ਅਸਥਾਨਕ ਨੀਲ
ਅਸਥਾਨਕ ਨੀਲ ਨੂੰ ਪ੍ਰਵਾਸੀ ਨੀਲ ਜਾਂ ਮਿਚਿਆ ਨੀਲ ਵੀ ਕਹਿੰਦੇ ਹਨ। ਜਦੋਂ ਵੀ ਕੋਈ ਸਰੀਰ ਤੇ ਖੂੰਢੀ ਚੀਜ਼ ਨਾਲ ਜੋਰ ਦੀ ਵਾਰ ਕਰਦਾ ਹੈ ਤਾਂ ਕਈ ਵਾਰ ਚਮੜੀ ਦੀ ਬਾਹਰਲੀ ਸਤਿਹ ਤੇ ਤਾਂ ਕੋਈ ਫ਼ਰਕ ਨਹੀਂ ਨਜ਼ਰ ਆਉਂਦਾ ਪਰ ਅੰਦਰੋਂ ਖੂਨ ਦੀਆਂ ਨਸਾਂ ਫਟ ਜਾਂਦੀਆਂ ਹਨ ਅਤੇ ਖੂਨ ਦੇ ਰਸਾਵ ਕਰ ਕੇ ਚਮੜੀ ਤੇ ਇੱਕ ਗਹਿਰੇ ਲਾਲ ਜਾਂ ਨੀਲੇ ਰੰਗ ਦਾ ਇੱਕ ਧੱਬਾ ਜਿਹਾ ਬਣ ਜਾਂਦਾ ਹੈ ਜਿਸ ਨੂੰ ਨੀਲ ਕਹਿੰਦੇ ਹਨ। ਕਿਸੇ ਵੀ ਚੀਜ਼ ਦੇ ਜੋਰ ਨਾਲ ਜਦੋਂ ਨਸਾਂ ਫਟਦੀਆਂ ਹਨ ਤਾਂ ਖੂਨ ਦਾ ਰ੍ਸਾਵ ਸਭ ਤੋਂ ਸੌਖੇ ਪਾਸੇ ਵੱਲ ਹੁੰਦਾ ਹੈ ਅਤੇ ਲਾਗੇ ਦੇ ਕੁਝ ਕਿਸਸੇ ਤੱਕ ਫੈਲਦਾ ਹੈ। ਕਈ ਵਾਰ ਜਦੋਂ ਅਜਿਹਾ ਵਾਰ ਸਿਰ ਤੇ ਕੀਤਾ ਜਾਵੇ ਤਾਂ ਗ੍ਰੂਤਵਆਕਰਸ਼ਣ ਕਰ ਕੇ ਅਤੇ ਛੋਟਾ ਰਸਤਾ ਫੜਦੇ ਹੋਏ ਖੂਨ ਚਿਹਰੇ ਵਲ ਵਗ ਜਾਂਦਾ ਹੈ ਅਤੇ ਇਨ੍ਹਾਂ ਹਲਾਤਾਂ ਵਿੱਚ ਅਕਸਰ ਨੀਲ ਅੱਖ ਤੇ ਪੈ ਜਾਂਦਾ ਹੈ ਅਤੇ ਇਸਨੂੰ ਅਸੀਂ ਅਸਥਾਨਕ ਨੀਲ ਕਹਿੰਦੇ ਹਾਂ।[1]
ਹਵਾਲੇ
ਸੋਧੋ- ↑ "eye contusion injuries". Retrieved 20 ਅਗਸਤ 2016.