ਅਸ਼ਟਾਵਕਰ ਗੀਤਾ (ਦੇਵਨਾਗਰੀ ਵਿੱਚ: अष्टावक्रगीता; IAST: aṣṭāvakragītā) ਅਦ੍ਵਿਤ ਵੇਦਾਂਤ ਦਾ ਇੱਕ ਗਰੰਥ ਹੈ। ਗਿਆਨ ਕਿਵੇਂ ਪ੍ਰਾਪਤ ਹੁੰਦਾ ਹੈ? ਮੁਕਤੀ ਕਿਵੇਂ ਹੋਵੇਗੀ? ਅਤੇ ਤਪੱਸਿਆ ਕਿਵੇਂ ਪ੍ਰਾਪਤ ਹੋਵੇਗੀ? ਇਹ ਤਿੰਨ ਸਦੀਵੀ ਪ੍ਰਸ਼ਨ ਹਨ ਜੋ ਹਰ ਕਾਲ ਵਿੱਚ ਆਤਮਾ ਦੇ ਖੋਜੀਆਂ ਦੁਆਰਾ ਪੁੱਛੇ ਜਾਂਦੇ ਰਹੇ ਹਨ। ਰਾਜਾ ਜਨਕ ਨੇ ਵੀ ਰਿਸ਼ੀ ਅਸ਼ਟਾਵਕਰ ਨੂੰ ਇਹ ਹੀ ਪ੍ਰਸ਼ਨ ਕੀਤੇ ਸਨ। ਰਿਸ਼ੀ ਅਸ਼ਟਾਵਕਰ ਨੇ ਇਨ੍ਹਾਂ ਤਿੰਨ ਪ੍ਰਸ਼ਨਾਂ ਦਾ ਹੱਲ ਰਾਜਾ ਜਨਕ ਦੇ ਨਾਲ ਸੰਵਾਦ ਦੇ ਰੂਪ ਵਿੱਚ ਕੀਤਾ ਹੈ ਜੋ ਅਸ਼ਟਾਵਕਰ ਗੀਤਾ ਦੇ ਰੂਪ ਵਿੱਚ ਪ੍ਰਚੱਲਤ ਹੈ।.[1] ਇਹ ਸੂਤਰ ਆਤਮਗਿਆਨ ਦੇ ਸਭ ਤੋਂ ਸਿੱਧੇ ਅਤੇ ਸਰਲ ਕਥਨ ਹਨ। ਇਹਨਾਂ ਵਿੱਚ ਇੱਕ ਹੀ ਰਸਤਾ ਦਿਖਾਇਆ ਹੋਇਆ ਕੀਤਾ ਗਿਆ ਹੈ, ਗਿਆਨ ਦਾ ਰਸਤਾ। ਇਹ ਸੂਤਰ ਗਿਆਨ ਪ੍ਰਾਪਤੀ ਦੇ, ਗਿਆਨੀ ਦੇ ਅਨੁਭਵ ਦੇ ਸੂਤਰ ਹਨ। ਆਪੇ ਨੂੰ ਕੇਵਲ ਜਾਨਣਾ ਹੈ — ਗਿਆਨਦਰਸ਼ੀ ਹੋਣਾ, ਬਸ। ਕੋਈ ਪਖੰਡ ਨਹੀਂ, ਪ੍ਰਬੰਧ ਨਹੀਂ, ਯਾਤਨਾ ਨਹੀਂ, ਜਤਨ ਨਹੀਂ, ਬਸ ਹੋ ਜਾਣਾ ਉਹੀ ਜੋ ਹੋਣਾ। ਇਸ ਲਈ ਇਨ੍ਹਾਂ ਸੂਤਰਾਂ ਦੀ ਕੇਵਲ ਇੱਕ ਹੀ ਵਿਆਖਿਆ ਹੋ ਸਕਦੀ ਹੈ, ਮਤ ਮਤਾਂਤਰ ਦਾ ਕੋਈ ਝਮੇਲਾ ਨਹੀਂ ਹੈ; ਪੰਡਤਾਊਪਣੇ ਅਤੇ ਪੋਂਗਾਪੰਥੀ ਦੀ ਕੋਈ ਗੁੰਜਾਇਸ਼ ਨਹੀਂ ਹੈ।

ਅਧਿਆਤਮਿਕ ਗ੍ਰੰਥਾਂ ਵਿੱਚ ਭਗਵਤਗੀਤਾ, ਉਪਨਿਸ਼ਦ ਅਤੇ ਬਰਹਮਸੂਤਰ ਦੇ ਸਾਮਾਨ ਅਸ਼ਟਾਵਕਰ ਗੀਤਾ ਅਮੁੱਲ ਗਰੰਥ ਹੈ। ਭਗਵਤਗੀਤਾ ਦੇ ਸਮਾਨ ਇਸਦੇ ਲਗਾਤਾਰ ਅਧਿਐਨ ਮਾਤਰ ਨਾਲ ਬੋਧੀਸੱਤਵ ਉਪਲੱਬਧ ਹੋ ਜਾਂਦਾ ਹੈ। ਇਸ ਗਰੰਥ ਵਿੱਚ ਗਿਆਨ, ਤਪੱਸਿਆ, ਮੁਕਤੀ ਅਤੇ ਬੁੱਧਤਵ ਪ੍ਰਾਪਤੀ ਦੀ ਸਥਿਤੀ ਦਾ ਵਿਸਤਾਰ ਨਾਲ ਵਰਣਨ ਹੈ।

ਹਵਾਲੇ

ਸੋਧੋ