨ। ਉਹ ਲਿਖਦਾ ਹੈ ਕਿ ਉਦਾਸੀ ਅਤੇ ਚਿੰਤਾ ਇਨ੍ਹਾਂ ਦੋਵਾਂ ਨੂੰ ਉਜਾਗਰ ਕਰਨ ਵਾਲੀਆਂ ਅਨੁਭੂਤੀਆਂ ਹਨ।  ਹੈਡਿਗਰ ਦਾ ਵਿਚਾਰ ਹੈ ਕਿ ਸਾਡੀ ਹੋਂਦ ਨਿਰਹੋਂਦ ਵਿਚਕਾਰ ਲਟਕਦੀ ਰਹਿੰਦੀ ਹੈ। ਸਾਰਤ੍ਰ ਇਸ ਪ੍ਰਸੰਗ ਵਿੱਚ ਥੋੜ੍ਹੀ ਭਿੰਨਤਾ ਰੱਖਦਾ ਹੈ। ਉਹ ਹੋਂਦ ਵਿੱਚ ਨਿਰਹੋਂਦ ਦੇ ਸਵਾਲ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।

ਪੱਛਮੀ ਸਮੀਖਿਆ ਸਿਧਾਂਤ ਅਤੇ ਸੰਦਰਭ, ਬ੍ਰਹਮਜਗਦੀਸ਼ ਸਿੰਘ, ਪੰਨਾ-101-102

ਅਸਤਿਤਵ ਦੀ ਪ੍ਰਮਾਣਕਤਾ

ਅਸਤਿਤਵ ਦੀ ਪ੍ਰਮਾਣਕਤਾ ਬਾਰੇ ਵੀ ਅਤੇ ਅਸਤਿਤਵਵਾਦੀਆਂ ਨੇ ਆਪਣੀਆਂ ਧਾਰਨਾਵਾਂ ਪੇਸ਼ ਕੀਤੀਆਂ ਹਨ। ਉਹਨਾਂ ਅਨੁਸਾਰ ਅਸਤਿਤਵ ਦੀ ਪ੍ਰਮਾਣਕਤਾ ਇਸ ਹੱਦ ਤੱਕ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਆਪਣੇ ਅਸਤਿਤਵ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਿਆ ਹੈ। ਪ੍ਰਮਾਣਿਕ ਅਸਤਿੱਤਵ ਬਾਹਰੀ ਪ੍ਰਭਾਵਾਂ (ਨੈਤਿਕ ਨਿਯਮਾਂ, ਰਾਜਨੀਤੀ ਸੱਤਾਧਾਰੀਆਂ ਆਦਿ) ਦੁਆਰਾ ਦੱਬਿਆ ਹੁੰਦਾ ਹੈ। ਪ੍ਰਮਣਿਕਤਾ ਦਾ ਅਸਤਿਤਵਾਦੀ ਸੰਕਲਪ ਪਦਾਰਥ ਨਾਲੋਂ ਵਧੇਰੇ ਰੂਪਾਤਮਕ ਹੈ, ਕਿਉਂਕਿ ਇੱਥੇ ਪ੍ਰਮਾਣਕਤਾ ਦਾ ਮਾਪਦੰਡ ਅਸਤਿੱਤਵ ਦਾ ਰੂਪ ਜਾਂ ਆਕਾਰ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਹ ਰੂਪਾਕਾਰ ਇੱਕ ਜੀਵੰਤ ਇਕਾਈ ਹੈ ਜਾਂ ਖਿੰਡਿਆ-ਪੁੰਡਿਆਂ ਰੂਪ ਹੈ। ਲਗਭਗ ਸਾਰੇ ਹੀ ਅਸਤਿਤਵਵਾਦੀ ਚਿੰਤਕਾਂ ਨੇ ਪ੍ਰਮਾਣਕ ਅਸਤਿਤਵਵਾਦ ਬਾਰੇ ਚਰਚਾ ਕਰਦਿਆਂ ਪਰੰਪਰਾਗਤ ਨੈਤਿਕਤਾ ਦੀ ਨਿੰਦਾ ਕੀਤੀ ਹੈ। ਤਾਂ ਵੀ ਕਿਸੇ ਵੀ ਮੁੱਖ ਅਸਤਿਤਵਵਾਦੀ ਚਿੰਤਕ ਨੇ ਇਹ ਸਿੱਖਿਆ ਨਹੀਂ ਦਿੱਤੀ ਕਿ ਸਭ ਕੁਝ ਹੀ ਕਰਨ ਦੀ ਆਗਿਆ ਹੈ। ਸਾਰਤ੍ਰ ਅਨੁਸਾਰ ਮਨੁੱਖ ਅੰਦਰਲੀ ਜ਼ਿੰਮੇਵਾਰੀ ਦੀ ਭਾਵਨਾ ਉਸ ਨੂੰ ਨਿਯੰਤਰਣ ਵਿੱਚ ਰੱਖਦੀ ਹੈ। ਭਾਵੇਂ ਮਨੁੱਖ ਅਸਤਿਤਵ ਭਾਈਚਾਰਕ ਬਣਤਰ ਦਾ ਗੁਲਾਮ ਨਹੀਂ, ਪਰ ਪ੍ਰਮਾਣਿਕ ਅਸਤਿੱਤਵ ਦਾ ਕੋਈ ਵੀ ਬਿੰਬ ਸਮਾਜਿਕ ਪੱਖ ਦੀ ਮੂਲੋਂ ਉਪੇਖਿਆ ਨਹੀਂ ਕਰ ਸਕਦਾ।

ਸਮੀਖਿਆ ਦ੍ਰਿਸ਼ਟੀਆਂ, ਗੁਰਚਰਨ ਸਿੰਘ ਅਰਸ਼ੀ, ਅਸਤਿਤਵਵਾਦ ਦੀ ਪ੍ਰਮਾਣਿਕਤਾ, ਪੰਨਾ-112

ਅਸਤਿੱਤਵ ਅਹਿਸਾਸ ਦਾ ਦਰਸ਼ਨ ਨਹੀਂ

ਅਸਤਿਤਵਵਾਦ ਅਹਿਸਾਸ ਦਾ ਦਰਸ਼ਨ ਨਹੀਂ ਪਰ ਇਸ ਦੇ ਅਨੁਯਾਈ ਇਹ ਜ਼ਰੂਰ ਮੰਨਦੇ ਹਨ ਕਿ ਮਨੁੱਖੀ ਉਸਦੇ  ਸਮੁੱਚੇ ਤਾਣੇ ਪੇਟੇ ਵਿੱਚ ਅਹਿਸਾਸ ਦਾ ਵਿਸ਼ੇਸ਼ ਸਥਾਨ ਹੈ। ਅਹਿਸਾਸ ਦੇ ਅਸਤਿਤਵਵਾਦੀ ਵਿਸ਼ਲੇਸ਼ਣ ਦਾ ਸਬੰਧ ਜਿਸੇ ਅੰਦਰਲੇ ਆਤਮ ਪੱਖ ਨਾਲ ਹੈ, ਉੱਥੇ ਸਰੀਰਕ ਪੱਖ ਨਾਲ ਵੀ ਹੈ। ਅਜਿਹੇ ਅਹਿਸਾਸ ਜਿਹੜੇ ਇੱਕ ਪਾਸੇ ਤਾਂ ਸਰੀਰਕ ਘਟਨਾਵਾਂ ਹਨ ਅਤੇ ਦੂਜੇ ਪਾਸੇ ਅਸਤਿਤਵਸ਼ੀਲ ਮਨੁੱਖ ਦੇ ਅੰਤਰੀਵ ਅਨੁਭਵ ਹਨ। ਸ਼ਾਇਦ ਸੰਸਾਰ ਨੂੰ ਪ੍ਰਤੱਖਣ ਦਾ ਬਿੰਦੂ ਬਣਾਉਣ ਲਈ ਅਤਿ ਸਿੱਧਾ ਝਰੋਖਾ ਹਨ। ਮਨੁੱਖ ਦੇ ਅਤਿ ਕੋਮਲ ਅਹਿਸਾਸਾ ਦੀਆਂ ਜੜ੍ਹਾਂ ਉਸ ਦੀਆਂ ਹੋਰਨਾਂ ਸਾਹਿਤ ਸੰਸਾਰਕ ਹੋਂਦ ਵਿੱਚ ਹਨ। ਅਹਿਸਾਸ ਸਿਰਫ਼ ਮਨੁੱਖ ਦੇ ਮਨ ਵਿੱਚ ਹੀ ਨਹੀਂ ਹੁੰਦੇ, ਇਹ ਮਨੁੱਖੀ ਮਨ ਤੋਂ ਬਾਹਰਲੇ  ਪਾਸਾਰ ਜਗਤ ਨਾਲ ਵੀ ਪਰਸਪਰ ਸਬੰਧਿਤ ਹੁੰਦੇ ਹਨ। ਅਹਿਸਾਸ ਜਾਗਦੇ ਹਨ ਅਤੇ ਮਿਟ ਜਾਂਦੇ ਹਨ। ਮਨੁੱਖ ਆਪਣੀ ਮਰਜ਼ੀ ਨਾਲ ਨਾ ਅਹਿਸਾਸ ਜਗਾ ਸਕਦਾ ਹੈ ਤੇ ਨਾ ਹੀ ਮਿਟਾ ਸਕਦਾ ਹੈ। ਉਹ ਕੇਵਲ ਇੱਕ ਹੱਦ ਤੱਕ ਹੀ ਆਪਣੀ ਚਿਤ ਵ੍ਰਿਤੀ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ। ਅਹਿਸਾਸਾਂ ਦੁਆਰਾ ਵੀ ਮਨੁੱਖ ਸਥਿਤੀਆਂ ਵਿੱਚ ਸ਼ਾਮਿਲ ਹੁੰਦਾ ਹੈ ਤੇ ਉਹਨਾਂ ਨੂੰ ਭੋਗਦਾ ਹੈ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ

ਅਸਤਿਤਵਵਾਦ ਪ੍ਰਭਾਵ ਦੀ ਵਿਆਪਕਤਾ

ਸਾਹਿਤ ਵਿੱਚ ਅਸਤਿੱਤਵ ਦਾ ਪ੍ਰਭਾਵ

ਸਾਹਿਤ ਖੇਤਰ ਵਿੱਚ ਅਸਤਿਤਵਵਾਦੀ ਚਿੰਤਨ ਦਾ ਪ੍ਰਭਾਵ ਆਪਣੇ ਆਪ ਵਿੱਚ ਇੱਕ ਵੱਖਰੀ ਖੋਜ ਨਿਬੰਧ ਦਾ ਵਿਸ਼ਾ ਹੈ। ਵਿਸ਼ੇਸ਼ ਤੌਰ 'ਤੇ ਨਾਵਲਾਂ ਅਤੇ ਨਾਟਕਾਂ ਵਿੱਚ ਅਸਤਿਤਵਵਾਦੀ ਦਰਸ਼ਨ ਨੂੰ ਸਭ ਤੋਂ ਵਧੇਰੇ ਪ੍ਰਮੁੱਖਤਾ ਮਿਲੀ। ਇਹ ਤੱਤ ਵੀ ਖਾਸ ਧਿਆਨ ਰੱਖਣ ਦੀ ਮੰਗ ਕਰਦਾ ਹੈ ਕਿ ਅਸਤਿਤਵਾਦੀ ਸਕੂਲ ਦੇ ਮੋਹਰੀ ਚਿੰਤਕ ਦਾਰਸ਼ਨਿਕਾਂ ਨਾਲੋਂ ਸਿਰਜਨਾਤਮਿਕ ਲੇਖਕਾਂ ਦੇ ਤੌਰ 'ਤੇ ਜ਼ਿਆਦਾ ਸਥਾਪਤ ਹੋਏ, ਜਿਵੇਂ ਕਿ ਅਲਬੇਅਰ ਕਾਮੂ, ਸਾਰਤ੍ਰ, ਮਾਰਸ਼ਲ ਆਦਿ ਲੇਖਕਾਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਇਨ੍ਹਾਂ ਲੇਖਕਾਂ ਨੇ ਆਪਣੀਆਂ ਸਾਹਿਤ ਕਿਰਤਾਂ ਰਾਹੀਂ ਅਸਤਿਤਵਵਾਦੀ ਚਿੰਤਨ ਨੂੰ ਅਜਿਹੇ ਹਜ਼ਾਰਾਂ ਹੀ ਲੋਕਾਂ ਤੱਕ ਪਹੁੰਚਾਇਆ ਹੈ ਜਿਹਨਾਂ ਨੇ ਕਦੇ ਵੀ ਕੋਈ ਦਾਰਸ਼ਨਿਕ ਨਿਬੰਧਾਂ ਵਰਗੀ ਕਿਰਤ ਨਹੀਂ ਪੜ੍ਹੀ।

ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਕਰਕੇ ਕਵਿਤਾ ਤੇ ਅਸਤਿਤਵਵਾਦ ਦਾ ਪ੍ਰਭਾਵ ਪ੍ਰਤੱਖ ਦ੍ਰਿਸ਼ਟੀਮਾਨ ਹੈ। ਮਾਰਕਸਵਾਦ ਪ੍ਰਤੀ ਮੋਹ ਭੰਗ ਹੋਣ ਉਪਰੰਤ ਪੰਜਾਬੀ ਕਵੀਆਂ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਆਪਣੇ ਭਾਵ ਅਭਿਵਿਅਕਤ ਕੀਤੇ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਗਿਆਨਪੀਠ ਪੁਰਸਕਾਰ ਵਿਜੇਤਾ ਅੰਮ੍ਰਿਤਾ ਪ੍ਰੀਤਮ ਦੀ ਪੁਸਤਕ ਕਾਗਜ਼ ਤੇ  ਕੈਨਵਸ ਵਿੱਚ ਇੱਕ ਕਵਿਤਾ ਚੋਂ ਅਸਤਿੱਤਵਵਾਦੀ ਪਰਿਭਾਸ਼ਾ, ਸਿਧਾਂਤ ਅਤੇ ਵਿਸ਼ੇਸ਼ਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਅਜਾਇਬ ਕਮਲ,ਸੁਖਪਾਲਵੀਰ ਸਿੰਘ ਹਸਰਤ, ਕੁਲਦੀਪ, ਕਲਪਨਾ, ਸਤੀ ਕੁਮਾਰ ਦੇਵ, ਸੁਖਬੀਰ, ਮਿੰਦਰ ਅਤੇ ਮਨਜੀਤ ਟਿਵਾਣਾ ਨੇ ਪੰਜਾਬੀ ਵਿੱਚ ਆਪਣੀ ਕਵਿਤਾ ਅਸਤਿਤਵਾਦ ਦੇ ਪ੍ਰਭਾਵ ਹੇਠ ਲਿਖੀ। ਸਤੀ ਕੁਮਾਰ ਆਪਣਾ ਅਸਤਿਤਵਾਦ ਜਾਣਨ ਵਾਸਤੇ ਆਪਣੇ ਆਪ ਨੂੰ ਲੱਭਣ ਦੇ ਆਹਰ ਵਿੱਚ ਪ੍ਰਤੀਤ ਹੁੰਦਾ ਹੈ। ਉਸ ਨੂੰ ਤਾਂ ਆਪਣੇ ਸਾਹ ਵੀ ਬਿਗਾਨੇ ਜਾਪਦੇ ਹਨ-

ਅੰਦਰ ਵਾਰ ਦੌੜਦਾ ਹਾਂ ਅੰਦਰਵਾਰ ਆਪਣੇ

ਬਾਹਾਂ ਚ ਆਪਣੀਆਂ ਲੱਭਦਾ ਹਾਂ ਬਾਹਾਂ

ਪੈਰਾਂ ਚ ਆਪਣੇ ਲੱਭਦਾ ਹਾਂ ਪੈਰ

ਨਾ ਕਿਤੇ ਹਨ ਬਾਹਾਂ

ਨਾ ਕਿਤੇ ਹਨ ਪੈਰ

ਫੇਫੜਿਆਂ ਚ ਫਸਿਆ ਹੈ ਇਹ ਸਾਹ ਵੀ ਗੈਰ

(ਘੋੜਿਆਂ ਦੀ ਉਡੀਕ, ਪੰਨਾ-8)

ਮਿੰਦਰ ਵੀ ਆਪਣੇ ਕਾਵਿ ਬਿੰਬਾਂ ਰਾਹੀਂ ਆਪਣੇ ਆਪ ਦੀ ਪਹਿਚਾਣ ਕਰਨਾ ਚਾਹੁੰਦਾ ਹੈ। ਉਹ ਆਪਣਾ ਚਿਹਰਾ ਸੜਕਾਂ ਬਾਜ਼ਾਰਾਂ ਵਿੱਚ ਪਹਿਚਾਨਣਾ ਚਾਹੁੰਦਾ ਹੈ-

ਸੜਕਾਂ ਘਰਾਂ ਬਾਜ਼ਾਰਾਂ ਦੇ ਵਿੱਚ

ਮੈਂ ਆਪਣਾ ਚਿਹਰਾ ਲੱਭਦਾ ਹਾਂ

ਚਿਹਰਾ ਗੰਧਲਿਆ ਪਾਣੀ

ਚਿਹਰਾ ਚੰਨ ਇੱਕ ਡੁੱਬਾ

ਡਾ. ਮਨਜੀਤ ਸਿੰਘ, ਵੀਂਹਵੀ ਸਦੀ ਪੰਜਾਬੀ ਕਵਿਤਾ: ਵਿਚਾਰ ਅਤੇ ਵਿਸ਼ਲੇਸ਼ਣ,ਪੰਨਾ- 203

ਇਸ ਤੋਂ ਇਲਾਵਾ ਮਨੋਵਿਗਿਆਨ ਤੇ ਮਨੋਰੋਗ ਚਿਕਿਤਸਾ ਦੇ ਖੇਤਰ ਵਿੱਚ ਅਸਤਿਤਵਵਾਦੀ ਚਿੰਤਨ ਦਾ ਪ੍ਰਭਾਵ ਪ੍ਰਤੱਖ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ। ਕਾਲ ਜੈਸਪਰਜ਼ ਨੇ ਆਪਣਾ ਜੀਵਨ ਇੱਕ ਮਨੋਰੋਗ ਚਕਿਤਸਕ ਦੀ ਤੌਰ 'ਤੇ ਆਰੰਭ ਕੀਤਾ ਸੀ ਤੇ ਉਸ ਦੀ ਪਹਿਲੀ ਕਿਰਤ ਸਮਾਨਾਯ ਮਨੋਰੋਗੀਆਂ ਚਿਕਿਤਸਾ ਨਾਲ ਸਬੰਧਿਤ ਸੀ। ਕੁਝ ਮਨੋਰੋਗ ਚਕਿਤਸਕ ਇਹ ਮੰਨਣ ਲੱਗ ਪਏ ਹਨ ਕਿ ਪੁਰਾਣੇ ਫਰਾਇਡੀਅਨ ਮਾਡਲ ਦੀ ਤੁਲਨਾ ਵਿੱਚ ਅਸਤਿਤਵਵਾਦ ਸਵੈ ਅਤੇ ਸ਼ਖਸੀਅਤ ਦੀ ਪ੍ਰਕਿਰਤੀ ਨੂੰ ਡੁੰਘਾਈ ਵਿੱਚ ਜਾ ਕੇ ਸਮਝਣ ਦੀ ਬਿਹਤਰ ਵਿਧੀ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਅਸਤਿਤਵਾਦ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਇਸ ਪ੍ਰਸੰਗ ਵਿੱਚ ਅਮਰੀਕਨ ਸਿੱਖਿਆ ਸ਼ਾਸਤਰੀ ਡੇਵਨ ਹਿਊਬਨਰ ਦਾ ਉਲੇਖ ਕੀਤਾ ਜਾ ਸਕਦਾ ਹੈ। ਉਹ ਆਪਣੇ ਇੱਕ ਨਿਬੰਧ ਪਾਠਕ੍ਰਮ ਅਤੇ ਮਨੁੱਖ ਦੀ ਸਾਮਿਅਕਤਾ ਦਾ ਸਬੰਧ ਵਿੱਚ ਵਿਦਿਆਰਥੀ ਨੂੰ ਇੱਕ ਅਜਿਹਾ ਹੋਂਦਸ਼ੀਲ ਪ੍ਰਾਣੀ ਮੰਨਦਾ ਹੈ, ਜਿਸ ਵਿੱਚ ਪਾਰਗਾਮਤਾ ਦੀ ਸ਼ਕਤੀ ਹੈ ਜਿਸ ਵਿੱਚ ਉਹ ਜੋ ਬਣਨਾ ਚਾਹੁੰਦਾ ਹੈ ਬਣ ਸਕਦਾ ਹੈ। ਹਿਊਬਨਰ ਅਨੁਸਾਰ ਮਨੁੱਖ ਦੀ ਇਸ ਪਾਰਗਮਤਾ ਨੂੰ ਧਿਆਨ ਵਿੱਚ ਰੱਖ ਕੇ ਹੀ ਸਿਲੇਬਸ ਬਣਾਉਣਾ ਚਾਹੀਦਾ ਹੈ। ਹਿਊਬਨਰ ਦੀਆਂ ਇਹ ਟਿੱਪਣੀਆਂ ਉਹਨਾਂ ਸੰਭਾਵਨਾਵਾਂ ਵੱਲ ਸੰਕੇਤ ਕਰਦੀਆਂ ਹਨ ਜਿਹੜੀਆਂ ਸਿੱਖਿਆ ਸ਼ਾਸਤਰ ਉੱਤੇ ਅਸਤਿਤਵਵਾਦੀ ਵਿਸ਼ਲੇਸ਼ਣ ਲਾਗੂ ਕਰਨ ਵਿੱਚ ਨਿਹਿਤ ਹਨ।

ਅਸਤਿਤਵਵਾਦੀ ਦਰਸ਼ਨ ਨੇ ਵਿਗਿਆਨ ਤੇ ਕਲਾਵਾਂ ਦੇ ਖੇਤਰ ਵਿੱਚ ਉਲੇਖਯੋਗ ਪ੍ਰਭਾਵ ਪਾਏ। ਮਨੋਵਿਗਿਆਨ, ਸਿੱਖਿਆ ਸ਼ਾਸਤਰ, ਸਾਹਿਤ, ਦਰਸ਼ਨੀ ਕਲਾਵਾਂ, ਨੀਤੀ ਸ਼ਾਸਤਰ ਅਤੇ ਧਰਮ ਸ਼ਾਸਤਰ ਦੇ ਖੇਤਰਾਂ ਵਿੱਚ ਹੋਰ ਡੂੰਘੇ ਵਿਸ਼ਲੇਸ਼ਣ ਦੁਆਰਾ ਅਸਤਿਤਵਵਾਦ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ।

ਅਸਤਿਤਵਵਾਦ ਦੀਆਂ ਕਮੀਆਂ

ਅਸਤਿਤਵਾਦ ਜੋ ਕਿ ਮੂਲ ਰੂਪ ਵਿੱਚ ਮਨੁੱਖ ਤੇ ਆਧਾਰਤ ਵਾਦ ਹੈ, ਦਾ ਸਬੰਧ ਮਨੁੱਖ ਦੀ ਆਜ਼ਾਦੀ ਨਾਲ ਹੈ ਪ੍ਰੰਤੂ ਫਿਰ ਵੀ ਇਸ ਵਿੱਚ ਆਲੋਚਕਾਂ ਦੁਆਰਾ ਕੁਝ ਕਮੀਆਂ ਕੱਢੀਆਂ ਗਈਆਂ ਹਨ, ਜੋ ਇਸ ਪ੍ਰਕਾਰ ਹਨ-

1.     ਅਸਤਿਤਵਵਾਦ ਅਤਾਰਕਿਕ ਹੈ। ਇਸ ਦੋਸ਼ ਵਿੱਚ ਕਿਸੇ ਹੱਦ ਤੱਕ ਸੱਚਾਈ ਹੈ। ਕਿਰਕੇਗਾਰਦ ਨੇ ਆਪਣੀਆਂ ਲਿਖਤਾਂ ਵਿੱਚ ਅਤਿਅੰਤ ਜ਼ੋਰਦਾਰ ਸ਼ਬਦਾਂ ਵਿੱਚ ਤਰਕ ਨੂੰ ਰੱਦ ਕੀਤਾ ਹੈ ਤਾਂ ਵੀਤਾਂ ਵੀ ਅਸਤਿਤਵਵਾਦ ਨਾ ਤਾਂ ਤਾਰਕਿਕ ਹੈ ਅਤੇ ਨਾ ਹੀ ਤਰਕ ਵਿਰੋਧੀ ਹੈ।

2.     ਅਸਤਿਤਵਵਾਦ ਤੇ ਲੋੜ ਤੋਂ ਜ਼ਿਆਦਾ ਮਾਨਵਵਾਦੀ ਹੋਣ ਉੱਤੇ ਵੀ ਇਤਰਾਜ਼ ਕੀਤਾ ਗਿਆ ਹੈ। ਇਤਰਾਜ਼ ਇਹ ਹੈ ਕਿ ਜੇ ਮਨੁੱਖ ਨੂੰ ਹੀ ਹਰ ਚੀਜ਼ ਦਾ ਜਾਇਜ਼ਾ ਲੈਣ ਲਈ ਮਾਪਦੰਡ ਬਣਾਇਆ ਗਿਆ ਹੈ ਅਤੇ ਸਿੱਟੇ ਵਜੋਂ ਹਰ ਚੀਜ਼ ਨੂੰ ਮਾਨਵੀ ਰੂਪ ਸ਼ਬਦਾਵਲੀ ਵਿੱਚ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਦਾਹਰਨ ਦੇ ਤੌਰ 'ਤੇ ਅਸਤਿਤਵਵਾਦ ਵਿੱਚ ਪ੍ਰਕਿਰਤੀ ਜਾਂ ਕੁਦਰਤੀ ਵਿਗਿਆਨ ਬਾਰੇ ਕੋਈ ਦਾਰਸ਼ਨਿਕ ਬਿੰਦੂ ਨਹੀਂ।

3.     ਅਸਤਿਤਵਵਾਦ ਨੂੰ ਅਤਿਅੰਤ ਨਿਰਾਸ਼ਾਵਾਦੀ ਅਤੇ ਰੋਗਗ੍ਰਸਤ ਦਰਸ਼ਨ ਵੀ ਕਿਹਾ ਗਿਆ ਹੈ, ਕਿਉਂਕਿ ਅਸਤਿੱਤਵਵਾਦੀ ਚਿੰਤਕ ਜੀਵਨ ਦੇ ਕੇਵਲ ਹਨੇਰੇ ਪੱਖ ਨੂੰ ਆਪਣੀ ਦ੍ਰਿਸ਼ਟੀ ਦਾ ਕੇਂਦਰੀ ਬਿੰਦੂ ਬਣਾਉਂਦੇ ਹਨ। ਉਹ ਸਮਕਾਲੀਨ ਸੰਸਾਰ ਦੇ ਭਵਿੱਖਮਈ ਇਕਰਾਰ ਵਲੋਂ ਅੱਖਾਂ ਮੀਟ ਲੈਂਦੇ ਹਨ। ਇਨ੍ਹਾਂ ਦੋਸ਼ਾਂ ਵਿੱਚ ਕੁਝ ਨਾ ਕੁਝ ਸੱਚਾਈ ਜ਼ਰੂਰ ਹੈ।

4.     ਅਸਤਿਤਵਵਾਦ ਉੱਤੇ ਇੱਕ ਆਰੋਪਿਤ ਕੀਤਾ ਗਿਆ ਦੋਸ਼ ਨਿਰਨੈਤਿਕਵਾਦ ਦਾ ਹੈ। ਅਸਤਿਤਵਵਾਦ ਨਿਰਨੈਤਿਕਵਾਦੀ ਇਸ ਲਈ ਹੈ ਕਿਉਂਕਿ ਇਹ ਮਨੁੱਖ ਲਈ ਨੈਤਿਕ ਖੁੱਲ੍ਹ ਦੀ ਮੰਗ ਕਰਦਾ ਹੈ, ਪਰ ਜੇ ਅਸਤਿਤਵਵਾਦ ਅਨੁਸਾਰ ਮਨੁੱਖ ਨੈਤਿਕ ਆਜ਼ਾਦੀ ਦਾ ਦਾਅਵਾ ਕਰਦਾ ਹੈ ਤਾਂ ਇਸ ਨੂੰ ਤਾਂ ਹੀ ਸਵੀਕਾਰ ਕੀਤਾ ਜਾ ਸਕਦਾ ਹੈ ਜੇ ਇਸ ਦੇ ਨਾਲ ਜ਼ਿੰਮੇਵਾਰੀ ਦੀ ਉਚੇਰੀ ਭਾਵਨਾ ਨਾਲ ਜੁੜੀ ਹੋਵੇ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-157-159

ਅੰਤ

ਅਸਤਿਤਵਵਾਦ ਨੇ ਮਨੁੱਖੀ ਅਸਤਿਤਵ ਦੇ ਰਹੱਸ ਨੂੰ ਸਮਝਣ ਲਈ ਕੋਈ ਮੌਲਿਕ ਤੇ ਘੋਖਵੀਆਂ ਅੰਤਰ ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਅਤੇ ਅਜੋਕੀਆਂ ਤਬਾਹਕੁਨ ਸ਼ਕਤੀਆਂ ਨੂੰ ਮਾਨਵਤਾ ਦੀ ਸੁਰੱਖਿਅਤ ਅਤੇ ਵਿਸਥਾਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਅਸਤਿਤਵਵਾਦ ਦੀ ਸਹਾਇਤਾ ਨਾਲ ਸਮਕਾਲੀਨ ਵਿਸ਼ਵ ਦੀਆਂ ਅਤਿਅੰਤ ਜਟਿਲ ਸਮੱਸਿਆਵਾਂ ਦੀ ਵਿਆਖਿਆ ਅਤੇ ਮੁਲਾਂਕਣ ਕੀਤਾ ਜਾ ਸਕਦਾ ਹੈ। ਮਾਨਵ ਦਰਸ਼ਨ ਦੇ ਇਤਿਹਾਸ ਵਿੱਚ ਅਸਤਿਤਵਵਾਦ ਦਾ ਗੌਰਵਮਈ ਸਥਾਨ ਹੈ। ਅਸਤਿਤਵਵਾਦੀ ਚਿੰਤਕਾਂ ਨੇ ਕਿਉਂਕਿ ਅਸਤਿਤਵਾਦ ਮਨੁੱਖ ਦੇ ਵਿਅਕਤੀਤਵ ਨਾਲ ਸਬੰਧਤ ਵਾਦ ਹੋਣ ਕਰਕੇ ਇਸ ਰਾਹੀਂ ਮਨੁੱਖ ਦੀਆਂ ਬਹੁ ਪਰਤਾਂ ਫਰੋਲਣ ਦਾ ਪ੍ਰਯਾਸ ਕੀਤਾ ਜਾਂਦਾ ਹੈ। ਮਨੁੱਖ ਦੇ ਅਸਤਿਤਵ ਦਾ ਬੋਧ ਹੁੰਦਾ ਹੈ। ਇਸ ਬੋਧ ਵਾਸਤੇ ਗੁਨਾਹ, ਵਿਸੰਗਤੀ, ਡਰ, ਚਿੰਤਾ ਅਤੇ ਨਿਰਾਸਤਾ ਨੂੰ ਆਧਾਰ ਬਣਾਇਆ ਜਾਂਦਾ ਹੈ। ਅਸਤਿਤਵਵਾਦ ਦਾ ਪ੍ਰਭਾਵ ਸਾਹਿਤ, ਕਲਾ ਅਤੇ ਦਰਸ਼ਨ ਦੇ ਖੇਤਰ ਵਿੱਚ ਹੀ ਪਿਆ। ਸੰਸਾਰ ਪ੍ਰਸਿੱਧ ਸਾਹਿਤਕਾਰ ਕਲਾਕਾਰ ਅਤੇ ਦਾਰਸ਼ਨਿਕ ਇਸ ਵਾਦ ਤੋਂ ਪ੍ਰਭਾਵ ਹੋਏ। ਕਵਿਤਾ ਵੀ ਇਸੇ ਪ੍ਰਭਾਵ ਹੇਠ ਲਿਖੀ ਗਈ।

  1. ਸੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ - ਸਿਧਾਂਤ. ਪੰਜਾਬੀ ਯੂਨੀਵਰਸਿਟੀ , ਪਟਿਆਲਾ: ਪਬਲੀਕੇਸ਼ਨ ਬਿਊਰੋ. ISBN ISBN : 978-81-302-0471-0. {{cite book}}: Check |isbn= value: invalid character (help)

[1]

  1. ਡਾ. ਜਸਵਿੰਦਰ ਸਿੰਘ ਸੈਣੀ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. ISBN ISBN : 978-81-302-0471-0. {{cite book}}: Check |isbn= value: invalid character (help)