ਅਹਨ ਵਾਨੀ ਵਾਤਿਸ਼

ਪੰਜਾਬੀ ਗਾਇਕ

ਅਹਨ ਵਾਨੀ ਵਾਤਿਸ਼ (ਅੰਗਰੇਜ਼ੀ:Ahen Vani Vatish) ਇੱਕ ਪੰਜਾਬੀ ਗਾਇਕ ਹੈ।[1] ਉਸਦੇ ਚਾਰ ਗੀਤ ਮਾਰਕਿਟ ਵਿੱਚ ਹੁਣ ਤੱਕ ਆ ਚੁੱਕੇ ਹਨ। ਉਸਦੇ ਗਾਏ "ਲਲਾਰ ਵੇ" ਅਤੇ "ਰੱਬ ਦਾ ਬੰਦਾ" ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਹੈ।

ਅਹਨ ਵਾਨੀ ਵਾਤਿਸ਼
ਅਹਨ ਦੁਆਰਾ ਗਾਏ ਗੀਤ "ਰੱਬ ਦਾ ਬੰਦਾ" ਦਾ ਪੋਸਟਰ
ਜਨਮ22 ਜੁਲਾਈ 1985
ਪੇਸ਼ਾ
  • ਗਾਇਕ
  • ਅਦਾਕਾਰ
  • ਨਿਰਦੇਸ਼ਕ
ਸਰਗਰਮੀ ਦੇ ਸਾਲ2000–ਵਰਤਮਾਨ
ਮਾਤਾ-ਪਿਤਾ
  • ਸਰਜੀਵਨ ਲਾਲ (ਪਿਤਾ)
  • ਪ੍ਰੇਮ ਲਤਾ (ਮਾਤਾ)

ਮਾਪਿਆਂ ਦਾ ਦਿੱਤਾ ਨਾਂ :- ਪਰਮਿੰਦਰ (Parminder)

ਸ਼ੁਰੂਆਤੀ ਜ਼ਿੰਦਗੀ ਸੋਧੋ

ਅਹਨ ਵਾਨੀ ਵਾਤਿਸ਼ ਦਾ ਜਨਮ 22 ਜੁਲਾਈ, 1985 ਨੂੰ ਪਿਤਾ ਸਰਜੀਵਨ ਲਾਲ ਅਤੇ ਮਾਤਾ ਪ੍ਰੇਮ ਲਤਾ ਦੇ ਘਰ ਪਿੰਡ ਮਹਿਲ ਕਲਾਂ, ਬਰਨਾਲਾ ਜ਼ਿਲ੍ਹਾ ਵਿੱਚ ਹੋਇਆ ਸੀ। ਪਹਿਲਾਂ ਅਹਨ ਦੇ ਦਾਦਾ ਜੀ ਅਤੇ ਫਿਰ ਪਿਤਾ ਵੀ ਗਾਇਕੀ ਨਾਲ ਜੁਡ਼ੇ ਹੋਏ ਸਨ, ਸੋ ਗਾਇਕੀ ਉਸਨੂੰ ਗੁਡ਼੍ਹਤੀ ਵਿੱਚ ਹੀ ਮਿਲੀ। ਉਸਨੇ ਗਾਇਕੀ ਦੀਆਂ ਬਾਰੀਕੀਆਂ ਆਪਣੇ ਉਸਤਾਦ ਪਰਵਿੰਦਰ ਸਿੰਘ ਬਿਰਦੀ (ਪਟਿਆਲਾ) ਤੋਂ ਸਿੱਖੀਆਂ। ਪੰਜਾਬੀ ਫ਼ਿਲਮ ਲੈਦਰ ਲਾਇਫ਼ ਵਿੱਚ ਅਹਨ ਵਾਨੀ ਵਾਤਿਸ਼ ਨੇ "ਮੁਹੱਬਤਾਂ ਦੇ ਰੰਗ" ਗੀਤ ਗਾਇਆ। ਫਿਰ ਦੋ ਸਿੰਗਲ ਟਰੈਕ "ਰੋਜ਼ ਸ਼ਾਮ" ਅਤੇ "ਲਲਾਰ ਵੇ" ਗਾਏ। ਲਲਾਰ ਵੇ ਗੀਤ ਉਸਨੇ ਨੂਰਾਂ ਭੈਣਾਂ ਨਾਲ ਗਾਇਆ ਅਤੇ ਇਸ ਵਿੱਚ ਅਦਾਕਾਰੀ ਵੀ ਆਪ ਹੀ ਕੀਤੀ। ਇਸ ਤੋਂ ਬਾਅਦ ਉਸਨੇ "ਰੱਬ ਦਾ ਬੰਦਾ" ਗੀਤ ਗਾਇਆ, ਜੋ ਕਿ ਬਹੁਤ ਸਫ਼ਲ ਗੀਤ ਰਿਹਾ।

ਹਵਾਲੇ ਸੋਧੋ

  1. "ਗਾਇਕੀ ਵਿੱਚ ਚੰਗਾ ਨਾਮਣਾ ਖੱਟਣ ਵਾਲਾ ਗਾਇਕ ਅਹਨ ਵਾਨੀ ਵਾਤਿਸ਼". ਅਜੀਤ: ਫ਼ਿਲਮ ਅੰਕ (in ਅੰਗਰੇਜ਼ੀ). Retrieved 2019-01-18.

ਬਾਹਰੀ ਕਡ਼ੀਆਂ ਸੋਧੋ